February 2016 Archive

ਕੇਜਰੀਵਾਲ ‘ਤੇ ਪੱਥਰ ਸੁੱਟਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਸੁਖਬੀਰ ਬਾਦਲ

ਚੰਡੀਗੜ੍ਹ: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰ ਉੱਤੇ ਪੱਥਰ ਸੁੱਟਣ ਵਾਲੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੇਜਰੀਵਾਲ ’ਤੇ ਹੋਏ ਹਮਲੇ ਨਾਲ ਕਾਂਗਰਸ ਦਾ ਕੋਈ ਲੇਣਾ ਦੇਣਾ ਨਹੀਂ: ਕੈਪਟਨ ਅਮਰਿੰਦਰ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਹੋਇਆਂ ਕੇਜਰੀਵਾਲ ਦੀ ਉਨ੍ਹਾਂ ’ਤੇ ਹੋਏ ਹਮਲੇ ਲਈ ਕਾਂਗਰਸ ’ਤੇ ਦੋਸ਼ ਲਗਾਉਣ ਅਤੇ ਪਾਰਟੀ ਨੂੰ ਅਕਾਲੀਆਂ ਨਾਲ ਜੋੜਨ ’ਤੇ ਨਿੰਦਾ ਕੀਤੀ ਹੈ।

ਸ਼ੀਲਾ ਦੀਕਸ਼ਿਤ ਵੀ ਕੇਜਰੀਵਾਲ ਪਿੱਛੇ ਪਹੁੰਚੀ ਪੰਜਾਬ; ਕਿਹਾ ਕੇਜਰੀਵਾਲ ਦੇ ਵਤੀਰੇ ਤੋਂ ਦੁਖੀ ਹੈ ਦਿੱਲੀ

ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਇੱਕ ਵਾਰ ਫੇਰ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਗਰਮੀ ਫੜ ਚੁੱਕੀ ਹੈ। ਅਕਾਲੀ-ਭਾਜਪਾ ਸਰਕਾਰ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਕੇਜਰੀਵਾਲ ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ।ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਚੰਡੀਗੜ੍ਹ ਪਹੁੰਚੀ। ਉਨ੍ਹਾਂ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਵਿਰੋਧੀ ਵਤੀਰੇ ਕਾਰਨ

ਕਨਹੀਆ ਕੁਮਾਰ ਦੀ ਜਮਾਨਤ ਅਰਜੀ ਤੇ ਫੈਂਸਲਾ ਸੁਰੱਖਿਅਤ ਰੱਖਦਿਆਂ ਹਾਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ

ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀ ਆਗੂ ਕਨਹੀਆ ਕੁਮਾਰ ਦੀ ਜਮਾਨਤ ਅਰਜੀ ਤੇ ਸੁਣਵਾਈ ਕਰਦਿਆਂ ਅੱਜ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਇਸ ਕੇਸ ਵਿੱਚ ਉਸ ਦੀ ਕਾਰਗੁਜਾਰੀ ਲਈ ਸਖਤ ਝਾੜ ਪਾਈ ਤੇ ਕਨਹੀਆ ਦੀ ਜਮਾਨਤ ਦਾ ਫੈਂਸਲਾ 2 ਮਾਰਚ ਤੱਕ ਸੁਰੱਖਿਅਤ ਰੱਖਿਆ ਹੈ।

ਡੀਜ਼ਲ 1 ਰੁਪਏ 47 ਪੈਸੇ ਮਹਿੰਗਾ ਤੇ ਪੈਟਰੋਲ ਹੋਵੇਗਾ 3 ਰੁਪਏ ਸਸਤਾ

ਦਿੱਲੀ: ਇਸ ਮਹੀਨੇ ਲਗਾਤਾਰ ਦੂਜੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਅੱਜ ਰਾਤ ਤੋਂ ਪੈਟਰੋਲ 3 ਰੁਪਏ ਪ੍ਰਤੀ ਲੀਟਰ ਸਸਤਾ ਅਤੇ ਡੀਜ਼ਲ 1 ਰੁਪਏ 47 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਣ ਜਾ ਰਿਹਾ ਹੈ।

ਲੁਧਿਆਣਾ ਵਿੱਚ ਅਰਵਿੰਦ ਕੇਜਰੀਵਾਲ ਦੀ ਕਾਰ ‘ਤੇ ਹਮਲਾ, ਅਗਲਾ ਸੀਸਾ ਟੁੱਟਿਆ

ਪੰਜਾਬ ਦੇ ਪੰਜ ਦਿਨਾਂ ਦੌਰੇ ਦੌਰਾਨ ਲੁਧਿਆਣਾ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰੜਿਮਦ ਕੇਜ਼ਰੀਵਾਲ ਦੀ ਕਾਰ ‘ਤੇ ਸੋਟਿਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ।

ਹੋਦ ਚਿੱਲ਼ੜ ਤਾਲਮੇਲ ਕਮੇਟੀ ਨੇ ਜਾਟ ਅੰਦੋਲਨ ਦੌਰਾਨ ਬੀਬੀਆਂ ਦੀ ਬੇਪਤੀ ਦੀਆਂ ਘਟਨਾਵਾਂ ਵਾਲੀ ਜਗਾ ਦਾ ਕੀਤਾ ਦੌਰਾ

ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਵਲੋਂ ਜੀ.ਟੀ.ਰੋਡ ਮੁਰਥਲ,ਪਾਣੀਪਤ, ਸੋਨੀਪਤ ਆਦਿ ਘਟਨਾ ਸਥਾਨ ਦਾ ਆਪਣੀ ਟੀਮ ਨਾਲ਼ ਦੌਰਾ ਕੀਤਾ ।

ਅਮਰੀਕੀ ਸੰਸਦ ਮੈਬਰਾਂ ਨੇ ਮੋਦੀ ਨੂੰ ਲਿਖੇ ਪੱਤਰ ਵਿੱਚ ਬਹਿਬਲ ਕਲਾ ਗੋਲੀ ਕਾਂਡ ਦਾ ਮੁੱਦਾ ਉਠਾਇਆ

ਅਮਰੀਕੀ ਸੰਸਦ ਮੈਂਬਰਾਂ ਨੇ ਹੁਣੇ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਨਾਲ ਹੋ ਰਹੇ ਦੁਰਵਿਹਾਰ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਜਾਟ ਰਾਖਵਾਂਕਰਨ ਅਤੇ ਬਰਗਾੜੀ ਬੇਅਦਬੀ ਕਾਂਡ: ਦੋ ਅੰਦੋਲਨਾਂ ਦਾ ਵਿਸ਼ਲੇਸ਼ਣ

ਆਉ ਸੋਚਣ ਦਾ ਵੇਲਾ ਕਿ ਕੁੱਝ ਸੋਚੀਏ, ਆਉ ਸਮਝਣ ਦਾ ਵੇਲਾ ਕਿ ਕੁੱਝ ਸਮਝੀਏ। ਪਿਛਲੇ ਦਿਨੀ ਚੱਲੇ 'ਜਾਟ ਰਾਖਵਾਂਕਰਨ ਅੰਦੋਲਨ' ਦੌਰਾਨ ਜਿਸ ਤਰਾਂ ਦਾ ਵਿਹਾਰ ਅੰਦੋਲਨਕਾਰੀਆਂ ਦਾ ਦੇਖਣ ਨੂੰ ਮਿਿਲਆ ਉਸਤੋਂ ਕੁੱਝ ਸਵਾਲ ਮਨਾਂ ਅੰਦਰ ਪੈਦਾ ਹੁੰਦੇ ਹਨ। ਕਿ ਇਸ ਤਰਾਂ ਦਾ ਪ੍ਰਗਟਾਵਾ ਕਿਉਂ ਕੀਤਾ ਗਿਆ? ਵੱਡੇ ਪੱਧਰ ਤੇ ਮਾਰਕੁੱਟ, ਸਾੜਫੂਕ ਅਤੇ ਸਮੂਹਿਕ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਗਈਆਂ।

ਆਮ ਆਦਮੀ ਪਾਰਟੀ ਦਾ ਭਾਂਡਾ ਭੰਨਣ ਲਈ ਦਿੱਲੀ ਕਾਂਗਰਸ ਟੀਮ ਪੰਜਾਬ ‘ਚ ਘਰ-ਘਰ ਜਾਵੇਗੀ: ਅਜੇ ਮਾਕਨ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ਵਿਧਾਨ ਸਭਾ ਦੀਆਂ ਆਉਦੀਆਂ ਚੋਣਾਂ ਵਿੱਚ ਆਪ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣੀ ਦਿੱਲੀ ਸਰਕਾਰ ਦੀ ਪ੍ਰਾਪਤੀਆਂ ਦੱਸ ਰਹੇ ਹਨ, ਉੱਥੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਨਿਕੰਮੀ ਸਿੱਧ ਕਰਨ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ।

Next Page »