January 2021 Archive

ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਦਰਜ਼ ਕੀਤੇ 21 ਮਾਮਲਿਆਂ ਦੀ ਸੂਚੀ

ਚੰਡੀਗੜ੍ਹ – ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਦਰਜ਼ ਕੀਤੇ ਹੁਣ ਤੱਕ ਇਹ 21 ਮਾਮਲੇ ਸਾਹਮਣੇ ਆਏ ਹਨ ਅਤੇ ਹੋਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ...

ਕਿਸਾਨ ਜਥੇਬੰਦੀਆਂ ਅਤੇ ਆਗੂ ਬੇਫਾਇਦਾ ਵਿਵਾਦਾਂ ਵਿਚ ਨਾ ਉਲਝਕੇ ‘ਏਕਤਾ’ ਨੂੰ ਹੋਰ ਮਜ਼ਬੂਤ ਕਰਕੇ ਅੱਗੇ ਵੱਧਣ : ਮਾਨ

ਜਿਸ ਕਿਸਾਨ-ਮਜਦੂਰ ਮੋਰਚੇ ਦੀ ਸਫ਼ਲਤਾ ਲਈ ਸਮੁੱਚੇ ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਨਿਵਾਸੀ ਅਰਦਾਸਾਂ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਅਤੇ ਆਪਣੀ ਆਨ-ਸ਼ਾਨ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਸਭ ਕਿਸਾਨ ਜਥੇਬੰਦੀਆਂ, ਆਗੂ ਅਤੇ ਨੌਜ਼ਵਾਨੀ ਕਿਸੇ ਤਰ੍ਹਾਂ ਦੇ ਵੀ ਆਪਸੀ ਵਿਵਾਦ ਵਿਚ ਬਿਲਕੁਲ ਵੀ ਨਾ ਪੈਣ, ਸਗੋਂ ਜਿਥੇ ਕਿਤੇ ਵੀ ਵਿਚਾਰਾਂ ਦਾ ਵਖਰੇਵਾਂ ਪੈਦਾ ਹੋਇਆ ਹੈ,

26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਸਥਿਤੀ ਬਾਰੇ ਸਾਂਝਾ ਬਿਆਨ

ਕਿਸਾਨ, ਦਿੱਲੀ ਤਖਤ ਦੀਆਂ ਬਰੂਹਾਂ ਉਤੇ, ਕੁਦਰਤ ਤੇ ਕਿਸਾਨ ਪੱਖੀ ਅਤੇ ਸਰਬਤ ਦੇ ਭਲੇ ਵਾਲੇ ਨਵੇਂ ਖੇਤੀ-ਬਾੜੀ ਮਾਡਲ ਦੀ ਸਿਰਜਣਾ ਲਈ ਤੇ ਆਪਣੇ ਹੱਕ ਲੈਣ ਲਈ ਡਟੇ ਹੋਏ ਹਨ। ਇਸ ਨਵੇਂ ਮਾਡਲ ਦੀ ਸਿਰਜਣਾ ਤੋਂ ਪਹਿਲਾਂ ਸਾਡਾ ਮੁੱਖ ਨਿਸ਼ਾਨਾ ਦਿੱਲੀ ਤਖਤ ਵੱਲੋਂ ਪਾਸ ਕੀਤੇ ਤਿੰਨ ਕਾਰਪੋਰੇਟ ਪੱਖੀ ਅਖੌਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।

26 ਜਨਵਰੀ ਦਾ ਟ੍ਰੈਕਟਰ ਮਾਰਚ : ਬਿਜਲ ਸੱਥ ਉੱਤੇ ਤਟਫਟ ਪ੍ਰੀਕਿਰਿਆ ਦੇਣ ਦਾ ਅਮਲ

ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਤਟਫਟ ਪ੍ਰੀਕਿਰਿਆ ਦੇਣ ਦਾ ਅਮਲ ਦਿਨ ਪਰ ਦਿਨ ਵੱਧ ਰਿਹਾ ਹੈ। ਇਸ ਕਾਹਲ ਵਿੱਚ ਮਨੁੱਖ ਸਹੀ ਗਲਤ ਦੀ ਪੁਸ਼ਟੀ ਕਰਨ ਦੀ ਉਡੀਕ ਨਹੀਂ ਕਰ ਪਾਉਂਦਾ ਅਤੇ ਬਿਨ੍ਹਾਂ ਵਿਚਾਰੇ ਕਿਸੇ ਬਹੁਤ ਸੰਜੀਦਾ ਮਸਲੇ ਉੱਤੇ ਕੋਈ ਵੀ ਹਲਕੀ ਟਿੱਪਣੀ ਕਰ ਦਿੰਦਾ ਹੈ ਜਾ ਸਮੇਂ ਅਤੇ ਹਲਾਤਾਂ ਨੂੰ ਨਾ ਸਮਝਦਿਆਂ ਵਕਤ ਤੋਂ ਪਹਿਲਾਂ ਨਿੱਜੀ ਤੌਰ ਉੱਤੇ ਕਰਨ ਵਾਲੀ ਗੱਲ ਦੀਆਂ ਬਹਿਸਾਂ ਵੀ ਜਨਤਕ ਤੌਰ ‘ਤੇ ਕਰਨ ਲੱਗ ਜਾਂਦਾ ਹੈ। ਇਸ ਰਫਤਾਰ ਕਾਰਨ ਹੀ ਲਗਾਤਾਰ ਹਾਂ-ਪੱਖੀ ਪ੍ਰਚਾਰ ਦੀ ਥਾਂ ਨਾ-ਪੱਖੀ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ।

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਆਰੰਭਤਾ ਅਰਦਾਸ ਨਾਲ ਹੋਈ।

ਜਾਣੋਂ ! ਭਾਰਤੀ ਸਿੱਖਿਆ ਨੀਤੀ ਦੀ ਅਸਫਲਤਾ ਦੇ ਕਾਰਣ

South Asian Language And Culture Centre ਵੱਲੋਂ ਬੀਤੇ ਦਿਨੀਂ ਇੰਡੀਆ ਦੀ “ਰਾਸ਼ਟਰੀ ਸਿੱਖਿਆ ਨੀਤੀ” ਬਾਰੇ ਪੜਚੋਲ ਕਰਨ ਲਈ ਗੋਸ਼ਟਿ ਕਰਵਾਈ ਗਈ।

ਆਉਣ ਵਾਲੇ ਦਿਨਾਂ ‘ਚ ਸਾਡੇ ਸਬਰ ਦਾ ਇਮਤਿਹਾਨ

ਪਿਛਲੇ ਇੱਕ ਮਹੀਨੇ ਤੋਂ ਸਿੰਘੂ ਬਾਰਡਰ (ਦਿੱਲੀ) ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੁਬਾਰਾ ਪਾਸ ਕੀਤੇ ਬਿੱਲਾਂ ਵਿਰੁੱਧ ਸੰਘਰਸ ਵਿੰਢਿਆਂ ਹੋਇਆ ਹੈ। ਜਿਸ ਵਿੱਚ ਸਰਦਾਰ ਅਜਮੇਰ ਸਿੰਘ ਜੀ ਵੱਲੋਂ ਇਸ ਸੰਘਰਸ਼ ਵਿੱਚ ਸਮੂਲੀਅਤ ਕਰਕੇ ਆਪਣੇ ਕੀਮਤੀ ਵਿਚਾਰ ਸੰਘਰਸਸ਼ੀਲ ਧਿਰਾਂ ਲਈ ਸਾਝੇ ਕੀਤੇ ਗਏ। ਉਨ੍ਹਾਂ ਦੁਬਾਰਾ ਸਾਝੇ ਕੀਤੇ ਗਏ ਵਿਚਾਰ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੇ ਕਰ ਰਹੇਂ ਹਾਂ।

ਸਿਆਣਪ ਨਾਲੋਂ ਸ਼ਹਾਦਤ ਵੱਡੀ (ਕਵਿਤਾ)

ਖਰੇ ਸਿਆਣੇ ਚਾਲਕ ਹੋਏ ਮਰਜੀਵੜਿਆਂ ਦੀ ਗੱਡੀ। ਖੰਡੇ ਧਾਰ ਦੁਹੇਲੇ ਰਸਤੇ ਪੀੜ ਗਰੀਬਾਂ ਵੱਡੀ।

ਦਿੱਲੀ ਦੀ ਗਾਜ਼ੀਪੁਰ ਸਰਹੱਦ ਦਾ ਕਿਰਸਾਨੀ ਮੋਰਚਾ ਤਸਵੀਰਾਂ ਦੀ ਜ਼ੁਬਾਨੀ

ਦਿੱਲੀ ਦੇ ਗਾਜ਼ੀਪੁਰ ਸਰਹੱਦ ਉੱਤੇ ਚੱਲ ਰਹੇ ਕਿਸਾਨੀ ਮੋਰਚੇ ਦੀਆਂ ਕੁਝ ਤਸਵੀਰਾਂ ਸਾਂਝੀਆ ਕਰ ਰਹੇ ਹਾ।                   ...

ਕਿਸਾਨੀ ਸੰਘਰਸ਼ ਦੇ ਅੰਦਰੂਨੀ ਮਸਲਿਆਂ ਬਾਰੇ ਸਾਂਝਾ ਬਿਆਨ

ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਚੜੂਨੀ) ਦੇ ਆਗੂ ਸਿਰਦਾਰ ਗੁਰਨਾਮ ਸਿੰਘ ਚੜੂਨੀ ਖਿਲਾਫ ਕਾਰਵਾਈ ਕਰਨ ਬਾਰੇ ਦਿੱਤੇ ਜੋ ਸੰਕੇਤ ਆਏ ਸਨ ਉਹ ਮਸਲਾ ਵੇਲੇ ਸਿਰ ਹੱਲ ਕਰ ਲੈਣਾ ਚੰਗੀ ਗੱਲ ਹੈ। ਇਹ ਗੱਲ ਮੋਰਚੇ ਦੇ ਅੰਦਰੂਨੀ ਮੁਹਾਜਾਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਚੇਤਨ ਪਹਿਰੇਦਾਰੀ ਦਾ ਪ੍ਰਗਟਾਵਾ ਹੈ।

Next Page »