August 2021 Archive

ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਸਿੱਖ ਵਕੀਲਾਂ ‘ਤੇ ਵੀ ਪੈਗਾਸਸ ਰਾਹੀਂ ਸਰਕਾਰ ਨੇ ਕੀਤੀ ਜਸੂਸੀ

ਜਾਬ ਵਿੱਚ ਤੀਜੇ ਘੱਲੂਘਾਰੇ ਤੋਂ ਬਾਅਦ ਹੋਏ ਸਿੱਖ ਜਵਾਨੀ ਦੇ ਘਾਣ ਸੰਬੰਧੀ ਕਨੂੰਨੀ ਚਾਰਾਜੋਈ 'ਚ ਮੋਹਰੀ ਸੰਸਥਾ ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਦੇ ਲੀਗਲ ਹੈੱਡ ਸਰਦਾਰ ਜਗਦੀਪ ਸਿੰਘ ਰੰਧਾਵਾ ਉੱਤੇ ਵੀ ਪੈਗਾਸਸ ਰਾਹੀਂ ਜਸੂਸੀ ਕੀਤੀ ਜਾ ਰਹੀ ਸੀ, ਐਮਨੈਸਟੀ ਇੰਟਰਨੈਸ਼ਨਲ ਦੀ ਲੈਬ ਵੱਲੋਂ ਕੀਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਆਈਫੋਨ ਵਿੱਚ ਜੁਲਾਈ 2019 ਅਤੇ ਅਗਸਤ 2019 ਦੇ ਪੰਜ ਦਿਨਾਂ ਵਿੱਚ ਪੈਗਾਸਸ ਦੇ ਤੱਤ ਮੌਜੂਦ ਸਨ।

ਸਿੱਖ ਨਸਲਕੁਸ਼ੀ ਅਤੇ ਪੰਜਾਬ ਵਿੱਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਬਾਰੇ ਤੱਥ ਅਤੇ ਵਿਆਖਿਆ

ਬੀਤੇ ਦਿਨ ਕੌਮਾਂਤਰੀ ਸੰਸਥਾ International Association of Genocide Scholars ਵੱਲੋਂ ਸਪੇਨ ਵਿੱਚ "ਸਿੱਖ ਨਸਲਕੁਸ਼ੀ" ਵਿਸ਼ੇ ਤੇ ਕਾਨਫਰੰਸ ਕਰਵਾਈ ਗਈ। ਜੋ ਕਿ ਹਰ ਸਾਲ ਕਰਵਾਈ ਜਾਦੀ ਹੈ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਕਾਨਫਰੰਸ ਵਿੱਚ ਭਾਗ ਲਿਆ ਜਾਂਦਾ ਹੇ ਜਿਸ ਵਿੱਚ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਬੀਤੇ ਸਮੇਂ ਦੌਰਾਨ ਜਿਥੇ ਨਸਲਕੁਸ਼ੀ ਹੋਈ ਹੈ ਜਾਂ ਜਿਥੇ ਹੁਣ ਹੋ ਰਹੀ ਹੈ ਉਸਦੇ ਕਾਰਨ ਲੱਭਣ ਅਤੇ ਪਛਾਣਨ ਦੀ ਕੋਸ਼ਿਸ਼ ਕਰਦੇ ਹਨ।

ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ

ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਨੂੰ ਜੰਮੂ ਨਾਲ ਜੋੜਨ ਅਤੇ ਤਾਮਿਲ ਨਾਡੂ ਵਿਚੋਂ ਕੋਂਗੂ ਨਾਡੂ ਕੱਢਣ ਦਾ ਮਸਲਾ ਤੇ ਸ. ਗੁਰਤੇਜ ਸਿੰਘ (ਕੌਮੀ ਆਵਾਜ਼) ਵੱਲੋਂ ਸ. ਪਰਮਜੀਤ ਸਿੰਘ ਗਾਜ਼ੀ (ਸੰਪਾਦਕ ਸਿੱਖ ਸਿਆਸਤ) ਉਹਨਾਂ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਗਈ।

ਕਿਵੇਂ ਬਚੇ ਪੰਜਾਬ ਦਾ ਪਾਣੀ ਅਤੇ ਧਰਤੀ? ਸੰਸਾਰ ਕੁਦਰਤ ਸੰਭਾਲ ਦਿਹਾੜੇ ਉੱਤੇ ਖਾਸ ਵਿਚਾਰ-ਗੋਸ਼ਟਿ (ਜਰੂਰ ਸੁਣੋ)

ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਸੰਸਾਰ ਕੁਦਰਤ ਸੰਭਾਲ ਦਿਹਾੜੇ ਉੱਤੇ ਲੁਧਿਆਣਾ ਵਿਖੇ “ਪਾਣੀ ਅਤੇ ਧਰਤ ਸੰਭਾਲ ਗੋਸ਼ਟਿ” ਕਰਵਾਈ ਗਈ। ਇਸ ਗੋਸ਼ਟਿ ਵਿੱਚ ਪੰਜਾਬ ਭਰ ਤੋਂ ਵਾਤਾਵਰਨ ਪ੍ਰੇਮੀਆਂ, ਉੱਦਮੀ ਕਿਸਾਨਾਂ, ਵਿਚਾਰਕਾਂ ਅਤੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ।

ਸਾਕਾ ਬਲੈਕ ਹੋਲ-2 ਦੀ ਗਵਾਹ ਹੈ ਢਾਹੀ ਜਾਣ ਵਾਲ਼ੀ ਇਹ ਸਰਾਂ; 50 ਜਣੇ ਸਰਾਂ ਦੇ ਇੱਕ ਕਮਰੇ ਤਾੜ ਕੇ ਮਾਰੇ ਸੀ ਫੌਜ ਨੇ

ਸਿੱਖ ਇਤਿਹਾਸ ਦੀ ਸਿਤਮ ਜਰੀਫੀ ਹੈ ਕਿ ਫੋਰਟ ਵਿਲੀਅਮ ਵਾਲੀ ਘਟਨਾ ਨਾਲ ਹੂ ਬ ਹੂ ਮੇਲ ਖਾਂਦਾ ਸਾਕਾ ਗੁਰੂ ਰਾਮਦਾਸ ਸਰਾਂ ਵਿਚ ਵੀ ਵਾਪਰਿਆਂ ਸੀ 6 ਜੂਨ 1984 ਨੂੰ ਜੀਹਦਾ ਕੋਈ ਉੱਭਰਵਾਂ ਜ਼ਿਕਰ ਤੱਕ ਵੀ ਨਹੀਂ ਹੈ ਜੂਨ ਚੁਰਾਸੀ ਵਾਲੇ ਘੱਲੂਘਾਰੇ ਦੇ ਇਤਿਹਾਸ ਚ।ਕੱਲਕੱਤੇ ਦੇ ਫੋਰਟ ਵਿਲੀਅਮ ਚ ਇਹਦੀ ਯਾਦਗਾਰ ਵੀ ਬਣੀ ਹੋਈ ਹੈ ਪਰ ਗੁਰੂ ਰਾਮਦਾਸ ਸਰਾਂ ਚ ਇਹਦੇ ਨਾਂ ਅੱਡੀ ਕੋਈ ਤਖ਼ਤੀ ਵੀ ਨਹੀਂ ਲੱਭਦੀ।

ਗੁਰੁ ਰਾਮਦਾਸ ਸਰਾਂ ਕਿਓਂ ਰੜਕਦੀ ਹੈ ਸ਼੍ਰੋਮਣੀ ਕਮੇਟੀ-ਮਾਲਕਾਂ ਦੀ ਅੱਖ ’ਚ?

5 ਵਰਿਆਂ ਦੀ ਸੰਗਤੀ ਚੁੱਪ ਨੂੰ ਦੇਖ ਕੇ ਸ਼ਰੋਮਣੀ ਕਮੇਟੀ ਨੇ ਗੁਰੂ ਰਾਮ ਦਾਸ ਸਰਾਂ ਨੂੰ ਬੇਤੁਕੇ ਬਹਾਨੇ ਨਾਲ ਢਾਹੁਣ ਦਾ ਫੈਸਲਾ ਕਰ ਦਿੱਤਾ ਹੈ।ਹਾਲਾਂਕਿ 5 ਸਾਲ ਪਹਿਲਾਂ ਵੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਤੋਂ ਸਰਾਂ ਤੇ ਪੰਜ ਹੱਥੌੜਿਆਂ ਦੀ ਸੱਟ ਮਰਵਾ ਕੇ ਸਰਾਂ ਢਾਹੁਣ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਸੀ।ਪਰ ਸੰਗਤਾਂ ਦੇ ਰੋਹ ਦੀ ਸ਼ਿੱਦਤ ਚੈਕ ਕਰਨ ਵਾਸਤੇ ਵਕਤੀ ਤੌਰ ਤੇ ਢੁਹਾਈ ਦਾ ਕੰਮ ਰੋਕ ਦਿੱਤਾ।

« Previous Page