November 2020 Archive

ਵਾਹੀਕਾਰਾਂ ਦੇ ਦਿੱਲੀ ਕੂਚ ਦੀ ਧਮਕ ਅਤੇ ਧੂੜ

ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕ ਆਪਸੀ ਗੁਆਂਢੀ ਹਨ ਅਤੇ ਜੰਗ ਲੜਣ ਵਾਲੀ ਹਾਲਤ ਵਿਚ ਹਨ। ਚੀਨ ਦਾ ਬਰਫੀਲੇ ਖਿਤੇ ਉਤੇ ਕਬਜਾ ਵਧੇਰੇ ਹੈ ਜੋ ਭਾਰਤ ਵਿਚ ਦਰਿਆਵਾਂ ਦੇ ਵਹਿਣ ਉਤੇ ਅਸਰ ਪਾਉਣ ਦੇ ਸਮਰਥ ਹੈ।ਭਾਰਤੀ ਸਰਹੱਦ ਦਾ ਵੱਡਾ ਅਤੇ ਔਖਾ ਹਿੱਸਾ ਪਾਕਿਸਤਾਨ ਅਤੇ ਚੀਨ ਨਾਲ ਲਗਦਾ ਹੈ ਜਿਥੇ ਸਦਾ ਖਿਚੋਤਾਣ ਜਾਂ ਜੰਗ ਵਰਗੀ ਹਾਲਤ ਬਣੀ ਰਹਿੰਦੀ ਹੈ।

ਕਿਸਾਨੀ ਜੱਦੋਜਹਿਦ ਕਾਹਦੇ ਲਈ?

ਇਹ ਲਹਿਰ ਦਾ ਹਰ ਬੰਦਾ ਜਿਸ ਪੱਧਰ ਤੱਕ ਸ਼ਾਂਤ ਹੈ, ਜਿਸ ਪੱਧਰ ‘ਤੇ ਆਮ ਬੰਦੇ ਜਮਹੂਰੀ ਤਰੀਕੇ ਨਾਲ ਗੱਲ ਰੱਖ ਰਹੇ ਹਨ ਅਤੇ ਸਰਕਾਰ ਦੀ ਹਰ ਗੱਲ ਦਾ ਸਹੀ ਮੋੜਾ ਦੇ ਰਹੇ ਹਨ ਇਸ ਤੋਂ ਜਾਪਦਾ ਹੈ ਕਿ ਇਹ ਨੀਂਦ ‘ਚੋਂ ਕੁਝ ਸਮੇਂ ਲਈ ਉੱਠੇ ਲੋਕ ਨਹੀਂ ਹਨ ਸਗੋਂ ਇਹ ਅੰਗਰੇਜਾਂ ਦੇ ਜਾਣ ਤੋਂ ਬਾਅਦ ਪਿਛਲੇ ਸੱਤ ਦਹਾਕਿਆਂ ਦੀਆਂ ਦੁਸ਼ਵਾਰੀਆਂ ਅਤੇ ਭਾਰਤੀ ਹਕੂਮਤ ਦੇ ਬਿਪਰਵਾਦੀ ਰਵੱਈਏ ਖਿਲਾਫ ਜਾਗੇ ਜੋਏ ਲੋਕ ਹਨ। ਇਸ ਲਈ ਕਿਸਾਨਾਂ ਦੀਆਂ ਸਾਰੀਆਂ ਦੁਸ਼ਵਾਰੀਆਂ ਖੁਦਕੁਸ਼ੀਆਂ, ਕਰਜੇ, ਮਿੱਟੀ-ਪਾਣੀ ਦੇ ਘਾਣ ਅਤੇ ਲੁੱਟ ਦੀ ਗੱਲ ਰੱਖੇ ਬਿਨ੍ਹਾ ਕਿਸੇ ਆਗੂ ਦੀ ਗੱਲ ਪਰਵਾਨ ਨਹੀਂ ਕਰਨਗੇ। ਇਸ ਲਹਿਰ ਵਿਚ ਇੰਨੀ ਊਰਜਾ ਹੈ ਕਿ ਇਸ ਨੇ ਉਨ੍ਹਾਂ ਦੇ ਪੱਧਰ ਤੋਂ ਹੇਠਲਾ ਹਰ ਆਗੂ ‘ਬਲਬਾਂ ਵਾਂਗ ਫਿਊਜ ਕਰ ਦੇਣਾ ਹੈ’। ਇਸ ਲਹਿਰ ਦੀ ਸਹੀ ਅਗਵਾਈ ਕੋਈ ਸਮਰੱਥ ਚਾਨਣ ਮੁਨਾਰਾ ਹੀ ਕਰ ਸਕੇਗਾ।

ਸ਼ੰਭੂ ਬਾਰਡਰ ਮੁੜ ਖੁਲ੍ਹਵਾਇਆ ਤੇ ਪੁਲਿਸ ਦੇ ਅੱਥਰੂ ਗੈਸ ਦੇ ਗੋਲੇ ਬੰਦ ਕਰਵਾਏ

ਪੰਜਾਬ ਦੇ ਕਿਸਾਨਾਂ ਨੇ ਜਿਸ ਦਿ੍ਰੜਤਾ ਨਾਲ ਦਿੱਲੀ ਪੁੱਜਣ ਦਾ ਨਿਸ਼ਚਾ ਧਾਰਿਆ ਹੋਇਆ ਹੈ ਉਸ ਨਾਲ ਸਰਕਾਰ ਅੱਜੇ ਬਿਲਕੁਲ ਅਣਕਿਆਸੀ ਹਾਲਾਤ ਪੈਦਾ ਹੋ ਗਈ ਹੈ। ਹਰਿਆਣੇ ਦੀ ਸਰਕਾਰ ਦੀਆਂ ਰੋਕਾਂ ਪੰਜਾਬ ਦੇ ਵਾਰਿਸਾਂ ਦੇ ਵੇਗ ਅੱਗ ਖਿੰਡ ਗਈਆਂ ਅਤੇ ਅੱਜ ਸਵੇਰੇ ਕਿਸਾਨਾਂ ਦੇ ਦਿੱਲੀ ਦੀ ਫਸੀਲਾਂ ਜਾ ਛੂਹੀਆਂ।

ਦਿੱਲੀ ਤਖਤ ਦੇ ਹੰਕਾਰ ਦੀਆਂ ਰੋਕਾਂ ਭੰਨਦਾ ਪੰਜਾਬ ਦਾ ਕਾਫਿਲਾ ਦਿੱਲੀ ਦੀਆਂ ਬਰੂਹਾਂ ‘ਤੇ ਪੁੱਜਾ

ਪੰਜਾਬ ਵਿੱਚ ਬੀਤੇ ਦੋ ਮਹੀਨਿਆਂ ਤੋਂ ਜੋ ਕੁਝ ਅਤੇ ਜਿਸ ਪੱਧਰ 'ਤੇ ਵਾਪਰ ਰਿਹਾ ਹੈ ਉਸ ਦਾ ਸ਼ਾਇਦ ਕਿਸੇ ਨੇ ਵੀ ਇੰਝ ਵਾਪਰਨ ਦਾ ਅੰਦਾਜ਼ਾ ਨਹੀਂ ਸੀ ਲਗਾਇਆ। ਪਰਗਟ ਹੋਏ ਇਸ ਰੌਅ ਦੇ ਵੇਗ ਅਤੇ ਇਸ ਦੀ ਰਫਤਾਰ ਇੰਨੀ ਜੋਰਾਵਰ ਅਤੇ ਤੇਜ ਹੈ ਕਿ ਕਿਸੇ ਹੋਰਸ ਕੋਲੋਂ ਇਸ ਨਾਲ ਰਲ ਨਹੀਂ ਹੋ ਰਿਹਾ। ਵੱਡੇ ਵਸੀਲਿਆਂ ਵਾਲੀਆਂ ਸਰਕਾਰਾਂ ਦੀਆਂ ਰੋਕਾਂ ਵੀ ਇਸ ਰੌਅ ਦੇ ਵੇਗ ਅੱਗੇ ਕੱਖ-ਕਾਨਿਆਂ ਵਾਙ ਉਡਦੀਆਂ ਸਭ ਨੇ ਆਪਣੀਂ ਅੱਖੀ ਵੇਖ ਲਈਆਂ ਹਨ। ਸ਼ੰਭੂ ਨਾਕੇ ਦੇ ਪੁਲ ਉੱਤੇ ਲਗਾਏ ਗਏ ਬੈਰੀਗੇਟ ਅਸਲ ਵਿੱਚ ਦਿੱਲੀ ਤਖਤ ਦਾ ਹੰਕਾਰ ਸੀ ਜਿਸ ਨੂੰ ਪੰਜਾਬ ਦੇ ਵਾਰਿਸਾਂ ਨੇ ਪੁੱਟ ਨੇ ਘੱਗਰ ਦਰਿਆ ਵਿੱਚ ਵਗਾ ਮਾਰਿਆ।

ਕਿਸਾਨੀ ਜੱਦੋਜਹਿਦ: ਪੰਜਾਬ ਦੀ ਲੜਾਈ ਕਿਸ ਨਾਲ?

ਭਾਰਤ ਸਰਕਾਰ ਵਲੋਂ ਜੂਨ 2020 ਵਿਚ ਕਿਸਾਨੀ ਨਾਲ ਸਬੰਧਤ ਤਿੰਨ ਕਾਨੂੰਨ ਬਣਾਏ ਗਏ ਅਤੇ ਮਨਜੂਰ ਕਰ ਦਿੱਤਾ ਗਿਆ। ਇਸ ਕਵਾਇਦ ਵਿਚ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ, ਲੋਕਾਂ ਦੇ ਨੁਮਾਇੰਦੇ ਦਿਰਕਿਨਾਰ ਹੋਏ। ਇਸ ਕਵਾਇਦ ਬਾਰੇ ਅਸਹਿਮਤ ਧਿਰਾਂ ਦੀਆਂ ਮੁੱਖ ਧਾਰਨਾਵਾਂ ਬਣੀਆਂ ਕਿ ਇਕ ਤਾਂ ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਭਾਰਤ ਸਰਕਾਰ ਨੇ ਨਿੱਜਵਾਦੀ (ਐਕਸਲੂਸਿਵ) ਤਰੀਕਾ ਅਪਣਾਇਆ ਹੈ।

ਕਿਰਸਾਨੀ ਸੰਘਰਸ਼ ਦਾ ਅਗਲਾ ਪੜਾਅ ਅਤੇ ਵੰਗਾਰਾਂ

ਬੀਤੇ ਦੋ ਮਹੀਨੇ ਤੋਂ ਪੰਜਾਬ ਦੇ ਕਿਸਾਨ ਦਿੱਲੀ ਤਖਤ ਵੱਲੋਂ ਥੋਪੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਦਿੱਲੀ ਆਪਣੇ ਫੈਸਲਿਆਂ ਤੋਂ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੇ। ਇਸ ਸਮੁੱਚੇ ਹਾਲਾਤ ਬਾਰੇ ਸੀਨੀਅਰ ਪੰਜਾਬੀ ਪੱਤਰਕਾਰ ਤੇ ਵਿਸ਼ਲੇਸ਼ਕ ਸ. ਹਮੀਰ ਸਿੰਘ ਹੋਰਾਂ ਦੀ ਲਿਖਤ 26 ਨਵੰਬਰ 2020 ਦੇ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ "ਕਿਸਾਨੀ ਅੰਦੋਲਨ ਦਾ ਅਗਲਾ ਪੜਾਅ ਅਤੇ ਵੰਗਾਰਾਂ" ਸਿਰਲੇਖ ਹੇਠ ਛਪੀ ਹੈ।

ਮੁਕੇਰੀਆਂ ਨੇੜੇ ਫੌਜੀਆਂ ਤੇ ਕਿਸਾਨਾਂ ਵਿੱਚ ਲਫਜ਼ੀ ਤਕਰਾਰ ਹੋਈ

ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਨੀਮ ਫੌਜੀ ਦਲ ਸੀ.ਆਰ.ਪੀ.ਐਫ. ਦੇ ਫੌਜੀਆਂ ਵੱਲੋਂ ਮੁਕੇਰੀਆਂ ਨੇੜੇ ਇੱਕ ਟੋਲ ਪਲਾਜ਼ੇ ਉੱਤੇ ਕੀਤੀ ਇੱਕ ਕਾਰਵਾਈ ਕਾਰਨ ਲੰਘੇ ਦਿਨ ਇੱਕ ਵਾਰ ਹਾਲਾਤ ਤਣਾਅ ਪੂਰਨ ਬਣ ਗਈ ਸੀ। ਪਰ ਇਲਾਕੇ ਦੇ ਕਿਸਾਨਾਂ ਤੇ ਫੌਜੀ ਅਫਸਰਾਂ ਨੇ ਦਖਲ ਦੇ ਕੇ ਹਾਲਾਤ ਉੱਤੇ ਕਾਬੂ ਪਾ ਲਿਆ।

ਨਿਊਯਾਰਕ ਰਾਜ ਵਿਧਾਨ ਸਭਾ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਦਿਹਾੜੇ ਨੂੰ ਮਾਨਤਾ ਦਿੱਤੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 4੦੦ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਨਿਊਯਾਰਕ ਵਿਚ ਮਨਾਇਆ ਗਿਆ। ਇਸ ਮੌਕੇ ਉਤੇ ਨਿਊਯਾਰਕ ਦੇ ਸਟੇਟ ਅਸੈਂਬਲੀ ਅਤੇ ਨਿਊ ਯਾਰਕ ਸਿਟੀ ਦੇ ਅਫਸਰਾਂ ਵੱਲੋਂ ਹਿੱਸਾ ਲਿਆ ਗਿਆ

30 ਕਿਸਾਨ-ਜਥੇਬੰਦੀਆਂ ਨੇ ਪਿੰਡਾਂ ‘ਚ ਮਸ਼ਾਲ-ਮਾਰਚ ਕਰਦਿਆਂ ਮਨਾਏ ਬੰਦੀ ਛੋੜ ਦਿਵਸ ਅਤੇ ਦੀਵਾਲੀ

30 ਕਿਸਾਨ-ਜਥੇਬੰਦੀਆਂ ਦੇ ਸੱਦੇ 'ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਭਰ 'ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ 'ਚ ਮਸ਼ਾਲ-ਮਾਰਚ ਕੀਤੇ ਗਏ।

ਹੰਢਣਸਾਰ ਖੇਤੀਬਾੜੀ: ਪੰਜਾਬ ਕੇਂਦਰਿਤ ਢਾਂਚੇ ਦੀਆਂ ਸੰਭਾਵਨਾਵਾਂ ਵਿਸ਼ੇ ‘ਤੇ ਵਿਚਾਰ-ਚਰਚਾ 18 ਨਵੰਬਰ ਨੂੰ ਚੰਡੀਗੜ੍ਹ ਵਿਖੇ

ਦਿੱਲੀ ਤਖਤ ਵੱਲੋਂ ਹਾਲ ਵਿੱਚ ਹੀ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਉਭਾਰ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦਾ ਖੇਤੀਬਾੜੀ ਢਾਂਚਾ ਪੰਜਾਬ ਦੀ ਲੋੜਾਂ, ਸਹੂਲਤਾਂ ਅਤੇ ਪੰਜਾਬ ਦੇ ਕੁਦਰਤੀ ਵਸੀਲਿਆਂ ਦੇ ਅਨੁਸਾਰੀ ਨਹੀਂ ਹੈ ਬਲਕਿ ਇਹ ਬਸਤੀਵਾਦੀ ਦੌਰ ਦੌਰਾਨ ਬਰਤਾਨੀਆ ਦੀਆਂ ਲੋੜਾਂ ਦੇ ਅਨੁਸਾਰੀ ਸੀ ਅਤੇ ਨਵੀਨ ਬਸਤੀਵਾਦੀ ਦੌਰ ਦੌਰਾਨ ਹੁਣ ਦਿੱਲੀ ਤਖਤ ਦੀਆਂ ਲੋੜਾਂ ਦੇ ਅਨੁਸਾਰੀ ਹੈ। ਇਹੀ ਕਾਰਨ ਹੈ ਕਿ ਸਖਤ ਮਿਹਨਤ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਦੀ ਹਾਲਾਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਅਤੇ ਪੰਜਾਬ ਦੇ ਕੁਦਰਤੀ ਵਸੀਲੇ ਜਿਵੇਂ ਕਿ ਪਾਣੀ, ਜ਼ਮੀਨ ਅਤੇ ਹਵਾ ਵੱਡੀ ਪੱਧਰ ਉੱਤੇ ਨੁਕਸਾਨੇ ਗਏ ਹਨ।

Next Page »