March 2022 Archive

ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ 

ਪਹਿਲੀ ਵਾਲੀ ਕੜਕ, ਉਹ ਗਰਜਣਾ ਉਹ ਹੱਸ ਕੇ ਖਿੜਨਾ ਤੇ ਖਿੜਾਉਣਾ ਸਭ ਭੁੱਲ ਗਏ। ਐਸੀ ਹਾਲਤ ਵਿਚ ਆਪ ਨੇ ਇਕ ਵਡਾ ਸਾਰਾ ਲੇਖ ਆਪਣੇ ਮਨ ਦੇ ਖ਼ਿਆਲਾਂ ਦਾ ਪੰਜਾਬੀ ਵਿਚ ਲਿਖਿਆ, ਜੋ ਛਪਣ ਲਈ ਘਲਿਆ, ਪਰ ਛਪ ਕੇ ਨਾ ਆਇਆ। ਉਸ ਦੀ ਉਡੀਕ ਕਈ ਮਹੀਨੇ ਕਰਦੇ ਰਹੇ ਤੇ ਉਡੀਕਦੇ ਹੀ ਤੁਰ ਗਏ । ਉਹ ਲੇਖ ਸਾਨੂੰ ਵੀ ਨਾ ਮਿਲਿਆ।

ਸੂਲਰ ਪਿੰਡ ਦੀ ਸੰਗਤ ਅਤੇ ਸਿੱਖ ਜਥਾ ਮਾਲਵਾ ਨੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦੁਰਘਟਨਾ ਸਬੰਧੀ ਸਾਂਝੀ ਰਾਇ ਦੇ ਨਾਲ ਫੈਸਲੇ ਲਏ

ਲੰਘੀ 29 ਮਾਰਚ 2022 ਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਸੂਲਰ ਵਿਖੇ ਇਸੇ ਹੀ ਪਿੰਡ ਦੇ ਵਸਨੀਕ ਮਨਜੀਤ ਸਿੰਘ ਉਰਫ ਭੋਲਾ ਪੁੱਤਰ ਬਲਵੀਰ ਸਿੰਘ ਵੱਲੋਂ ਸਵੇਰੇ ਤਕਰੀਬਨ 5 ਵਜੇ ਦੇ ਆਸ ਪਾਸ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਨਿਤਨੇਮ ਕਰ ਰਹੇ ਗ੍ਰੰਥੀ ਸਿੰਘ 'ਤੇ ਲੋਹੇ ਦੀ ਰਾਡ ਵਰਗੀ ਚੀਜ਼ ਨਾਲ ਹਮਲਾ ਕੀਤਾ ਗਿਆ ਸੀ।

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ

ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ 'ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ

ਪੰਜ ਦਰਿਆਵਾਂ ਦਾ ਬਾਦਸ਼ਾਹ : ਸ਼ੇਰਿ ਪੰਜਾਬ-ਮਹਾਰਾਜਾ ਰਣਜੀਤ ਸਿੰਘ

ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖ਼ਤ ਵਾਲੇ, ਅਣਖ-ਆਣ ਵਾਲੇ।

ਵਿਜਾਂਟੋ ਨੇ ਡੇਰਾ ਸਿਰਸਾ ਮੁਖੀ ਨੂੰ ਬਰਗਾੜੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਕੀਤਾ

ਜਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਜੂਨ 2015 ਵਿਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਅਕਤੂਬਰ 2015 ਵਿਚ ਪਿੰਡ ਬਰਗਾੜੀ ਵਿਖੇ ਇਸ ਸਰੂਪ ਦੀ ਕੀਤੀ ਗਈ ਘੋਰ ਬੇਅਦਬੀ ਅਤੇ ਇਸ ਤੋਂ ਪਹਿਲਾਂ ਸਤੰਬਰ 2015 ਵਿਚ ਬਰਗਾੜੀ ਤੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਦੀ ਧਮਕੀ ਦੇਣ ਵਾਲੇ ਇਸ਼ਤਿਹਾਰ ਲਗਾਉਣ ਸੰਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ਦੋ ਵੱਖ-ਵੱਖ ਮਾਮਲਿਆਂ ’ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੋਲੀ (ਵਿਜਾਂਟੋ) ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਮੁੱਖ ਮੁਜਰਮ ਵਜੋੰ ਨਾਮਜ਼ਦ ਕੀਤਾ ਗਿਆ ਹੈ।

‘ਆਪ’ ਦੇ ਰਾਜ ’ਚ ਪੰਜਾਬ ਦੇ ਸਿਰ ‘ਤੇ ਦਿੱਲੀ ਵਾਲੇ ਜਾਣਗੇ ਰਾਜ ਸਭਾ ਵਿਚ

ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ। ਭਾਵੇਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਜਿੱਤ ਨੂੰ ਬਦਲਾਅ ਦਾ ਨਾਮ ਦਿੱਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਇਹ ਬਦਲਾਅ ਨਾਲ ਵੀ ਪੰਜਾਬ ਦੇ ਹਿੱਤਾਂ ਨਾਲ ਧੱਕੇਸ਼ਾਹੀ ਤੇ ਇਹਨਾ ਦੀ ਲੁੱਟ ਵਿਚ ਕੋਈ ਤਬਦੀਲੀ ਨਹੀਂ ਆਈ। ਬਾਕੀ ਪੂਰੀ ਸਥਿਤੀ 31 ਮਾਰਚ ਨੂੰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵੇਲੇ ਸਾਫ ਹੋ ਜਾਣੀ ਹੈ।

ਹੋਲੇ-ਮਹੱਲੇ ਉੱਤੇ ਭਾਈ ਦਲਜੀਤ ਸਿੰਘ ਦਾ ਸੁਨੇਹਾ: ਖਾਲਸਾ ਪੰਥ, ਅਕਾਲੀ, ਅਕਾਲੀ ਦਲ ਤੇ ਅਜੋਕੇ ਹਾਲਾਤ

ਸਿੱਖ ਸੰਘਰਸ਼ ਦੇ ਸਧਾਂਤਿਕ ਆਗੂ ਭਾਈ ਦਲਜੀਤ ਸਿੰਘ ਵਲੋਂ ਅੱਜ ਹੋਲੇ ਮਹੱਲੇ ਦੇ ਦਿਹਾੜੇ ਮੌਕੇ  ਸਿੱਖ ਸੰਗਤ ਦੇ ਨਾਮ ਇਕ ਸੁਨੇਹਾ ਅਤੇ ਇਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਭਾਈ ਦਲਜੀਤ ਸਿੰਘ ਹੋਰਾਂ ਜਿੱਥੇ ਸਿੱਖ ਜਗਤ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ ਹੈ ਓਥੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦੇ ਹਵਾਲੇ ਨਾਲ ਚੱਲ ਰਹੀ ਚਰਚਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਸੀਂ ਸਿੱਖ ਸਿਆਸਤ ਦੇ ਪਾਠਕਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਭਾਈ ਦਲਜੀਤ ਸਿੰਘ ਵਲੋਂ ਜਾਰੀ ਕੀਤਾ ਪੂਰਾ ਲਿਖਤੀ ਬਿਆਨ ਅਤੇ ਬੋਲਦਾ ਸੁਨੇਹਾ ਹੇਠਾਂ ਸਾਂਝਾ ਕਰ ਰਹੇ ਹਾਂ।

ਚੜ੍ਹਦੀਕਲਾ ਤੇ ਬੀਰਤਾ ਦਾ ਸੁਮੇਲ ਹੈ ਹੋਲਾ-ਮਹੱਲਾ

ਹੋਲੇ ਤੋਂ ਅਗਲੇ ਦਿਨ ਖਾਲਸਾ ਦਲ ਦੇ ਦੋ ਹਿਸੇ ਕੀਤੇ ਗਏ। ਇਕ ਹਿਸਾ ਤਾਂ ਹੋਲਗੜ੍ਹ ਉਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿਸਾ ਉਹਨਾਂ ਉਤੇ ਧਾਵੀ ਹੋ ਕੇ ਚੜ੍ਹਿਆ। ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ। ਅਗੇ ਨਿਸ਼ਾਨ ਸਾਹਿਬ ਲਾਏ ਗਏ। ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹਥ ਹੈ। ਅਸਾਂ ਅਜ ਹੱਲਾ ਕਰਕੇ ਪੈਣਾ ਹੈ। ਅਗੋਂ ਓਹ ਤਿਆਰ ਬਰ ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ। ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ। ਇਹ ਤਾਂ ਖਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁੱਧ ਰਾਹੀਂ ਜਾਚ ਸਿਖਾਉਣੀ ਸੀ।

ਹੋਲਾ ਮਹੱਲਾ : ਅਜੋਕੇ ਯੁੱਗ ਦੇ ਸਨਮੁੱਖ

ਹੋਲਾ ਮਹੱਲਾ ਸਿੱਖ ਧਰਮ ਦਾ ਇਕ ਅਹਿਮ ਦਿਹਾੜਾ ਹੈ, ਜੋ ਇਨਕਲਾਬੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਹਰ ਸਿੱਖ ਨੂੰ ਮਨ ਅਤੇ ਤਨ ਕਰਕੇ ਬਲਵਾਨ ਬਣਾਉਣ ਦਾ ਪ੍ਰਤੀਕ ਹੈ। ਹੋਲਾ ਮਹੱਲਾ, ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹੱਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕਿਰਿਆ ਨਾਲ ਜੋੜਿਆ।

ਜਗਤਾਰ ਸਿੰਘ ਜੱਗੀ ਜੌਹਲ ਨੂੰ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲੀ

ਇੰਡੀਆ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਅੱਜ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਜੱਗੀ ਜੌਹਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਕ ਬੋਲਦੇ ਸੁਨੇਹੇ ਵਿਚ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਫਾ 307 (ਆਈ.ਪੀ.ਸੀ.) ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਐਫ.ਆਈ.ਆਰ. ‘ਆਰ.ਸੀ. 24 ਐਨ.ਆਈ.ਏ. 2017’ ਵਿੱਚ ਜਗਤਾਰ ਸਿੰਘ ਜੱਗੀ ਨੂੰ ਜ਼ਮਾਨਤ ਦੇ ਦਿੱਤੀ ਹੈ।

Next Page »