April 2012 Archive

ਪੰਚ ਪਰਧਾਨੀ ਵਲੋਂ ਖ਼ਾਲਿਸਤਾਨ ਐਲਾਨਨਾਮੇ ਦੇ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ

ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2012): 29 ਅਪ੍ਰੈਲ, 1986 ਨੂੰ ਕੀਤੇ ਗਏ ਸਿੱਖ ਰਾਜ ਖਾਲਸਤਾਨ ਦੇ ਐਲਾਨ ਦੀ ਵਰ੍ਹੇਗੰਢ ਮੌਕੇ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਰਾਹੀਂ ਜਿੱਥੇ ਜਥੇਬੰਦੀ ਦੇ ਆਗੂਆਂ ਨੇ ਖਾਲਸਤਾਨ ਦੇ ਸੰਘਰਸ਼ ਲਈ "ਤਨ-ਮਨ ਤੇ ਧਨ" ਨਾਲ ਸੇਵਾ ਕਰਨ ਵਾਲੇ ਸਮੂਹ ਮਾਈ-ਭਾਈ ਤੇ ਇਸ ਕਾਜ ਲਈ ਸੰਘਰਸ਼ ਕਰਨ ਵਾਲਿਆਂ ਨੂੰ ਪ੍ਰਣਾਮ ਕੀਤਾ ਹੈ ਓਥੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਬੱਤ ਖਾਲਸਾ ਬੁਲਾ ਕੇ ਖਾਲਸਤਾਨ ਲਈ ਠੋਸ, ਯੋਜਨਾਬੱਧ ਅਮਲੀ ਨੀਤੀ ਐਲਾਨਣ ਲਈ ਕਿਹਾ ਹੈ। ਇਸ ਪੱਤਰ ਦੀ ਇੱਕ ਨਕਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ "ਸਿੱਖ ਸਿਆਸਤ" ਨੂੰ ਮਿਲੀ ਹੈ, ਜੋ ਹੇਠਾਂ ਇੰਨ-ਬਿੰਨ ਛਾਪੀ ਜਾ ਰਹੀ ਹੈ।

ਡੇਰਾ ਸਿਰਸਾ ਮੁਖੀ ਨੂੰ ਬਠਿੰਡਾ ਦੀ ਅਦਾਲਤ ‘ਚ 10 ਮਈ ਨੂੰ ਪੇਸ਼ ਹੋਣ ਲਈ ਜਾਰੀ ਹੋਏ ਹੁਕਮਾਂ ‘ਤੇ ਵਧੀਕ ਸੈਸ਼ਨ ਜੱਜ ਨੇ ਰੋਕ ਲਾਈ; ਅਗਲੀ ਸੁਣਵਾਈ 25 ਮਈ ਨੂੰ

ਬਠਿੰਡਾ, ਪੰਜਾਬ (26 ਅਪ੍ਰੈਲ, 2012): ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਸਲਾਬਤਪੁਰਾ ਘਟਨਾਕ੍ਰਮ ਬਾਰੇ ਜੋ ਮੁਕਦਮਾ ਭਾਰਤੀ ਦੰਡਾਵਲੀ ਦੀ 295-ਏ ਤੇ ਹੋਰਨਾਂ ਧਾਰਾਵਾਂ ਤਹਿਤ ਬਠਿੰਡਾ ਕੋਤਵਾਲੀ ਥਾਣੇ ਵਿਚ ਦਰਜ ਕੀਤਾ ਗਿਆ ਸੀ , ਉਸ ਮੁਕੱਦਮੇ ਵਿਚ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਵੱਲੋਂ ਡੇਰਾ ਸਿਰਸਾ ਮੁਖੀ ਨੂੰ 10 ਮਈ ਨੂੰ ਅਦਾਲਤ 'ਚ ਨਿੱਜੀ ਰੂਪ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਸਨ। ਅੱਜ ਬਠਿੰਡਾ ਦੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਇਸ ਫੈਸਲੇ ਉੱਤੇ ਰੋਕ ਲਾ ਦਿੱਤੀ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 25 ਮਈ ਨਿਰਧਾਰਿਤ ਕਰਦਿਆਂ ਇਸ ਕੇਸ ਵਿਚ ਆਪਣਾ ਪੱਖ਼ ਰੱਖਣ ਲਈ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੇ ਬਾਬਾ ਹਰਦੀਪ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।

ਹਾਈ ਕੋਰਟ ਨੇ ਗਰਗ ਕਮਿਸਨ ਦਾ ਘੇਰਾ ਵਿਸਾਲ ਕੀਤਾ; ਹਰਿਆਣਾ ਦੇ ਕਤਲੇਆਮ ਪੀੜਤ ਲੋਕ ਗਰਗ ਕਮਿਸਨ ਕੋਲ਼ ਪਹੁੰਚ ਕਰ ਸਕਦੇ ਹਨ

ਚੰਡੀਗੜ੍ਹ, ਪੰਜਾਬ (27 ਅਪ੍ਰੈਲ, 2012): ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ ਨੰ. 3821 ਤੇ ਫੈਸਲਾ ਸੁਣਾਉਂਦੇ ਗਰਗ ਕਮਿਸ਼ਨ ਦੇ ਖੇਤਰ ਨੂੰ ਵਿਸ਼ਾਲ ਕਰ ਦਿਤਾ । ਇਹ ਰਿੱਟ ਪਟੀਸ਼ਨ ਹਰਿਆਣਾ ਦੇ ਪਿੰਡ ਹੋਂਦ ਚਿਲੜ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਤੱਥ ਨੂੰ ਜੱਗ-ਜ਼ਾਹਰ ਕਰਨ ਵਾਲੇ ਲੁਧਿਆਣਾ ਨਿਵਾਸੀ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਵਲੋ ਪਾਈ ਗਈ ਸੀ । ਪਿਛਲੇ ਸਾਲ ਜਦੋ ਹੋਂਦ ਚਿਲੜ ਕਤਲੇਆਮ ਸਾਹਮਣੇ ਆਇਆ ਸੀ ਤਾਂ ਹਰਿਆਣਾ ਸਰਕਾਰ ਨੇ ਹੋਦ ਵਿਚ ਵਾਪਰੇ ਕਤਲੇਆਮ ਦੀ ਜਾਂਚ ਕਰਨ ਲਈ ਗਰਗ ਕਮਿਸਨ ਕਾਇਮ ਕੀਤਾ ਸੀ। ਇਸ ਕਮਿਸ਼ਨ ਦਾ ਕਾਰਜ ਖੇਤਰ ਸਿਰਫ ਪਿੰਡ ਹੋਦ ਚਿੱਲੜ ਤੱਕ ਹੀ ਸੀਮਤ ਰੱਖਿਆ ਗਿਆ।

ਸੱਜਣ ਕੁਮਾਰ ਦੇ ਖਿਲਾਫ ਕਤਲ ਦਾ ਇਕ ਹੋਰ ਕੇਸ ਦਰਜ ਕੀਤਾ ਜਾਵੇ

ਚੰਡੀਗੜ੍ਹ, (26 ਅਪ੍ਰੈਲ 2012): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਅਤੇ ਸਿਖਸ ਫਾਰ ਜਸਟਿਸ ਨੇ ਮੰਗ ਕੀਤੀ ਹੈ ਕਿ ਗੁਰਚਰਨ ਸਿੰਘ ਰਿਸ਼ੀ, ਸੰਤੋਖ ਸਿੰਘ ਅਤੇ ਸੋਹਨ ਸਿੰਘ ਕੋਹਲੀ ਦੇ ਕਤਲਾਂ ਵਿਚ ਨਿਭਾਈ ਭੂਮਿਕਾ ਲਈ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਸੀ ਬੀ ਆਈ ਨੂੰ ਕਤਲ ਦਾ ਇਕ ਹੋਰ ਕੇਸ ਦਰਜ ਕਰਨਾ ਚਾਹੀਦਾ ਹੈ। 01 ਨਵੰਬਰ 1984 ਨੂੰ ਗੁਲਾਬ ਬਾਗ ਕਾਲੋਨੀ, ਪਿੰਡ ਨਵਾਦਾ ਨਜਫਗੜ੍ਹ ਨਵੀਂ ਦਿੱਲੀ ਦੇ ਵਾਸੀ ਰਿਸ਼ੀ ਨੂੰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਭੜਕਾਈ ਹੋਈ ਭੀੜ ਨੇ ਇਕ ਸੜਦੇ ਹੋਏ ਟਰੱਕ ਵਿਚ ਸੁੱਟ ਦਿੱਤਾ ਸੀ। ਬੁਰੀ ਤਰਾਂ ਸੜ ਜਾਣ ਕਾਰਨ ਰਿਸ਼ੀ 25 ਸਾਲ ਤਕ ਮੰਜੇ ’ਤੇ ਪਿਆ ਰਿਹਾ ਤੇ ਆਖਿਰ ਫਰਵਰੀ 2009 ਨੂੰ ਦਸ ਤੋੜ ਗਿਆ। ਇਸੇ ਤਰਾਂ ਰਿਸ਼ੀ ਦੇ ਘਰ ’ਤੇ ਕੀਤੇ ਹਮਲੇ ਦੌਰਾਨ ਉਸ ਨੂੰ ਮਿਲਣ ਆਏ ਬੁਲੰਦਸ਼ਹਿਰ ਯੂ ਪੀ ਦੇ ਉਸ ਦੇ ਚਾਚਾ ਸੰਤੋਖ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ।

ਸਿੱਖ ਮਸਲਿਆਂ ਸਬੰਧੀ ਬਰਤਾਨੀਆ ਸਰਕਾਰ ਦੇ ਆਗੂਆਂ ਅਤੇ ਸਿੱਖ ਆਗੂਆਂ ਦਰਮਿਆਨ ਲੈਸਟਰ ਵਿਖੇ ਵਿਚਾਰ-ਚਰਚਾ ਹੋਈ; ਕਈ ਅਹਿਮ ਮਸਲੇ ਵਿਚਾਰੇ ਗਏ

ਲੈਸਟਰ, ਇੰਗਲੈਂਡ (25 ਅਪ੍ਰੈਲ, 2012): ਇੰਡਲੈਂਡ ਵੱਸਦੇ ਪੰਜਾਬੀਆਂ ਦੀਆਂ ਮੰਗਾਂ ਅਤੇ ਸਿੱਖਾਂ ਨਾਲ ਉਨ੍ਹਾਂ ਦੇ ਆਪਣੇ ਹੀ ਦੇਸ਼ ਭਾਰਤ 'ਚ ਹੋ ਰਹੇ ਅਨਿਆਂ ਸਬੰਧੀ ਅਤੇ ਸਿੱਖਾਂ ਨਾਲ ਭਾਰਤ 'ਚ ਕੀਤੇ ਜਾ ਰਹੇ ਮਾੜੇ ਵਤੀਰੇ ਬਾਰੇ ਬਰਤਾਨੀਆ ਸਰਕਾਰ ਨੂੰ ਜਾਣੂ ਕਰਵਾਉਣ ਲਈ ਅੱਜ ਯੂ.ਕੇ. ਦੇ ਸ਼ਹਿਰ ਲੈਸਟਰ ਵਿਖੇ ਬਰਤਾਨੀਆ ਸਰਕਾਰ ਦੇ ਆਗੂਆਂ ਅਤੇ ਸਿੱਖ ਆਗੂਆਂ ਵਿਚਕਾਰ ਸਿੱਖਾਂ ਦੇ ਇਕ ਵਿਸ਼ਾਲ ਜਨ ਸਮੂਹ ਦੀ ਹਾਜ਼ਰੀ 'ਚ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਿੱਖਾਂ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਦੀ ਅਪੀਲ ਕੀਤੀ ਗਈ। ਇਸ ਮੌਕੇ 'ਤੇ ਸਿੱਖ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪਿਛਲੇ ਦਿਨੀਂ ਗੁਰਦਾਸਪੁਰ ਵਿਖੇ ਸ਼ਹੀਦ ਹੋਏ ਸ਼ਹੀਦ ਨੌਜਵਾਨ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਅਪੀਲ ਕੀਤੀ।

ਗੁਰਦਾਸਪੁਰ ਗੋਲੀ ਕਾਂਡ: ਭਾਈ ਜਸਪਾਲ ਸਿੰਘ ਦੇ ਪਰਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਹੋਏ; ਜਾਂਚ ਅਧਿਕਾਰੀ ਨੇ ਅਗਲੀ ਤਰੀਕ 29 ਅਪ੍ਰੈਲ ਮਿੱਥੀ

ਗੁਰਦਾਸਪੁਰ, ਪੰਜਾਬ (26 ਅਪ੍ਰੈਲ, 2012): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿਚ 28 ਮਾਰਚ, 2012 ਨੂੰ ਕੀਤੇ ਗਏ ਪੰਜਾਬ ਬੰਦ ਦੌਰਾਨ ਗੁਰਦਾਸਪੁਰ ਸ਼ਹਿਰ ਵਿਖੇ ਹਿੰਦੂ ਜਥੇਬੰਦੀ ਸ਼ਿਵ ਸੈਨਾ ਵੱਲੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਨ ਤੇ ਦਸਤਾਰਾਂ ਦੀ ਬੇਅਦਬੀ ਕਰਨ ਦੇ ਵਿਰੋਧ ਵਿਚ 29 ਮਾਰਚ, 2012 ਨੂੰ ਸ਼ਿਵ ਸੈਨਿਕਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਵਿਖੇ ਸ਼ਾਂਤ ਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮਾਰੇ ਗਏ ਨੌਜਵਾਨ ਭਾਈ ਜਸਪਾਲ ਸਿੰਘ ਦੇ ਮਾਮਲੇ ਦੀ ਜਾਂਚ ਕਰ ਰਹੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਬੀਤੇ ਦਿਨ ਤੀਸਰੀ ਵਾਰ ਗੁਰਦਾਸਪੁਰ ਸ਼ਹਿਰ ਅੰਦਰ ਜਾਂਚ ਪੜਤਾਲ ਕੀਤੀ। ਇਸ ਗੋਲੀ ਕਾਂਡ ਵਿਚ ਇਕ ਹੋਰ ਨੌਜਵਾਨ ਰਣਜੀਤ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਪੁਲਿਸ ਵੱਲੋਂ ਇਸ ਘਟਨਾਂ ਦੌਰਾਨ ਸਿੱਖ ਨੌਜਵਾਨਾਂ ਬਹੁਤ ਹਮਲਾਵਰ ਰੁਖ ਅਖਤਿਆਰ ਕੀਤਾ ਗਿਆ ਸੀ।

ਨਵੀਂ ਛਪੀ ਪੁਸਤਕ ‘ਪੰਥਕ ਦਸਤਾਵੇਜ਼’ ਜੁਝਾਰੂ ਲਹਿਰ ਦੀਆਂ ਲਿਖਤੀ ਯਾਦਾਂ ਦਾ ਮੇਲਾ; ਪੁਸਤਕ ਵਿੱਚ 25 ਸਾਲਾਂ ਦੇ ਦਸਤਾਵੇਜ਼ ਜਾਰੀ

ਚੰਡੀਗੜ੍ਹ (25 ਅਪ੍ਰੈਲ, 2012): ਸਿੱਖ ਸਿਆਸਤ ਕੋਲ ਮੌਜੂਦ ਜਾਣਕਾਰੀ ਅਨੁਸਾਰ ਖਾੜਕੂ ਸਿੱਖ ਲਹਿਰ ਨਾਲ ਸਬੰਧਿਤ ਅਹਿਮ ਦਸਤਾਵੇਜ਼ਾਂ ਦੀ ਪੁਸਤਕ ਦਾ ਪਹਿਲਾ ਭਾਗ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਰਿਹਾ ਹੈ। ‘ਪੰਥਕ ਦਸਤਾਵੇਜ਼’ ਦੇ ਨਾਂ ਹੇਠ 600 ਤੋਂ ਉਪਰ ਪੰਨਿਆਂ ਵਿੱਚ ਛਪੀ ਇਹ ਵੱਡ ਅਕਾਰੀ ਪੁਸਤਕ ਅਸਲ ਵਿੱਚ ਪੰਜ ਪੁਸਤਕਾਂ ਦਾ ਪਹਿਲਾ ਭਾਗ ਹੈ ਜੋ ਗੁਰਮਤਿ ਪੁਸਤਕ ਭੰਡਾਰ, ਘੰਟਾ ਘਰ ਅੰਮ੍ਰਿਤਸਰ ਵੱਲੋਂ ਛਾਪਿਆ ਜਾ ਰਿਹਾ ਹੈ।

ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਨਾਭਾ ਜੇਲ੍ਹ ਬੰਦੀਆਂ ਲਈ ਸਾਫ ਪਾਣੀ ਦੇ ਪ੍ਰਬੰਧ ਦੀ ਸੇਵਾ

ਨਾਭਾ, ਪੰਜਾਬ (17 ਅਪ੍ਰੈਲ, 2012): ਪੰਜਾਬ ਵਿਚ ਦਿਨੋਂ ਦਿਨ ਪੀਣ ਵਾਲੇ ਪਾਣੀ ਦੀ ਵਧ ਰਹੀ ਸਮੱਸਿਆ ਦੇ ਮੱਦੇਨਜ਼ਰ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਸਿੰਘਾਂ ਦੀ ਅਪੀਲ ਨੂੰ ਪ੍ਰਵਾਣ ਕਰਦਿਆਂ ਜੇਲ੍ਹ ਪ੍ਰਸ਼ਾਸਨ ਵਲੋਂ ਬੰਦੀ ਸਿੰਘਾਂ ਨੂੰ ਆਪਣੇ ਖਰਚੇ ਉਤੇ ਆਰ.ਓ. ਸਿਸਟਮ ਲਗਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਇਹ ਸੇਵਾ ਕਰਵਾਈ ਗਈ।

ਵਿਸ਼ੇਸ਼ ਖਬਰ ਰਾਹੀਂ ਖੁਲਾਸਾ ਹੋਇਆ ਕਿ ਫਿਰੋਜ਼ਪੁਰ ਦੇ ਸਰਹੱਦੀ ਲੋਕ ਗੁਲਾਮੀ ਦੀ ਜ਼ਿੰਦਗੀ ਜਿਓਣ ਲਈ ਮਜਬੂਰ ਹਨ

ਫ਼ਿਰੋਜ਼ਪੁਰ/ਲੁਧਿਆਣਾ, ਪੰਜਾਬ (24 ਅਪ੍ਰੈਲ, 2012): ਪੰਜਾਬੀ ਦੇ ਰੋਜਾਨਾ ਅਖਬਾਰ "ਅਜੀਤ" ਵਿਚ 24 ਅਪ੍ਰੈਲ, 2012 ਨੂੰ ਛਪੀ ਇਕ ਅਹਿਮ ਖਬਰ ਅਨੁਸਾਰ ਭਾਰਤ-ਪਾਕਿ ਸਰਹੱਦ 'ਤੇ ਵਸਦੇ ਦਰਜਨਾਂ ਪਿੰਡਾਂ ਦੇ ਲੋਕ ਆਰਥਕ ਮੰਦਹਾਲੀ ਦਾ ਸ਼ਿਕਾਰ ਹਨ ਅਤੇ ਮੋਟੀਆਂ ਜ਼ਮੀਨਾਂ ਦੇ ਮਾਲਕਾਂ ਨੂੰ ਕੰਡਿਆਲੀ ਤਾਰ ਨੇ ਕੰਗਾਲ ਕਰਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਸਰਹੱਦੀ ਫੌਜ (ਬੀ.ਐਸ.ਐਫ.) ਵਾਲਿਆਂ ਦੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰ ਰਹੇ ਸਰਹੱਦੀ ਕਿਸਾਨ ਇਲਾਕਾ ਛੱਡਣ ਲਈ ਮਜ਼ਬੂਰ ਹਨ।

ਗ਼ਦਰ ਪਾਰਟੀ ਲਹਿਰ ‘ਸਿੱਖਾਂ ਦੀ, ਸਿੱਖਾਂ ਵੱਲੋਂ, ਸਿੱਖਾਂ ਲਈ’ ਮਹਾਨ ਸੰਘਰਸ਼ ਸੀ

ਅਗਲੇ ਕੁਝ ਦਿਨਾਂ ਵਿੱਚ ਗਦਰ ਪਾਰਟੀ ਲਹਿਰ ਬਾਰੇ ਰਲਿਜ਼ ਹੋ ਰਹੀਆਂ ਦੋ ਪੁਸਤਕਾਂ ਜਿਥੇ ਖੱਬੇ-ਪੱਖੀ ਧਾਰਨਾਵਾਂ ਨਾਲ ਗੁੰਮਰਾਹ ਕੀਤੇ ਲੋਕਾਂ ਦੀ ਹਿੱਕ ਤੇ ‘ਸਿਧਾਂਤਿਕ ਬੰਬ’ ਡਿੱਗਣ ਵਾਂਗ ਸਾਬਤ ਹੋਣਗੀਆਂ, ਉਥੇ ਅਜਿਹੇ ਪੰਜਾਬੀ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਨ ਵੀ ਕਰਨਗੀਆਂ ਜੋ ਜੂਨ 1984 ਦੇ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਮਗਰੋਂ ਆਪਣੇ ਮਹਾਨ ਵਿਰਸੇ ਦੇ ਨਿਆਰੇਪਣ ਨੂੰ ਦੁਨੀਆਂ ਦੇ ਵਰਤਮਾਨ ਰੁਝਾਨਾਂ, ਹਾਲਤਾਂ ਤੇ ਤੱਥਾਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਹਰ ਮੁਹਾਜ਼ ਉਤੇ ਵਿਚਾਰਧਾਰਕ ਜੰਗ ਲੜ ਰਹੇ ਹਨ।

Next Page »