June 2010 Archive

ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਏ ਜਹਾਨ ‘ਤੇ

ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਏ ਜਹਾਨ 'ਤੇ!

ਕੱਟੇ ਨੂੰ ਥੇਈ ਦਾ ਕੀ ਭਾਅ: ਅੱਜ ਤੋਂ ਸਾਦਿਕ ਇਲਾਕੇ ਦੇ ਕਿਸਾਨਾ ਨੂੰ ਮਿਲੇਗੀ ਸਿਰਫ 6 ਘੰਟੇ ਬਿਜਲੀ

ਫਰੀਦਕੋਟ (9 ਜੂਨ, 2010 - ਗੁਰਭੇਜ ਸਿੰਘ ਚੌਹਾਨ): ਭਾਵੇਂ ਅੱਜ ਤੋਂ ਪੰਜਾਬ ਦੇ ਕਿਸਾਨਾ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀ ਸੈਕਟਰ ਲਈ 8 ਘੰਟੇ ਬਿਜਲੀ ਸਪਲਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਜਨਰਲ ਖੇਤਰ ਦੇ ਟਿਊਬਵੈੱਲਾਂ ਨੂੰ ਰੋਜ਼ਾਨਾ ਤਿੰਨ ਗਰੁੱਪਾਂ ਵਿਚ 8 ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਓਵਰਲੋਡਿਡ ਫੀਡਰ ਦੀ ਸਥਿੱਤੀ ਵਿਚ, ਜਿੱਥੇ ਚਾਰ ਗਰੁੱਪਾਂ ਵਿਚ ਸਪਲਾਈ ਦਿੱਤੀ ਜਾਂਦੀ ਹੈ,ਉਸਨੂੰ 8 ਘੰਟੇ ਦੀ ਬਜਾਏ 6 ਘੰਟੇ ਹੀ ਸਪਲਾਈ ਮਿਲੇਗੀ।

ਬਾਦਲ ਦਲ ਦੋ-ਮੂੰਹਾ ਕਿ ਬੇ-ਮੂੰਹਾ

ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਨੇ, ਹਰ ਸਾਲ ਵਾਂਗ ਘੱਲੂਘਾਰਾ ’84 ਦੀ ਦੁਖਦ 26ਵੀਂ ਯਾਦ ਮਨਾਉਣ ਲਈ ਅੱਡ-ਅੱਡ ਪ੍ਰੋਗਰਾਮਉਲੀਕੇ ਅਤੇ ਭਾਰਤ ਤੋਂ ਬਾਹਰ ਇਹ ਸਭ ਪ੍ਰੋਗਰਾਮ ਕੌਮੀ ਰੋਹ ਭਰੇ ਉਤਸ਼ਾਹ ਨਾਲ ਸਫਲਤਾ ਭਰਪੂਰ ਨੇਪਰੇ ਚੜ੍ਹੇ। ਸਿਰਫ, ਬਾਦਲਦਲੀਆਂ ਦੇਕਬਜ਼ੇ ਹੇਠਲੀ ਪੰਜਾਬ ਸਰਕਾਰ ਨੇ ਇਸ ਸਬੰਧੀ ਪੂਰੀ ਤਰ੍ਹਾਂ ਅੜਿੱਕੇ ਡਾਹੁੰਦਿਆਂ, ਐਡਮਿਨਿਸਟਰੇਸ਼ਨ ਦੀ ਵੀ ਦੁਰਵਰਤੋਂ ਕੀਤੀ।

ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਭਾਰਤੀ ਸਫਾਰਤਖਾਨੇ ਅੱਗੇ ਮੁਜਾਹਿਰਾ

ਫਰੈਂਕਫਰਟ (5 ਜੂਨ, 2010): ਜੂਨ 1984 ਵਿੱਚ ਵਾਪਰੇ ਤੀਸਰੇ ਘੱਲੂਘਾਰੇ ਲਈ ਦੋਸ਼ੀ ਭਾਰਤ ਸਰਕਾਰ ਦੇ ਫਰੈਂਕਫਰਟ ਸਥਿੱਤ ਸਫਾਰਤਖਾਨੇ ਸਾਹਮਣੇ ਮੁਜਾਹਿਰਾ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਕਾਰਕੁਨ ਅਤੇ ਆਗੂ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਾਲ ਮੁਲਾਕਾਤ (ਮੁਲਾਕਾਤੀ: ਮਨਪ੍ਰੀਤ ਸਿੰਘ)

ਭਾਈ ਦਵਿੰਦਰਪਾਲ ਸਿੰਘ ਭੁੱਲਰ ਇਸ ਵਕਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਪ੍ਰੋ. ਭੁੱਲਰ ਬੰਬ-ਧਮਾਕੇ ਕੇਸ ਵਿਚ ਫਾਂਸੀ ਦੀ ਸੁਣਾਈ ਗਈ ਹੈ। ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਦਰਖਾਸਤ ਭਾਰਤੀ ਰਾਸ਼ਟਰਪਤੀ ਕੋਲ ਵਿਚਾਰਾਧੀਨ ਹੈ। ਸ. ਮਨਪ੍ਰੀਤ ਸਿੰਘ ਵੱਲੋਂ ਪ੍ਰੋ. ਭੁੱਲਰ ਨਾਲ ਕੀਤੀ ਮੁਲਾਕਾਤ ਦੇ ਕੁਝ ਚੋਣਵੇਂ ਅੰਸ਼ ਪਾਠਕਾਂ ਨਾਲ ਰੂ-ਬ-ਰੂ ਕਰ ਰਹੇ ਹਾਂ:

ਵੀਜਿਆਂ ਦੀ ਨਾਮਨਜ਼ੂਰੀ: ਕੈਨੇਡਾ ਨੇ ਭਾਰਤ ਨੂੰ ਸ਼ੀਸ਼ਾ ਵਿਖਾਇਆ

ਅੱਜ ਦੇ ਤੇਜ ਰਫਤਾਰੀ ਇਲੈਕਟ੍ਰੋਨਿਕ ਯੁੱਗ ਵਿੱਚ ਇਸ ਦੁਨੀਆ ਅੰਦਰ ਵਿਚਰ ਰਹੇ ਹਰ ਮੁਲਕ ਅਤੇ ਹਰ ਸੋਚ ਜਾਂ ਵਿਚਾਰਧਾਰਾ ਵਾਰੇ ਮੀਡੀਆ ਜਾਂ ਪ੍ਰਚਾਰ ਸਾਧਨਾਂ ਦੀ ਹੋਂਦ ਦੇ ਕਾਰਣ ਹਰ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਹੋ ਰਹੀ ਹੈ।

ਅਨੰਦਪੁਰ ਸਾਹਿਬ ਦੇ ਮਤੇ ਦੀ ਹਰ ਮੰਗ ਸਾਡਾ ਹੱਕ ਹੈ ਅਤੇ ਹੱਕ ਅਸੀਂ ਲੈ ਕੇ ਰਹਾਂਗੇ: ਸੁਖਦੀਪ ਸਿੰਘ

ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 4 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਵਾਰੇ ਚਰਚਾ ਕੀਤੀ। ਇਹਨਾਂ ਵਿੱਚੋਂ ਮੁੱਖ ਮੁੱਦਾ ਪਾਣੀ ਦੀ ਵੰਡ ਦਾ ਹੈ ਜੋ ਰਾਈਪੇਰੀਅਨ ਸਿਧਾਂਤ ਨਾਲ ਕਰਨ ਦੀ ਗੱਲ ਕੀਤੀ ਗਈ।

ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਨੂੰ ਸੰਤ ਜਰਨੈਲ ਸਿੰਘ ਨਾਲ ਜੋੜਨ ਉੱਤੇ ਇਤਰਾਜ਼ ਹੈ

ਚੰਡੀਗੜ੍ਹ (4 ਜੂਨ, 2010): “ਘੱਲੂਘਾਰਾ ਯਾਦਗਾਰੀ ਮਾਰਚ” ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੰਵਿਧਾਨ, ਮਨੋਰਥਾਂ ਅਤੇ ਵਿਚਾਰਧਾਰਾ ਤੋਂ ਇਲਾਵਾ ਸਿੱਖ ਸਖ਼ਸ਼ੀਅਤਾਂ ਅਤੇ ਸ਼ਹੀਦਾਂ ਬਾਰੇ ਵੀ ਹਾਈ ਕੋਰਟ ਵਿੱਚ ਗੰਭੀਰ ਟਿੱਪਣੀਆਂ ਕੀਤੀ ਹਨ।

ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ “ਦਲ ਖ਼ਾਲਸਾ” ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਸਾਹਮਣੇ ਧਰਨਾ ਸ਼ੁਰੂ

ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ "ਦਲ ਖ਼ਾਲਸਾ" ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਸਾਹਮਣੇ ਧਰਨਾ ਸ਼ੁਰੂ |

ਘੱਲੂਘਾਰਾ ਯਾਦਗਾਰੀ ਮਾਰਚ ਦਾ ਮਸਲਾ ਅਦਾਲਤ ਵਿੱਚ ਲਮਕਿਆ; ਮਾਰਚ ਮੁਲਤਵੀ; ਅਦਾਲਤੀ ਫੈਸਲਾ 4 ਜੂਨ ਨੂੰ

ਚੰਡੀਗੜ੍ਹ (2 ਜੂਨ, 2010): ਭਾਵੇਂ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਅਦਾਲਤ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੀਤਾ ਜਾਣ ਵਾਲਾ ਘੱਲੂਘਾਰਾ ਯਾਦਗਾਰੀ ਮਾਰਚ ਪੰਜਾਬ ਦੇ ਅਮਨ-ਕਾਨੂੰਨ ਲਈ ਖਤਰਾ ਹੈ, ਪਰ ਅਦਾਲਤ ਨੇ ਪੰਚ ਪ੍ਰਧਾਨੀ ਦੇ ਵਕੀਲ ਰਾਜਵਿੰਦਰ ਬੈਂਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਦੱਸਿਆ ਜਾਵੇ ਕਿ ਪੰਚ ਪ੍ਰਧਾਨੀ ਦਲ ਜਮਹੂਰੀ ਤਰੀਕੇ ਨਾਲ ਯਾਦਗਾਰੀ ਮਾਰਚ ਕਿਉਂ ਨਹੀਂ ਕਰ ਸਕਦਾ? ਅਦਲਾਤ ਨੇ ਇਸ ਮਸਲੇ ਦੀ ਸੁਣਵਾਈ 4 ਜੂਨ ਦਿਨ ਸ਼ੁੱਕਰਵਾਰ ਉੱਤੇ ਪਾ ਦਿੱਤੀ ਹੈ।

« Previous PageNext Page »