ਸਿਆਸੀ ਖਬਰਾਂ

ਸ੍ਰੋਮਣੀ ਕਮੇਟੀ ਚੋਣਾਂ ਵਿਚ ‘ਸਿਖ ਫੈਡਰੇਸ਼ਨ ਆਫ ਅਮਰੀਕਾ’ ਵਲੋਂ ਪੀਰ ਮੁਹੰਮਦ ਦਾ ਸਮਰਥਨ

August 25, 2011 | By

ਕੈਲੀਫੋਰਨੀਆ (14 ਅਗਸਤ, 2011): ਅਮਰੀਕਾ ਦੀ ਸਮਾਜਿਕ ਰਾਜਨੀਤਿਕ ਜਥੇਬੰਦੀ ‘ਸਿਖ ਫੈਡਰੇਸ਼ਨ ਆਫ ਅਮਰੀਕਾ’ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਹੋਣ ਜਾ ਰਹੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦਾ ਡਟਕੇ ਮਦਦ ਕੀਤੀ ਜਾਵੇਗੀ ਤੇ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਖੜੇ ਕੀਤੇ ਉਮੀਦਵਾਰਾਂ ਦਾ ਹਮਾਇਤ ਕੀਤੀ ਜਾਵਗੀ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸ਼ੁਰੂ ਤੋਂ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵਲੋਂ ਸ਼ੁਰੂ ਕੀਤੇ ਨਿਸ਼ਾਨੇ ਦੀ ਪੂਰਤੀ ਅਤੇ ਸਿਖ ਰਾਜ ਦੀ ਸਥਾਪਨਾ ਲਈ ਕਦਮ ਚੁਕੇ ਹਨ ਤੇ ਸਿਖਾਂ ਖਿਲਾਫ ਹੋ ਰਹੀਆਂ ਵਧੀਕੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। 1984 ਤੋਂ ਲੈਕੇ 1998 ਤੱਕ ਸਿਖਾਂ ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿਖ ਪੀੜਤਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਜਦੋਂ ਜਹਿਦ ਕਰਦੀ ਆ ਰਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੀ ਬਦੌਲਤ ਹੀ ਸੀ ਬੀ ਆਈ ਨੇ ਨਵੰਬਰ 1984 ਵਾਲਾ ਜੋ ਕੇਸ 2007 ਵਿਚ ਬੰਦ ਕਰ ਦਿੱਤਾ ਸੀ ਉਸ ਨੂੰ ਫਿਰ ਦੁਬਾਰਾ ਖੁਲਵਾਇਆ ਤੇ ਇਸ ਵੇਲੇ ਸਿਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਤੇ ਹੋਰਾਂ ਖਿਲਾਫ ਨਾ ਕੇਵਲ ਭਾਰਤ ਵਿਚ ਸਗੋਂ ਵਿਦੇਸ਼ਾਂ ਦੀਆਂ ਅਦਾਲਤਾਂ ਵਿਚ ਵੀ ਕੇਸ ਚਲ ਰਹੇ ਹਨ। ਸਿਖ ਇਨਸਾਫ ਲਹਿਰ ਤਹਿਤ ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਪੈਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਪੈਰਵਾਈ ਸਦਕਾ ਸ੍ਰੀ ਅਕਾਲ ਤਖਤ ਨੇ ਨਵੰਬਰ 1984 ਸਿਖ ਵਿਰੋਧੀ ਦੰਗਿਆਂ ਨੂੰ ਸਿਖ ਨਸਲਕੁਸ਼ੀ ਦਾ ਨਾਂਅ ਦਿੱਤਾ ਹੈ।

ਸਿਖ ਫੈਡਰੇਸ਼ਨ ਆਫ ਅਮਰੀਕਾ ਨੇ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੋਮਣੀ ਕਮੇਟੀ ਚੋਣਾਂ ਆਪਣੇ ਖੁਦ ਦੇ ਚੋਣ ਨਿਸ਼ਾਨ ‘ਹਿਰਨ’ ’ਤੇ ਲੜਣ ਦਾ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ 1947 ਤੋਂ ਲੈਕੇ ਪਹਿਲੀ ਵਾਰੀ ਕਿਸੇ ਜਥੇਬੰਦੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਉਨ੍ਹਾਂ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਜਿਕਰ ਕੀਤਾ ਹੈ ਜੋ ਕਦੀ ਕਿਸੇ ਨੇ ਵੀ ਨਹੀਂ ਸੀ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਜੋ ਸ੍ਰੀ ਅਕਾਲ ਤਖਤ ਨੂੰ ਸਿਖ ਧਰਮ ਦੇ ਸਰਵਉੱਚ ਤਖਤ ਵਜੋਂ ਮੰਨਦੇ ਹਾਂ ਤੇ ਇਸ ਵਿਚ ਵਿਸ਼ਵਾਸ ਰਖਣ ਤੇ ਸ੍ਰੀ ਅਕਾਲ ਤਖਤ ਦੀ ਪਛਾਣ ਤੇ ਸਰਵਉੱਚਤਾ ਨੂੰ ਬਰਕਰਾਰ ਰੱਖਣ ਤੇ ਹੋਰ ਵਧਾਉਣ ਲਈ ਕੰਮ ਕਰਦੇ ਰਹਿਣ ਦਾ ਜੋ ਅਹਿਦ ਕੀਤਾ ਹੈ ਉਹ ਬੇਹੱਦ ਸਲਾਹੁਣਯੋਗ ਕਦਮ ਹੈ।

ਸਿਖਾਂ ਦੀ ਵਖਰੀ ਵਛਾਣ ਬਹਾਲ ਕਰਨ ਲਈ ਧਾਰਾ 25 ਵਿਚ ਸੋਧ ਕਰਨ ਵਾਸਤੇ ਤੇ ਸਮਰਥਨ ਜੁਟਾਉਣ ਲਈ ਕੰਮ ਕਰਨ ਦੀ ਗਲ ਬਹੁਤ ਹੀ ਸੋਚਿਆ ਸਮਝਿਆ ਨਿਸ਼ਾਨਾ ਮਿਥਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਖ ਕੌਮ ਦੇ ਇਹੋ ਜਿਹੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਨ ਵਾਲੇ ਨੌਜਵਾਨਾਂ ਦੀ ਹਮਾਇਤ ਕਰਨਾ ਸਿਖ ਕੌਮ ਦਾ ਫਰਜ਼ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਖੜੇ ਕੀਤੇ ਉਮੀਦਵਾਰਾਂ ਦੀ ਹਰ ਸੰਭਵ ਵਿਦੇਸ਼ ਵਿਚ ਤੇ ਦੇਸ਼ ਵਿਚ ਵੀ ਉਨ੍ਹਾਂ ਦੇ ਸਮਰਥਕ ਮਦਦ ਕਰਨਗੇ।

ਸਿਖ ਫੈਡਰੇਸ਼ਨ ਆਫ ਅਮਰੀਕਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਚੋਣ ਮੈਨੀਫੈਸਟੋ ਵਿਚ ਵਡਮੁੱਲੇ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਜਿਕਰ ਹੈ ਜਿਨ੍ਹਾਂ ਬਾਰੇ ਪਹਿਲਾਂ ਕਦੀ ਕਿਸੇ ਵੀ ਜਥੇਬੰਦੀ ਜਾਂ ਪਾਰਟੀ ਨੇ ਨਹੀਂ ਮਿਥਿਆ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ, ਸਿਖਾਂ ਦੀ ਵਖਰੀ ਪਛਾਣ ਬਹਾਲ ਕਰਨੀ, ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਵੱਡੇ ਨਿਸ਼ਾਨੇ ਹਨ ਜਿਨ੍ਹਾਂ ਬਾਰੇ ਕਦੀ ਕੋਈ ਆਗੂ ਸੋਚਦਾ ਤਕ ਨਹੀਂ।

ਬਰਜਿੰਦਰ ਸਿੰਘ ਬਰਾੜ ਤੇ ਬੈਨੀਪਾਲ ਨੇ ਕਿਹਾ ਕਿ 26 ਵਰ੍ਹੇ ਬੀਤ ਗਏ ਹਨ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਝੋਲੀ ਚੁਕ ਸ੍ਰੋਮਣੀ ਕਮੇਟੀ ਤੇ ਨਾ ਹੀ ਖੁਦ ਸ੍ਰੋਮਣੀ ਅਕਾਲੀ ਦਲ ਨੇ ਸਿਖ ਨਸਲਕੁਸ਼ੀ ਦੇ ਕਿਸੇ ਪੀੜਤ ਦੀ ਸਾਰ ਲਈ ਹੈ। ਇਹ ਲੋਕ ਸਿਰਫ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਵੋਟਾਂ ਵਟੋਰਦੀਆਂ ਹਨ। ਉਨ੍ਵ੍ਹਾਂ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਚੋਣ ਲੜ ਰਿਹਾ ਪੰਥਕ ਮੋਰਚੇ ਨੇ ਵੀ ਕਦੀ ਕੌਮ ਲਈ ਕੋਈ ਆਵਾਜ਼ ਨਹੀਂ ਉਠਾਈ। ਉਨ੍ਹਾਂ ਨੇ ਸਮੁੱਚੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸਿਖ ਕੌਮ ਲਈ ਆਵਾਜ਼ ਬੁਲੰਦ ਕਰਨ ਵਾਲੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਸ੍ਰੋਮਣੀ ਕਮੇਟੀ ਵਿਚ ਭੇਜੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,