November 8, 2013 | By ਸਿੱਖ ਸਿਆਸਤ ਬਿਊਰੋ
ਯੂਬਾ ਸਿਟੀ, ਕੈਲੇਫੋਰਨੀਆ (ਨਵੰਬਰ 08, 2013): ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵਾਂ ਨਗਰ ਕੀਰਤਨ ਯੂਬਾ ਸਿਟੀ, ਕੈਲੇਫੋਰਨੀਆ ਵਿਖੇ 3 ਨਵੰਬਰ, 2013 ਦਿਨ ਐਤਵਾਰ ਨੂੰ ਕੀਤਾ ਗਿਆ, ਜਿਸ ਵਿਚ ਸੰਗਤਾਂ ਵੱਲੋਂ ਪੂਰਨ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸਮੂਹ ਸੰਗਤਾਂ ਵਲੋਂ ਰਖਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ 3 ਨਵੰਬਰ ਨੂੰ ਪਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਦਮਦਮੀ ਟਕਸਾਲ ਦੇ ਭਾਈ ਕੁਲਬੀਰ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਜੀ ਨਾਨਕ ਮੱਤੇ ਵਾਲੇ, ਸਮੂਹ ਰਾਗੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਗੁਰਮੁ¤ਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਢਾਡੀਆਂ ਨੇ ਸਮਾਗਮ ਵਿਚ ਭਰਵੀਂ ਹਾਜ਼ਰੀ ਦਿਤੀ।
ਇਸ ਤੋਂ ਬਾਅਦ ਕਾਂਗਰਸਮੈਨ ਜੌਨ ਗੈਰਾਮਿੰਡੀ, ਕਾਂਗਰਸਮੈਨ ਐਮੀ ਬੇਰਾ, ਸਿੱਖ ਕਾਂਗਰੈਸ਼ਨਲ ਕਾਕਸ ਦੇ ਸ. ਹਰਪ੍ਰੀਤ ਸਿੰਘ ਸੰਧੂ, ਸਟੇਟ ਸੈਨੇਟਰ ਜਿਮ ਨੀਲਸਨ, ਸਟੇਟ ਅਸੈਂਬਲੀਮੈਨ ਡਾਨ ਲੋਗ, ਯੂਬਾ ਸਿਟੀ ਦੇ ਮੇਅਰ ਜੌਨ ਬੁਕਲੰਡ, ਸਿਟੀ ਕੋਂਸਲਰ ਤੇਜ ਮਾਨ, ਸਾਬਕਾ ਮੇਅਰ ਤੇ ਸਿਟੀ ਕੌਂਸਲਰ ਕੈਸ਼ ਗਿੱਲ, ਸ਼ਟਰ ਕਾਂਉਟੀ ਸੁਪਰਵਾਈਜ਼ਰ ਜਿਮ ਵਿਟਕਰ, ਡਾ. ਅਮਰਜੀਤ ਸਿੰਘ (ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ.), ਡਾ. ਪ੍ਰਿਤਪਾਲ ਸਿੰਘ (ਕੋਆਰਡੀਨੇਟਰ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ), ਭਾਈ ਜਸਵਿੰਦਰ ਸਿੰਘ ਜੰਡੀ ਗੁਰਦਵਾਰਾ ਫਰੀਮਾਂਟ, ਭਾਈ ਮਨਜੀਤ ਸਿੰਘ ਉਪਲ ਗੁਰੂਘਰ ਸਟਾਕਟਨ, ਭਾਈ ਜਸਵੰਤ ਸਿੰਘ ਹੋਠੀ, ਭਾਈ ਕਾਬਲ ਸਿੰਘ ਬਟਾਲਾ, ਸ. ਰੇਸ਼ਮ ਸਿੰਘ ਅਕਾਲੀ ਦਲ ਅੰਮ੍ਰਿਤਸਰ, ਸ. ਜੀਤ ਸਿੰਘ ਜਨਰਲ ਸਕੱਤਰ ਅਕਾਲੀ ਦਲ ਅੰਮ੍ਰਿਤਸਰ, ਸ. ਰੇਸ਼ਮ ਸਿੰਘ ਨੌਰਥ ਕੈਰੋਲੀਨਾ ਨੇ ਸਮੂਹ ਸਾਧ ਸੰਗਤ ਨੂੰ ਸੰਬੋਧਨ ਕੀਤਾ। ਸਨਿਚਰਵਾਰ ਨੂੰ ਇੱਕ ਵਿਸ਼ੇਸ਼ ਕਵੀ ਦਰਬਾਰ ਵੀ ਹੋਇਆ, ਜੋ ਨਿਰੋਲ ਧਾਰਮਿਕ ਸੀ ਤੇ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਸੀ। ਇਨ੍ਹਾਂ ਦੀਵਾਨਾਂ ਦੌਰਾਨ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਵੀ 31 ਅਕਤੂਬਰ ਨੂੰ ਮਨਾਇਆ ਗਿਆ, ਜਿਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ।
ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਵਿੱਚ ਕਰੀਬ 49 ਵੱਖ-ਵੱਖ ਫਲੋਟਾਂ ਨੇ ਸ਼ਮੂਲੀਅਤ ਕੀਤੀ, ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਵਾਲਾ ਫਲੋਟ ਕਰ ਰਿਹਾ ਸੀ। ਐਤਕਾਂ ਵੀ ਵੱਖ-ਵੱਖ ਕਿਸਮ ਦੀਆਂ ਦੁਕਾਨਾਂ, ਵੱਖ-ਵੱਖ ¦ਗਰ ਤੇ ਪਕਵਾਨ ਸੰਗਤਾਂ ਨੂੰ ਛਕਣ ਲਈ ਮਿਲੇ। ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਵੀ ਕਾਫੀ ਗਿਣਤੀ ’ਚ ਸ਼ਮੂਲੀਅਤ ਕੀਤੀ। ਪੂਰੇ ਨਗਰ ਕੀਰਤਨ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਜੈਕਾਰੇ ਗੂੰਜਦੇ ਰਹੇ। ਬਹੁਤ ਸਾਰੇ ਫਲੋਟਾਂ ਅਤੇ ਸਟਾਲਾਂ ’ਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸਿੱਖ ਯੂਥ ਆਫ ਅਮਰੀਕਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਉਚੇਚੇ ਤੌਰ ’ਤੇ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਗਈ। ਕੈਲੇਫੋਰਨੀਆ ਗੱਤਕਾ ਦਲ ਅਤੇ ਬਹੁਤ ਸਾਰੇ ਹੋਰ ਗੱਤਕਾਂ ਦਲਾਂ ਵਲੋਂ ਨਗਰ ਕੀਰਤਨ ਦੌਰਾਨ ਗੱਤਕੇ ਦਾ ਅਜਿਹਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਸੰਗਤਾਂ ਨੇ ਸਾਹ ਰੋਕ ਕੇ ਵੇਖਿਆ। ਬਹੁਤ ਹੀ ਖੁਸ਼ਗਵਾਰ ਮੌਸਮ ਅਤੇ ਮਾਹੌਲ ਵਿੱਚ ਇਹ ਸਾਲਾਨਾ ਨਗਰ ਕੀਰਤਨ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਸੰਪੂਰਨ ਹੋਇਆ।
Related Topics: Sikhism, Sikhs in California, Sikhs in Untied States