December 2010 Archive

ਸ਼ਹੀਦ ਭਗਤ ਸਿੰਘ ਦੀ ਪਛਾਣ ਅਤੇ ਵਿਚਾਰਧਾਰਾ (ਖਾਂਸ ਗੱਲਬਾਤ)

ਸ਼ਹੀਦ ਭਗਤ ਸਿੰਘ ਦੀ ਪਛਾਣ, ਵਿਚਾਰਧਾਰਾ, ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸ੍ਰ. ਭਗਤ ਸਿੰਘ ਦੀ ਭੂਮਿਕਾਂ ਅਤੇ ਹੋਰ ਜੁੜਵੇਂ ਮੁੱਦਿਆਂ ਬਾਰੇ 'ਰੇਡੀਓ ਗੀਤ ਸੰਗੀਤ' ਉੱਤੇ ਕਰਵਾਈ ਗਈ ਵਿਸ਼ੇਸ਼ ਗੱਲਵਾਤ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਗੱਲ ਬਾਤ ਲਈ ਪ੍ਰਬੰਧਕਾਂ ਵੱਲੋਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੂੰ ਖਾਸ ਤੌਰ ਉੱਤੇ ਫੋਨ ਲਾਈਨ ਉੱਤੇ ਲਿਆ ਗਿਆ ਸੀ। ਸਮੁੱਚੀ ਗੱਲ ਬਾਰ ਦਾ ਸੰਚਾਲਨ ਅੰਮ੍ਰਿਤਸਰ ਟਾਈਮਜ਼ ਦੇ ਸੰਪਾਦਕ ਸ੍ਰ. ਦਲਜੀਤ ਸਿੰਘ ਸਰਾਂ ਵੱਲੋਂ ਕੀਤਾ ਗਿਆ ਸੀ।

ਅਜੋਕੇ ਦੌਰ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੀ ਵਿਚਾਰਧਾਰਾ ਦੀ ਪ੍ਰਸੰਗ ਅਨੁਕੂਲਤਾ

ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ ‘ਕੌਮੀ ਗੌਰਵ’ ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ ‘ਮਹਾਂ-ਨਾਇਕ’ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ ‘ਮਹਾਂ-ਨਾਇਕ’ ਵਜੋਂ ਪਰਵਾਨ ਨਹੀਂ ਕੀਤਾ।

ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ

– ਗੁਰਭੇਜ ਸਿੰਘ ਚੌਹਾਨ ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ। ਜੇ ਕਰ ਕੋਈ ਸਿੱਖ ਦੇ ਸਿਰ ਤੋਂ ਦਸਤਾਰ ਲਾਹ ਦੇਵੇ ਤਾਂ ਉਸਨੂੰ ...

ਪੰਚ ਪ੍ਰਧਾਨੀ ਦੀ ਕਾਨਫਰੰਸ ਲਈ ਤਿਆਰੀਆਂ ਦਾ ਜਾਇਜ਼ਾ ਲਿਆ

ਫ਼ਤਿਹਗੜ੍ਹ ਸਾਹਿਬ (17 ਦਸੰਬਰ, 2010): ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਬਾਬਾ ਮੋਤੀ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ...

ਦੇਸ਼ ਧਰੋਹ ਦੇ ਕੇਸ ਵਿੱਚ ਭਾਈ ਬਿੱਟੂ ਦੀ ਅਗਲੀ ਪੇਸ਼ੀ 20 ਜਨਵਰੀ; ਸਾਢੇ ਤਿੰਨ ਸਾਲ ਬਾਅਦ ਦੋ ਗਵਾਹੀਆਂ ਹੋਈਆਂ

ਫ਼ਤਿਹਗੜ੍ਹ ਸਾਹਿਬ (3 ਦਸੰਬਰ, 2010) : ਸੌਦਾ ਸਾਧ ਵਿਰੁੱਧ ਪੰਥਕ ਸੰਘਰਸ਼ ਦੌਰਾਨ ਦਰਜ ਇਕ ਕੇਸ ਵਿਚ ਸਥਾਨਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਲੀ ਪੇਸ਼ੀ 20 ਜਨਵਰੀ 2011 ਰੱਖ ਦਿੱਤੀ ਹੈ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਸ 31 ਮਈ 2007 ਨੂੰ ਐਫ. ਆਈ. ਆਰ ਨੰਬਰ 84 ਤੇ ਇੰਡੀਅਨ ਪੀਨਲ ਕੋਡ ਦੀ ਧਾਰਾ 341 ਅਤੇ 506 ਤਹਿਤ ਥਾਣਾ ਫ਼ਤਿਗਗੜ੍ਹ ਸਾਹਿਬ ਵਿਖੇ ਇਕ ਰੋਸ ਮਾਰਚ ਦੌਰਾਨ ਦਰਜ ਕੀਤਾ ਗਿਆ ਸੀ।

ਮਨੁੱਖੀ ਹੱਕਾਂ ਦੀ ਰਾਖੀ ਲਈ ਲਾਮਬੰਦੀ ਦਾ ਸੱਦਾ

ਲੁਧਿਆਣਾ (10 ਦਸੰਬਰ, 2010): ਮਨੁੱਖੀ ਹੱਕਾਂ ਦੇ ਦਿਹਾੜੇ ਮਨਾਉਣ ਦਾ ਮੁੱਖ ਮੰਤਵ ਤਾਂ ਹੀ ਸਹੀ ਅਰਥਾਂ ਵਿੱਚ ਸਾਰਥਕ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੇ ਲਈ ਆਪਣੀ ਅਵਾਜ਼ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਰੂਪ ਵਿੱਚ ਬੁਲੰਦ ਕਰੀਏ ।

ਅਨੰਦ-ਮੈਰਿਜ ਐਕਟ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼; 23 ਦੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਦੀ ਸਿੱਖਾਂ ਨੂੰ ਅਪੀਲ

ਅੰਮ੍ਰਿਤਸਰ (15 ਦਸੰਬਰ, 2010): ਪੰਜਾਬੀ ਦੇ ਰੋਜਾਨਾ ਅਖਬਾਰ "ਪਹਿਰੇਦਾਰ" ਵਿੱਚ ਛਪੀ ਇੱਕ ਅਜਿਹਮ ਖਬਰ ਅਨੁਸਾਰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਦਿੱਲੀ ਸਥਿਤ ਅਮਰੀਕਾ ਐਬੈਸੀ ਦੇ ਬਾਹਰ ਸ੍ਰੋਮਣੀ ਕਮੇਟੀ ਵੱਲੋ ਪਗੜੀ ਮਸਲੇ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਦੀ ਪ੍ਰੌੜਤਾ ਕਰਨ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਨੰਦ ਮੈਰਿਜ ਐਕਟ ਨੂੰ ਤੁਰੰਤ ਲਾਗੂ ਕਰਾਉਣ।

ਦਸਤਾਰ ਦਾ ਮਸਲਾ ਅਤੇ ਭਾਰਤ ਵਿੱਚ ਸਿੱਖਾਂ ਦੀ ਹਾਲਤ

ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ ਵਸਨੀਕਾਂ ਨੇ ਕਦੇ ਸਿੱਖਾਂ ਦਾ ਸਾਥ ਦੀ ਕੋਸ਼ਿਸ਼ ਨਹੀਂ ਕੀਤੀ।

ਬੀਰ ਖਾਲਸਾ ਗਤਕਾ ਦਲ ਸਿੰਘਾਪੁਰ ਤੇ ਮਲੇਸ਼ੀਆ ਜਾਵੇਗਾ

ਜਲੰਧਰ (14 ਦਸੰਬਰ, 2010): ਸਰਬ ਭਾਰਤੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੀਡੀਆ ਸਲਾਹਕਾਰ ਸ੍ਰ. ਗੁਰਪਿਆਰ ਸਿੰਘ ਵੱਲੋਂ "ਸਿੱਖ ਸਿਆਸਤ" ਨੂੰ ਬਿਜਲ ਸੁਨੇਹੇਂ ਰਾਹੀਂ ਭੇਜੀ ਜਾਣਕਾਰੀ ਅਨੁਸਾਰ ਆਪਣੇ ਮਾਰਸ਼ਲ ਆਰਟ ਨਾਲ ਜੌਹਰ ਦਿਖਾ ਚੁੱਕੇ ਅਤੇ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਚੁੱਕੀ ਬੀਰ ਖਾਲਸਾ ਗਤਕਾ ਦਲ ਤਰਨਤਾਰਨ ਦੀ ਟੀਮ ਹੁਣ ਸਿੰਘਾਪੁਰ ਅਤੇ ਮਲੇਸ਼ੀਆ, ਉਥੋਂ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਜੌਹਰ ਵਿਖਾਏਗੀ।

ਮਨੁੱਖੀ ਹੱਕਾਂ ਦੇ ਦਿਹਾੜੇ ਮੌਕੇ ਲੁਧਿਆਣਾ ਵਿਖੇ ਹੋਏ ਸੈਮੀਨਾਰ ਵਿੱਚ ਪ੍ਰਵਾਣ ਕੀਤੇ ਗਏ ਮਤੇ

ਲੁਧਿਆਣਾ (15 ਦਸੰਬਰ, 2010): ਮਨੁੱਖੀ ਹੱਕਾਂ ਦੇ ਦਿਹਾੜੇ ਮੌਕੇ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਸੈਮੀਨਾਰ ਦੀ ਪ੍ਰਧਾਨਗੀ ਕਰਨ ਵਾਲੇ ਪ੍ਰਧਾਨਗੀ ਮੰਡਲ ਵੱਲੋਂ ਜੋ ਲਿਖਤੀ ਮਤੇ ਭਾਈ ਹਰਪਾਲ ਸਿੰਘ ਚੀਮਾ ਨੇ ਸਰੋਤਿਆਂ ਦੀ ਹਾਜ਼ਰੀ ਵਿੱਚ ਪੜ੍ਹ ਕੇ ਸੁਣਾਏ ਸਨ, ਜਿਨ੍ਹਾਂ ਨੂੰ ਸਮੂਹ ਹਾਜ਼ਰੀਨ ਨੇ ਪ੍ਰਵਾਣ ਕੀਤਾ ਸੀ, ਉਹ ਹੇਠ ਦਿੱਤੇ ਅਨੁਸਾਰ ਹਨ:

« Previous PageNext Page »