July 11, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ / ਪਟਿਆਲਾ: ਅੰਮ੍ਰਿਤਸਰ ਵਿਖੇ ਇਕ ਨਿੱਜੀ ਚੈਨਲ ਦੁਆਰਾ ਜਾਤ-ਪਾਤ ‘ਤੇ ਕਰਵਾਈ ਚਰਚਾ ਦੌਰਾਨ ਬਾਦਲ ਦਲ ਦੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਸਮਾਜ ਨੂੰ ਜਾਤ-ਪਾਤ ਵਿੱਚ ਵੰਡਣ ਦਾ ਜੋ ਇਲਜਾਮ ਡਾ. ਭੀਮ ਰਾਓ ਅੰਬੇਦਕਰ ਜੀ ਤੇ ਲਗਾਇਆ ਗਿਆ ਹੈ, ਨਿਰਾਧਾਰ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਐਸਸੀ/ਐਸਟੀ ਵਿੰਗ ਦੇ ਪੰਜਾਬ ਮੁੱਖੀ ਦੇਵ ਮਾਨ ਨੇ ਨਿਖੇਧੀ ਕਰਦੇ ਕਿਹਾ ਕਿ ਆਪ ਦੀ ਸਮੁੱਚੀ ਲੀਡਰਸ਼ਿਪ ਇਸ ਦੀ ਨਿੰਦਾ ਕਰਦੀ ਹੈ ਅਤੇ ਵਿਰਸਾ ਸਿੰਘ ਵਲਟੋਹਾ ਤੋਂ ਇਸ ਘਿਣੌਨੀ ਹਰਕਤ ਲਈ ਸਮੁਚੇ ਦਲਿਤ ਸਮਾਜ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗਣ ਦੀ ਮੰਗ ਕਰਦੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੀ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਵਜ਼ਾਰਤ ਵਿਚੋਂ ਬਰਖਾਸਤ ਕੀਤਾ ਜਾਵੇ। ਜੇ ਵਿਰਸਾ ਸਿੰਘ ਵਲਟੋਹਾ ਨੇ ਜਨਤਕ ਤੌਰ ‘ਤੇ ਇਕ ਹਫਤੇ ਦੇ ਅੰਦਰ ਮੁਆਫੀ ਨਾ ਮੰਗੀ ਅਤੇ ਮੁੱਖ ਮੰਤਰੀ ਪੰਜਾਬ ਨੇ ਵਲਟੋਹਾ ਨੂੰ ਬਰਖਾਸਤ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਆਪਣੀ ਇਸ ਸਬੰਧੀ ਅਗਲੀ ਰਣਨੀਤੀ ਤਹਿ ਕਰੇਗੀ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਸੀ/ ਐਸਟੀ ਵਿੰਗ ਦੇ ਪੰਜਾਬ ਪ੍ਰਧਾਨ ਦੇਵ ਮਾਨ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਕਿਹਾ ਕੇ ਜੇਕਰ ਵਲਟੋਹਾ ਮੁਆਫੀ ਨਹੀਂ ਮੰਗਦੇ ਤਾ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕਰੇਗੀ। ਇਸ ਮੌਕੇ ਉਹਨਾ ਨਾਲ ਪੰਜਾਬ ਦੇ ਐਸਸੀ/ਐਸਟੀ ਵਿੰਗ ਦੇ ਜਨਰਲ ਸਕੱਤਰ ਸੰਤੋਖ ਸਿੰਘ ਸਲਾਣਾ, ਮਨਦੀਪ ਕੌਰ ਮੀਤ ਪ੍ਰਧਾਨ ਪੰਜਾਬ, ਜ਼ੋਨ ਇੰਚਾਰਜ ਡਾ. ਬਲਬੀਰ ਸਿੰਘ, ਬਰਿੰਦਰ ਕੁਮਾਰ ਜ਼ੋਨ ਇੰਚਾਰਜ ਐਸਸੀ ਐਸਟੀ ਵਿੰਗ ਤੋਂ ਇਲਾਵਾ ਪਰਦੀਪ ਜੋਸ਼ਨ, ਕਿਰਪਾਲ ਸੈਣੀ, ਸਵਿੰਦਰ ਧੰਨੰਜੇ ਪਰਮਜੀਤ ਕੈਂਥ ਲਲਿਤ ਕੁਮਾਰ, ਮਨਿਦਰ ਸਿੰਘ ਭਟੋ, ਰਾਜ ਕੁਮਾਰ ਹਾਜ਼ਰ ਸਨ।
Related Topics: Aam Aadmi Party, Caste system in india, Virsa Singh Valtoha