August 2021 Archive

ਦੀਨਾ ਭਾਨਾ ਨੂੰ ਯਾਦ ਕਰਦਿਆਂ

ਗੁਰੂਆਂ ਪੈਗੰਬਰਾਂ ਦੀਆਂ ਸਾਖੀਆਂ ਪੜ੍ਹਦੇ ਬੜੀ ਵੇਰ ਜਿਕਰ ਆਉਂਦਾ ਹੈ ਕਿ ਕਿਵੇਂ ਗੁਰੂ ਪੀਰ ਆਪਣੀ ਇੱਕ ਤੱਕਣੀ ਨਾਲ ਹੀ ਸਾਹਮਣੇ ਵਾਲੇ ਦੇ ਮਨ ਤਨ ਦਾ ਕਾਇਆ ਕਲਪ ਕਰ ਦਿੰਦੇ ਸੀ। ਮਹਾਂਪੁਰਖਾਂ ਬਾਰੇ ਵੀ ਜਿਕਰ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਕਹੀ ਇਕ ਗੱਲ ਜਾਂ ਉਨ੍ਹਾਂ ਦੀ ਇੱਕ ਛੋਹ ਇਤਿਹਾਸਕ ਵਰਤਾਰਾ ਬਣ ਜਾਂਦੀ ਰਹੀ।

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।

ਇੰਡੀਆ ਵਿੱਚ ਸੂਬਿਆਂ ਦੀ ਆਰਥਿਕ ਅਜਾਰੇਦਾਰੀ ਅਤੇ ਪੰਜਾਬ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਪਿੜ ਸਜ ਚੁੱਕਿਆ ਹੈ। ਸਾਰੀਆਂ ਪਾਰਟੀਆਂ ਨੇ ਜਿੱਥੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਉੱਥੇ ਹੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਇਹਨਾਂ ਦੀਆਂ ਗਤੀਵਿਧੀਆਂ ਅਤੇ ਬਿਆਨਾਂ ਉੱਤੇ ਤਿੱਖੀ ਨਜ਼ਰ ਰੱਖ ਰਹੇ ਹਨ। ਚਾਹੁੰਦਿਆਂ ਨਾ ਚਾਹੁੰਦਿਆਂ ਵੀ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਸੂਬੇ ਦੀ ਮਾੜੀ ਵਿੱਤੀ ਹਾਲਤ, ਕਰਜਾ, ਖੇਤੀ ਬਾੜੀ, ਬੇਰੁਜ਼ਗਾਰੀ ਅਤੇ ਹੋਰ ਮਸਲਿਆਂ ਬਾਰੇ ਚਰਚਾ ਕੀਤੀ ਜਾ ਰਹੀ ਹੈ

ਪੰਜਾਬ ਦੇ ਦਰਿਆਈ ਪਾਣੀਆਂ ਦੀ ਇੰਡੀਆ ਵੱਲੋਂ ਕੀਤੀ ਗਈ ਲੁੱਟ ਬਾਰੇ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ ਨਾਲ ਖਾਸ ਗੱਲਬਾਤ

ਪੰਜਾਬ ਦੇ ਪਾਣੀਆਂ ਦੀ ਸਮੱਸਿਆ ਦੇ ਤਿੰਨ ਅਹਿਮ ਪੱਖ ਹਨ- ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਡਿੱਗਣਾ, ਪਾਣੀ ਦਾ ਪਰਦੂਸ਼ਣ ਅਤੇ ਦਰਿਆਈ ਪਾਣੀਆਂ ਦੀ ਲੁੱਟ। ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਕੀਤੀ ਜਾ ਰਹੀ ਜਲ ਚੇਤਨਾ ਯਾਤਰਾ ਦੌਰਾਨ ਸਾਬਕਾ ਆਈ.ਏ.ਐਸ. ਸ. ਗੁਰਤੇਜ ਸਿੰਘ ਹੋਰਾਂ ਨਾਲ ਪੰਜਾਬ ਦੀ ਦਰਿਆਈ ਪਾਣੀਆਂ ਦੀ ਇੰਡੀਆ ਵੱਲੋਂ ਕੀਤੀ ਗਈ ਲੁੱਟ ਬਾਰੇ ਖਾਸ ਗੱਲਬਾਤ ਕੀਤੀ ਗਈ। ਇੱਥੇ ਅਸੀਂ ਉਹ ਪੂਰੀ ਗੱਲਬਾਤ ਸਾਂਝੀ ਕਰ ਰਹੇ ਹਾਂ।

ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ: ਕੌਮਾਂਤਰੀ ਅਤੇ ਖੇਤਰੀ ਸੰਭਾਵਨਾਵਾਂ ਉੱਤੇ ਇੱਕ ਨਜ਼ਰ

ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ ਆਪਣੇ 'ਬੈਲਟ ਐਂਡ ਰੋਡ' ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।

ਸ਼ਹੀਦਾਂ ਦਾ ਸੰਘਰਸ਼ ਅਤੇ ਅਜੋਕੇ ਹਾਲਾਤ: ਭਾਈ ਮਨਧੀਰ ਸਿੰਘ ਦਾ ਸ਼ਹੀਦੀ ਸਮਾਗਮ ਦੌਰਾਨ ਵਖਿਆਨ

ਸ਼ਹੀਦਾਂ ਦੇ ਸੰਘਰਸ਼ ਅਤੇ ਅਜੋਕੇ ਹਾਲਾਤ ਵਿਸ਼ੇ ਤੇ ਭਾਈ ਮਨਧੀਰ ਸਿੰਘ ਦਾ ਪਿੰਡ ਬੁੱਧ ਸਿੰਘ ਵਾਲਾ ਵਿਖੇ ਮਿਤੀ 29 ਜੁਲਾਈ 2021 ਨੂੰ ਹੋਏ ਸ਼ਹੀਦੀ ਸਮਾਗਮ ਦੌਰਾਨ ਵਖਿਆਨ ਆਪ ਨਾਲ ਸਾਂਝਾ ਕਰ ਰਹੇ ਹਾਂ।

ਕੀ ਬਾਗਬਾਨੀ ਪੰਜਾਬ ਦੀ ਖੇਤੀ ਸਮੱਸਿਆ ਦੇ ਹੱਲ ਵਿੱਚ ਸਹਾਈ ਹੋ ਸਕਦੀ ਹੈ? ਜਰੂਰ ਸੁਣੋ!

ਪੰਜਾਬ ਵਿੱਚ ਫਸਲੀ ਵੰਨਸੁਵੰਨਤਾ ਲਿਆਉਣ ਲਈ ਬਾਗਬਾਨੀ ਇੱਕ ਅਹਿਮ ਬਦਲ ਹੈ। ਬਾਗਬਾਨੀ ਤਹਿਤ ਪ੍ਰਚੱਲਤ ਫਸਲਾਂ ਹੇਠੋਂ ਰਕਬਾ ਕੱਢਣ ਵਿੱਚ ਪਰਵਾਸੀ ਭਾਈਚਾਰਾ ਬਹੁਤ ਅਹਿਮ ਭੁਮਿਕਾ ਨਿਭਾਅ ਸਕਦਾ ਹੈ। ਬਾਗ ਲਗਾਉਣ ਉੱਤੇ ਪਹਿਲੇ ਤਿੰਨ ਕੁ ਸਾਲ ਬਾਗ ਤੋਂ ਫਲ ਨਹੀੰ ਮਿਲਦੇ ਪਰ

ਵਿਦੇਸ਼ ਦੀ ਪਦਾਰਥਕ ਦੌੜ ਵਾਲੀ ਜਿੰਦਗੀ ਤੋਂ ਵਾਪਿਸ ਪਰਤੇ ਗੁਰਪ੍ਰੀਤ ਸਿੰਘ ਤੇ ਨਵਜੀਤ ਕੌਰ ਕਰਦੇ ਨੇ ਕੁਦਰਤੀ ਖੇਤੀ

ਮਨੁੱਖ ਨੂੰ ਸੰਤੁਸ਼ਟੀ ਪਦਾਰਥ ਦੀ ਬਹੁਲਤਾ ਨਾਲ ਨਹੀਂ ਸਗੋਂ ਸਬਰ ਅਤੇ ਸੰਤੋਖ ਨਾਲ ਮਿਲਦੀ ਹੈ। ਨਿਊਜ਼ੀਲੈਂਡ ਵਿੱਚ ਪੱਕੇ ਹੋਣ ਦੇ ਬਾਵਜੂਦ ਪੰਜਾਬ ਪਰਤ ਕੇ ਪੱਟੀ ਨੇੜਲੇ ਆਪਣੇ ਪਿੰਡ ਲਾਹੁਕਾ ਵਿਖੇ ਕੁਦਰਤੀ ਖੇਤੀ ਕਰਨ ਵਾਲੇ ਸਿਰਦਾਰ ਗੁਰਪ੍ਰੀਤ ਸਿੰਘ ਅਤੇ ਬੀਬੀ ਨਵਜੀਤ ਕੌਰ ਨਾਲ ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਦੀ #ਜਲ_ਚੇਤਨਾ_ਯਾਤਰਾ ਦੌਰਾਨ ਮੁਲਾਕਾਤ ਹੋਈ

ਕਿਉਂ ਭਾਰਤੀ ਸਰਕਾਰਾਂ ਦੀ ਹਿੱਕ ‘ਚ ਫਾਨਾ ਬਣਦੀ ਐ, ਜਾਤ ਅਧਾਰਤ ਮਰਦਮਸ਼ੁਮਾਰੀ ਦੀ ਮੰਗ?

ਭਾਰਤੀ ਮੁੱਖ ਧਾਰਾ ਦੀ ਸਿਆਸਤ ਉੱਤੇ ਗਊ ਬੈਲਟ ਵਾਲੇ ਰਾਜਾਂ- ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਮੱਧਪ੍ਰਦੇਸ਼ ਦਾ ਦਬਦਬਾ ਰਹਿੰਦਾ ਹੈ। ਯੂਪੀ ਅਤੇ ਬਿਹਾਰ ਅਜਿਹੇ ਰਾਜ ਹਨ ਜਿੱਥੇ ਪਾਰਟੀਆਂ ਦੀ ਬਣਤਰ ਵੀ ਜਾਤ ਤੋਂ ਪ੍ਰਭਾਵਿਤ ਹੈ। ਬਿਹਾਰ ਵਿੱਚ ਬੀਜੇਪੀ ਨਾਲ ਗੱਠਜੋੜ 'ਚ ਸੱਤਾ ਮਾਣ ਰਹੀ ਜਨਤਾ ਦਲ ਸੰਯੁਕਤ ਨੂੰ ਮਹਾਂਦਲਿਤਾਂ ਦੀ ਪਾਰਟੀ ਮੰਨਿਆ ਜਾਂਦਾ ਹੈ, ਰਾਸ਼ਟਰੀ ਜਨਤਾ ਦਲ ਨੂੰ ਯਾਦਵਾਂ ਦੀ ਪਾਰਟੀ ਮੰਨਿਆ ਜਾਂਦਾ ਹੈ ਅਤੇ ਯੂਪੀ ਦੀ ਸਮਾਜਵਾਦੀ ਪਾਰਟੀ ਨੂੰ ਵੀ ਮੁੱਖ ਤੌਰ 'ਤੇ ਯਾਦਵਾਂ ਅਤੇ ਮੁਸਲਮਾਨਾਂ ਦੀ ਹਮਾਇਤ ਹਾਸਲ ਹੁੰਦੀ ਹੈ।

ਦਰਸ਼ਨ ਸਿੰਘ ਤਾਤਲਾ ਦਾ ਪ੍ਰਵਾਸੀ ਸਿੱਖ ਅਧਿਐਨ ‘ਚ ਰਿਹਾ ਵੱਡਾ ਯੋਗਦਾਨ

ਸਰਦਾਰ ਦਰਸ਼ਨ ਸਿੰਘ ਤਾਤਲਾ ਵੱਲੋਂ ਸੰਸਾਰ ਪੱਧਰ 'ਤੇ ਫੈਲੇ ਪੰਜਾਬੀ ਅਤੇ ਸਿੱਖ ਡਾਇਸਪੋਰਾ ਬਾਰੇ ਕੀਤੇ ਗਏ ਖੋਜ ਕਾਰਜਾਂ ਦੇ ਮਿਆਰ ਅਤੇ ਸਮਰਪਣ ਦੇ ਹਾਣ ਦੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ। 74 ਸਾਲ ਦੀ ਉਮਰ ਵਿੱਚ ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਅਧਿਐਨ ਦੇ ਖੇਤਰ ਦਾ ਅਨਮੋਲ ਹੀਰਾ ਵਿੱਛੜ ਗਿਆ ਹੈ।

Next Page »