July 2022 Archive

ਕੀ ਇੰਡੀਆ ਦਾ ਆਰਥਕ ਸੰਕਟ ਸ੍ਰੀਲੰਕਾ ਵਰਗੀ ਹਾਲਤ ਵਿਚ ਪਲਟ ਸਕਦਾ ਹੈ?

ਸ੍ਰੀਲੰਕਾ ਦਾ ਨਜ਼ਾਰਾ ਕਿਸੇ ਵੀ ਅਜਿਹੇ ਦੇਸ਼ ਲਈ ਡਰਾਉਣਾ ਹੈ, ਜਿੱਥੇ ਚੋਣਾਂ ਰਾਹੀਂ ਚੁਣੀ ਗਈ ਸਰਕਾਰ ਸੱਤਾ 'ਚ ਹੈ ਅਤੇ ਜਿਸ ਦੀ ਅਰਥਵਿਵਸਥਾ ਵਿਸ਼ਵ ਆਰਥਿਕ ਤੰਤਰ ਦੇ ਨਾਲ ਅਟੁੱਟ ਰੂਪ ਵਿਚ ਜੁੜੀ ਹੋਈ ਹੈ। ਕੋਈ ਸੱਤ-ਅੱਠ ਸਾਲ ਪਹਿਲਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਸ੍ਰੀਲੰਕਾ ਦੀ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਬਾਰੇ ਮਾਹਰਾਂ ਦੇ ਲੇਖ ਇਕੱਠੇ ਕਰਕੇ ਛਾਪੇ ਸਨ।

ਆਦਰਸ਼ਾਂ ਦੀ ਰੌਸ਼ਨੀ ਤੋਂ ਬਿਨਾ ਅਮਲਦਾਰੀ ਗੁਮਰਾਹੀ ਕਿਵੇਂ ਬਣ ਜਾਂਦੀ ਹੈ? ਜਰੂਰ ਸੁਣੋ!

ਬਹਾਦਰਗੜ੍ਹ (ਪਟਿਆਲਾ) ਸਥਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸਡ ਸਟਡੀਜ਼ ਇਨ ਸਿੱਖਇਜ਼ਮ ਵਲੋਂ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਇਕ ਰੂ-ਬ-ਰੂ ਇਕੱਤਰਤਾ ਰੱਖੀ ਗਈ ਸੀ।

ਬੇਨਿਯਮੀਆਂ ਅਤੇ ਲਾ-ਕਾਨੂੰਨੀ ਦੀ ਕਹਾਣੀ: ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੇ ਕਾਨੂੰਨੀ ਪੱਖਾਂ ਦੀ ਪੜਚੋਲ

ਸਿੱਖ ਯੂਥ ਆਫ ਪੰਜਾਬ ਵੱਲੋਂ 3 ਅਗਸਤ 2019 ਨੂੰ ਹੁਸ਼ਿਆਰਪੁਰ ਵਿਖੇ ਪੰਜਾਬ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਇੱਕ ਵਿਚਾਰ ਚਰਚਾ ਕਰਵਾਈ ਗਈ।

ਮੱਤੇਵਾੜਾ ਜੰਗਲ ਨੇੜੇ ਸਤਲੁਜ ਦਰਿਆ ਦੇ ਕੰਢੇ ਕਾਰਖਾਨੇ ਲੱਗਣੇ ਨਾਲ ਵਾਤਾਵਰਨ ਦਾ ਵੱਡਾ ਨੁਕਸਾਨ ਹੋਣਾ ਸੀ। ਜਾਣੋ ਕਿਵੇਂ?

ਪੰਜਾਬ ਸਰਕਾਰ ਨੇ 2020 ਵਿੱਚ ਮੱਤੇਵਾੜਾ ਵਿਖੇ ਕਾਰਖਾਨੇ ਲਾਉਣ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। 2022 ਵਿੱਚ ਸਰਕਾਰ ਬਦਲਣ ਤੋਂ ਬਾਅਦ, ਨਵੀਂ ਸਰਕਾਰ ਨੇ ਇਸਦਾ ਨਾਮ ਬਦਲ ਕੇ "ਕੁਮ-ਕਲਾਂ ਟੈਕਸਟਾਈਲ ਪਾਰਕ" ਰੱਖਿਆ।

ਸੰਗਰੂਰ ਵਿਖੇ “ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ” ਦੀ ਸ਼ੁਰੂਆਤ ਕੀਤੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਧੂਰੀ ਗੇਟ ਸੰਗਰੂਰ ਵਿਖੇ ਅੱਜ ‘ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ’ ਦੀ ਸ਼ੁਰੂਆਤ ਲਈ ਸੰਗਤੀ ਰੂਪ ਵਿੱਚ ਗੁਰੂ ਪਾਤਿਸਾਹ ਨੂੰ ਅਰਦਾਸ ਬੇਨਤੀ ਕੀਤੀ ਗਈ। ਇਹ ਕਿਤਾਬਘਰ ਸਿੱਖ ਜਥਾ ਮਾਲਵਾ ਦੇ ਉੱਦਮ ਅਤੇ ਪ੍ਰਬੰਧਕੀ ਜਥਾ (ਗੁਃ ਸ੍ਰੀ ਗੁਰੂ ਸਿੰਘ ਸਭਾ, ਸੰਗਰੂਰ) ਅਤੇ ਸੰਗਤ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਸ ਕਿਤਾਬਘਰ ਵਿੱਚ ਸੰਗਤ ਕਿਤਾਬਾਂ ਪੜ੍ਹ ਸਕਦੀ ਹੈ ਅਤੇ ਪੜ੍ਹਨ ਲਈ ਘਰ ਵੀ ਲੈ ਕੇ ਜਾ ਸਕਦੀ ਹੈ।

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ ਲੇਖ

ਸਰਕਾਰ ਨੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖਬਰਾਂ ਵਿੱਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆਂ ਸੀ।ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।

ਪੰਜਾਬੀ ਗੀਤਾਂ ਅਤੇ ਸਿੱਖ ਮੀਡੀਆ ਤੇ ਸਿੱਖ ਸਖਸ਼ੀਅਤਾਂ ਦੇ ਸੋਸ਼ਲ ਮੀਡੀਆ ਉੱਤੇ ਇੰਡੀਆ ਸਰਕਾਰ ਰੋਕਾਂ ਕਿਉਂ ਲਾ ਰਹੀ ਹੈ?

ਕਈ ਪੰਜਾਬੀ ਗੀਤ ਇੰਡੀਆ ਵਿਚ ਰੋਕੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਸਿੱਖ ਖਬਰ ਅਦਾਰਿਆਂ ਦੀਆਂ ਵੈਬਸਾਈਟਾਂ, ਫੇਸਬੁੱਕ ਸਫੇ, ਟਵਿੱਟਰ ਤੇ ਇੰਸਟਾਗਰਾਮ ਖਾਤੇ ਅਤੇ ਯੂ-ਟਿਊਬ ਚੈਨਲ ਇੰਡੀਆ ਵਿਚ ਰੋਕ ਦਿੱਤੇ ਗਏ ਹਨ।

ਹਰ ਸਿੱਖ ਨੂੰ ਮਿੱਥਾਂ ਤੋੜਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” ਜਰੂਰ ਪੜ੍ਹਨੀ ਚਾਹੀਦੀ ਹੈ। ਜਰੂਰ ਸੁਣੋ ਕਿਉਂ?

ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।

ਰਾਜ ਕਰੇਗਾ ਖ਼ਾਲਸਾ

ਰਾਜਨੀਤਕ ਪ੍ਰਭੂ-ਸੱਤਾ ਅਤੇ ਸਿੱਖ ਧਰਮ ਦੀ ਪਾਲਣਾ ਜੈਸੇ ਚਿੜਾਉਣੇ ਸੁਆਲਾਂ ਬਾਰੇ ਸਿੱਖ ਸਿਧਾਂਤ ਅਰਦਾਸ ਦੇ ਉਸ ਦੋਹਰੇ ਵਿਚ ਸਪੱਸ਼ਟ ਰੂਪ ਵਿਚ ਨਿਯਮ-ਬੱਧ ਹੈ, ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ਼ ਆਪਣੇ ਸੁਤੰਤਰ ਇਕੱਠਾਂ ਵਿਚ ਉਚਾਰਦੇ ਆਏ ਹਨ

ਕਿਤਾਬ ‘ਖਾੜਕੂ ਸੰਘਰਸ਼ ਦੀ ਸਾਖੀ’ ਬਹੁ-ਮੁੱਲਾ ਸਰੋਤ

ਕਿਤਾਬ ਵਿਚਲੀਆਂ ਘਟਨਾਵਾਂ ਦੀ ਤਫਸੀਲ ਪਾਠਕ ਨੂੰ ਇਕ ਪਲ ਵੀ ਓਝਲ ਨਹੀਂ ਹੋਣ ਦਿੰਦੀ, ਸਗੋਂ ਸਾਖੀ ਨੂੰ ਅਗਾਂਹ ਦੀ ਅਗਾਂਹ ਪੜ੍ਹਨ ਲਈ ਰੁਚਿਤ ਕਰਦੀ ਹੈ। ਹਰ ਘਟਨਾ ਦਾ ਪ੍ਰਸੰਗ ਸਰਲ ਰੂਪ ਵਿਚ ਪਾਠਕ ਨੂੰ ਪ੍ਰਭਾਵਿਤ ਕਰਦਾ ਹੋਇਆ ਭਾਵੁਕ ਵੀ ਕਰਦਾ ਹੈ ਤੇ ਚਿੰਤਤ ਵੀ। ਜਦੋਂ ਮੈਂ ਇਹ ਕਿਤਾਬ ਪੜ੍ਹ ਰਿਹਾ ਸੀ ਤਾਂ ਮੈਨੂੰ ਬਹੁਤ ਵਾਰੀ 18ਵੀਂ ਸਦੀ ਵਿਚ ਮੁਗਲ ਹਕੂਮਤ ਦੁਆਰਾ ਸਿੱਖਾਂ 'ਤੇ ਕੀਤਾ ਗਿਆ ਤਸ਼ੱਦਦ ਯਾਦ ਆਇਆ ਕਿ ਸ਼ਾਇਦ ਸਮਾਂ ਹੀ ਬਦਲਿਆ ਕਿਰਦਾਰ ਨਹੀਂ। ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ "ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ"

« Previous PageNext Page »