February 2011 Archive

ਟਾਈਟਲਰ ਕੇਸ ਵਿਚ ਅਦਾਲਤ ਨੇ ਸੀ.ਬੀ.ਆਈ. ਨੂੰ 7 ਮਾਰਚ ਨੂੰ ਪੀੜਤ ਧਿਰ ਨੂੰ ਸਾਰੇ ਸਬੂਤ ਦੇਣ ਦੀ ਕੀਤੀ ਹਦਾਇਤ

ਨਵੀਂ ਦਿੱਲੀ (ਫਰਵਰੀ 14, 2011): ਫੈਡਰੇਸ਼ਨ ਅਤੇ ਪੀੜਤ ਪ੍ਰੀਵਾਰ 7 ਮਾਰਚ ਨੂੰ ਕੜਕੜਡੂੰਮਾ ਅਦਾਲਤ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕਰਨਗੇ। ਇਹ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਡੂਟੇਂਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਸਕੱਤਰ ਜਨਰਲ ਸ੍ਰ. ਦਵਿੰਦਰ ਸਿੰਘ ਸੌਢੀ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਸੀ.ਬੀ.ਆਈ. ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ...

ਸ਼ਹੀਦਾਂ ਦੇ ਨਾਂ ਉੱਤੇ ਬਣਨ ਵਾਲੇ ਹਸਪਤਾਲ ਦੀ ਉਸਾਰੀ ਰੱਦ ਕਰਨੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ

ਲੁਧਿਆਣਾ, ਪੰਜਾਬ (15 ਫਰਵਰੀ, 2011) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਬਾਦਲ ਸਰਕਾਰ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਸਿੱਖਾਂ ਪ੍ਰਤੀ ਨਫਰਤ ਭਰੀ ਸੋਚ ਅਧੀਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਰਹਿੰਦ ਨੇੜੇ ਪਿੰਡ ਖੇੜਾ ਵਿਖੇ ਉਸਾਰੀ ਅਧੀਨ ਜੱਚਾ-ਬੱਚਾ ਹਸਪਤਾਲ ਦੀ ਉਸਾਰੀ ਰੁਕਵਾਉਣ ਤੇ ਇਸ ਨੂੰ ਜਮੀਨ ਸਮੇਤ ਵੇਚਣ ਦੇ ਫੈਸਲੇ ਦੀ ਸਖਤ ਨੁਕਤਾਚੀਨੀ ਕਰਦੇ ਹੋਏ ਬਾਦਲ ...

ਸਿੱਖ ਕੌਮਵਾਦ ਦੇ ਸਰੋਤ

ਮੌਜੂਦਾ ਸਮੇਂ ਵਿੱਚ ਸਿੱਖ ਕੌਮ ਬ੍ਰਾਹਮਣਵਾਦੀਆਂ ਵਲੋਂ ਵਿੱਢੀ ਸਮਾਜ-ਮਨੋਵਿਗਿਆਨਕ ਜੰਗ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਜੰਗ ਦੀ ਮਨੋਵਿਗਿਆਨਕ ਵੰਨਗੀ ਫੌਜੀ ਜੰਗ ਤੋਂ ਵੀ ਖ਼ਤਰਨਾਕ ਹੁੰਦੀ ਹੈ।

ਸਿੱਖ ਆਗੂ ਜਮਾਨਤ ਉੱਤੇ ਨਾਭਾ ਜੇਲ੍ਹ ਵਿਚੋਂ ਰਿਹਾਅ

ਨਾਭਾ (14 ਫਰਵਰੀ, 2011): ਨੌਜਵਾਨ ਸਿੱਖ ਆਗੂ ਤੇ ਮਨੁੱਖੀ ਹੱਕਾਂ ਦੀ ਸੰਸਥਾ ਸਿੱਖਸ ਫਾਰ ਹਿਊਮਨ ਰਾਈਟਸ ਦੇ ਪ੍ਰੀਜ਼ੀਡੀਅਮ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੀ ਅੱਜ ਨਾਭਾ ਜੇਲ੍ਹ ਵਿਚੋਂ ਜਮਾਨਤ ਉੱਤੇ ਰਿਹਾਈ ਹੋ ਗਈ। ਵਿਦਿਆਰਥੀ ਜੀਵਨ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਰਹੇ ਐਡਵੋਕੇਟ ਮੰਝਪੁਰ ਹੁਣ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਮੀਡੀਆ ਕਮੇਟੀ ਦੇ ਮੈਂਬਰ ਹਨ।

ਮਰਦਮਸ਼ਮੁਾਰੀ ਦੌਰਾਨ ਅਪਣਾ ਧਰਮ ਜਾਤ ਤੋਂ ਬਿਨਾਂ ਸਿਰਫ ਸਿੱਖ ਤੇ ਮਾਂ ਬੋਲੀ ‘ਪੰਜਾਬੀ’ ਲਿਖਵਾਈ ਜਾਵੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 10 ਫਰਵਰੀ : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ 9 ਫਰਵਰੀ ਤੋਂ 28 ਫਰਵਰੀ ਤੱਕ ਚੱਲਣ ਵਾਲੇ ਮਰਦਮ ਸ਼ੁਮਾਰੀ ਦੇ ਦੂਜੇ ਦੌਰ ਦੌਰਾਨ ਅਪਣਾ ਧਰਮ ਜਾਤ-ਪਾਤ ਤੋਂ ਬਿਨਾਂ ਸਿਰਫ਼ ਸਿੱਖ ਲਖਵਾਇਆ ਜਾਵੇ ਨਹੀਂ ਤਾਂ ਤੁਹਾਡੀ ਗਿਣਤੀ ਸਿੱਖਾਂ ਦੀ ਥਾਂ ਹੋਰਾਂ ਵਿਚ ਹੋ ਜਾਵੇਗੀ। ਇਹ ਸੱਦਾ ਦਿੰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ

ਭਾਈ ਦਲਜੀਤ ਸਿੰਘ ਦੀ ਜਮਾਨਤ ਦੇ ਫੈਸਲੇ ਦਾ ਸਿਖ ਜਥੇਬੰਦੀਆਂ ਨੇ ਸਵਾਗਤ ਕੀਤਾ

ਲੰਡਨ (9 ਫਰਵਰੀ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ , ਐਡਵੋਕੇਟ ਜਸਪਾਲ ਸਿੰਘ ਮੰਝਪੁਰ , ਭਾਈ ਪਲਵਿੰਦਰ ਸਿੰਘ ਸ਼ਤਰਾਣਾ ਅਤੇ ਭਾਈ ਗੁਰਦੀਪ ਸਿੰਘ ਰਾਜੂ ਦੀ ਹਾਈਕੋਰਟ ਵਲੋਂ ਜ਼ਮਾਨਤ ਮੰਨਜੂਰ ਕੀਤੇ ਜਾਣ ਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ਹੈ ।

ਭਾਈ ਦਲਜੀਤ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲੀ; ਫੈਡਰੇਸ਼ਨ ਆਗੂਆਂ ਨੇ ਫੈਸਲੇ ਤੇ ਸੰਤੁਸ਼ਟੀ ਜਤਾਈ

ਚੰਡੀਗੜ੍ਹ (7 ਫਰਵਰੀ, 2011): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਜਮਾਨਤ ਦਿੱਤੇ ਜਾਣ ਦੇ ਫੈਸਲੇ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਫੈਡਰੇਸ਼ਨ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਕਿਹਾ ਹੈ ਕਿ ਇਸ ਫੈਸਲਾ ਸਿੱਖ ਆਗੂਆਂ ਖਿਲਾਫ ਪਾਏ ਗਏ ਝੂਠੇ ਕੇਸ ਦੀ ਕਾਰਵਾਈ ਦੌਰਾਨ ਸਹੀ ਦਿਸ਼ਾ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਆਗੂਆਂ ਖਿਲਾਫ ਜੋ ਝੂਠੇ ਮੁਕਦਮੇ ਦਰਜ਼ ਕੀਤੇ ਗਏ ਹਨ ਉਨ੍ਹਾਂ ਦਾ ਕੋਈ ਕਾਨੂੰਨੀ ਤੇ ਵਿਹਾਰਕ ਅਧਾਰ ਨਹੀਂ ਹੈ ਅਤੇ ਇਹ ਝੂਠੇ ਮੁਕਦਮੇਂ ਪੰਜਾਬ ਸਰਕਾਰ ਦੇ ਸਿਆਸੀ ਮੁਫਾਦਾਂ ਤੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਨੂੰ ਮੁੱਖ ਰੱਖ ਕੇ ਦਰਜ਼ ਕੀਤੇ ਗਏ ਹਨ।

ਪੰਚ ਪ੍ਰਧਾਨੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਥੇਬੰਦਕ ਸਰਗਰਮੀਆਂ ਤੇਜ ਕੀਤੀਆਂ

ਲੁਧਿਆਣਾ (03 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਇੱਕ ਅਹਿਮ ਇਕੱਤਰਤਾ 03 ਫਰਵਰੀ, 2011 ਨੂੰ ਪਾਰਟੀ ਦੇ ਮੁਖ ਦਫਤਰ ਲੁਧਿਆਣਾ ਵਿਖੇ ਕੌਮੀ ਪੰਚ ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜ੍ਹਾ ਪਿੰਡ ਤੇ ਕਮਿੱਕਰ ਸਿੰਘ ਮੁਕੰਦਪੁਰ ਦੀ ਪ੍ਰਧਾਨਗੀ ਹੇਠ ਹੋਈ।

ਪੰਚ ਪ੍ਰਧਾਨੀ ਵੱਲੋਂ ਸਰਕਾਰ ਵੱਲੋਂ ਪੁਲਿਸ ਜਬਰ ਨੂੰ ਮਾਨਤਾ ਦਿੱਤੇ ਜਾਣ ਦੀ ਕਰੜੀ ਨਿਖੇਧੀ

ਲੁਧਿਆਣਾ (02 ਜਨਵਰੀ, 2011): ਸਿੱਖ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਸੰਗੀਨ ਜੁਰਮਾਂ ਤੇ ਗੈਰ ਕਨੂੰਨੀ ਕਾਰਵਾਈਆਂ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਇਕ ਵਾਰ ਫਿਰ ਹੱਕ ਵਿਚ ਭੁਗਤਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਅਹਿਮ ਅਹੁਦਿਆਂ ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨੇ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਪੱਸਟ ਹੈ ਕਿ ਅਕਾਲੀ –ਭਾਜਪਾ ਸਰਕਾਰ ਨੇ 80ਵੇਂ ਦਹਾਕੇ ਵਿਚ ਪੁਲੀਸ ਵਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਪੁਲੀਸ ਬੁੱਚੜਖਾਨਿਆਂ ਵਿਚ ਤਸੱਦਦ ਕਰਨ ਤੋਂ ਬਾਅਦ ਪੁਲੀਸ ਮੁਕਾਬਲਿਆਂ ਵਿਚ ਮਾਰਨ ਤੇ ਉਪਰੰਤ ਉਨ੍ਹਾਂ ਨੂੰ ਲਾਪਤਾ ਕਰਾਰ ਦੇਣ ਦੇ ਵਰਤਾਰੇ ਨੂੰ ਮਾਨਤਾ ਹੀ ਨਹੀਂ ਦਿੱਤੀ ਸਗੋਂ ਦੋਸ਼ੀ ਪੁਲੀਸ ਅਫਸਰਾਂ ਨੂੰ ਮਾਣ-ਸਨਮਾਨ ਦੇਣ ਦੀ ਆਪਣੀ ਗੈਰ ਇਖਲਾ....

ਦੋਸ਼ੀ ਪੁਲਿਸ ਵਾਲਿਆਂ ਨੂੰ ਛੂਟ ਤੇ ਉੱਚ ਆਹੁਦੇ ਦੇਣ ‘ਤੇ ਵਿਰੋਧ ਦਾ ਪ੍ਰਗਟਾਵਾ

ਪਟਿਆਲਾ (02 ਫਰਵਰੀ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅੱਜ ਪੰਜਾਬ ਸਰਕਾਰ ਦੀ ਉਸ ਨੀਤੀ ਦੀ ਨਿੰਦਾ ਕੀਤੀ ਹੈ ਜਿਸ ਤਹਿਤ ਸਰਕਾਰ ਵੱਲੋਂ ਮਨੁੱਖੀ ਹੱਕਾਂ ਦੇ ਘਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੁਲਿਸ ਅਫਸਰਾਂ ਨੂੰ ਉੱਚ ਆਹੁਦੇ ਦੇਣ ਨੂੰ ਸਹੀ ਠਹਿਰਾਇਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਜਿਹੀ ਨੀਤੀ ਦੇ ਐਲਾਨ ਨੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਲਗਾਏ ਜਾਂਦੇ ਉਸ ਦੋਸ਼ ਨੂੰ ਸਹੀ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਵੱਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਹੈ।

« Previous Page