August 2011 Archive

ਵੋਟਾਂ ਬਣਾਉਣ ਦੇ ਨਿਯਮਾਂ ਦੀ ਵੱਡੇ ਪੱਧਰ ’ਤੇ ਅਣਦੇਖੀ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਸ਼ਿਕਾਇਤ

ਫ਼ਤਿਹਗੜ੍ਹ ਸਾਹਿਬ, 25 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਦੋਹਰੇ ਹਲਕੇ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਹਲਕੇ ਵਿੱਚ ਵੋਟਰ ਹੋਣ ਦੀ ਯੋਗਤਾ ਦੀ ਅਣਦੇਖੀ ਕਰਕੇ ਵੱਡੇ ਪੱਧਰ ’ਤੇ ਬਣਾਈਆਂ ਜਾ ਰਹੀਆਂ ਵੋਟਾਂ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਫੈਕਸ ਭੇਜ ਕੇ ਸ਼ਿਕਾਇਤ ਕੀਤੀ ਹੈ। ਇਸ ਸ਼ਕਾਇਤ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗ਼ਲਤ ਢੰਗ ਨਾਲ ਬਣਾਈਆਂ ਜਾ ਰਹੀਆਂ ਵੋਟਾਂ ਦੀ ਜਾਂਚ ਕੀਤੀ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਅਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ। ਉਕਤ ਆਗੂਆਂ ਨੇ ਕਿਹਾ ਕਿ ਹਲਕਾ ਬਸੀ ਪਠਾਣਾਂ ਵਿੱਚ ਵੱਡੀ ਗਿਣਤੀ ਵਿੱਚ ਬਿਨਾਂ

ਹਿੰਦੂ ਰਾਸ਼ਟਰ ਦੇ ਮੁਦਈ ਰਾਮਦੇਵ ਅਤੇ ਅੰਨਾ ਹਜ਼ਾਰਾ ਦੇ ਅੰਦੋਲਨ ਸਿਆਸੀ ਡਰਾਮੇ: ਡੱਲੇਵਾਲ

ਲੰਡਨ (25 ਅਗਸਤ, 2011): ਭਾਰਤ ਦੇ ਹਿੰਦੂਤਵੀਆਂ ਵਲੋਂ ਤਰਾਂ ਤਰਾਂ ਦੇ ਡਰਾਮੇ ਕੀਤੇ ਜਾ ਰਹੇ। ਕਦੇ ਰਾਮਦੇਵ ਕਦੇ ਅੰਨਾ ਹਜ਼ਾਰਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦੀ ਡਰਾਮੇਬਾਜ਼ੀ ਕਰਕੇ ਭਾਰਤ ਵਾਸੀਆਂ ਦੀ ਹਮਦਰਦੀ ਲੈਣ ਲਈ ਹੱਥ ਪੈਰ ਮਾਰ ਰਹੇ ਹਨ, ਜਦਕਿ ਇਹਨਾਂ ਦਾ ਲੁਕਵਾਂ ਏਜੰਡਾ ਹਿੰਦੂ, ਹਿੰਦੀ ਅਤੇ ਹਿਦੋਸਤਾਨ ਹੈ। ਸਿੱਖਾਂ ਸਮੇਤ ਘੱਟ ਗਿਣਤੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਸਥਾਪਤ ਕਰਨਾ ਹੀ ਇਹਨਾਂ ਦਾ ਮੁੱਖ ਮਕਸਦ ਹੈ। ਪਰ ਸਿੱਖਾਂ ਦਾ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ।

ਸ਼੍ਰੋਮਣੀ ਕਮੇਟੀ ਚੋਣਾਂ: ਭਾਈ ਚੀਮਾ ਤੇ ਸਲਾਣਾ ਵਲੋਂ ਹਲਕੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼

ਫ਼ਤਿਹਗੜ੍ਹ ਸਾਹਿਬ (24 ਅਗਸਤ, 2011): ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਤੇ ਰਾਖਵੀਂ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਵਲੋਂ ਹਲਕੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਜਦੋਂ ਤੋਂ ਚੋਣ ਪ੍ਰਕਿਰਿਆ ਸੁਰੂ ਹੋਈ ਹੈ। ਇਹ ਦੋਵੇਂ ਉਮੀਦਵਾਰ ਉਸ ਸਮੇਂ ਤੋਂ ਹੀ ਇਲਾਕੇ ਵਿੱਚ ਸਰਗਰਮ ਹਨ ਅਤੇ ਹਲਕੇ ਦੀਆਂ ਤਕਰੀਬਨ ਸਾਰੀਆਂ ਸਿੱਖ ਵੋਟਾਂ ਇਨ੍ਹਾਂ ਦੋਵਾਂ ਉਮੀਦਵਾਰਾਂ ਵਲੋਂ ਵੰਡੇ ਗਏ ਫਾਰਮਾਂ ਰਾਹੀਂ ਹੀ ਬਣੀਆਂ ਹਨ ...

ਸ੍ਰੋਮਣੀ ਕਮੇਟੀ ਚੋਣਾਂ ਵਿਚ ‘ਸਿਖ ਫੈਡਰੇਸ਼ਨ ਆਫ ਅਮਰੀਕਾ’ ਵਲੋਂ ਪੀਰ ਮੁਹੰਮਦ ਦਾ ਸਮਰਥਨ

ਕੈਲੀਫੋਰਨੀਆ (14 ਅਗਸਤ, 2011): ਅਮਰੀਕਾ ਦੀ ਸਮਾਜਿਕ ਰਾਜਨੀਤਿਕ ਜਥੇਬੰਦੀ ‘ਸਿਖ ਫੈਡਰੇਸ਼ਨ ਆਫ ਅਮਰੀਕਾ’ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਹੋਣ ਜਾ ਰਹੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦਾ ਡਟਕੇ ਮਦਦ ਕੀਤੀ ਜਾਵੇਗੀ ਤੇ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਖੜੇ ਕੀਤੇ ਉਮੀਦਵਾਰਾਂ ਦਾ ਹਮਾਇਤ ਕੀਤੀ ਜਾਵਗੀ।

ਪੰਥਕ ਮੋਰਚੇ ਦੇ ਉਮੀਦਵਾਰ ਭਾਈ ਚੀਮਾ ਤੇ ਸਲਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ

ਫ਼ਤਿਹਗੜ੍ਹ ਸਾਹਿਬ (21 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਚੋਣਾਂ ਲਈ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰਾਂ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਪੁਰਾਣਾ ਬਸ ਸਟੈਂਡ ਬਸੀ ਪਠਾਣਾਂ ਵਿਖੇ ਇਲਾਕੇ ਦੀ ਉ¤ਘੀ ਧਾਰਮਿਕ ਸਖਸ਼ੀਅਤ ਬਾਬਾ ਨਿਰੰਜਣ ਸਿੰਘ ਮਸਤਾਨਾ (ਗੁਰਦੁਆਰਾ ਸਾਹਿਬ ਰਾਣਵਾਂ) ਨੇ ਅਰਦਾਸ ਕਰਕੇ ਕੀਤਾ। ਉਦਘਾਟਨ ਮੌਕੇ ਇਲਾਕੇ ਦੇ ਪਤਵੰਤੇ ਤੇ ਮੋਢੀ ...

ਜੋ ਮੇਰਾ ਵਿਰੋਧੀ ਉਹ ਪੰਥ ਵਿਰੋਧੀ …

ਅੱਜਕੱਲ੍ਹ ਸਿੱਖ ਪੰਥ ਦੇ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਇਹੀ ਸੋਚ ਭਾਰੂ ਬਣੀ ਹੋਈ ਹੈ ਬਹੁਤ ਸਾਰੇ ਸੱਜਣ ਹੱਥਾਂ ਵਿਚ ਸਰਟੀਫਿਕੇਟ ਚੁੱਕੀ ਫਿਰਦੇ ਹਨ ਤੇ ਜਦੋਂ ਵੀ ਕੋਈ ਉਹਨਾਂ ਨਾਲੋਂ ਵੱਖਰੇ ਵਿਚਾਰ ਰੱਖਣ ਵਾਲਾ ਵਿਅਕਤੀ ਉਹਨਾਂ ਨੁੰ ਮਿਲਦਾ ਹੈ, ਜਾਂ ਫਿਰ ਉਹਨਾਂ ਸੱਜਣਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿਸੇ ਹੋਰ ਵਿਅਕਤੀ ਜਾਂ ਹੋਰ ਪਾਰਟੀ ਕਰ ਕੇ ਸਾਡੀ ਪਾਰਟੀ ਦਾ ਧਾਰਮਿਕ ਜਾਂ ਰਾਜਸੀ ਖੇਤਰ ਵਿਚ ਨੁਕਸਾਨ ਹੋ ਸਕਦਾ ਹੈ ਤਾਂ ਉਹ ਝੱਟਪੱਟ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ।

20 ਸਾਲ ਕੈਦ ਭੁਗਤ ਚੁੱਕੇ ਭਾਈ ਲਾਲ ਸਿੰਘ ਦੀ ਰਿਹਾਈ ਦਾ ਨਕਸ਼ਾ ਗੁਜਰਾਤ ਸਰਕਾਰ ਨੇ ਮੁੜ ਰੱਦ ਕੀਤਾ; ਦੋ ਮਹੀਨੇ ਦੀ ਰਿਹਾਈ ਤੋਂ ਬਾਅਦ ਫਿਰ ਕੈਦ

ਭਾਈ ਲਾਲ ਸਿੰਘ ਨੇ ਭਾਰਤ ਦੇ ਕਿਸੇ ਵੀ ਕਾਨੂੰਨ ਤਹਿਤ ਲਾਗੂ ਕੀਤੀ ਜਾਣ ਵਾਲੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਬਲਕਿ ਉਨਹਾਂ ਕਾਨੂੰਨੀ ਤੌਰ ਉੱਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟ ਲਈ ਹੈ, ਪਰ ਫਿਰ ਵੀ ਪ੍ਰਤੱਖ ਸਿਆਸੀ ਕਾਰਨਾਂ ਕਰਕੇ ਉਨਹਾਂ ਦੀ ਰਿਹਾਈ ਨਹੀਂ ਹੋ ਰਹੀ।

ਅਮਰੀਕੀ ਅਦਾਲਤ 21 ਸਤੰਬਰ ਨੂੰ ਕਮਲ ਨਾਥ ਨੂੰ ਕੂਟਨੀਤਕ ਛੂਟ ਦਿੱਤੇ ਜਾਣ ਬਾਰੇ ਸੁਣੇਗੀ ਬਹਿਸ

ਨਿਊ ਯਾਰਕ (20 ਅਗਸਤ, 2011) ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ’ਤੇ ਹਮਲੇ ਵਿਚ ਨਿਭਾਈ ਭੂਮਿਕਾ ਲਈ ਕਮਲ ਨਾਥ ਦੇ ਖਿਲਾਫ ਅਮਰੀਕੀ ਸੰਘੀ ਅਦਾਲਤ ਵਿਚ ਚਲ ਰਹੇ ਸਿਖ ਨਸਲਕੁਸ਼ੀ ਕੇਸ ਵਿਚ ਕੂਟਨੀਤਿਕ ਛੋਟ ਹਾਸਿਲ ਕਰਨ ਦੇ ਕਮਲ ਨਾਥ ਦੇ ਯਤਨਾਂ ਪ੍ਰਤੀ ਸਿਖਸ ਫਾਰ ਜਸਟਿਸ ਨੇ 12 ਅਗਸਤ 2011 ਨੂੰ ਜਵਾਬ ਦਾਇਰ ਕੀਤਾ ਸੀ। ਇਸਤਗਾਸਾ ਧਿਰ ਨੇ ਦਾਇਰ ਆਪਣੇ ਜਵਾਬ ਵਿਚ ਕਿਹਾ ਕਿ ਵਿਸ਼ੇਸ਼ ਕੂਟਨੀਤਿਕ ਛੋਟ ਦਾ ਨਾਥ ਦਾ ਦਾਅਵਾ ਆਧਾਰਹੀਣ ਹੈ ਕਿਉਂਕਿ ਉਸ ਨੂੰ ਅਮਰੀਕੀ ਵਿਭਾਗ ਵਲੋਂ ਕੋਈ ਸਮਰਥਨ ਪ੍ਰਾਪਤ ਨਹੀਂ ਹੈ ਤੇ ਨਾਥ ਅਪ੍ਰੈਲ 2010 ਵਿਚ ਅਮਰੀਕੀ ਭਾਰਤੀ ਵਪਾਰਕ ਕੌਂਸਲ ਵਲੋਂ ਕਰਵਾਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਆਇਆ ਸੀ ਜਦੋਂ ਉਸ ਨੂੰ ਸੰਮਣ ਸੌਂਪਿਆ ਗਿਆ ਸੀ।

ਪੁਲੀਸ ਵਲੋਂ ਅਣਮਨੁੱਖੀ ਤਸ਼ੱਦਦ ਜਾਰੀ; ਪੰਜਾਬ ਸਰਕਾਰ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ: ਡੱਲੇਵਾਲ

ਲੰਡਨ (19 ਅਗਸਤ, 2011): ਚੇਨਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨਾਂ ਤੇ ਪੰਜਾਬ ਪੁਲੀਸ ਵਲੋਂ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦਲਜੀਤ ਸਿੰਘ, ਅਮਰਜੀਤ ਸਿੰਘ ਅਤੇ ਕੇਵਲ ਸਿੰਘ ਸੱਧ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਸਾਥੀ ਆਖ ਕੇ ਪੁਲੀਸ ਝੂਠੇ ਮੁਕਾਬਲੇ ਵਿੱਚ ਖਤਮ ਕਰ ਸਕਦੀ ਹੈ।

ਪੰਚ ਪ੍ਰਧਾਨੀ ਦੇ ਉਮੀਦਵਾਰਾਂ ਪਿੰਡਾਂ ਵਿਚ ਚੋਣ ਸਰਗਰਮੀ ਵਿਚ ਤੇਜੀ ਲਿਆਂਦੀ

ਫ਼ਤਿਹਗੜ੍ਹ ਸਾਹਿਬ (16 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਿਜ਼ਰਵ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਪਿੰਡ ਬਡਵਾਲਾ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਭਾਈ ਚੀਮਾ ਨੇ ਕਿਹਾ ਕਿ ਬਾਦਲ ਦਲ ਦੀ ਅਧੀਨਗੀ ਵਾਲੀ ਸ਼੍ਰੋਮਣੀ ਕਮੇਟੀ ਵਲੋਂ ਸਿੱਖੀ ਦਾ ਕਈ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਗਿਆ ਧਰਮ ਪ੍ਰਚਾਰ ਦੀ ਥਾਂ ਇਸਦੇ ਪ੍ਰਬੰਧਕ ਦਾ ਧਿਆਨ ਹਮੇਸ਼ਾਂ ਹਮੇਸ਼ਾਂ ਗੁਰਧਾਮਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਦੀ ਦੁਰਦਵਰਤੋਂ ਵੱਲ ਹੀ ਕੇਂਦਰਤ ਰਿਹਾ ਹੈ।

« Previous PageNext Page »