November 2011 Archive

27 ਵਰ੍ਹੇ ਪਹਿਲਾਂ ਨਵੰਬਰ-1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ

ਵਾਸ਼ਿੰਗਟਨ ਡੀ. ਸੀ. ( 02 ਨਵੰਬਰ , 2011 ): ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 27 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਅੰਸ-ਬੰਸ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ। ਇਨ੍ਹਾਂ ਬਹੁਤ ਸਾਰਿਆਂ ਨੂੰ ਤਾਂ ਆਪਣੇ ਪਿਆਰਿਆਂ ਦੇ ਅੰਤਮ-ਦਰਸ਼ਨ ਨਸੀਬ ਹੀ ਨਹੀਂ ਹੋਏ ਕਿਉਂਕਿ ਕਾਤਲਾਂ ਨੇ ਜਿਊਂਦੇ ਸਾੜੇ ਗਏ ਇਨ੍ਹਾਂ ਸਿੱਖਾਂ ਦੀ ਸਵਾਹ ਵੀ ਸਫਾਏ ਹਸਤੀ ’ਤੇ ਨਹੀਂ ਰਹਿਣ ਦਿੱਤੀ। ਸੈਂਕੜਿਆਂ ਸਿੱਖ ਔਰਤਾਂ, ਉਨ੍ਹਾਂ ਨਾਲ ਹਿੰਦੂ ਭੀੜਾਂ ਵਲੋਂ ਕੀਤੇ ਗਏ ਜਬਰ-ਜਿਨਾਹ ਦੇ ਪੀੜਾਂ ਭਰੇ ਜ਼ਖਮ ਅਜੇ ਵੀ ਆਪਣੇ ਸੀਨੇ ਵਿੱਚ ਲਈ ਜ਼ਖਮੀ ਪੰਛੀਆਂ ਵਾਂਗ ਕੁਰਲਾ ਰਹੀਆਂ ਹਨ।

ਹੁਰੀਅਤ ਕਾਨਫਰੰਸ ਨੇ ਭਾਰਤੀ ਘੱਟਗਿਣਤੀ ਕੌਮਾਂ ਨੂੰ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਸੀ ਰਿਸ਼ਤੇ ਮਜ਼ਬੂਤ ਕਰਨ ਦਾ ਦਿੱਤਾ ਸੱਦਾ

ਹੁਰੀਅਤ ਕਾਨਫ਼ਰੰਸ ਅਤੇ ਕਸ਼ਮੀਰ ਦੀ ਅਜ਼ਾਦੀ ਲਹਿਰ ਦੇ ਸਿਰਕੱਢ ਆਗੂ ਸਈਅਦ ਅਲੀ ਗਿਲਾਨੀ ਨੇ ਸਿੱਖ ਕਤਲੇਆਮ ਦੀ 27ਵੀਂ ਵਰ੍ਹੇਗੰਢ ਮੌਕੇ ਸਿੱਖ ਕੌਮ ਨਾਲ਼ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਹਿੰਦੂਤਵ ਫਾਸੀਵਾਦੀ ਬਿਰਤੀ ਚਰਮ ਸੀਮਾ ਤੇ ਪੁਜ ਚੁਕੀ ਹੈ ਤੇ ਇਸ ਦੇਸ਼ ਵਿਚ ਘੱਟ-ਗਿਣਤੀਆਂ ਅਸੁਰੱਖਿਅਤ ਹਨ। ਉਨ੍ਹਾਂ ਘੱਟਗਿਣਤੀ ਕੌਮਾਂ ਨੂੰ ਸੁਝਾਅ ਦਿਤਾ ਕਿ ਉਹ ਆਪਸੀ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ।

« Previous Page