June 2016 Archive

61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ

ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਦਿਖਾਏ ਨਿਰੰਤਰ ਵਧੀਆ ਪ੍ਰਦਰਸ਼ਨ ਸਦਕਾ ਸੂਬੇ ਨੇ ਓਵਰ ਆਲ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਪੁਜੀਸ਼ਨ ਸੁਧਾਰੀ ਹੈ। ਸੈਸ਼ਨ 2015-16 ਦੌਰਾਨ ਹੋਈਆਂ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਖੇਡਾਂ ਦੀਆਂ ਹੋਈਆਂ 61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਸਕੂਲੀ ਖਿਡਾਰੀਆਂ ਨੇ 109 ਸੋਨੇ, 139 ਚਾਂਦੀ ਅਤੇ 140 ਕਾਂਸੀ ਤਮਗਿਆਂ ਨਾਲ ਕੁੱਲ 388 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਦਿੱਲੀ ਤੇ ਮਹਾਂਰਾਸ਼ਟਰ ਤੋਂ ਬਾਅਦ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਨੇ ਤਮਗਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਸਾਲ ਪੰਜਾਬ ਨੇ ਹਰਿਆਣਾ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਮੇਵਾ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸੁੰਦਰੀਕਰਨ ਦੇ ਨਾਂ ‘ਤੇ ਸਿੱਖ ਕੌਮ ਦੇ ਗਲੇ ਵਿਚ ਜ਼ਹਿਰ ਉਤਾਰਨ ਦੀ ਇਜ਼ਾਜਤ ਕਤਈ ਨਹੀਂ ਦਿੱਤੀ ਜਾਵੇਗੀ:ਮਾਨ

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਸੋਚ ਅਤੇ ਹੁਕਮਾਂ ਅਨੁਸਾਰ ਸਿੱਖ ਵਿਰਸੇ ਨਾਲ ਸੰਬੰਧਤ ਇਮਾਰਤਾਂ ਤੇ ਯਾਦਗਰਾਂ ਨੂੰ ਸੋਚੀ ਸਮਝੀ ਸਾਜਿਸ਼ ਅਧੀਨ ਇਕ-ਇਕ ਕਰਕੇ ਖ਼ਤਮ ਕਰਨ ਵਿਚ ਲੱਗੀ ਹੋਈ ਹੈ, ਉਸ ਵੱਲੋਂ 'ਕਾਰ ਸੇਵਾ ਵਾਲੇ ਬਾਬਿਆਂ' ਨੂੰ ਗੁਰੂ ਰਾਮਦਾਸ ਸਰਾਂ ਢਾਹੁਣ ਦੀ ਦਿੱਤੀ ਜਾਣ ਵਾਲੀ ਇਜਾਜ਼ਤ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ।

ਸਰਕਾਰੀ ਨੌਕਰੀਆਂ ਵੇਚਣ ਦੇ ਦੋਸ਼ ‘ਚ ਬਾਦਲ ਦੇ ਨਜਦੀਕੀ ਕੋਲਿਆਵਾਲੀ ਨੂੰ ਗ੍ਰਿਫਤਾਰ ਕੀਤਾ ਜਾਵੇ: ਆਪ

ਪੰਜਾਬ ਵਿਜੀਲੈਂਸ ਬਿਓਰੋ ਦੁਆਰਾ ਸੀਨੀਅਰ ਅਕਾਲੀ ਦਲ ਆਗੂ ਅਤੇ ਪੰਜਾਬ ਐਗਰੋ ਇੰਡਸਟਰੀਸ ਕਾਰਪੋਰੇਸ਼ਨ ਦੇ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਨਜ਼ਦੀਕੀ ਅਕਾਲੀ ਕੌਂਸਲਰ ਸ਼ਾਮ ਲਾਲ ਡੱਡੀ ਦੀ ਕਰੋੜਾਂ ਰੁਪਏ ਦੇ ਨੌਕਰੀ ਘੋਟਾਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਡੱਡੀ ਦੇ ਆਕਾ ਕੋਲਿਆਂਵਾਲੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਭਾਰਤ ਵਲੋਂ “ਮਿਜ਼ਾਇਲ ਟੈਕਨੋਲੋਜੀ ਕੰਟਰੋਲ ਰਿਜਾਇਮ” ਦਾ ਮੈਂਬਰ ਬਣਨਾ ਬਹੁਤ ਖਤਰਨਾਕ: ਮਾਨ

“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਿਸੇ ਵੀ ਸਮੇਂ ਜੰਗ ਵਰਗੀ ਮਨੁੱਖਤਾ ਵਿਰੋਧੀ ਹਰਕਤ ਕਰਨ ਲਈ ਉਤਸਾਹਿਤ ਨਾ ਹੋਵੇ। ਕਿਉਂਕਿ ਪ੍ਰਮਾਣੂ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਤਬਾਹ ਹੋ ਜਾਣਗੇ ਜਦ ਕਿ ਸਿੱਖ ਦਾ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਤੇ ਦੁਸ਼ਮਣੀ ਹੈ ਅਤੇ ਨਾ ਹੀ ਹਿੰਦੂ ਭਾਰਤ ਨਾਲ। ਫਿਰ ਸਿੱਖ ਕੌਮ ਇਹਨਾਂ ਦੋਵਾਂ ਦੁਸ਼ਮਣ ਮੁਲਕਾਂ ਦੇ ਆਪਸੀ ਤਣਾਅ ਦੀ ਬਦੌਲਤ ਪ੍ਰਮਾਣੂ ਜੰਗ ਦੇ ਵੱਡੇ ਖ਼ਤਰੇ ਦਾ ਨਿਸ਼ਾਨਾਂ ਕਿਉਂ ਬਣੇ?”

ਅਮਰਿੰਦਰ ਪ੍ਰਵਾਸੀ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਮੁੱਦੇ ‘ਤੇ ਸਬੂਤ ਪੇਸ਼ ਕਰਨ ਜਾਂ ਮਾਫੀ ਮੰਗਣ: ਆਪ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨਾਲ ਸੰਬੰਧਤ ਕਨੇਡਾ ਦੇ 4 ਮੰਤਰੀਆਂ ਖਿਲਾਫ ਕੀਤੀ ਬਿਆਨਬਾਜੀ ਦਾ ਕਰੜਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਨੇ ਅਮਰਿੰਦਰ ਨੂੰ ਇਸ ਸੰਬੰਧੀ ਸਬੂਤ ਪੇਸ਼ ਕਰਨ ਜਾਂ ਪ੍ਰਵਾਸੀ ਪੰਜਾਬੀਆਂ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ। ਜਿਕ੍ਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਹੈ ਕਿ ਇਨ੍ਹਾਂ 4 ਮੰਤਰੀਆਂ ਨੇ ਵਿਦੇਸ਼ਾਂ ਵਿਚ ਰਹਿੰਦੇ ਕੱਟੜ ਸਿੱਖਾਂ ਦੇ ਇਸਾਰੇ 'ਤੇ ਉਸਨੂੰ ਕਨੇਡਾ ਵਿਚ ਆਪਣੀਆਂ ਰਾਜਨੀਤੀਕ ਰੈਲੀਆਂ ਕਰਨ ਤੋਂ ਰੋਕਿਆ ਸੀ।

ਸਾਕਾ ਅਤੇ ਸਿਆਸਤ … (ਲੇਖਕ: ਡਾ. ਸੇਵਕ ਸਿੰਘ)

‘ਜਿਸ ਦਿਨ ਦਰਬਾਰ ਸਾਹਿਬ ਉਪਰ ਫੌਜ ਨੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਂਹ ਟਿਕ ਜਾਵੇਗੀ।’ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਹ ਵਾਕ ਡੂੰਘੇ ਅਰਥ ਰੱਖਦਾ ਹੈ ਤੇ ਇਸ ਵਾਕ ਦੇ ਅਰਥ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ।

ਵਰਜੀਨੀਆ ਕੇਸ: ਸੁਰਿੰਦਰ ਸਿੰਘ ਵਾਸ਼ਿੰਗਟਨ ਪੰਜ ਪਿਆਰਿਆਂ ਅੱਗੇ ਪੇਸ਼ ਹੋਏ; ਮਾਫੀ ਮੰਗੀ

ਸਿੱਖ ਕੌਂਸਲ ਯੂ.ਐਸ. ਅਤੇ ਸਿੱਖ ਗੁਰਦੁਆਰਾ ਡੀ.ਸੀ. ਵਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਦੱਸਿਆ ਗਿਆ ਕਿ ਸੁਰਿੰਦਰ ਸਿੰਘ, ਗ੍ਰੰਥੀ ਵਾਸ਼ਿੰਗਟਨ ਡੀਸੀ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨ ਲਈ ਹੈ ਅਤੇ ਮਾਫੀ ਮੰਗੀ ਹੈ।

ਗੁੜਗਾਂਓ ਅਤੇ ਪਟੌਦੀ ਦੇ 1984 ਸਿੱਖ ਕਤਲੇਆਮ ਪੀੜਤਾਂ ਨੂੰ 12 ਕਰੋੜ ਦੀ ਮਦਦ ਮਿਲੀ

ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਬਣੇ ਇਕ ਮੈਂਬਰੀ ਟੀ.ਪੀ. ਗਰਗ (ਰਿਟਾਇਰਡ ਜੱਜ) ਕਮਿਸ਼ਨ ਨੇ ਗੁੜਗਾਂਓ ਅਤੇ ਪਟੌਦੀ ਦੇ ਪੀੜਤਾਂ ਦੇ ਵਾਰਸਾਂ ਨੂੰ 12.07 ਕਰੋੜ ਦੇਣ ਦੀ ਸਿਫਾਰਿਸ਼ ਕੀਤੀ ਸੀ।

ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਯਾਦਗਾਰਾਂ ਪ੍ਰਤੀ ਸਰਕਾਰ ਅਵੇਸਲੀ

ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਤਾਂ ਕਰਦੀ ਹੈ ਪ੍ਰੰਤੂ ਉਨ੍ਹਾਂ ਨਾਲ ਸਬੰਧਤ ਯਾਦਾਂ ਪ੍ਰਤੀ ਅਵੇਸਲੀ ਹੈ।

ਸ਼੍ਰੋਮਣੀ ਕਮੇਟੀ ਅਤੇ ਬਾਬਾ ਕਸ਼ਮੀਰਾ ਸਿੰਘ ਵਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦੀ ਤਿਆਰੀ, ਮਸਲਾ ਭਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਸਥਿਤ ਗੁਰੂ ਰਾਮਦਾਸ ਸਰਾਂ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਇਸ ਦੀ ਥਾਂ ’ਤੇ ਨਵੀਂ ਆਧੁਨਿਕ ਸਰਾਂ ਬਣਾਉਣ ਦੀ ਯੋਜਨਾ ਅੱਜ ਉਦੋਂ ਵਿਵਾਦ ਦੇ ਘੇਰੇ ਵਿੱਚ ਆ ਗਈ ਜਦੋਂ ਸਿੱਖ ਸਦਭਾਵਨਾ ਦਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਵਿਰਾਸਤੀ ਇਮਾਰਤ ਨੂੰ ਢਾਹਿਆ ਤਾਂ ਉਹ ਇਸ ਮਾਮਲੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

« Previous PageNext Page »