January 16, 2017 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਵਾਟਸਐਪ ਨੇ ਸਫਾਈ ਦਿੱਤੀ ਹੈ ਕਿ ਉਸਦੇ ਪਲੇਟਫਾਰਮ ‘ਤੇ ਭੇਜੇ ਜਾਣ ਵਾਲੇ ਏਨਕ੍ਰਿਪਟੈਡ (encrypted) ਸੁਨੇਹੇ ਨੂੰ ਵਿਚਾਲੇ ਨਾ ਤਾਂ ਕੋਈ ਰੋਕ ਕੇ ਪੜ੍ਹ ਸਕਦਾ ਹੈ ਅਤੇ ਨਾ ਹੀ ਉਸ ‘ਚ ਰੁਕਾਵਟ ਪਾਈ ਜਾ ਸਕਦੀ ਹੈ। ਵਾਟਸਐਪ ਵਲੋਂ ਕਿਹਾ ਗਿਆ ਕਿ ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਹੀ ਵਾਟਸਐਪ ਕਾਲ ਅਤੇ ਸੁਨੇਹੇ ਸ਼ੁਰੂ ਤੋਂ ਅਖੀਰ ਤਕ ਡਿਫਾਲਟ ਰੂਪ (by default) ਏਨਕ੍ਰਿਪਟੈਡ ਹੀ ਹਨ।
‘ਦਾ ਗਾਰਜੀਅਨ’ ਦੀ ਸ਼ੁੱਕਰਵਾਰ ਦੀ ਰਿਪੋਰਟ ‘ਚ ਕਿਹਾ ਗਿਆ ਕਿ ਵਾਟਸਐਪ ‘ਚ ਇਕ ਸੁਰੱਖਿਆ ਸਬੰਧੀ ਖਾਮੀ ਹੈ ਜਿਸ ਕਰਕੇ ਫੇਸਬੁੱਕ ਅਤੇ ਹੋਰ ਇਸਦੇ ਏਨਕ੍ਰਿਪਟੈਡ ਸੁਨੇਹਿਆਂ ਨੂੰ ਪੜ੍ਹ ਸਕਦੇ ਹਨ ਜਾਂ ਇਸ ਵਿਚ ਰੁਕਾਵਟ ਪਾ ਸਕਦੇ ਹਨ।
ਵਾਟਸਐਪ ਦੇ ਸਹਿਯੋਗੀ ਸੰਸਥਾਪਕ ਬ੍ਰਾਇਨ ਏਕਟਨ ਨੇ ਰੇਡਿਟ (Reditt) ‘ਤੇ ਸਾਂਝੇ ਕੀਤੇ ਸੁਨੇਹੇ ‘ਚ ਕਿਹਾ, “ਦਾ ਗਾਰਜੀਅਨ ਦੀ ਵਾਟਸਐਪ ‘ਚ ਸੁਰੱਖਿਆ ਖਾਮੀ ਦੀ ਰਿਪੋਰਟ ਗਲਤ ਹੈ। ਵਾਟਸਐਪ ਸਰਕਾਰ ਨੂੰ ਵੀ ਆਪਣੀ ਪ੍ਰਣਾਲੀ ‘ਚ ਦਖਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸ ਸਬੰਧ ‘ਚ ਵਾਟਸਐਪ ਸਰਕਾਰ ਵਲੋਂ ਕਿਸੇ ਵੀ ਬੇਨਤੀ ਨੂੰ ਨਹੀਂ ਮੰਨੇਗੀ ਅਤੇ ਉਸਦੇ ਖਿਲਾਫ ਲੜੇਗੀ। ਵਾਟਸਐਪ ਨੇ ਇਸ ਸਬੰਧ ‘ਚ ਇਕ ਤਕਨੀਕੀ ‘ਵ੍ਹਾਈਟ ਪੇਪਟ’ ਜਾਰੀ ਕੀਤਾ ਹੈ ਜਿਸ ਵਿਚ ਐਂਡ ਟੂ ਐਂਡ ਇਨਕ੍ਰਿਪਸ਼ਨ ਨੂੰ ਲਾਗੂ ਕਰਨ ਦੀ ਜਾਣਕਾਰੀ ਵਿਸਥਾਨ ਨਾਲ ਦਿੱਤੀ ਗਈ ਹੈ।
(ਸਰੋਤ: ਨਿਊਜ਼ ਏਜੰਸੀ ਆਈ.ਏ.ਐਨ.ਐਸ.)
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
WhatsApp Data Security Concerns: SCI notice to Facebook, Centre …
Related Topics: Facebook, IT, Science and Technology, WhatsApp