ਸਿਆਸੀ ਖਬਰਾਂ

ਲੰਬੀ ਹਲਕੇ ‘ਚ ਪੈਸੇ ਵੰਡਣ ਆਏ ਬਾਦਲ ਦਲ ਦੇ ਆਗੂ ਵਿੱਕੀ ਮਿੱਢੂਖੇੜਾ ਦੀ ਗੱਡੀ ਦੀ ਭੰਨਤੋੜ

February 3, 2017 | By

ਲੰਬੀ: ਆਮ ਆਦਮੀ ਪਾਰਟੀ ਦੇ ਲੰਬੀ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਜਰਨੈਲ ਸਿੰਘ ਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦਲ ਉੱਤੇ ਵੋਟਰਾਂ ਨੂੰ ਪੈਸੇ ਵੰਡਣ ਦਾ ਇਲਜ਼ਾਮ ਲਾਇਆ ਹੈ।

ਦੋਵਾਂ ਹੀ ਉਮੀਦਵਾਰਾਂ ਨੇ ਅਕਾਲੀ ਆਗੂ ਵਿੱਕੀ ਮਿੱਢੂਖੇੜਾ ‘ਤੇ ਲੰਬੀ ਹਲਕੇ ਦੇ ਹੱਕਵਾਲਾ ਪਿੰਡ ਵਿੱਚ ਲੋਕਾਂ ਨੂੰ ਪੈਸੇ ਵੰਡਣ ਦਾ ਇਲਜ਼ਾਮ ਲਾਇਆ ਹੈ। ਕੈਪਟਨ ਤੇ ਜਰਨੈਲ ਸਿੰਘ ਨੇ ਸਬੰਧਤ ਪਿੰਡ ਦਾ ਦੌਰਾ ਕੀਤਾ। ਇਸ ਦੌਰਾਨ ਦੋਵਾਂ ਆਗੂਆਂ ਨੂੰ ਦੇਖ ਕੇ ਬਾਦਲ ਦਲ ਦੇ ਆਗੂ ਆਪਣੀ ਗੱਡੀਆਂ ਛੱਡ ਕੇ ਫ਼ਰਾਰ ਹੋ ਗਏ।

ਜ਼ੀ ਨਿਊਜ਼ ਵਲੋਂ ਬਾਦਲ ਦਲ ਦੇ ਆਗੂ ਵਲੋਂ ਪੈਸੇ ਵੰਡਣ ਦੀ ਚਲਾਈ ਗਈ ਖ਼ਬਰ ਦਾ ਦ੍ਰਿਸ਼

ਜ਼ੀ ਨਿਊਜ਼ ਵਲੋਂ ਬਾਦਲ ਦਲ ਦੇ ਆਗੂ ਵਲੋਂ ਪੈਸੇ ਵੰਡਣ ਦੀ ਚਲਾਈ ਗਈ ਖ਼ਬਰ ਦਾ ਦ੍ਰਿਸ਼

ਇਸ ਤੋਂ ਭੀੜ ਨੇ ਮਿੱਢੂਖੇੜਾ ਦੀ ਗੱਡੀ ਗ਼ੁੱਸੇ ਵਿੱਚ ਆ ਕੇ ਭੰਨ ਦਿੱਤੀ। ਦੂਜੇ ਪਾਸੇ ਮਿੱਢੂਖੇੜਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਆਖਿਆ ਹੈ। ਮਿੱਢੂਖੇੜਾ ਅਨੁਸਾਰ ਉਹ ਪਿੰਡ ਵਿੱਚ ਕਿਸੇ ਜਾਣਕਾਰ ਦੀ ਮੌਤ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕਰਨ ਲਈ ਗਿਆ ਸੀ। ਮਿੱਢੂਖੇੜਾ ਨੇ ਪਿੰਡ ਵਿੱਚ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਹੋਣ ਉੱਤੇ ਵੀ ਇਤਰਾਜ਼ ਪ੍ਰਗਟਾਇਆ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਭੀੜ ਵੱਲੋਂ ਮਿੱਢੂਖੇੜਾ ਦੀ ਗੱਡੀ ਕੀਤੀ ਗਈ ਭੰਨ-ਤੋੜ ਨੂੰ ਜਾਇਜ਼ ਕਰਾਰ ਦਿੱਤਾ ਹੈ। ਕੈਪਟਨ ਅਨੁਸਾਰ ਮਿੱਢੂਖੇੜਾ ਪੈਸੇ ਵੰਡਣ ਲਈ ਆਇਆ ਸੀ। ਪਿੰਡ ਵਾਲਿਆਂ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਤੇ ਉਸ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ। ਦੂਜੇ ਪਾਸੇ ਮਲੋਟ ਦੇ ਡੀਐਸਪੀ ਐਸਐਸ ਮਾਨ ਨੇ ਆਖਿਆ ਹੈ ਕਿ ਮਿੱਢੂਖੇੜਾ ਪਿੰਡ ਵਿੱਚ ਕਿਸੇ ਦੇ ਘਰ ਹੋਈ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਆਇਆ ਸੀ। ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Villagers, AAP, Congress Accuse SAD (Badal) leader for Distributing Money in Lambi before polls …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,