March 2022 Archive

ਇੰਡੀਆ ਅਤੇ ਚੀਨ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ

ਚੀਨ ਅਤੇ ਇੰਡੀਆ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਦੋਵੇਂ ਧਿਰਾਂ ਪੂਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਬਾਰੇ ਗੱਲਬਾਤ ਕਰ ਰਹੀਆਂ ਹਨ। ਗੱਲਬਾਤ ਤੋਂ ਬਾਅਦ ਰਸਮੀ ਤੌਰ ਉੱਤੇ ਸਾਂਝੇ ਕੀਤੇ ਬਿਆਨ ਵਿਚ ਦੋਵੇਂ ਧਿਰਾਂ ਸੰਬੰਧਤ ਮਸਲਿਆਂ ਨੂੰ ਹੱਲ ਕਰਨ ਦੀ ਦ੍ਰਿੜਤਾ ਮੁੜ ਪ੍ਰਗਟਾਈ ਹੈ। 

ਇੰਡੀਅਨ ਮਿਜ਼ਾਇਲ ਪਾਕਿਸਤਾਨ ਵਿਚ ਡਿੱਗਣ ਦਾ ਮਸਲਾ: ਪਾਕਿ ਵਲੋਂ ਸਾਂਝੀ ਜਾਂਚ ਦੀ ਮੰਗ

ਲੰਘੀ 9 ਮਾਰਚ ਨੂੰ ਇੰਡੀਆ ਵਿਚੋਂ ਚੱਲੀ ਇਕ ਮਿਜ਼ਾਇਲ ਪਾਕਿਸਤਾਨ ਵਿਚ ਜਾ ਕੇ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਖੇਤਰ ਵਿਚ 124 ਕਿੱਲੋਮੀਟਰ ਦਾਖਿਲ ਹੋ ਕੇ ਜਮੀਨ ਉੱਤੇ ਡਿੱਗ ਪਈ। ਭਾਵੇਂ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਪਾਕਿਸਤਾਨ ਦੇ ਨਾਗਰਿਕਾਂ ਦੀ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ ਹੈ।

ਹੋਲੇ-ਮਹੱਲੇ ਉੱਤੇ ਜਾਰੀ ਹੋਵੇਗਾ ‘ਸਿੱਖ ਸ਼ਹਾਦਤ’ ਦਾ ਵਿਸ਼ੇਸ਼ ਅੰਕ

ਜੁਝਾਰੂ ਸੰਘਰਸ਼ ਤੋਂ ਬਾਅਦ ਦਿੱਲੀ ਦਰਬਾਰ ਦੇ ਸੰਘਰਸ਼ ਵਿਰੋਧੀ ਬਿਰਤਾਂਤ ਨੂੰ ਟੱਕਰ ਦੇ ਕੇ ਸੰਘਰਸ਼ ਦੇ ਅਗਲੇ ਪੜਾਵਾਂ ਲਈ ਮੁੜ ਕਤਾਰਬੰਦ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਮਾਸਿਕ ਰਸਾਲਾ ਸਿੱਖ ਸ਼ਹਾਦਤ ਮਾਰਚ 2000 ਤੋਂ ਅਗਸਤ 2009 ਤੱਕ ਛਪਦਾ ਰਿਹਾ ਸੀ। ਹੁਣ ਸਿੱਖ ਸ਼ਹਾਦਤ ਦੇ ਸੰਪਾਦਕੀ ਜਥੇ ਵਲੋਂ ਸਿੱਖ ਸ਼ਹਾਦਤ ਨੂੰ ਮੁੜ ਰਸਾਲੇ ਦੇ ਤੌਰ ਉੱਤੇ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਰਸਾਲੇ ਦਾ ਅਗਲਾ ਅੰਕ ਹੋਲਾ-ਮਹੱਲਾ ਉੱਤੇ ਜਾਰੀ ਕੀਤਾ ਜਾਵੇਗਾ।

ਰੂਸ-ਯੁਕਰੇਨ ਜੰਗ: ਇੰਡੀਆ ਲਈ ਊਰਜਾ ਖੇਤਰ ਦੇ ਸੰਕਟ ਦੀ ਦਸਤਕ

ਦੁਨੀਆ ਵਿਚ ਵਾਪਰ ਰਹੇ ਘਟਨਾਕ੍ਰਮਾਂ, ਜਿਵੇਂ ਕਿ ਖੇਤਰੀ ਤਣਾਅਵਾਂ ਅਤੇ ਰੂਸ-ਯੁਕਰੇਨ ਜੰਗ ਤੋਂ ਬਾਅਦ ਊਰਜਾ ਖੇਤਰ ਦੇ ਹਾਲਾਤ ਤੇਜੀ ਨਾਲ ਬਦਲ ਰਹੇ ਹਨ ਜਿਸ ਤੋਂ ਇੰਡੀਆ ਵੀ ਪ੍ਰਭਾਵਿਤ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਊਰਜਾ ਖੇਤਰ ਦੇ ਬਦਲ ਰਹੇ ਹਾਲਾਤ ਦੇ ਚਾਰ ਮਹੱਤਵਪੂਰਨ ਪੱਖ ਹਨ।

ਬੇਗਾਨੀ ਭਾਖਿਆ ਦਾ ਅਸਰ ਕਿਵੇਂ ਵੱਡਿਆਂ ਤੋਂ ਛੋਟੇ ਗ੍ਰਹਿਣ ਕਰਦੇ ਹਨ?

ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ। ਮਾਂ ਬੋਲੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਹਿੱਤ ਯੂਨਾਈਟਿਡ ਨੇਸ਼ਨਜ਼ ਵੱਲੋਂ ਸਾਲ 1999 ਵਿੱਚ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਗਿਆ ਸੀ।

« Previous Page