May 7, 2014 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ,(6 ਮਈ 2014):-ਭਾਜਪਾ ਅਤੇ ਆਰ. ਐਸ. ਐਸ ਸਮੇਤ ਹਿੰਦੂਵਾਦੀ ਕੱਟੜ ਜੱਥੇਬੰਦੀਆਂ ਜਿੱਥੇ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ ਉੱਥੇ ਨਾਲ ਹੀ ਭਾਰਤੀ ਰਾਜਨੀਤੀ ਵਿੱਚ ਸਰਗਰਮ ਧਰਮ ਨਿਰਪੱਖ ਕਹਾਉਣ ਵਾਲਆਂਿ ਤਾਕਤਾਂ ਨੇ ਮੋਦੀ ਵਿਰੁੱਧ ਸਫਬੰਦੀ ਸ਼ੁਰੂ ਕਰ ਦਿੱਤੀ ਹੈ।
ਅਜਿਹਾ ਲਗਦਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਸਿਆਸੀ ਦੁਸ਼ਮਣਾ ਨੂੂੰ ਵੀ ਇੱਕਜੁਟ ਕਰ ਦਿੱਤਾ। ਇੱਕ ਪਾਸੇ ਵਾਰਨਸੀ ‘ਚ ਮੋਦੀ ਨੂੰ ਰੋਕਣ ਲਈ ਪੁਰਾਣੇ ਵਿਰੋਧੀ ਅਜੈ ਰਾਏ ਅਤੇ ਮੁਖਤਾਰ ਅੰਸਾਰੀ ਇੱਕਠੇ ਹੋ ਗਏ, ਉਥੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਪਾਣੀ ਪੀ ਕੇ ਕੋਸਣ ਵਾਲੇ ਖੱਬੇ ਪੱਖੀ ਦਲ ਵੀ ਮੋਦੀ ਨੂੰ ਰੋਕਣ ਲਈ ਮਮਤਾ ਦੇ ਨਾਲ ਗਠਜੋੜ ਕਰ ਸਕਦੇ ਹਨ।
ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਏ ਬੀ ਬਰਧਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੱਛਮੀ ਬੰਗਾਲ ਦੀ ਮੁੰਖ ਮੰਤਰੀ ਮਮਤਾ ਬੈਨਰਜੀ ਨਾਲ ਗਠਜੋੜ ਕਰਨ ਵਿੱਚ ਕੋਈ ਸੰਕੋ ਨਹੀਂ ਹੈ। ਇੱਕ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਮਤਾ ਨਾਲ ਗਠਜੋੜ ਕਰਕੇ ਮੋਦੀ ਨੂੰ ਰੋਕਣਾ ਸੰਭਵ ਹੋਇਆ ਤਾਂ ਅਸੀਂ ਅਜਿਹਾ ਹੀ ਕਰਾਂਗੇ।
ਉਨ੍ਹਾਂ ਕਿਹਾ ਕਿ ਮੇਰੇ ਖਿਆਲ ਨਾਲ ਭਾਜਪਾ ਨੂੰ 160 ਤੋਂ 170 ਸੀਟਾਂ ਮਿਲਣਗੀਆਂ। ਅਜਿਹੇ ਵਿੱਚ ਭਾਜਪਾ ਨੂੰ ਸੱਤਾ ‘ਚੋਂ ਬਾਹਰ ਰੱਖਣਾ ਸਾਡਾ ਮੁੱਖ ਮਕਸਦ ਹੋਵੇਗਾ। ਅਸੀਂ ਸਾਰੇ ਬਦਲ ਖੁੱਲ੍ਹੇ ਰੱਖੇ ਹਨ।
Related Topics: BJP, CPI, Indian Parliament Election 2014, Narindera Modi