June 25, 2014 | By ਸਿੱਖ ਸਿਆਸਤ ਬਿਊਰੋ
ਔਕਲੈਂਡ (25 ਜੂਨ 2014) : ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲ਼ੈਂਡ ਜੋ ਕਿ ਉਟਾਹੂਹੂ ਅਤੇ ਟਾਕਾਨੀਨੀ ਗੁਰੂ ਘਰਾਂ ਦਾ ਪ੍ਰਬੰਧ ਚਲਾਉਦੀ ਹੈ,ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 3 ਫੁੱਟੀ ਕ੍ਰਿਪਾਨ ਲਿਜਾਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਜਾ ਰਹੀ ਪਾਬੰਧੀ ਦਾ ਸਖਤ ਵਿਰੋਧ ਕੀਤਾ ਹੈ ।
ਇਸ ਦੇ ਨਾਲ ਹੀ ਐਵਨਡੇਲ, ਟੌਰੰਗਾ, ਕਰਾਇਸਟਚਰਚ, ਪਾਲਮਰਸਟਨ ਨੌਰਥ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਆਂ ਨੇ ਵੀ ਇਸ ਦਾ ਸਖਤ ਵਿਰੋਧ ਕਰਦੇ ਕਿਹਾ ਕੇ ਸ਼੍ਰੋਮਣੀ ਕਮੇਟੀ ਕਿਰਪਾਨ ‘ਤੇ ਪਾਬੰਧੀ ਲਾ ਕੇ ਕਿਹੜਾ ਸੁਨੇਹਾ ਦੇਣਾ ਚਾਹੁੰਦੀ ਹੈ? ਦੁਨੀਆਂ ਭਰ ‘ਚ ਕ੍ਰਿਪਾਨ ਦਾ ਕੇਸ ਲੜ ਰਹੇ ਸਿੱਖਾਂ ਦੇ ਹੌਂਸਲੇ ਇਸ ਫੈਸਲੇ ਨਾਲ ਢਹਿ ਢੇਰੀ ਹੋਏੇ ਹਨ । ਜਿਸ ਤਖਤ ਤੋਂ ਸਿੱਖ ਮੀਰੀ ਤੇ ਪੀਰੀ ਦੀ ਤਲਵਾਰ ਪਹਿਨਣ ਦਾ ਪ੍ਰਣ ਕਰਦਾ ਹੈ ਅਤੇ ਆਪਣਾ ਸਿਧਾਂਤ ਮੰਨਦਾ ਹੈ, ਉਸ ਸਥਾਨ ਤੋਂ ਹੀ ਇਹ ਪਾਬੰਧੀ ਲਾ ਕੇ ਅਸੀਂ ਖੁਦ ਵਿਰੋਧੀ ਬਣ ਰਹੇ ਹਾਂ। ਸਿੱਖ ਵਿਰੋਧੀ ਏਜੰਸੀਆਂ ਜੋ ਸਿੱਖਾਂ ਨੂੰ ਹਥਿਆਰ ਰਹਿਤ ਕਰਨ ‘ਚ ਲੱਗੀਆਂ ਹਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ ਤਰ੍ਹਾਂ ਨਾਲ ਹੁਲਾਰਾ ਦਿੱਤਾ ਜਾ ਰਿਹਾ ਹੈ।
ਜਾਰੀ ਪ੍ਰੈਸ ਬਿਆਨ ਵਿਚ ਦਲਜੀਤ ਸਿੰਘ, ਰਾਜਿੰਦਰ ਸਿੰਘ, ਰਣਵੀਰ ਸਿੰਘ , ਪਰਗਟ ਸਿੰਘ, ਵਰਿੰਦਰ ਸਿੰਘ ਜਿੰਦਰ, ਮਨਜਿੰਦਰ ਸਿੰਘ ਬਾਸੀ, ਸੁਖਦੇਵ ਸਿੰਘ ਬੈਂਸ, ਕਮਲਜੀਤ ਸਿੰਘ ਬੈਨੀਪਾਲ, ਸਰਵਨ ਸਿੰਘ ਅਗਵਾਨ, ਹਰਦੀਪ ਸਿੰਘ ਗਿੱਲ, ਕਸ਼ਮੀਰ ਸਿੰਘ ਟੌਰੰਗਾ, ਸੁਖਦੇਵ ਸਿੰਘ ਸਮਰਾ, ਹਰਪ੍ਰੀਤ ਸਿੰਘ ਗਿੱਲ, ਬਲਵੀਰ ਸਿੰਘ ਮੁੱਗਾ, ਖੜਕ ਸਿੰਘ, ਹਰਮੇਸ਼ ਸਿੰਘ, ਜਰਨੈਲ ਸਿੰਘ ਚਰਨਜੀਤ ਸਿੰਘ, ਜੀਵਨ ਸਿੰਘ ਹੇਸਟਿੰਗਜ਼, ਚਰਨ ਸਿੰਘ ਹਰਦੀਪ ਸਿੰਘ ਕਰਾਇਸਚਰਚ, ਨਰਿੰਦਰ ਸਿੰਘ ਬਲਰਾਜ ਸਿੰਘ ਐਵਨਡੇਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਐਗਜਿਕਟਵ ਕਮੇਟੀ ਦੇ ਮੈਂਬਰਾਂ ਨੂੰ ਤੁਰੰਤ ਇਹ ਫੈਸਲਾ ਵਾਪਿਸ ਲੈਣ ਲਈ ਕਿਹਾ ਹੈ।
ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪੀਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦੀ ਰਾਖੀ ਕਰਨ ।ਉਹਨਾਂ ਕਿਹਾ ਕੇ ਭਾਈ ਦਿਲਾਵਰ ਸਿੰਘ ਦੀ ਬਰਸੀ ਵੀ ਆ ਰਹੀ ਹੈ ਇਸ ਤਰ੍ਹਾਂ ਇਹ ਪਾਬੰਧੀਆਂ ਲਗਾਤਾਰ ਵਧਦੀਆਂ ਜਾਣਗੀਆਂ । ਇਸ ਦੇ ਨਾਲ ਹੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਵੀ ਅਪੀਲ ਕੀਤੀ ਹੈ ਕੇ ਜਿਨ੍ਹਾਂ ਨੌਜੁਆਂਨਾਂ ਨੂੰ ਕੇਸਾਂ ਚ ਫੜਿਆ ਗਿਆ ਹੈ ਉਹ ਕੇਸ ਤੁਰੰਤ ਵਾਪਿਸ ਲੈ ਕੇ ਉਹਨਾਂ ਨੂੰ ਰਿਹਾਅ ਕਰਵਾਇਆ ਜਾਵੇ ਅਤੇ ਦੋਨਾਂ ਧਿਰਾਂ ਵਲੋਂ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇ ।
Related Topics: Akal Takhat Sahib, Avtar Singh Makkar, Shiromani Gurdwara Parbandhak Committee (SGPC), Sikh Diaspora, Sikhs in New zealand