ਨਿਊਯਾਰਕ (1 ਨਵੰਬਰ 2010 – ਪੰਜਾਬ ਨਿਊਜ਼ ਨੈਟਵਰਕ): ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਇਨਕਾਰ ਕਰਕੇ ਸਿਖਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਮੁੱਦੇ ਤੋਂ ਤੋਂ ਕੰਨੀ ਕਤਰਾ ਜਾਣ ਤੋਂ ਬਾਅਦ ਅੱਜ ਨਿਊਯਾਰਕ ਸਿਟੀ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਦੇ ਸਾਹਮਣੇ ਇਕੱਠੇ ਹੋਏ ਸੈਂਕੜੇ ਸਿਖਾਂ ਨੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ (1984-1998) ਦੇ ਪੀੜਤਾਂ ਪ੍ਰਤੀ ਕਾਨੂੰਨੀ ਜ਼ਿੰਮੇਵਾਰੀ ਤੇ ਉਨ੍ਹਾਂ ਦੇ ਚੋਣ ਵਾਅਦਿਆਂ ਨੂੰ ਚੇਤੇ ਕਰਵਾਇਆ।
ਲੰਡਨ (28 ਅਕਤੂਬਰ, 2010): ਅਕਾਲੀ ਵਿਧਾਇਕ ਮਨਜਿੰਦਰ ਸਿੰਘ ਕੰਗ ਦੇ ਹੱਥ ਸਿੱਖ ਨੌਜਵਾਨਾਂ ਦੇ ਖੁਨ ਨਾਲ ਰੰਗੇ ਹੋਏ ਹਨ, ਇਸ ਵਲੋਂ ਸ਼ਰੇਆਮ ਇਕਬਾਲ ਕੀਤਾ ਗਿਆ ਹੈ ਕਿ ਇਸ ਦੁਸ਼ਟ ਨੇ ਸਿੱਖ ਕੌਮ ਦੀ ਅਜਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸ੍ਰ. ਨਿਸ਼ਾਨ ਸਿੰਘ ਭੀਲੋਵਾਲ ਏਰੀਆ ਕਮਾਂਡਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ 1992 ਵਿੱਚ ਕਤਲ ਕੀਤਾ ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਸਿੱਖ ਕੌਮ ਦੀਆਂ ਸਮੂਹ ਸੰਸਥਾਵਾਂ ਅਤੇ ਅਦਾਰਿਆਂ ਦੇ ਸੰਚਾਲਕਾਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਇਹੋ ਜਿਹੇ ਇਨਸਾਨ ਨੂੰ ਸਿੱਖ ਅਦਾਰਿਆਂ ਵਿੱਚ ਵੜਨ ਨਾ ਦਿੱਤਾ ਜਾਵੇ।
ਸਿੱਖਸ ਫਾਰ ਜਸਟਿਸ ਵੱਲੋਂ 1 ਨਵੰਬਰ ਨੂੰ 'ਸੰਯੁਕਤ ਰਾਸ਼ਟਰ' ਦੇ ਮੁੱਖ ਦਫਤਰ ਵਿਖੇ 'ਸਿੱਖ ਨਸਲਕੁਸ਼ੀ 1984' ਬਾਰੇ ਇੱਕ ਯਾਦ-ਪੱਤਰ ਸੌਂਪਿਆ ਗਿਆ। ਇਸ ਦਸਤਾਵੇਜ਼ ਦੀ ਨਕਲ ਜਥੇਬੰਦੀ ਵੱਲੋਂ ਪੰਜਾਬ ਨਿਊਜ਼ ਨੈਟਵਰਕ ਨੂੰ ਬਿਜਲ-ਸੁਨੇਹੇਂ ਰਾਹੀਂ ਭੇਜੀ ਗਈ ਹੈ, ਜਿਸ ਦਾ ਪੰਜਾਬ ਤਰਜ਼ਮਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ: ਸੰਪਾਦਕ
« Previous Page