March 15, 2016 | By ਸਿੱਖ ਸਿਆਸਤ ਬਿਊਰੋ
ਦਿੱਲੀ ( 15 ਮਾਰਚ, 2016): ਆਲ ਇੰਡੀਆ ਮਜ਼ਲਿਸ-ਏ-ਇਤੇਹਾਦੁਲ ਮੁਸਲਮੀਨ ਦੇ ਮੁਖੀ ਅਤੇ ਲੋਕ ਸਭਾ ਮੈਂਬਰ ਅਸਦੂਉਦੀਨ ਅਵੈਸੀ ਨੇ ਕਿਹਾ ਕਿ ਉਹ ਭਾਰਤ ਮਾਤਾ ਕੀ ਜੈ ਨਹੀਂ ਕਹਿਣਗੇ। ਅਵੈਸੀ ਦਾ ਇਹ ਬਿਆਨ ਮੋਹਨ ਭਾਗਵਤ ਦੇ ਬਿਆਨ ਦੇ ਜਵਾਬ ਵਿੱਚ ਆਇਆ ਹੈ।
ਪਿਛਲੇ ਦਿਨੀ ਆਰ. ਐੱਸ. ਐੱਸ ਮੁਖੀ ਮੋਹਨ ਭਗਾਵਤ ਵੱਲੋਂ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿਵਾਦ ਦੌਰਾਨ ਬਿਆਨ ਦਿੰਦਿਆਂ ਕਿਹਾ ਸੀ ਕਿ “ਅੱਜ ਕੱਲ ਦੇਸ਼ ਵਿੱਚ ਭਾਰਤ ਮਾਤਾ ਕੀ ਜੈ ਕਹਿਣ ਲਈ ਵੀ ਲੋਕਾਂ ਨੂੰ ਸਿਖਾਉਣਾ ਪੈਂਦਾ ਹੈ।
ਮਹਾਰਾਸ਼ਟਰ ਵਿੱਚ ਐਤਵਾਰ ਨੂੰ ਹੋਈ ਰੇਲ਼ੀ ਦੌਰਾਨ ਅਵੈਸੀ ਨੇ ਆਖਿਆ ਕਿ ” ਮੈਂ ਇਹ ਨਾਅਰਾ ਨਹੀਂ ਲਾਵਾਂਗਾ, ਮੇਰੇ ਭਾਗਵ ਕੀ ਕਰ ਲਵੇਗਾ। ਜੇਕਰ ਮੇਰੀ ਥੌਣ ‘ਤੇ ਚਾਕੂ ਵੀ ਰੱਖ ਦੇਣ ਤਾਂ ਵੀ ਮੈਂ ਇਹ ਨਾਅਰਾ ਨਹੀਂ ਲਾਵਾਂਗਾ।
ਅਵੈਸੀ ਨੇ ਰੈਲੀ ਵਿੱਚ ਬੋਲਦਿਆਂ ਅਤੱਗੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਇਹ ਨਹੀਂ ਲਿਖਿਆ ਕਿ ਇਹ ਨਾਅਰਾ ਲਾਉਣਾ ਜਰੂਰੀ ਹੈ
Related Topics: Asaduddin Owaisi, Hindu Groups, Mohan Bhagwat, RSS