April 2012 Archive

ਸਟਾਕਟਨ ਕੈਲੇਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਕਰਵਾਇਆ; ਅਮਰੀਕਨ ਤੇ ਸਿੱਖ ਆਗੂਆਂ ਨੇ ਕੀਤੀ ਸ਼ਿਰਕਤ

ਕੈਲੇਫੋਰਨੀਆ, ਅਮਰੀਕਾ (ਹੁਸਨ ਲੜੋਆ ਬੰਗਾ): ਬੀਤੇ ਦਿਨੀਂ ਅਮਰੀਕਾ ਦੇ ਪਹਿਲੇ ਗੁਰਦੁਆਰਾ ਸਾਹਿਬ ਅਤੇ ਇਤਿਹਾਸਕ ਪੱਖੋਂ ਗਦਰੀ ਬਾਬਿਆਂ ਦੇ ਸੰਘਰਸ਼ ਦਾ ਪਲੇਟਫਾਰਮ ਰਹੇ ਸਟਾਕਟਨ ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਵਿੱਚ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਵਸ ਉੱਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿਛਲੇ ਸਾਲ ਨਾਲੋਂ ਅਧਿਕ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਤਿਉਹਾਰ ਮੌਕੇ ਸਿੱਖ ਆਗੂਆਂ ਤੋਂ ਇਲਾਵਾ ਅਮਰੀਕਨ ਸਿਆਸੀ ਆਗੂਆਂ, ਪੁਲਿਸ ਅਫਸਰਾਂ ਅਤੇ ਸਥਾਨਕ ਸਰਕਾਰਾਂ ਦੇ ਉੱਚ ਅਧਿਕਾਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਪਹਿਲਾਂ ਰਾਤ ਵੇਲੇ ਵੀ ਦੀਵਾਨ ਸਜਾਏ ਗਏ, ਜਿਸ ਵਿੱਚ ਸਿੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ ਤੇ ਇਸ ਤੋਂ ਪਹਿਲਾਂ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਵੀ ਕਥਾ ਦਾ ਪ੍ਰਵਾਹ ਚਲਾਇਆ। ਦਸਤਾਰ ਦਿਵਸ ਵੀ ਮਨਾਇਆ ਗਿਆ ਤੇ ਇਸੇ ਦੌਰਾਨ ਅੰਮ੍ਰਿਤ ਸੰਚਾਰ ਵੀ ਹੋਇਆ, ਜਿਸ ਵਿੱਚ ਕਾਫੀ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਭਾਈ ਪ੍ਰੀਤਮ ਸਿੰਘ ਜੀ ਮਿੱਠਾ ਟਿਵਾਣਾ ਵਾਲਿਆਂ ਨੇ ਭਰਪੂਰ ਹਾਜ਼ਰੀ ਭਰੀ ਤੇ ਭਾਈ ਲਖਵਿੰਦਰ ਸਿੰਘ ਸੋਹਲ ਦੇ ਰਾਗੀ ਜਥੇ ਨੇ ਹਾਜ਼ਰੀ ਦਿੱਤੀ।

“ਵਾਇਸਿਜ਼ ਫਾਰ ਫਰੀਡਮ” ਬਨਾਮ “ਸੁਮੇਧ ਸੈਣੀ, ਡੀ. ਜੀ. ਪੀ. ਪੰਜਾਬ”

ਲੋਕ-ਗਥਾਵਾਂ ਵਿੱਚ ਇੱਕ ਗਾਥਾ ਪ੍ਰਸਿੱਧ ਹੈ ਕਿ ਤਾਕਤ ਦੇ ਨਸ਼ੇ ਵਿੱਚ ਇੱਕ ਹੰਕਾਰੇ ਹੋਏ ਮਸਤ ਹਾਥੀ ਸਾਹਮਣੇ ਸਾਰੇ ਥਰਥਰ ਕੰਬਦੇ ਹਨ ਪਰ ਇੱਕ ਕੀੜੀ ਵਿੱਚ ਉਸ ਨੂੰ ਮਾਰ-ਮੁਕਾਉਣ ਦੀ ਸਮਰੱਥਾ ਮੌਜੂਦ ਹੁੰਦੀ ਹੈ, ਜਾਂ ਘੱਟੋ-ਘੱਟ ਉਹ ਹਾਥੀ ਦੇ ਮਾਣ ਨੂੰ ਚੈਲਿੰਜ ਜ਼ਰੂਰ ਕਰਦੀ ਹੈ। ਇਹੋ ਜਿਹਾ ਹੀ ਇੱਕ ਕਾਰਨਾਮਾ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ‘ਵਾਇਸਿਜ਼ ਫਾਰ ਫਰੀਡਮ-ਏਸ਼ੀਆ’ ਨੇ, ਪੰਜਾਬ ਪੁਲਿਸ ਦੇ ਮਨੋਨੀਤ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਦੇ ਖਿਲਾਫ, ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ, ਕਰ ਵਿਖਾਇਆ ਹੈ।

ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੀ ਜਾਂਚ 1978 ਤੋਂ 1995 ਤੱਕ ਕਰਵਾਈ ਜਾਵੇ: ਮਨੁੱਖੀ ਅਧਿਕਾਰ ਜਥੇਬੰਦੀਆਂ

ਅੰਮ੍ਰਿਤਸਰ, ਪੰਜਾਬ (੧੯ ਅਪ੍ਰੈਲ, ੨੦੧੨ - ਜਸਬੀਰ ਸੰਿਘ ਪੱਟੀ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ13 ਅਪ੍ਰੈਲ 2012 ਨੂੰ ਸੁਪਰੀਮ ਕੋਰਟ ਦੇ ਬੈਚ ਜਿਸ ਵਿੱਚ ਜਸਟਿਸ ਅਫਤਾਬ ਆਲਮ ਤੇ ਜਸਟਿਸ ਰੰਜਨਾ ਪ੍ਰਕਾਸ਼ ਡਿਸਾਈ ਸ਼ਾਮਲ ਹਨ ਵੱਲੋਂ ਪਿਛਲੇ 10 ਸਾਲਾਂ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆ ਬਾਰੇ ਰਾਜਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਨੂੰ ਪੰਜਾਬ ਨਾਲ ਬੇਇਨਸਾਫੀ ਕਰਾਰ ਦਿੰਦਿਆ ਕਿਹਾ ਕਿ ਸੁਪਰੀਮ ਕੋਰਟ ਦੇ ਇਹ ਹੁਕਮ ਭਾਵੇਂ ਦੂਜੇ ਰਾਜਾਂ ਲਈ ਸ਼ਲਾਘਾਂਯੋਗ ਹੋਣ ਪਰ ਪੰਜਾਬ ਨੂੰ ਇਕ ਵਾਰ ਫੇਰ ਇਨਸਾਫ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਅੰਦਰ 1978 ਤੋਂ 1995 ਤੱਕ ਦੇ ਸਮੇਂ ਅੰਦਰ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਘਾਣ ਹੋਇਆ ਹੈ ਅਤੇ ਸੁਪਰੀਮ ਕੋਰਟ ਦੇ ਤਾਜਾ ਹੁਕਮ ਪਿਛਲੇ ਦੱਸ ਸਾਲਾਂ ਲਈ ਹੀ ਹਨ।

ਆਨੰਦ ਕਾਰਜ ਕਾਨੂੰਨ ਤੇ ਸਿੱਖ ਪਛਾਣ ਦਾ ਮਸਲਾ: ਮੌਜੂਦਾ ਹਾਲਤ ਤੇ ਹੱਲ

ਆਨੰਦ ਕਾਰਜ ਕਾਨੂੰਨ ਬਾਰੇ "ਸਿੱਖ ਆਗੂਆਂ" ਤੇ ਖਾਸ ਕਰ "ਵਿਦੇਸ਼ੀ ਸਿੱਖ ਨੁਮਾਇੰਦਿਆਂ" ਵੱਲੋਂ ਅਖਬਾਰਾਂ ਵਿਚ ਇਸ ਗੱਲ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਇਸ ਮਸਲੇ ਬਾਰੇ ਸਿੱਖਾਂ ਦੀ ਚਿਰਾਂ ਤੋਂ ਲਮਕਦੀ ਆ ਰਹੀ ਮੰਗ ਪੂਰੀ ਕਰ ਦਿੱਤੀ ਹੈ। ਹਾਲ ਵਿਚ ਹੀ ਕੁਝ ਅਖਬਾਰਾਂ ਵਿਚ ਵੀ ਅਜਿਹੀ ਹੀ ਜਾਣਕਾਰੀ ਦਿੰਦੇ ਲੇਖ ਪ੍ਰਕਾਸ਼ਤ ਹੋਏ ਹਨ। ਇਸ ਤੋਂ ਪਹਿਲਾਂ ਵੀ ਸਿੱਖ ਮਸਲਿਆਂ ਦੇ ਬਾਰੇ ਵਿਚ ਅਜਿਹੀ ਜਾਣਕਾਰੀ ਆਉਂਦੀ ਰਹੀ ਹੈ ਜੋ ਬਾਅਦ ਵਿਚ ਸਹੀ ਸਬਤ ਨਹੀਂ ਹੋ ਸਕੀ। ਇਸ ਦੀ ਸਭ ਤੋਂ ਢੁਕਵੀਂ ਮਿਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਾਦਲ-ਭਾਜਪਾ ਗਠਜੋੜ ਦੀ ਮਦਦ ਨਾਲ ਪਾਸ ਕੀਤਾ ਗਿਆ "ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ, 2004" ਹੈ। ਸਰਕਾਰੀ ਤੇ ਗੈਰ-ਸਰਕਾਰੀ ਹਲਕਿਆਂ ਸਮੇਤ ਵੱਖ-ਵੱਖ ਮੀਡੀਆ ਹਲਕਿਆਂ ਨੇ ਵੀ ਇਸ ਕਾਨੂੰਨ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪੁੱਟਿਆ ਗਿਆ ਵੱਡਾ ਇਤਿਹਾਸਕ ਕਦਮ ਪ੍ਰਚਾਰਿਆ। ਅੱਜ ਵੀ ਇਸ ਬਾਰੇ ਆਮ ਪ੍ਰਭਾਵ ਇਹੀ ਹੈ ਕਿ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲਿਆ ਗਿਆ ਬਹੁਤ ਵੱਡਾ ਇਤਿਹਾਸਕ ਕਦਮ ਸੀ ਜਦਕਿ ਹਕੀਕਤ ਇਹ ਹੈ ਕਿ ਇਸ ਕਾਨੂੰਨ ਦੀ ਧਾਰਾ 5 ਰਾਹੀਂ ਪੰਜਾਬ ਦਾ ਜੋ ਦਰਿਆਈ ਪਾਣੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਦਿੱਤਾ ਜਾ ਰਿਹਾ ਸੀ ਉਸ ਉੱਤੇ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਕਾਨੂੰਨੀ ਮੋਹਰ ਲਾ ਦਿੱਤੀ ਹੈ। ਇੰਝ ਇਹ ਕਾਨੂੰਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਉੱਤੇ ਹੋਇਆਂ ਸਭ ਤੋਂ ਵੱਡਾ ਹਮਲਾ ਹੈ। ਸੋ, ਆਨੰਦ ਕਾਰਜ ਕਾਨੂੰਨ ਦੇ ਮਾਮਲੇ ਵਿਚ ਪੈਦਾ ਕੀਤੀ ਜਾ ਰਹੀ ਆਮ ਧਾਰਨਾ ਦਾ ਪਾਜ ਉਘੇੜਦੀ ਤੇ ਇਸ ਮਸਲੇ ਦੇ ਪਿਛੋਕੜ, ਮੌਜੂਦਾ ਹਾਲਤ ਤੇ ਗੰਭੀਰਤਾ ਉੱਤੇ ਬਾਰੇ ਤੱਥ ਅਧਾਰਤ ਜਾਣਕਾਰੀ ਪੇਸ਼ ਕਰਦੀ ਤੇ ਹੱਲ ਸੁਝਾਂਉਂਦੀ ਹੇਠਲੀ ਲਿਖਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਵੱਲੋਂ "ਸਿੱਖ ਸਿਆਸਤ" ਨੂੰ ਭੇਜੀ ਗਈ ਹੈ ਜੋ ਪਾਠਕਾਂ ਦੀ ਜਾਣਕਾਰੀ ਲਈ ਇਥੇ ਸਾਂਝੀ ਕੀਤੀ ਜਾ ਰਹੀ ਹੈ: ਸੰਪਾਦਕ।

ਲਾਸਾਨੀ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੀ 28 ਵੀਂ ਸਾਲਾਨਾ ਬਰਸੀ ਤੇ ਹਾਰਦਿਕ ਪ੍ਰਣਾਮ

14 ਅਪ੍ਰੈਲ 1984 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ, ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਗਪਾਲ ਪੁਰੀਏ ਬਦਮਾਸ਼ ਸਿੰ਼ਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਪਰੰਤ ਕੰਪਲੈਕਸ ਸਮੇਤ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਖਾਸ ਕਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਭਾਰੀ ਬੇਚੈਨੀ ਅਤੇ ਗੁੱਸੇ ਭਰੀ ਲਹਿਰ ਪੈਦਾ ਹੋ ਜਾਂਦੀ ਹੈ। ਛਿੰਦੇ ਬਦਮਾਸ਼ ਨੇ ਆਪਣੀ ਰਖੇਲ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਨੂੰ ਜ਼ਾਇਜ਼ ਠਹਿਰਾਉਣ ਅੱਗੇ ਕਰ ਦਿੱਤਾ। ਸਿੰਧੀ ਹੋਟਲ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਛਿੰਦੇ ਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਗਿਆ, ਜਦੋਂ ਉਹ ਆਪਣੀ ਭੈਣ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਛੱਡ ਵਾਪਸ ਆ ਰਿਹਾ ਸੀ।

ਆਨੰਦ ਮੈਰਿਜ ਐਕਟ ਦਾ ਮਸਲਾ: ਕੀ ਬਹਿਸ ਦਾ ਰੁਖ ਅਸਲ ਮਸਲੇ ਵੱਲ ਮੁੜ ਰਿਹਾ ਹੈ?

ਲੁਧਿਆਣਾ, ਪੰਜਾਬ (15 ਅਪ੍ਰੈਲ, 2012): ਬੀਤੇ ਦਿਨੀਂ ਖਬਰ ਆਈ ਸੀ ਭਾਰਤ ਸਰਕਾਰ ਕਿ ਭਾਰਤੀ ਮੰਤਰੀ ਮੰਡਲ ਨੇ ਆਨੰਦ ਵਿਆਹ ਕਾਨੂੰਨ, 1909 ਵਿਚ ਵਿਆਹ ਰਜਿਸਟਰ ਕਰਨ ਦੀ ਧਾਰਾ ਸ਼ਾਮਲ ਕਰਨ ਲਈ ਲੋੜੀਂਦੀ ਸੋਧ ਦੀ ਤਜਵੀਜ਼ ਨੂੰ ਪ੍ਰਵਾਣਗੀ ਦੇ ਦਿੱਤੀ ਹੈ। ਹਾਲਾਕਿ ਇਹ ਸੋਧ ਬਿੱਲ ਅਜੇ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਣਾ ਹੈ ਪਰ ਦੁਨੀਆ ਭਰ ਦੇ ਸਿੱਖ ਆਗੂ ਇਸ ਪ੍ਰਸਤਾਵਤ ਸੋਧ ਨੂੰ ਆਨੰਦ ਮੈਰਿਜ ਐਕਟ ਤੇ ਸਿੱਖ ਪਛਾਣ ਦੇ ਮਸਲੇ ਦਾ ਵੱਡਾ ਹੱਲ ਮੰਨ ਰਹੇ ਹਨ। ਕੁਝ ਅਖਬਾਰਾਂ ਵਿਚ ਛਪੇ ਲੇਖਾਂ ਵਿਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕਦਾ ਆ ਰਿਹਾ ਮਸਲਾ ਹੱਲ ਹੋ ਗਿਆ ਹੈ। ਹਾਲਾਕਿ ਸਿੱਖ ਸਿਆਸਤ ਨੇ ਜਿੰਨੇ ਵੀ ਕਾਨੂੰਨੀ ਮਾਹਰਾਂ ਤੇ ਬੁੱਧੀਜੀਵੀਆਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਸਾਰਿਆਂ ਦਾ ਹੀ ਮੰਨਣਾ ਹੈ ਕਿ ਇਸ ਫੈਸਲੇ ਨਾਲ ਮਿਲਣ ਵਾਲੀ ਰਾਹਤ "ਬਹੁਤ ਦੇਰ ਬਾਅਦ ਮਿਲੀ ਬਹੁਤ ਥੋੜੀ ਰਾਹਤ" ਹੈ। ਇਸ ਨਾਲ ਭਾਰਤ ਵਿਚ ਸਿੱਖ ਪਛਾਣ ਦਾ ਮਸਲਾ ਹੱਲ ਨਹੀਂ ਹੋਵੇਗਾ ਤੇ ਕੁਝ ਸਾਲ ਪਹਿਲਾਂ ਭਾਰਤੀ ਸੁਪਰੀਮ ਕੋਰਟ ਵੱਲੋਂ ਵਿਆਹ ਦੀ ਰਜਿਸਟ੍ਰੇਸ਼ਨ ਲਾਜਮੀ ਕਰ ਦੇਣ ਕਾਰਨ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰ ਕਰਨ ਦਾ ਭਖਿਆ ਮਸਲਾ ਜਰੂਰ ਕੁਝ ਠੰਡਾ ਹੋ ਜਾਵੇਗਾ।

ਫ਼ੈਡਰੇਸ਼ਨ ਪੀਰਮੁਹੰਮਦ ਵਲੋਂ 14 ਨੂੰ ਮਨਾਇਆ ਜਾਵੇਗਾ ਵਿਸ਼ਵ ਦਸਤਾਰ ਦਿਵਸ; ਸਿੱਖ ਨੌਜਵਾਨਾਂ ਨੂੰ ਕੇਸਰੀ ਤੇ ਨੀਲੀਆਂ ਦਸਤਾਰਾਂ ਬੰਨ੍ਹ ਕੇ ਵਿਸ਼ਵ ਦਸਤਾਰ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ

ਚੰਡੀਗੜ੍ਹ (13 ਅਪ੍ਰੈਲ, 2012): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ 14 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਸ਼ਵ ਦਸਤਾਰ ਦਿਵਸ’ ਮਨਾਇਆ ਜਾਵੇਗਾ। ਸਿੱਖ ਕੌਮ ਦੀ ਆਨ, ਸ਼ਾਨ ਅਤੇ ਬਾਨ ਦੀ ਪ੍ਰਤੀਕ ਦਸਤਾਰ ਦੀ ਮਹੱਤਤਾ ਸਬੰਧੀ ਵਿਸ਼ਵ ਭਰ ਵਿਚ ਚੇਤਨਾ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਵਿਰਸੇ ਤੋਂ ਦੂਰ ਜਾ ਰਹੀ ਸਿੱਖ ਨੌਜਵਾਨੀ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਲਈ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ 14 ਅਪ੍ਰੈਲ ਨੂੰ ਸਵੇਰੇ 11 ਵਜੇ ਦਸਤਾਰ ਮਾਰਚ ਸ਼ੁਰੂ ਕੀਤਾ ਜਾਵੇਗਾ।

1984 ਸਿਖ ਨਸਲਕੁਸ਼ੀ: ਕਾਂਗਰਸ (ਆਈ) ਬਚਾਅ ’ਤੇ ਉਤਰੀ; ਕਿਹਾ ਅਮਰੀਕੀ ਮੁਕਦਮਾਂ ਚੱਲਣ ਨਾਲ ਅਮਰੀਕਨਾਂ ਉਤੇ ਬੋਝ ਪਵੇਗਾ

ਨਿਊਯਾਰਕ, ਅਮਰੀਕਾ (12 ਅਪ੍ਰੈਲ 2012): ਇਥੋਂ ਦੀ ਅਦਾਲਤ ਵਿਚ ਚਲ ਰਹੇ ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ (ਆਈ) (ਆਈ ਐਨ ਸੀ) ਦੀ ਪੈਰਵਾਈ ਕਰ ਰਹੇ ਕੌਮਾਂਤਰੀ ਲਾਅ ਫਰਮ ਜੋਨਸ ਡੇਅ, ਜਿਹੜੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦਾਅਵਿਆਂ ਤੋਂ ਬਚਾਅ ਕਰਨ ਦੀ ਮਾਹਿਰ ਹੈ, ਨੇ ਕਾਂਗਰਸ (ਆਈ) ਦੇ ਖਿਲਾਫ ਡਿਫਾਲਟ ਜਜਮੈਂਟ ਜਾਰੀ ਕਰਨ ਦਾ ਵਿਰੋਧ ਕੀਤਾ ਹੈ। ਵਿਰੋਧੀ ਧਿਰ ਨੇ ਅਦਾਲਤ ਵਿਚ ਦਸਿਆ ਕਿ 1984 ਸਿਖ ਨਸਲਕੁਸ਼ੀ ਦਾ ਜਨਹਿਤ ਵਾਲੇ ਕੌਮਾਂਤਰੀ ਕਾਨੂੰਨ ਦੀ ਮਹੱਤਤਾ ਵਾਲਾ ਕੇਸ ਹੈ ਇਸ ਲਈ ਇਸ ਦਾ ਫੈਸਲਾ ਡਿਫਾਲਟ ਜਜਮੈਂਟ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ।

ਗਾਂਧੀ ਵਿਵਾਦ ਅਮਰੀਕਾ ਦੀਆਂ ਰਾਸ਼ਟਰਪਤੀ ਚੌਣਾਂ ਵਿੱਚ ਉੱਭਰ ਰਿਹਾ ਮੁੱਦਾ

ਅਮਰੀਕਾ (13 ਅਪ੍ਰੈਲ, 2012): ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਮੋਹਨਦਾਸ ਕਰਮਚੰਦ ਗਾਂਧੀ ਬਾਰੇ ਵਿਵਾਦ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਦੇ ਉਮੀਦਵਾਰ ਮਿ: ਰੌਨ ਪਾਲ ਲਈ ਡਾਉਨ ਟਾਉਨ ਸੈਂਨਫਰਾਂਸਿਸਕੋ ਵਿਖੇ ਮਿਤੀ ਅਪ੍ਰੈਲ 5, 2012 ਨੂੰ ਤਕਰੀਬਨ 200 ਪਤਵੰਤੇ ਸ਼ਹਿਰੀਆਂ ਨੇ ਭੋਜ ਦਾ ਪ੍ਰਬੰਧ ਕੀਤਾ। ਇਸ ਮੌਕੇ ਬੀ. ਆਰ. ਅੰਬੇਡਕਰ ਸਿੱਖ ਫਾਂਉਂਡੇਸ਼ਨ ਦੇ ਬੋਰਡ ਆਫ਼ ਡਾਇਰੈਕਟਰ ਭਜ਼ਨ ਸਿੰਘ ਭਿੰਡਰ ਨੇ ਰਾਸ਼ਟਰਪਤੀ ਦੀਆਂ ਚੋਣਾਂ ਲਈ ਖੜ੍ਹੇ ਉਮੀਦਵਾਰ ਮਿ: ਰੌਨ ਪਾਲ ਨੂੰ ਗਾਂਧੀ ਦੀ ਪੂਰੀ ਸਚਾਈ ਦਸਣ ਲਈ ਇੱਕ ਕਿਤਾਬ “ਗਾਂਧੀ ਅੰਡਰ ਕਰਾਸ ਅਗਜਾਮੀਨੇਸ਼ਨ” ਅਤੇ ਇੱਕ ਪੈਂਫਲੈੱਟ “ਡਰੋਨਜ਼ ਆਫ਼ ਸਤਿਆਗ੍ਰਹਿ” ਭੇਟ ਕਰਨੇ ਚਾਹੇ।

ਕੀ ਹੈ ਆਨੰਦ ਮੈਰਿਜ ਐਕਟ, 1909 ਸੰਬੰਧੀ ਤਾਜਾ ਸਥਿਤੀ?

ਲੁਧਿਆਣਾ, ਪੰਜਾਬ (12 ਅਪ੍ਰੈਲ, 2012): ਅੱਜ ਜਿੱਦਾਂ ਹੀ ਇਹ ਖਬਰ ਨਸ਼ਰ ਹੋਈ ਕਿ ਭਾਰਤ ਸਰਕਾਰ ਦੇ ਮੰਤਰੀ ਮੰਡਲ ਨੇ ਆਨੰਦ ਮੈਰਿਜ ਐਕਟ, 1909 ਵਿਚ ਤਰਮੀਮ (ਸੋਧ) ਕਰਨ ਲਈ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ ਤਾਂ ਇਸ ਮਸਲੇ ਬਾਰੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ। ਮੀਡੀਆ ਹਲਕਿਆਂ ਵਿਚ ਵੀ ਇਸ ਦੀ ਖੂਬ ਚਰਚਾ ਛਿੜ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਿੱਖਾਂ ਦਾ ਚਿਰਾਂ ਤੋਂ ਲਮਕ ਰਿਹਾ ਅਹਿਮ ਮਸਲਾ ਹੱਲ ਹੋ ਗਿਆ ਹੈ। ਕਈ ਸੱਜਣਾਂ ਨੇ ਸਮਾਜਕ ਸੰਪਰਕ ਮੰਚਾਂ, ਜਿਵੇਂ ਕਿ ਫੇਸਬੁੱਕ ਵਗੈਰਾ, ਉੱਤੇ ਇਹ ਐਲਾਨ ਕਰ ਦਿੱਤਾ ਕਿ ਆਨੰਦ ਮੈਰਿਜ ਐਕਟ ਪਾਸ ਹੋ ਚੁੱਕਾ ਹੈ।

« Previous PageNext Page »