ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਲੁਧਿਆਣਾ ਜੇਲ ਤੋਂ ਰਿਹਾਅ ਹੋਏ

April 28, 2015 | By

ਲੁਧਿਆਣਾ( 28 ਅਪ੍ਰੈਲ 2015): ਅਮਰੀਕੀ ਨਾਗਰਿਕ ਰਵਿੰਦਰਜੀਤ ਸਿੰਘ ਗੋਗੀ ਨੁੂੰ ਲੁਧਿਆਣਾ ਜੇਲ ਵਿੱਚੋਂ ਕੱਲ ਰਿਹਾਅ ਕਰ ਦਿੱਤਾ ਗਿਆ।ਉਸਨੂੰ ਅਮਨ ਸ਼ਾਂਤੀ ਦੇ ਨਾਂ ‘ਤੇ ਪੰਜਾਬ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰੇ ਪਿੱਛਲੀ 26 ਫਰਵਰੀ ਤੋਂ ਜੇਲ ਵਿੱਚ ਰੱਖਿਆ ਹੋਇਆ ਸੀ। ਪੁਲਿਸ ਵੱਲੋਂ ਉਸ ਤੇ ਲਗਾਏ ਦੋਸ਼ਾਂ ਨੂੰ ਵਾਪਿਸ ਲੈਣ ਤੋਂ ਬਾਅਦ ਰਿਹਾਅ ਕੀਤਾ ਗਿਆ।

ਬਾਪੂ ਸੂਰਤ ਸਿੰਘ ਨਾਲ ਸਬੰਧਿਤ ਫੇਸਬੁੱਕ ਪੇਜ਼ ‘ਤੇ ਦਿੱਤੀ ਤਾਜ਼ਾ ਜਾਣਕਾਰੀ ਅਨੁਸਾਰ ਬਾਪੂ ਸੂਰਤ ਸਿੰਘ ਦੇ ਸਪੱਤਰ ਰਵਿੰਦਰਜੀਤ ਸਿੰਘ ਗੋਗੀ, ਜਿਨ੍ਹਾਂ ਨੂੰ ਲੁਧਿਆਣਾ ਜੇਲ ਵਿੱਚ ਬਿਨਾ ਕਿਸੇ ਕਸੂਰ ਤੋਂ ਬੰਦ ਕੀਤਾ ਹੋਇਆ ਸੀ, ਨੂੰ ਅਮਰੀਕੀ ਸਰਕਾਰ ਅਤੇ ਸੰਗਤ ਦੇ ਸਹਿਯੋਗ ਨਾਲ ਰਿਹਾਅ ਕਰ ਦਿੱਤਾ ਗਿਆ ਹੈ।

ਰਵਿੰਦਰਜੀਤ ਸਿੰਘ ਗੋਗੀ (ਫਾਈਲ ਫੋਟੋ)

ਰਵਿੰਦਰਜੀਤ ਸਿੰਘ ਗੋਗੀ (ਫਾਈਲ ਫੋਟੋ)

ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਰਵਿੰਦਰਜੀਤ ਸਿੰਗ ਦੇ ਪਿਤਾ ਬਾਪੂ ਸੂਰਤ ਸਿੰਘ ਪਿੱਛਲ਼ੀ 16 ਜਨਵਰੀ ਤੋਂ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਹਨ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਇੱਕ ਸਿੱਖ ਵਫਦ ਵੱਲੋਂ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਪੂ ਸੁਰਤ ਸਿੰਘ ਨੂੰ ਪੰਜਾਬ ਪੁਲਿਸ ਨੇ ਰਿਹਾਅ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਘਰ ਜਾਣ ਦਿੱਤਾ ਗਿਆ ਸੀ।

ਕੱਲ ਪੰਜਾਬ ਪੁਲਿਸ ਨੇ ਰਵਿੰਦਰਜੀਤ ਸਿੰਘ ਗੋਗੀ ਖਿਲਾਫ ਸਾਰੇ ਦੋਸ਼ ਵਾਪਸ ਲੈ ਲਏ ਅਤੇ ਉਨ੍ਹਾਂ ਨੂੰ ਲੁਧਿਆਣਾ ਜੇਲ ਵਿੱਚੋਂ ਰਿਹਾਅ ਕਰ ਦਿੱਤਾ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਜਾਰੀ ਹੈ।ਦੋ ਦਿਨ ਪਹਿਲਾਂ ਸਿੱਖ ਜੱਥੇਬੰਦੀਆਂ ਨੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਉਨ੍ਹਾਂ ਦੀ ਇੱਛਾ ਜਾਨਣ ਅਤੇ ਭਵਿੱਖਤ ਰਣਨੀਤੀ ਤੈਅ ਕਰਨ ਲਈ ਮੁਲਾਕਾਤ ਕੀਤੀ ਸੀ।ਇਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,