March 11, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਅਤੇ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਬਾਦਲ ਦਲ ਦੇ ਉਮੀਦਵਾਰਾਂ ਵਿਚੋਂ ਸਿਕੰਦਰ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੱਧੂ, ਅਮਿਤ ਰਤਨ, ਸਰੂਪ ਚੰਦ ਸਿੰਗਲਾ, ਹਰਪ੍ਰੀਤ ਸਿੰਘ ਕੋਟਭਾਈ, ਜਗਦੀਪ ਸਿੰਘ ਨਕਈ, ਡਾ. ਨਿਸ਼ਾਨ ਸਿੰਘ ਅਤੇ ਦਿਲਰਾਜ ਸਿੰਘ ਭੂੰਦੜ ਡੇਰਾ ਸਿਰਸਾ ਤੋਂ ਮਦਦ ਲੈਣ ਲਈ ਡੇਰੇ ਦੀ ਸਿਆਸੀ ਸਟੇਜ ’ਤੇ ਗਏ ਸਨ।
ਇਨ੍ਹਾਂ ਵਿਚੋਂ ਬਠਿੰਡਾ ਦਿਹਾਤੀ ਤੋਂ ਬਾਦਲ ਦਲ ਦੇ ਉਮੀਦਵਾਰ ਅਮਿਤ ਰਤਨ ਕੋਟ ਫੱਤਾ ਨੂੰ 40794 ਵੋਟਾਂ ਮਿਲੀਆਂ, ਉਹ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਰੂਬੀ ਤੋਂ ਤਕਰੀਬਨ 11 ਹਜ਼ਾਰ ਵੋਟਾਂ ਤੋਂ ਹਾਰ ਗਏ।
ਬਾਦਲ ਦਲ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੀ ਡੇਰਾ ਸਿਰਸਾ ਦੀ ਹਮਾਇਤ ਲੈਣ ਦਾ ਕੋਈ ਫਾਇਦਾ ਨਹੀਂ ਹੋਇਆ। ਉਹ ਵੀ ਕਾਂਗਰਸ ਦੇ ਮਨਪ੍ਰੀਤ ਬਾਦਲ ਤੋਂ ਹਾਰ ਗਏ। ਬਲਕਿ ਤੀਜੇ ਸਥਾਨ ‘ਤੇ ਰਹੇ। ਇਸ ਸੀਟ ਤੋਂ ਮਨਪ੍ਰੀਤ ਬਾਦਲ ਨੂੰ 63942 ਵੋਟਾਂ ਮਿਲੀਆਂ, ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਨੂੰ 45462 ਵੋਟਾਂ, ਅਤੇ ਡੇਰਾ ਸਿਰਸਾ ਤੋਂ ਹਮਾਇਤ ਲੈਣ ਵਾਲੇ ਸਰੂਪ ਚੰਦ ਸਿੰਗਲਾ ਨੂੰ 37177 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ‘ਤੇ ਰਿਹਾ।
ਡੇਰਾ ਸਿਰਸਾ ਤੋਂ ਹਮਾਇਤ ਲੈਣ ਵਾਲੇ ਬਾਦਲ ਦਲ ਦੇ ਬੁਢਲਾਢਾ ਤੋਂ ਉਮੀਦਵਾਰ ਡਾ. ਨਿਸ਼ਾਨ ਸਿੰਘ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਬੁੱਧ ਰਾਮ ਨੂੰ 52265 ਵੋਟਾਂ ਮਿਲੀਆਂ। ਬੁੱਧ ਰਾਮ ਨੇ ਕਾਂਗਰਸ ਦੀ ਉਮੀਦਵਾਰ ਰਣਜੀਤ ਕੌਰ ਭੱਟੀ (50989 ਵੋਟਾਂ) ਨੂੰ ਹਰਾਇਆ। ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਿਸ਼ਾਨ ਸਿੰਘ ਨੂੰ 50477 ਵੋਟਾਂ ਮਿਲੀਆਂ, ਉਹ ਤੀਜੇ ਸਥਾਨ ‘ਤੇ ਰਹੇ।
ਮਾਨਸਾ ਤੋਂ ਬਾਦਲ ਦਲ ਦਾ ਉਮੀਦਵਾਰ ਜਗਦੀਪ ਸਿੰਘ ਨਕਈ ਵੀ ਤੀਜੇ ਸਥਾਨ ‘ਤੇ ਰਿਹਾ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ 70586 ਵੋਟਾਂ ਮਿਲੀਆਂ, ਮਨੋਜ ਬਾਲਾ (ਕਾਂਗਰਸ) ਨੂੰ 50117 ਵੋਟਾਂ ਮਿਲੀਆਂ ਅਤੇ ਜਗਦੀਪ ਸਿੰਘ ਨਕਈ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ 44232 ਵੋਟਾਂ ਮਿਲੀਆਂ।
ਡੇਰਾ ਸਿਰਸਾ ਤੋਂ ਹਮਾਇਤ ਲੈਣ ਗਏ ਆਗੂਆਂ ਵਿਚੋਂ ਜਨਮੇਜਾ ਸਿੰਘ ਸੇਖੋਂ ਵੀ ਮੌੜ ਸੀਟ ਤੋਂ ਹਾਰ ਗਏ। ਉਨ੍ਹਾਂ ਨੂੰ ਜਗਦੇਵ ਸਿੰਘ (ਆਪ) ਨੇ 15 ਹਜ਼ਾਰ ਵੋਟਾਂ ਤੋਂ ਹਰਾਇਆ।
ਵਿਵਾਦਾਂ ‘ਚ ਰਹਿਣ ਵਾਲੇ ਬਾਦਲ ਦਲ ਦੇ ਮੁੱਖ ਆਗੂਆਂ ਵਿਚੋਂ ਸਿਕੰਦਰ ਮਲੂਕਾ ਨੂੰ ਵੀ ਆਪਣੀ ਸੀਟ ਰਾਮਪੁਰਾ ਫੂਲ ਤੋਂ ਹਾਰ ਦੇਖਣੀ ਪਈ ਹੈ। ਉਹ ਵੀ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ (55269 ਵੋਟਾਂ) ਤੋਂ ਹਾਰ ਗਏ। ਮਲੂਕਾ ਨੂੰ ਡੇਰਾ ਸਿਰਸਾ ਦੀ ਹਮਾਇਤ ਲੈਣ, ਆਪਣੇ ਚੋਣ ਦਫਤਰ ਦੇ ਉਦਘਾਟਨ ਸਮੇਂ ਹਿੰਦੂਵਾਦੀਆਂ ਨੂੰ ਖੁਲ੍ਹ ਦੇਣ ਦਾ ਵੀ ਵੋਟਾਂ ‘ਚ ਫਾਇਦਾ ਨਹੀਂ ਹੋਇਆ। ਉਹ 11 ਹਜ਼ਾਰ ਵੋਟਾਂ ਤੋਂ ਆਪਣੀ ਸੀਟ ਹਾਰ ਗਏ।
ਤਲਵੰਡੀ ਸਾਬੋ ਤੋਂ ਬਾਦਲ ਦਲ ਦੇ ਉਮੀਦਵਾਰ, ਜੀਤ ਮੋਹਿੰਦਰ ਸਿੰਘ ਸਿੱਧੂ, ਜਿਸਨੇ ਡੇਰਾ ਸਿਰਸਾ ਨਾਲ ਮੀਟਿੰਗ ਵਿਚ ਅਹਿਮ ਭੂਮਿਕਾ ਨਿਭਾਈ ਸੀ, ਵੀ ਆਪਣੀ ਸੀਟ ਤੋਂ ਤੀਜੇ ਸਥਾਨ ‘ਤੇ ਰਹੇ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ 54553 ਵੋਟਾਂ ਲੈ ਕੇ ਕਾਂਗਰਸ ਦੇ ਖੁਸ਼ਬਾਜ਼ ਸਿੰਘ ਜਟਾਣਾ (35260 ਵੋਟਾਂ) ਤੋਂ ਜਿੱਤ ਗਏ। ਜੀਤ ਮੋਹਿੰਦਰ ਸਿੱਧੂ ਨੂੰ 34473 ਵੋਟਾਂ ਮਿਲੀਆਂ।
ਚੋਣਾਂ ਦੇ ਨਤੀਜਿਆਂ ਦੇ ਸਬੰਧ ‘ਚ ਵਧੇਰੇ ਜਾਣਕਾਰੀ ਲਈ:
List of Winning and Loosing Candidates in Punjab Assembly Elections 2017 [Live Results] …
Related Topics: Anti-Sikh Deras, Badal Dal, Dera Sauda Sirsa, Punjab Elections Results 2017 (ਪੰਜਾਬ ਚੋਣ ਨਤੀਜੇ 2017), Punjab Results 2017