Site icon Sikh Siyasat News

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਦੀ ਬਹਾਲੀ ਲਈ ਵਿਚਾਰ ਗੋਸਟਿ ਹੋਈ

ਚੰਡੀਗੜ੍ਹ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਦੀ ਬਹਾਲੀ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੂਰੀ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਚਾਰ ਗੋਸਟਿ ਕਰਵਾਈ ਗਈ।

ਵਿਚਾਰ ਗੋਸਟਿ ਦੌਰਾਨ ਹਾਜਰ ਸੰਗਤਾਂ

ਇਸ ਵਿਚਾਰ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਵਿਚਰ ਰਹੇ ਪ੍ਰਬੰਧਕੀ ਜਥੇ ਅਤੇ ਸਿੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਗੋਸਟਿ ਦੀ ਆਰੰਭਤਾ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਨਾਲ ਹੋਈ। ਉਪਰੰਤ ਭਾਈ ਮਲਕੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਮੋਹਨ ਸਿੰਘ, ਭਾਈ ਗੁਰਨੈਬ ਸਿੰਘ ਰਾਮਪੁਰਾ, ਭਾਈ ਨਰਿੰਦਰ ਸਿੰਘ ਕਾਲਾਬੂਲਾ, ਭਾਈ ਜਸਬੀਰ ਸਿੰਘ ਧੂਰਾ, ਭਾਈ ਅਮਨਦੀਪ ਸਿੰਘ ਧੂਰੀ, ਭਾਈ ਇੰਦਰਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਅਲਾਲ, ਭਾਈ ਅੰਮ੍ਰਿਤਪਾਲ ਸਿੰਘ ਬੁਗਰਾ, ਭਾਈ ਅਮਾਨਤ ਸਿੰਘ, ਭਾਈ ਨਿਰਮਲ ਸਿੰਘ ਪੁੰਨਾਵਾਲ, ਭਾਈ ਰਣਜੀਤ ਸਿੰਘ ਕਾਂਝਲਾ ਆਦਿ ਬੁਲਾਰਿਆਂ ਨੇ ਸੰਗਤ ਨਾਲ ਵੀਚਾਰ ਸਾਂਝੇ ਕਰਦਿਆਂ ਗੁਰੂ ਸਾਹਿਬ ਦੇ ਅਦਬ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਨੂੰ ਪਛਾਣਨ ਅਤੇ ਇਸ ਦਿਸ਼ਾ ਵਿਚ ਕਦਮ ਵਧਾਉਣ ਤੇ ਜ਼ੋਰ ਦਿੱਤਾ।

ਵਿਚਾਰ ਗੋਸਟਿ ਦੌਰਾਨ ਬੁਲਾਰੇ ਅਪਣੇ ਵਿਚਾਰ ਸਾਂਝੇ ਕਰਦੇ ਹੋਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version