November 2011 Archive

ਪੰਜਾਬ ਸਰਕਾਰ ਵੱਲੋਂ ਗੋਬਿੰਦਪੁਰਾ ਦੀ 186 ਏਕੜ ਜ਼ਮੀਨ ਛੱਡਣ ਦਾ ਫ਼ੈਸਲਾ

ਮਾਨਸਾ (13 ਨਵੰਬਰ, 2011 – ਬਲਵਿੰਦਰ ਸਿੰਘ ਧਾਲੀਵਾਲ): ਪੰਜਾਬੀ ਦੀ ਰੋਜ਼ਾਨਾ ਅਖਬਾਰ ਅਜੀਤ ਵਿਚ ਅੱਜ ਛਾਪੀ ਇਕ ਅਹਿਮ ਖਬਰ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ...

ਖਾਲਸਾਈ ਜਾਹੋ-ਜਲਾਲ ਨਾਲ ਨਿਕਲਿਆ ਯੂਬਾ ਸਿਟੀ ਦਾ ਨਗਰ ਕੀਰਤਨ

ਸਰੀ (ਨਵੰਬਰ, 2011): ਅਮਰੀਕਾ ਦੀ ਧਰਤੀ 'ਤੇ ਜਦੋਂ ਤੋਂ ਸਿੱਖਾਂ ਨੇ ਪੈਰ ਰੱਖਿਆ, ਉਹਨਾਂ ਆਪਣੇ ਸਮਾਜਿਕ ਅਤੇ ਧਾਰਮਿਕ ਅਕੀਦਿਆਂ ਅਨੁਸਾਰ ਜ਼ਿੰਦਗੀ ਜਿਊਣ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਆਪਣੇ ਮੁਸ਼ਕਿਲਾਂ ਭਰੇ ਪਰਵਾਸ ਵਿੱਚ ਸਮਾਜਿਕ ਧਾਰਮਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ਲਗਭਗ ਇੱਕ ਸਦੀ ਪਹਿਲਾਂ ਜਦੋਂ ਕੋਈ ਪੰਜਾਬੀ ਔਕੜਾਂ ਭਰੇ ਰਸਤਿਆਂ ਰਾਹੀਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿੱਚ ਆਉਦਾ ਤਾਂ ਯੂਬਾ ਸਿਟੀ ਵਿੱਚ ਰਹਿਣ ਵਾਲੇ ਕੁਝ ਸਿੱਖ ਉਸ ਪਰਦੇਸੀ ਤੱਕ ਪਹੁੰਚ ਕਰਕੇ ਉਸਦੀ ਮਹਿਮਾਨ ਨਿਵਾਜ਼ੀ ਕਰਦੇ ...

ਕਰੇਗੀਬਰਨ ਗੁਰੁਦੁਆਰਾ ਵਿਖੇ ਮਨਮਤ ਦੀਆਂ ਕਾਰਵਾਈਆਂ ਤੋਂ ਸੰਗਤਾਂ ਨਾ-ਖੁਸ਼

ਕਰੇਗੀਬਰਨ (6 ਨਵੰਬਰ, 2011): ਅੱਜ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਜੋ ਕਿ ਅਸਟ੍ਰੇਲੀਆ ਦੇ ਪ੍ਰਮੁਖ ਗੁਰੂਦੁਆਰਿਆਂ ਵਿੱਚੋਂ ਇਕ ਹੈ, ਵਿੱਚ ਹਾਜਿਰ ਸੂਝਵਾਨ ਦਰਦੀ ਸਿੱਖਾਂ ਦੇ ਮਨਾਂ ਨੂੰ ਉਸ ਸਮੇਂ ਭਾਰੀ ਸੱਟ ਲੱਗੀ ਜਦੋਂ ਐਤਵਾਰ ਦੇ ਦਿਵਾਨ ਵਿੱਚ ਪ੍ਰਬਂਧਕਾਂ ਨੇ ਗੁਰੁ ਸਿਧਾਂਤ ਅਤੇ ਗੁਰੁ ਮਰਿਆਦਾ ਨੂੰ ਛਿਕੇ ਟੰਗ ਦੇ ਹੋਏ ਇਕ ਤਕਰੀਬਨ ਅੱਠ-ਨੌ ਸਾਲ ਦੇ ਬੱਚੇ ਨੂੰ ਚਲ ਰਹੇ ਦਿਵਾਨ ਵਿੱਚ ਇਹ ਕਹਿ ਕੇ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਕਿ ਇਹ ਬੱਚਾ ਮਰਹੂਮ ਕਰਤਾਰ ਸਿੰਘ ਭਰੋਮਾਜਰੇ ਵਾਲੇ ਹਨ ਜਿਨਾਂ ਦਾ ਪੁਨਰਜਨਮ ਇਸ ਬਚੇ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਇਆ ਹੈ।

ਫੈਡਰੈਸ਼ਨ ਨੇ ਛਾਪਿਆਂਵਾਲੀ ਕਾਲਜ ਵਿਚ ਅੰਤ੍ਰਿਮ ਕਮੇਟੀ ਕਾਇਮ ਕਰਕੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ

ਮਲੋਟ (2 ਨਵੰਬਰ, 2011): ਗੁਰੂ ਤੇਗ ਬਹਾਦਰ ਖਾਲਸਾ ਇੰਜੀਨੀਅਰਿੰਗ ਕਾਲਜ, ਗੁਰੂ ਤੇਗ ਬਹਾਦਰ ਖਾਲਸਾ ਬਹੁਤਕਨੀਕੀ (ਪੋਲੀਟੈਕਨਿਕ) ਕਾਲਜ ਅਤੇ ਗੁਰੂ ਤੇਗ ਬਹਾਦਰ ਖਾਲਸਾ ਫਾਰਮੇਸੀ ਕਾਲਜ, ਛਾਪਿਆਂਵਾਲੀ (ਮਲੋਟ) ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਾਂਝੀ ਅੰਤ੍ਰਿਮ ਕਮੇਟੀ ਕਾਇਮ ਕੀਤੀ ਗਈ ਹੈ। 2 ਨਵੰਬਰ, 2011 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕ ਅਹਿਮ ਇੱਤਰਤਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ਼੍ਰ. ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਤਿੰਨਾਂ ਕਾਲਜਾਂ ਦੇ ਚੋਣਵੇਂ ਵਿਦਿਆਰਥੀਆਂ ਨੇ ਹਿੱਸਾ ਲਿਆ।

ਫੈਡਰੈਸ਼ਨ ਆਗੂਆਂ ਨੇ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਵਿਚ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ

ਫਤਹਿਗੜ੍ਹ ਸਾਹਿਬ/ਫਰੀਦਕੋਟ (1 ਨਵੰਬਰ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਅਤੇ ਆਦੇਸ਼ ਇੰਜੀਨੀਅਰਿੰਗ ਕਾਲਜ, ਮਚਾਕੀ (ਫਰੀਦਕੋਟ) ਵਿਖੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ ਗਿਆ। ਫੈਡਰੇਸ਼ਨ ਦੀ ਵੈਬਸਾਇਟ ਉੱਤੇ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜਥੇਬੰਦੀ ਵੱਲੋਂ ਨਵੀਂ ਭਰਤੀ ਲਈ ਚਲਾਈ ਜਾਣ ਵਾਲੀ ਸੰਪਰਕ ਮੁਹਿੰਮ ਵਿਚ 1 ਨਵੰਬਰ, 2011 ਨੂੰ ਫਤਹਿਗੜ੍ਹ ਸਾਹਿਬ ਵਿਖੇ ਫੈਡਰੇਸ਼ਨ ਦੇ ਕੇਂਦਰੀ ਆਗੂ ਸ੍ਰ. ਪਰਦੀਪ ਸਿੰਘ ਪੁਆਧੀ ਨੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ, ਜਦਕਿ ਇਸੇ ਦਿਨ ਫਰੀਦਕੋਟ ਵਿਖੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਆਪ ਵਿਦਿਆਰਥੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਫੈਡਰੇਸ਼ਨ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੇ ਸਵਾਲਾਂ ਅਤੇ ਸ਼ੰਕਿਆਂ ਦੇ ਜਵਾਬ ਦਿੱਤੇ ਅਤੇ ਨੌਜਵਾਨਾਂ ਵਿਚ ਵਿਚਾਰਧਾਰਕ ਸੋਝੀ ਪੈਦਾ ਕਰਨ ਲਈ ਜਥੇਬੰਦੀ ਨਾਲ ਜੁੜਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।

ਨਵੰਬਰ 1984 ਨੂੰ ਯਾਦ ਕਰਦਿਆਂ ਸੈਂਕੜੇ ਵਿਦਿਆਰਥੀਆਂ ਨੇ ਅੱਖਾਂ ਦਾਨ ਕੀਤੀਆਂ

ਜਲੰਧਰ (03 ਨਵੰਬਰ, 2011): ਨਵੰਬਰ 1984 ਦੀ ਦਰਦਭਰੀ ਯਾਦ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਅੱਜ ਅੱਖਾਂ ਦਾਨ ਕੀਤੀਆਂ ਗਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਲਜ ਇਕਾਈ ਵੱਲੋਂ ਐਨ. ਐਸ. ਐਸ. ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਨੇਤਰ ਹਸਪਤਾਲ (ਸੋਹਾਣਾ) ਦੇ ਸਹਿਯੋਗ ਕੀਤੇ ਗਏ ਇਸ ਉੱਦਮ ਵਿਚ ਕਾਲਜ ਦੇ 203 ਵਿਦਿਆਰਥੀਆਂ ਨੇ ਅੱਖਾਂ ਦਾਨ ਦੇ ਫਾਰਮ ਭਰੇ। ਵਿਦਿਆਰਥੀਆਂ ਨੇ ਅੱਜ ਕੀਤੇ ਗਏ ਇਕ ਸੰਖੇਪ ਸਮਾਗਮ ਵਿਚ ਨਵੰਬਰ 1984 ਦੇ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕੀਤਾ।

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਅੰਮ੍ਰਿਤਸਰ ( 3 ਨਵੰਬਰ, 2011 ): ਸ. ਧਾਮੀ ਅੱਜ ਪਾਰਟੀ ਦੇ ਯੂਥ ਵਿੰਗ “ਸਿੱਖ ਯੂਥ ਆਫ ਪੰਜਾਬ” ਵਲੋਂ ਕੀਤੇ ਗਏ ਰੋਸ ਮੁਜਾਹਰੇ ਵਿਚ ਬੋਲ ਰਹੇ ਸਨ। ਸਿੱਖ ਯੂਥ ਆਫ ਪੰਜਾਬ ਵਲੋਂ 27 ਵਰ੍ਹੇ ਪਹਿਲਾਂ ਵਾਪਰੇ ਹੌਲਨਾਕ ਸਾਕੇ ਵਿਰੁਧ ਰੋਹ ਪ੍ਰਗਟਾਉਣ ਲਈ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਯੂ.ਐਨ.ਓ. ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇ। ਜਥੇਬੰਦੀ ਵਲੋਂ ਮਤੇ ਦੀ ਕਾਪੀ ਯੂ. ਐਨ.ਓ. ਦੇ ਜਨੇਵਾ ਤੇ ਦਿੱਲੀ ਸਥਿਤ ਦਫਤਰ ਨੂੰ ਭੇਜੀ ਜਾਵੇਗੀ।

ਭਾਰਤੀ ਕਾਨੂੰਨ ਬਹੁਗਿਣਤੀ ਦਾ ਹੱਥ-ਠੋਕਾ : ਇੰਦਰਾ ਗਾਂਧੀ ਕਤਲ ਕੇਸ ਦੀ ਰੌਸ਼ਨੀ ‘ਚ

ਭਾਰਤੀ ਨਿਆਂਪਾਲਿਕਾ ਵਲੋਂ ਹਮੇਸ਼ਾ ਦੋਹਰੇ ਮਾਪਢੰਡ ਆਪਣਾਏ ਜਾਂਦੇ ਹਨ। ਇੱਥੇ ਨਿਆਂ ਦੇਣ ਤੋਂ ਪਹਿਲਾਂ ਮਨੁੱਖ ਦਾ ਧਰਮ, ਜਾਤ ਰੰਗ ਨਸਲ ਅਤੇ ਸਿਆਸੀ ਤੇ ਆਰਥਿਕ ਪਹੁੰਚ ਦੇਖੀ ਜਾਂਦੀ ਹੈ ਭਾਵੇਂ ਕਿ ਕਾਨੂੰਨ ਸਾਹਮਣੇ ਬਰਾਬਰਤਾ, ਕਾਨੂੰਨ ਦਾ ਰਾਜ ਵਰਗੀਆਂ ਆਦਰਸ਼ਕ ਗੱਲਾਂ ਕਾਨੂੰਨ ਦੀਆਂ ਕਿਤਾਬਾਂ ਵਿਚ ਲਿਖੀਆਂ ਹੋਈਆਂ ਹਨ ਪਰ ਇਹਨਾਂ ਉੱਤੇ ਅਮਲ ਕਰਨ ਦੀ ਲੋੜ ਕਦੇ ਵੀ ਭਾਰਤੀ ਸਟੇਟ ਨੂੰ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਨੇੜ ਭਵਿੱਖ ਵਿਚ ਕਦੇ ਹੋਣ ਦੀ ਉਮੀਦ ਹੈ। 1947 ਵਿਚ ਅੰਗਰੇਜੀ ਰਾਜ ਤੋਂ ਬਾਅਦ ਵੋਟ ਦਾ ਰਾਜ ਸਥਾਪਤ ਹੋਇਆ ਜਿਸ ਦਾ ਭਾਵ ਸੀ ਕਿ ਜਿਸਦੀਆਂ ਵੋਟਾ ਜਿਆਦਾ ਉਸ ਦਾ ਰਾਜ ਤੇ ਭਾਰਤ ਨਾਮੀ ਇਸ ਖਿੱਤੇ ਵਿਚ ਹਿੰਦੂ ਬਹੁਗਿਣਤੀ ਹੋਣ ਕਾਰਨ ਉਹਨਾਂ ਦੇ ਖਾਸ ਲੋਕਾਂ ਦਾ ਰਾਜ ਸਥਾਪਤ ਹੋ ਗਿਆ। ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ ਕਰ ਰਹੀਆਂ ਘੱਟਗਿਣਤੀਆਂ ਸਰੀਰਕ ਤੇ ਸੱਭਿਆਚਾਰਕ ਤੌਰ ਉੱਤੇ ਨਸਲਘਾਤ ਦੀਆਂ ਸ਼ਿਕਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅਜਿਹੀ ਨਸਲਕੁਸ਼ੀ ਵੱਖ-ਵੱਖ ਰੂਪਾਂ ਵਿਚ ਅੱਜ ਵੀ ਜਾਰੀ ਹੈ।

ਅਕਾਲੀ ਵੀ ਚੱਲ ਰਹੇ ਨੇ ਸਿੱਖਾਂ ਦੀ ਕਾਤਲ ਕਾਂਗਰਸ ਦੀਆਂ ਲੀਹਾਂ ’ਤੇ : ਪੀਰ ਮੁਹੰਮਦ

ਚੰਡੀਗੜ੍ਹ ( 31 ਅਕਤੂਬਰ , 2011 ): ‘‘ਪੰਥਕ ਅਖਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸੱਤਾ ਲਾਲਚ ਲਈ ਅੱਜ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੀਆਂ ਲੀਹਾਂ ’ਤੇ ਚੱਲ ਰਹੀ ਹੈ। ਕਾਂਗਰਸ ਨੇ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਅੱਗੇ ਕਰਕੇ ਦੋ ਦਹਾਕੇ ਸਿੱਖਾਂ ਦਾ ਕਤਲੇਆਮ ਕਰਵਾਇਆ, ਉਨ੍ਹਾਂ ਅਫ਼ਸਰਾਂ ਨੂੰ ਹੁਣ ਅਕਾਲੀ ਸਰਕਾਰ ਪਾਲ ਰਹੀ ਹੈ।’’ ਇਹ ਦੋਸ਼ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਲਗਾਏ ਹਨ।

ਨਸਲਕੁਸ਼ੀ ਮਤਾ ਪੇਸ਼ ਕਰਵਾਉਣ ਲਈ ਕੈਨੇਡੀਅਨ ਪਾਰਲੀਮੈਂਟ ਤੱਕ ਮਾਰਚ ਕਰਨਗੇ ਸਿਖ

ਵੈਨਕੂਵਰ ( 30 ਅਕਤੂਬਰ, 2011 ): ਭਾਰਤ ਵਿਚ ਨਵੰਬਰ 1984 ਵਿਚ ਹੋਈ ਸਿਖ ਨਸਲਕੁਸ਼ੀ ਦੀ ਵਰ੍ਹੇ ਗੰਢ ਮਨਾਉਣ ਹਿਤ 1 ਨਵੰਬਰ ਦਿਨ ਮੰਗਲਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕੈਨੇਡੀਅਨ ਸਿਖ ਇਨਸਾਫ ਲਈ ਆਪਣੀਆਂ ਮੰਗਾਂ ਨੂੰ ਲੈਕੇ ਕੈਨੇਡਾ ਦੀ ਪਾਰਲੀਮੈਂਟ ਅੱਗੇ ਆਵਾਜ਼ ਬੁਲੰਦ ਕਰਨਗੇ ਤੇ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਤੇ ਹਿੰਸਾ ਦੇ ਦੁੱਖ ਸਾਂਝੇ ਕਰਨਗੇ।

« Previous PageNext Page »