November 2020 Archive

ਸਰਕਾਰ-ਏ-ਖਾਲਸਾ ਚ ਕਿਹੋ ਜਿਹਾ ਸੀ ਪੰਜਾਬ ਦਾ ਘਰੇਲੂ ਤੇ ਕੌਮਾਂਤਰੀ ਵਪਾਰ?

ਸੁਰੱਖਿਆ ਅਤੇ ਆਰਥਿਕਤਾ ਕਿਸੇ ਵੀ ਰਾਜ ਦੀ ਬੁਨਿਆਦ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਆਰਥਿਕ ਮਜ਼ਬੂਤੀ ਦੀ ਲੋੜ ਨੂੰ ਬਾਖੂਬੀ ਸਮਝਦਾ ਸੀ। ਸੰਨ 1800 ਤੋਂ ਬਾਅਦ, ਮਹਾਰਾਜੇ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ, ਲਾਹੌਰ, ਮੁਲਤਾਨ ਆਦਿ ਸ਼ਹਿਰਾਂ ਨੂੰ ਵੱਡੇ ਵਪਾਰਕ ਕੇਂਦਰਾਂ ਵਜੋਂ ਵਿਕਸਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ।

ਕਿਸਾਨ ਆਗੂਆਂ ਤੇ ਦਿੱਲੀ ਦੇ ਵਜ਼ੀਰਾਂ ਵਿੱਚਲੀ ਗੱਲਬਾਤ ਬੇਸਿੱਟਾ ਰਹੀ

ਦਿੱਲੀ ਤਖਤ ਦੀ ਹਕੂਮਤ ਦੇ ਸੱਦੇ ’ਤੇ ਗੱਲਬਾਤ ਲਈ ਦਿੱਲੀ ਪੁੱਜੀਆਂ ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਮੰਤਰੀਆਂ ਨਾਲ ਅੱਜ ਗੱਲਬਾਤ ਕੀਤੀ। ਸਵੇਰੇ ਸ਼ੁਰੂ ਹੋਈ ਗੱਲਬਾਤ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ ਜਾਰੀ ਰਹੀ ਪਰ ਇਹ ਗੱਲਬਾਤ ਬਿਨਾ ਕਿਸੇ ਸਿੱਟੇ ਦੇ ਹੀ ਖਤਮ ਹੋਈ ਹੈ।

ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਦਾਦਾ ਜੀ ਅਕਾਲ ਚਲਾਣਾ ਕਰ ਗਏ

29 ਫਰਵਰੀ 2012 ਨੂੰ ਗੁਰਦਾਸਪੁਰ ਗੋਲੀ ਕਾਂਡ ਵਿਚ ਪੰਜਾਬ ਪੁਲਿਸ ਵੱਲੋਂ ਸ਼ਹੀਦ ਕੀਤੇ ਗਏ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਸਤਿਕਾਰਯੋਗ ਦਾਦਾ ਜੀ ਬਾਪੂ ਗਿਆਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ।

30 ਕਿਸਾਨ ਯੂਨੀਅਨਾਂ ਵੱਲੋਂ ਦਿੱਲੀ ਗੱਲਬਾਤ ਲਈ ਜਾਣ ਦਾ ਫੈਸਲਾ

ਪੰਜਾਬ ਦੀਆਂ ਤੀਹ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ-ਮੀਟਿੰਗ ਦੌਰਾਨ ਇੰਡੀਆ ਦੀ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਉੱਤੇ ਗੱਲਬਾਤ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਕਰੀਬ 5 ਘੰਟੇ ਲੰਬੀ ਚਰਚਾ ਹੋਈ।

ਕਿਰਤ ਅਤੇ ਸ਼ਹਾਦਤ : ਸਲਾਨਾ ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2020

ਸੰਵਾਦ ਵੱਲੋਂ ਸਿੱਖ ਸੰਘਰਸ਼ ਦੀ ਅਣਥੱਕ ਜੁਝਾਰੂ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ ਵੀਰਵਾਰ 12 ਨਵੰਬਰ, 2020 ਨੂੰ ਕਰਵਾਇਆ ਗਿਆ। ਇਸ ਸਾਲ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਵੱਲੋਂ "ਕਿਰਤ ਅਤੇ ਸ਼ਹਾਦਤ" ਵਿਸ਼ੇ ਉੱਤੇ ਵਖਿਆਨ ਕੀਤਾ ਗਿਆ।

ਬਿਪਰਵਾਦੀ ਹਕੂਮਤ ਦੀ ਬੇਇਨਸਾਫ਼ੀ ਨੂੰ ਉਜਾਗਰ ਕਰਦੀ ਕਿਤਾਬ ਮਰਜੀਵੜਾ

ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਬੀਬੀ ਗੁਰਮੀਤ ਕੌਰ ਦੀ ਲਿਖੀ ਕਿਤਾਬ "ਮਰਜੀਵੜਾ" ਜਾਰੀ ਕਰਨ ਮੌਕੇ ਬੀਬੀ ਪ੍ਰਭਜੋਤ ਕੌਰ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਸੁਣੋ।

ਕਿਰਤ ਅਤੇ ਸ਼ਹਾਦਤ ਵਿਸ਼ੇ ਉੱਤੇ ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 12 ਨਵੰਬਰ ਨੂੰ

ਸਿੱਖ ਸੰਘਰਸ਼ ਵਿੱਚ ਆਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ 12 ਨਵੰਬਰ 2020 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਕਿਸਾਨਾਂ ਵੱਲੋਂ ਸਰਕਾਰ ਨਾਲ ਗੱਲਬਾਤ ਬਾਰੇ ਵਿਚਾਰ ‘ਤੇ ਦਿੱਲੀ ਘੇਰਨ ਦੀਆਂ ਤਿਆਰੀਆਂ ਦੀਆਂ ਖਬਰਾਂ

ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਨਵੀਂ ਦਿੱਲ਼ੀ 'ਚ ਮੀਟਿੰਗ ਲਈ ਸੱਦੇ ਭੇਜ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

ਬਿਹਾਰ ਚੋਣ ਨਤੀਜੇ: ਜੇਤੂ ਐਨ.ਡੀ.ਏ. ਚ ਭਾਜਪਾ ਜੇ.ਡੀ.ਯੂ. ਤੋਂ ਵੱਡੀ ਧਿਰ ਕਿਵੇਂ ਬਣੀ? ਕਿਉਂ ਹਾਰਿਆ ਮਹਾਂਗਠਜੋੜ?

ਬੀਤੇ ਕੱਲ (10 ਨਵੰਬਰ ਨੂੰ) ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਭਾਜਪਾ-ਜਨਤਾ ਦਲ (ਯੂ) ਗਠਜੋੜ (ਐਨ.ਡੀ.ਏ.) ਦੀ ਜਿੱਤ ਪਰ ਨਿਤਿਸ਼ ਕੁਮਾਰ ਨੂੰ ‘ਵੱਡੇ ਭਾਈ’ ਤੋਂ ‘ਨਿੱਕਾ’ ਬਣਾਉਣ ਦੀ ਰਣਨੀਤੀ ਦੀ ਰਣਨੀਤੀ ਦੇ ਮੁਤਾਬਿਕ ਹੀ ਆਏ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ ਘੱਟੋ-ਘੱਟ 122 ਸੀਟਾਂ ਦੀ ਲੋੜ ਹੁੰਦੀ ਹੈ। ਐਨ.ਡੀ.ਏ. ਨੂੰ ਇਸ ਵਾਰ 125 ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਭਾਜਪਾ ਨੇ 74 ਸੀਟਾਂ ਅਤੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੁ) ਨੂੰ 43 ਸੀਟਾਂ ਮਿਲੀਆਂ ਹਨ। ਇੰਝ ਭਾਜਪਾ ਹੁਣ ਗਠਜੋੜ ਵਿਚਲੀ ਵੱਡੀ ਧਿਰ ਬਣ ਗਈ ਹੈ।

ਇੰਡੀਆ ਸਰਕਾਰ ਕਰਤਾਪੁਰ ਸਾਹਿਬ ਲਾਂਘਾ ਤੁਰੰਤ ਖੋਲੇ : ਦਲ ਖਾਲਸਾ, ਅਕਾਲ ਫੈਡਰੇਸ਼ਨ

ਕਰਤਾਰਪੁਰ ਸਾਹਿਬ ਲਾਂਘਾ ਨੂੰ ਸਿੱਖ ਅਤੇ ਮੁਸਲਮਾਨ ਦੋਹਾਂ ਕੌਮਾਂ ਦੇ ਵਿਸ਼ਵਾਸ, ਏਕਤਾ ਅਤੇ ਸਾਂਝ ਦਾ ਪ੍ਰਤੀਕ ਦਸਦਿਆਂ, ਦਲ ਖਾਲਸਾ ਅਤੇ ਅਕਾਲ ਫੈਡਰੇਸ਼ਨ ਨੇ ਹਿੰਦੁਸਤਾਨ ਸਰਕਾਰ ਕੋਲੋਂ ਲਾਂਘੇ ਨੂੰ ਮੁੜ ਖੋਲਣ ਦੀ ਮੰਗ ਕੀਤੀ।

« Previous PageNext Page »