ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੇਜਰੀਵਾਲ ’ਤੇ ਹੋਏ ਹਮਲੇ ਨਾਲ ਕਾਂਗਰਸ ਦਾ ਕੋਈ ਲੇਣਾ ਦੇਣਾ ਨਹੀਂ: ਕੈਪਟਨ ਅਮਰਿੰਦਰ

February 29, 2016 | By

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਹੋਇਆਂ ਕੇਜਰੀਵਾਲ ਦੀ ਉਨ੍ਹਾਂ ’ਤੇ ਹੋਏ ਹਮਲੇ ਲਈ ਕਾਂਗਰਸ ’ਤੇ ਦੋਸ਼ ਲਗਾਉਣ ਅਤੇ ਪਾਰਟੀ ਨੂੰ ਅਕਾਲੀਆਂ ਨਾਲ ਜੋੜਨ ’ਤੇ ਨਿੰਦਾ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਜਿਹੜਾ ਵੀ ਇਸ ਹਮਲੇ ਲਈ ਜ਼ਿੰਮੇਵਾਰ ਹੋਵੇ, ਉਹ ਇਸਦੀ ਨਿੰਦਾ ਕਰਦੇ ਹਨ, ਲੇਕਿਨ ਕਾਂਗਰਸ ਨੂੰ ਅਕਾਲੀਆਂ ਨਾਲ ਨਾ ਜੋੜੋ। ਉਹ ਤੇ ਉਨ੍ਹਾਂ ਦੀ ਪਾਰਟੀ ਤੁਹਾਡੇ ਨਾਲ ਮੁਕਾਬਲਾ ਕਰਨ ਦੇ ਲਾਇਕ ਹੈ ਅਤੇ ਸਾਨੂੰ ਇਸ ਲਈ ਕਿਸੇ ਹੋਰ ਦੀ ਲੋੜ ਨਹੀਂ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਵੱਲੋਂ ਧਿਆਨ ਖਿੱਚਣ ’ਚ ਅਸਫਲ ਰਹਿਣ ਤੋਂ ਬਾਅਦ ਪਬਲੀਸਿਟੀ ਹਾਸਿਲ ਕਰਨ ਲਈ ਆਪਣੇ ਉਪਰ ਹਮਲੇ ਕਰਵਾਉਣ ਸਬੰਧੀ ਇਤਿਹਾਸ ਦੀ ਖਾਸ ਕਰਕੇ ਪੰਜਾਬ ਦੇ ਮਾਮਲੇ ’ਚ ਕੇਜਰੀਵਾਲ ’ਤੇ ਲੁਧਿਆਣਾ ’ਚ ਹੋਏ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਇਹ ਘਟਨਾ ਨਿੰਦਣਯੋਗ ਤੇ ਨਾਮਨਜ਼ੂਰ ਹੈ ਕਿ ਇਹ ਆਪ ਵਰਕਰਾਂ ਵੱਲੋਂ ਪੰਜਾਬ ’ਚ ਜ਼ਿਆਦਾ ਸਮਰਥਨ ਨਾ ਮਿੱਲਣ ਤੇ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਲਈ ਕੀਤਾ ਗਿਆ ਹੈ।

ਉਨ੍ਹਾਂ ਨੇ ਕੇਜਰੀਵਾਲ ’ਤੇ ਦਿੱਲੀ ’ਚ ਕੈਬਿਨੇਟ ਦੀ ਮੀਟਿੰਗ ਦਾ ਬਹਾਨਾ ਬਣਾ ਕੇ ਆਪਣੀ ਫੇਰੀ ਛੋਟੀ ਕਰਨ ਵਾਸਤੇ ਚੁਟਕੀ ਲਈ ਹੈ। ਜਦਕਿ ਕੈਬਿਨੇਟ ਦੀ ਮੀਟਿੰਗ ਮੁੱਖ ਮੰਤਰੀ ਵੱਲੋਂ ਸੱਦੀ ਜਾਂਦੀ ਹੈ ਤੇ ਅਜਿਹੀ ਕਿਹੜੀ ਮਜ਼ਬੂਰੀ ਪੈ ਗਈ ਕਿ ਉਹ ਇਹ ਮੀਟਿੰਗ ਕੱਲ੍ਹ ਨਹੀਂ ਕਰ ਸਕਦੇ ਸੀ ਅਤੇ ਉਹ ਬਹਾਨਾ ਬਣਾ ਕੇ ਭੱਜ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,