April 2015 Archive

ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ

-ਸ੍ਰ. ਗੁਰਤੇਜ ਸਿੰਘ
ਸਿੱਖ ਧਰਮ ਅਤੇ ਏਸ ਦੀ ਉਪਜ ਪੰਜਾਬੀ ਸੱਭਿਆਚਾਰ, ਅਨੇਕਾਂ ਵਿਦਵਾਨਾਂ ਅਨੁਸਾਰ, ਆਉਣ ਵਾਲੇ ਸਮਿਆਂ ਦੇ ਮਾਨਵ ਪੱਖੀ ਪੁਖਤਾ ਵਿਚਾਰਾਂ ਨੂੰ ਘੜਨ ਲਈ ਭਰਪੂਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਕਈ ਬੌਣੀਆਂ ਸੱਭਿਅਤਾਵਾਂ ਦੇ ਵਿਦਵਾਨ ਭੁੱਲ ਜਾਂਦੇ ਹਨ ਕਿ ਜਗਤ-ਗੁਰੂ ਮਨੁੱਖ ਮਾਤਰ ਦੀ ਸਰਬਪੱਖੀ ਉੱਨਤੀ ਅਤੇ ਅਧਿਆਤਮਕ ਵਿਕਾਸ ਲਈ ਆਇਆ ਸੀ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੀ ਅਗਵਾਈ ਕਰ ਕੇ ਆਪਣਾ ਗ੍ਰੋਹ ਬਣਾਉਣ ਲਈ!

ਨਿਊਯਾਰਕ ਵਿੱਚ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਈ ਸਿੱਖ ਡੇ ਪਰੇਡ

ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਦੀ ਅਗਵਾਈ ਹੇਠ ਗੁਰਦੁਆਰਾ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਨਿਊਯਾਰਕ ਨੇੜਲੇ ਸ਼ਹਿਰ ਮਾਨਹਟਨ ਵਿਖੇ ਵਿਸ਼ਾਲ 28ਵੀਂ ਸਿੱਖ ਡੇਅ ਪਰੇਡ (ਨਗਰ ਕੀਰਤਨ)ਕੱਢੀ ਗਈ । ਨਿਊਯਾਰਕ, ਜਰਸੀ ਅਤੇ ਕੁਨੈਕਟੀਕਟ ਦੀਆਂ ਸਮੂਹ ਸੰਗਤਾਂ ਨੇ ਪਰੇਡ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ।

ਸਿੱਖ ਯੂਥ ਆਫ ਅਮਰੀਕਾ ਨੇ ਪਿਸ਼ੌਰਾ ਸਿੰਘ ਵੱਲੋ ਕੀਤੀ ਜਾ ਰਹੀ ਕਾਨਫਰੰਸ ਦੇ ਬਾਈਕਾਟ ਦਾ ਸੱਦਾ

ਸਿੱਖ ਵਿਰੋਧੀ ਖੋਜ ਪੱਤਰ ਲਿਖਣ ਕਰਕੇ ਬਦਨਾਮੀ ਖੱਟਣ ਵਾਲੇ ਡਾ. ਪਿਸ਼ੌਰਾ ਸਿੰਘ ਵੱਲੋਂ "ਵਿਦੇਸ਼ਾਂ ਵਿੱਚ ਰਹਿਕੇ ਸਿੱਖੀ ਕਮਾਉਣਾ" ਵਿਸ਼ੇ 'ਤੇ ਸੈਮੀਨਾਰ ਮਿਤੀ 8 ਤੋਂ 10 ਮਈ, 2015 ਨੂੰ ਕਰਵਾਇਆ ਜਾ ਰਿਹਾ ਹੈ।

ਖ਼ਾਲਿਸਤਾਨ ਐਲਾਨਨਾਮਾ: ਪੰਥ ਦਾ ਸਿਆਸੀ ਨਿਸ਼ਾਨਾ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਗੁਰੂ ਨਾਨਕ ਪਾਤਸ਼ਾਹ ਦੇ ਧਰਤੀ ਉੱਤੇ ਪ੍ਰਕਾਸ਼ਮਾਨ ਹੋਣ ਦੇ ਵਰਤਾਰੇ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਚਿਤਵਿਆ ਹੈ ਕਿ: ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥ (ਭਾਈ ਗੁਰਦਾਸ ਜੀ, ਵਾਰ 1, ਪਉੜੀ 27) ਭਾਵ ਕਿ ਜਿਉਂ ਹੀ ਸੂਰਜ ਨਿਕਲ ਆਇਆ ਤਾਂ ਤਾਰੇ (ਰੋਸ਼ਨੀ ਦੇ ਛੋਟੇ ਸੋਮੇ) ਵੀ ਛਿਪ ਗਏ ਤੇ ਹਨੇਰਾ ਵੀ ਪੂਰੀ ਤਰ੍ਹਾਂ ਖਤਮ ਹੋ ਗਿਆ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਯਾਤਰਾ 6 ਮਈ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਜਿੰਨ੍ਹਾਂ ਵਿੱਚ ਤਿੰਨ ਤਲਵਾਰਾਂ, ਕੰਘਾ ਸਮੇਤ ਕੇਸ, ਦਸਤਾਰ, ਚੋਲ਼ਲਾ, ਚਾਬੁਕ, ਪੰਜ ਤੀਰ, ਇੱਕ ਛੋਟੀ ਕਿਰਪਾਨ, ਭਾਲਾ, ਛੋਟਾ ਭਾਲਾ, ਵੱਡੀ ਕਿਰਪਾਨ, ਇੱਕ ਸ੍ਰੀ ਸਾਹਿਬ ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’, 1713 ਸੰਮਤ (1656) ਉਕਰਿਆ ਹੋਇਆ ਹੈ, ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਮਿਲਕੇ ਯਤਰਾ ਕੱਢ ਰਹੀ ਹੈ।

ਨੇਪਾਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਜ਼ਿਲ੍ਹਾ ਲਲਿਤਪੁਰ ਦਾ ਦਰਬਾਰ ਸਾਹਿਬ ਹਾਲ ਪੂਰੀ ਤਰਾਂ ਸੁਰੱਖਿਅਤ

ਨੇਪਾਲ ਦੇ ਵਿਚ ਆਏ ਜਬਰਦਸਤ ਭੁਚਾਲ ਨੇ 5000 ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਹਜ਼ਾਰਾਂ ਲੋਕ ਘਰੋਂ-ਬੇਘਰ ਹੋ ਗਏ ਹਨ ।ਨੇਪਾਲ ਵਿੱਚ ਕਈ ਗੁਰਦੁਆਰਾ ਸਾਹਿਬਾਨ ਹਨ, ਜਿੰਨ੍ਹਾਂ ਵਿੱਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਜ਼ਿਲ੍ਹਾ ਲਲਿਤਪੁਰ (ਨੇਪਾਲ) ਵਿਖੇ ਗੁਰਦੁਆਰਾ ਗੁਰੂ ਨਾਨਕ ਸਤਸੰਗ ਸੁਸ਼ੋਭਿਤ ਹੈ।

ਬਰਮਿੰਘਮ ਵਿੱਚ ਖਾਲਿਸਤਾਨ ਦਿਵਸ ਮੌਕੇ ਹੋਈ ਅੰਤਰਰਾਸ਼ਟਰੀ ਸਿਆਸੀ ਕਾਨਫਰੰਸ (ਤਸਵੀਰਾਂ ਦੀ ਜ਼ੁਬਾਨੀ)

ਬਰਮਿੰਘਮ: ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ ‘ਤੇ, ਹਿੰਦੁਸਤਾਨ ਦੀਆਂ ਘੱਟ ਗਿਣਤੀ ਅਜ਼ਾਦੀ-ਪਸੰਦ ਸਿੱਖ, ਮੁਸਲਮਾਨ ਅਤੇ ਇਸਾਈ ਕੌਮਾਂ ਨੇ ਵੀ 25 ਅਪ੍ਰੈਲ ਨੂੰ, ਬਰਮਿੰਘਮ ਦੇ ਕੌਂਸਲ ਹਾਉਸ ਵਿਖੇ, ਸਾਂਝੇ ਅਤੇ ਅੰਤਰਰਾਸ਼ਟਰੀ ਪੱਧਰ ‘ਤ ਸਿਆਸੀ ਕਾਨਫਰੰਸ ਵਿਚ ਭਾਗ ਲਿਆ । ਇਸ ਵਿਚ ਯੂ ਕੇ ਦੀਆਂ ਸਰਬ ਪਾਰਟੀਆਂ ਤਾਈਂ ਵਰਤਮਾਨ ਚੋਣ ਮੋਹਿਮ ਦੌਰਾਨ ਆਪਣੇ ਖੁੱਦ-ਮੁਖਤਿਆਰੀ ਅਤੇ ਮਨੁੱਖੀ ਹੱਕਾਂ ਨੂੰ ਪੇਸ਼ ਕਰਨ ਦੇ ਲਈ, ਪੰਜਾਬ, ਅਜ਼ਾਦ ਕਸ਼ਮੀਰ, ਅਮਰੀਕਾ ਅਤੇ ਯੂ. ਕੇ. ਤੋਂ ਆਏ ਮਹਿਮਾਨਾ ਨੇ ਵੀ ਹਿੱਸਾ ਲਿਆ। ਇਸ ਸਾਰੀ ਕਾਨਫਰੰਸ ਨੂੰ ਵੇਖੋ ਤਸਵੀਰਾਂ ਦੀ ਜ਼ੁਬਾਨੀ:

ਖਾਲਿਸਤਾਨ ਦਿਵਸ ਮੌਕੇ ਹੋਈ ਅੰਤਰਰਾਸ਼ਟਰੀ ਸਿਆਸੀ ਕਾਨਫਰੰਸ – ਸਿਆਸੀ ਕੈਦੀਆਂ ਲਈ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੀ ਪੂਰਨ ਹਮਾਇਤ

ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ 'ਤੇ, ਹਿੰਦੁਸਤਾਨ ਦੀਆਂ ਘੱਟ ਗਿਣਤੀ ਅਜ਼ਾਦੀ-ਪਸੰਦ ਸਿੱਖ, ਮੁਸਲਮਾਨ ਅਤੇ ਇਸਾਈ ਕੌਮਾਂ ਨੇ ਵੀ ੨੫ ਅਪ੍ਰੈਲ ਨੂੰ, ਬਰਮਿੰਘਮ ਦੇ ਕੌਂਸਲ ਹਾਉਸ ਵਿਖੇ, ਸਾਂਝੇ ਅਤੇ ਅੰਤਰਰਾਸ਼ਟਰੀ ਪੱਧਰ 'ਤ ਸਿਆਸੀ ਕਾਨਫਰੰਸ ਵਿਚ ਭਾਗ ਲਿਆ । ਇਸ ਵਿਚ ਯੂ ਕੇ ਦੀਆਂ ਸਰਬ ਪਾਰਟੀਆਂ ਤਾਈਂ ਵਰਤਮਾਨ ਚੋਣ ਮੋਹਿਮ ਦੌਰਾਨ ਆਪਣੇ ਖੁੱਦ-ਮੁਖਤਿਆਰੀ ਅਤੇ ਮਨੁੱਖੀ ਹੱਕਾਂ ਨੂੰ ਪੇਸ਼ ਕਰਨ ਦੇ ਲਈ, ਪੰਜਾਬ, ਅਜ਼ਾਦ ਕਸ਼ਮੀਰ, ਅਮਰੀਕਾ ਅਤੇ ਯੂ. ਕੇ. ਤੋਂ ਆਏ ਮਹਿਮਾਨਾ ਨੇ ਵੀ ਹਿੱਸਾ ਲਿਆ, ਖਾਸ ਕਰਕੇ ਬਾਪੂ ਸੂਰਤ ਸਿੰਘ ਦੀ ਬੇਟੀ, ਰੂਪਿੰਦਰ ਕੈਰ ਜੀ, ਅਤੇ ਦਾਮਾਦ, ਰਾਜ ਕੰਵਰ ਸਿੰਘ।

ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਅਲੋਕਿਕ ਨਜ਼ਾਰਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾਂ ਲੱਖਾਂ ਦੀ ਗਿਣਤੀ 'ਚ ਨਤਮਸਤਕ ਹੋਣ ਪੁੱਜਦੇ ਸ਼ਰਧਾਲੂਆਂ ਅਤੇ ਸੈਲਾਨੀਆਂ 'ਚੋਂ ਕੁਝ ਚੋਣਵੇਂ ਹੀ ਜਾਣਦੇ ਹਨ ਕਿ ਦਿਨ ਦੀ ਰੋਸ਼ਨੀ 'ਚ ਮਨਮੋਹਕ ਰਸਨਾ ਪੈਦਾ ਕਰਦੇ ਇਸ ਸੁਨਿਹਰੀ ਮੁਜੱਸਮੇ ਦੀ ਜਿਥੇ ਰਾਤ ਸਮੇਂ ਦਿ੍ਸ਼ਟ ਖੂਬਸੂਰਤੀ ਹੋਰ ਵਧ ਜਾਂਦੀ ਹੈ ਉਥੇ ਰੁਹਾਨੀਅਤ ਦੇ ਕੇਂਦਰ ਪੁੱਜੀ ਸੰਗਤ 'ਚ ਇਥੇ ਦਰਸ਼ਨੀ ਡਿਓੜੀ ਦੇ ਕਿਵਾੜ ਬੰਦ ਹੋਣ ਤੋਂ ਸਵੇਰੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੱਕ ਦੀ ਪ੍ਰਚਲਤ ਮਰਿਆਦਾ ਨਾਲ ਜੁੜੀਆਂ ਰਵਾਇਤਾਂ ਅਲੌਕਿਕ ਅਧਿਆਤਮਕ ਆਕਰਸ਼ਨ ਪੈਦਾ ਕਰਦੀਆਂ ਹਨ ।

ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਲੁਧਿਆਣਾ ਜੇਲ ਤੋਂ ਰਿਹਾਅ ਹੋਏ

ਅਮਰੀਕੀ ਨਾਗਰਿਕ ਰਵਿੰਦਰਜੀਤ ਸਿੰਘ ਗੋਗੀ ਨੁੂੰ ਲੁਧਿਆਣਾ ਜੇਲ ਵਿੱਚੋਂ ਕੱਲ ਰਿਹਾਅ ਕਰ ਦਿੱਤਾ ਗਿਆ।ਉਸਨੂੰ ਅਮਨ ਸ਼ਾਂਤੀ ਦੇ ਨਾਂ 'ਤੇ ਪੰਜਾਬ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰੇ ਪਿੱਛਲੀ 26 ਫਰਵਰੀ ਤੋਂ ਜੇਲ ਵਿੱਚ ਰੱਖਿਆ ਹੋਇਆ ਸੀ। ਪੁਲਿਸ ਵੱਲੋਂ ਉਸ ਤੇ ਲਗਾਏ ਦੋਸ਼ਾਂ ਨੂੰ ਵਾਪਿਸ ਲੈਣ ਤੋਂ ਬਾਅਦ ਰਿਹਾਅ ਕੀਤਾ ਗਿਆ।

« Previous PageNext Page »