January 2021 Archive

ਖੰਡੇ ਦੀਆਂ ਧਾਰਾਂ ‘ਤੇ ਤੁਰਦਿਆਂ ਦੀ ਅਗਵਾਈ

ਕਿਸਾਨ ਜੱਦੋ-ਜਹਿਦ ਕਈ ਪੜਾਵਾਂ ਵਿਚੋਂ ਲੰਘਦੀ ਹੋਈ ਹੁਣ 26 ਜਨਵਰੀ, 2021 ਦੇ ਭਾਰਤੀ ਗਣਤੰਤਰ ਦਿਹਾੜੇ ਦੀ ਮੁਹਿੰਮ ਤੱਕ ਪਹੁੰਚ ਗਈ ਹੈ। ਕਿਸਾਨ ਆਗੂ ਏਸ ਨੂੰ ...

ਕਿਸਾਨ ਯੂਨੀਅਨਾਂ ਅਤੇ ਸਰਕਾਰ ਦਰਮਿਆਨ ਅੱਜ ਦੀ ਗੱਲਬਾਤ ਤੋਂ ਕੀ ਉਮੀਦ ਰੱਖੀ ਜਾਵੇ?

ਚੰਡੀਗੜ੍ਹ – ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਅੱਜ 15 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਅਤੇ ਕੇਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੁੜ ਗੱਲਬਾਤ ਹੋ ਰਹੀ ਹੈ। ...

SC ਵੱਲੋਂ ਬਣਾਈ 4 ਮੈਂਬਰੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਖੁਦ ਨੂੰ ਕਮੇਟੀ ਤੋਂ ਕੀਤਾ ਵੱਖ

ਸੁਪਰੀਮ ਕੋਰਟ ਵਲੋਂ ਬਣਾਈ ਗਈ 4 ਮੈਂਬਰੀ ਕਮੇਟੀ ‘ਚ ਸ਼ਾਮਲ ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਕਮੇਟੀ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਭੁਪਿੰਦਰ ਸਿੰਘ ਮਾਨ ਨੇ ਮਾਨਯੋਗ ਸੁਪਰੀਮ ਕੋਰਟ ਵਲੋਂ ਬਚਾਈ ਗਈ

ਕਿਉਂ ਭਾਲ ਰਹੇ ਨੇ ਲੋਕ ਵਟਸਐਪ ਦੇ ਬਦਲ? ਕਿਹੜੇ ਵਿਕਲਪ ਵੱਧ ਚਰਚਾ ਵਿੱਚ ਹਨ?

ਵਟਸਐਪ ਨੇ ਬੀਤੇ ਦਿਨੀਂ ਨਿੱਜਤਾ ਨੀਤੀ (ਪ੍ਰਾਈਵੇਸੀ ਪਾਲਿਸੀ) ਵਿੱਚ ਤਬਦੀਲੀ ਕੀਤੀ ਹੈ। ਜਿਸ ਤਹਿਤ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਵਰਤੋਂਕਾਰਾਂ ਵਿੱਚ ਇਹ ਤੌਖਲਾ ਪੈਦਾ ਹੋ ਗਿਆ ਹੈ ਕਿ ਵਟਸਐਪ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਭਾਵੇਂ ਕਿ ਵਟਸਐਪ ਨੇ ਵੱਡੇ-ਵੱਡੇ ਅਖਬਾਰਾਂ ਵਿੱਚ ਪੂਰੇ-ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਇਹ ਸਫਾਈ ਦਿੱਤੀ ਹੈ ਕਿ ਵਟਸਐਪ ਵਰਤੋਂਕਾਰਾਂ ਦੇ ਨਿੱਜੀ ਸੁਨੇਹਿਅਾਂ, ਗੱਲਬਾਤ ਜਾਂ ਜਾਣਕਾਰੀ ਵਟਸਐਪ ਵੱਲੋਂ ਨਹੀਂ ਪੜ੍ਹੀ ਜਾਂ ਸੁਣੀ ਜਾਂਦੀ ਅਤੇ ਨਾ ਹੀ ਇਹ ਫੇਸਬੁੱਕ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਸਿਰਫ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕੀਤੇ ਜਾਣੇ ਹਨ ਪਰ ਫਿਰ ਵੀ ਵਰਤੋਂਕਾਰਾਂ ਵੱਲੋਂ ਵਟਸਐਪ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਕਾਰਨ ਲੱਖਾਂ-ਕਰੋੜਾਂ ਵਰਤੋਂਕਾਰ ਵਟਸਐਪ ਦੇ ਬਦਲ ਭਾਲ ਰਹੇ ਹਨ।

ਇਨਟੈਲੀਜੈਂਸ ਬਿਊਰੋ (ਆਈ.ਬੀ.) ਦੀ ਭਰੋਸੇਯੋਗਤਾ

ਚਲ ਰਹੇ ਕਿਸਾਨੀ ਸੰਘਰਸ਼ ਦੇ ਸੰਬੰਧ ਵਿਚ ਹਾਲ ਹੀ ਵਿਚ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਆਈ.ਬੀ.(ਇੰਟੱਲੀਜੇਂਸ ਬਿਉਰੋ) ਦੀ ਜਾਣਕਾਰੀ ਦਾ ਹਵਾਲਾ ਦੇ ਕੇ ਇਹ ਕਹਿਣਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਹੈ ਕਿ ਕਿਸਾਨ ਸੰਘਰਸ਼ ਵਿੱਚ ਖਾਲਿਸਤਾਨੀ ਸ਼ਾਮਿਲ ਹਨ, ਇਹ ਸਵਾਲ ਖੜੇ ਕਰਦਾ ਹੈ ਕਿ ਪੁਖ਼ਤਾ ਜਾਣਕਾਰੀ ਕਿੰਨੀ ਕੁ ਪੁਖਤਾ ਹੈ ਅਤੇ ਆਈ ਬੀ ਦੇ ਹਵਾਲੇ ਨਾਲ ਕਹੀ ਗਈ ਗੱਲ ਦੀ ਕਿੰਨੀ ਕੁ ਭਰੋਸੇਯੋਗਤਾ ਹੋ ਸਕਦੀ ਹੈ? ਕੀ ਇਹ ਤਾਕਤਵਰ ਖ਼ੁਫ਼ੀਆਂ ਏਜੇਂਸੀ ਵਾਕਿਆ ਚ ਨਿਰਪੱਖ ਹਨ, ਅਤੇ ਲੋਕ ਹਿੱਤ ਚ ਹੀ ਕੰਮ ਕਰਦੀਆਂ ਹਨ?

ਸੁਪਰੀਮ ਕੋਰਟ ਦਾ ਨਵੇਂ ਕਾਨੂੰਨਾਂ ਉੱਤੇ ਰੋਕ ਲਾਉਣ ਦਾ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ?

ਇੰਡੀਅਨ ਸੁਪਰੀਮ ਕੋਰਟ ਵੱਲੋਂ ਨਵੇਂ ਖੇਤੀ ਕਾਨੂੰਨਾਂ ਉੱਤੇ ਰੋਕ ਲਾਉਣ ਅਤੇ ਇਹਨਾਂ ਕਾਨੂੰਨਾਂ ਬਾਰੇ ਅਦਾਲਤ ਨੂੰ ਸਲਾਹ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਮਿਤੀ 12 ਜਨਵਰੀ, 2021 ਨੂੰ ਸੁਣਾਇਆ ਗਿਆ ਹੈ।

ਸੁਪਰੀਮ ਕੋਰਟ ਵੱਲੋਂ ਥਾਪੀ ਕਮੇਟੀ ਦੇ ਚਾਰੇ ਮੈਂਬਰ ਖੇਤੀ ਕਾਨੂੰਨਾਂ ਦੇ ਪੱਖੀ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

ਖੇਤੀ ਕਾਨੂੰਨਾਂ ਦੇ ਲਾਗੂ ਹੋਣ ਉਹ ਸੁਪਰੀਮ ਕੋਰਟ ਵੱਲੋਂ ਲਾਈ ਰੋਕ ਨਾਲ ਖੇਤੀ ਉੱਤੇ ਕਾਰਪੋਰੇਟ ਦੇ ਕਬਜ਼ੇ ਦੀ ਤਲਵਾਰ ਅਜੇ ਕਿਸਾਨ ਦੇ ਸਿਰ ਉੱਤੇ ਜਿਉਂ ਦੀ ਤਿਉਂ ਲਟਕ ਰਹੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ-ਮੁਜ਼ਾਹਰਾ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਵੱਲੋਂ ਥਾਪੀ ਕਮੇਟੀ ਦੇ ਚਾਰ ਮੈਂਬਰ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਿੱਤਰਕੇ ਆ ਚੁੱਕੇ ਹਨ।

ਦੋ ਇਲਾਹੀ ਦਿਨ

ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਅਸੀਂ ਏਅਰਪੋਰਟ ਨੂੰ ਨਿਕਲ ਪਏ ਅੱਜ ਅਸੀਂ ਕਾਫੀ ਪੈਦਲ ਘੁੰਮੇ ਸੀ ਅਤੇ ਕਾਫੀ ਦੇਰ ਖੱੜ ਕੇ ਵੀ ਸੇਵਾ ਕੀਤੀ ਸੀ। ਜਦ ਤੱਕ ਅਸੀਂ ਆਪਣੀ ਫਲਾਈਟ ਦੇ ਗੇਟ ਤੱਕ ਪਹੁੰਚੇ ਸਾਡੀਆਂ ਲੱਤਾਂ ਜਵਾਬ ਦੇ ਚੁੱਕੀਆਂ ਸਨ। ਸਾਨੂੰ ਪੂਰੀ ਉਮੀਦ ਸੀ ਕਿ ਫਲਾਈਟ ਵਿਚ ਬੈਠਦੇ ਹੀ ਸਾਨੂੰ ਨੀਂਦ ਆ ਜਾਵੇਗੀ । ਤਕਰੀਬਨ ਰਾਤ ਦੇ ਸਾਢੇ ਨੌਂ ਵੱਜੇ ਅਸੀਂ ਫਲਾਈਟ ਵਿਚ ਬੈਠ ਗਏ ਸਾਂ ।ਮੈਂ ਅੱਖਾਂ ਮੀਟ ਲਈਆਂ, ਪਰ ਨੀਂਦ ਜਿਵੇਂ ਰੁਸ ਕੇ ਪੁੱਛ ਰਹੀ ਸੀ ਕਿ ਕਿਉਂ ਜਾ ਰਿਹਾ ਹੈਂ । ਪਿਛਲੇ ਦੋ ਦਿੰਨਾ ਦੇ ਦ੍ਰਿਸ਼ , ਅਵਾਜਾਂ ਅਤੇ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਹੀਆਂ ਸਨ। ਜਿਨ੍ਹਾਂ ਅਸੂਲਾਂ ਬਾਰੇ ਪੜ੍ਹਿਆ ਸੀ, ਸੁਣਿਆ ਸੀ; ਅੱਜ ਅੱਸੀਂ ਓਹ ਅਸੂਲ, ਓਹ ਜਜ਼ਬਾ ਵੇਖ ਕੇ ਆਏ ਸਾਂ।

ਕਿਰਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ਨਾਲ ਜੁੜੇ ਅਹਿਮ ਮਸਲਿਆਂ ਬਾਰੇ ਸਾਂਝਾ ਬਿਆਨ

ਕਿਰਸਾਨੀ ਸੰਘਰਸ਼ ਦੇ ਮੌਜੂਦਾ ਪੜਾਅ ਉੱਤੇ ਉੱਭਰੇ ਅਹਿਮ ਮਸਲਿਆਂ ਬਾਰੇ ਵੱਖ-ਵੱਖ ਵਿਚਾਰਕਾਂ, ਕਿਸਾਨਾਂ, ਪੰਥ ਸੇਵਕਾਂ ਅਤੇ ਹੋਰਨਾਂ ਸਖਸ਼ੀਅਤਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਦਾ ਇੰਨ-ਬਿੰਨ ਉਤਾਰਾ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ।

26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ ਕਾਲੇ ਝੰਡੇ ਲੈ ਕੇ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਾਂਗੇ: ਦਲ ਖਾਲਸਾ

ਦਲ ਖਾਲਸਾ ਨੇ ਕਿਸਾਨ ਸੰਗਠਨਾਂ ਵੱਲੋਂ ਲੋਹੜੀ ਅਤੇ 26 ਜਨਵਰੀ ਮੌਕੇ ਦਿੱਤੇ ਵਿਰੋਧ ਪ੍ਰੋਗਰਾਮਾਂ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਉਹਨਾਂ ਦੇ ਕਾਰਜ-ਕਰਤਾ ਲੋਹੜੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਣਗੇ ਅਤੇ 26 ਨੂੰ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਮਾਰਚ ਵਿੱਚ ਹਿੱਸਾ ਲੈ

« Previous PageNext Page »