ਸਿੱਖ ਖਬਰਾਂ

ਵਿਸਾਖੀ ਮੌਕੇ ਕੀਤੀ ਗਈ ਪੰਥਕ ਕਾਨਫਰੰਸ ਦੀਆਂ ਝਲਕੀਆਂ

April 18, 2011 | By

Stage at Talwandi Saboਤਲਵੰਡੀ ਸਾਬੋ (17 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ 14 ਅਪ੍ਰੈਲ, 2011 ਨੂੰ ਤਖਤ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਬਠਿੰਡਾ ਮਾਰਗ ਉੱਤੇ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਹੇਠ ਲਿਖੇ ਛੇ ਮਤੇ ਪ੍ਰਵਾਣ ਕੀਤੇ ਗਏ:

ਪਹਿਲਾ ਮਤਾ:
ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਅਨੇਕਾਂ ਕੁਰਬਾਨੀਆਂ ਤੇ ਲੰਮੀ ਜੱਦੋ-ਜਹਿਦ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਗੁਰਮਤਿ ਸਿਧਾਂਤਾਂ ਅਨੁਸਾਰ ਚਲਾਉਣ ਲਈ ਹੋਂਦ ਵਿਚ ਲਿਆਂਦੀ ਗਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਖੁਦ ਮਹੰਤੀ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਿਲੱਖਣ ਹਸਤੀ ਨੂੰ ਵੀ ਢਾਹ ਲੱਗ ਰਹੀ ਹੈ। ਇਸ ਲਈ ਇਹ ਜਰੂਰੀ ਹੋ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਬਰਕਰਾਰ ਰੱਖਣ, ਗੁਰਦੁਆਰਾ ਪ੍ਰਬੰਧ ਵਿਚ ਬੁਨਿਆਦੀ ਸੁਧਾਰ ਲਿਆਉਣ ਤੇ ਦੇਹਧਾਰੀ ਗੁਰੂ-ਡੰਮ ਨੂੰ ਭਾਂਜ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੌਜੂਦਾ ਕਾਬਜ਼ ਧਿਰ ਤੋਂ ਮੁਕਤ ਕਰਵਾਇਆ ਜਾਵੇ। ਅੱਜ ਦਾ ਇਹ ਇਕੱਠ ਸਮੂਹ ਸੂਝਵਾਨ ਤੇ ਸੁਹਿਰਦ ਪੰਥਕ ਧਿਰਾਂ ਨੂੰ ਇਸ ਕਾਰਜ ਲਈ ਸਾਂਝੇ ਤੇ ਜ਼ੋਰਦਾਰ ਉਪਰਾਲੇ ਕਰਨ ਦਾ ਸੱਦਾ ਦਿੰਦਾ ਹੈ।

ਦੂਜਾ ਮਤਾ:
ਭਾਰਤ ਅੰਦਰ ਸਿੱਖ ਕੌਮ ਨੂੰ ਮਿੱਥ ਕੇ ਹਕੂਮਤੀ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ ਹੈ। ਜੂਨ ਤੇ ਨਵੰਬਰ 1984 ਦੇ ਘੱਲੂਘਾਰੇ ਤੇ ਇਸ ਤੋਂ ਬਾਅਦ ਤਕਰੀਬਨ ਦਹਾਕਾ ਭਰ ਸਿੱਖਾਂ ਉੱਪਰ ਸਰਕਾਰੀ ਫੌਜੀ, ਨੀਮ ਫੌਜੀ ਤੇ ਪੁਲਿਸ ਫੋਰਸਾਂ ਵੱਲੋਂ ਕੀਤੇ ਜੁਲਮ; ਜਿਸ ਵਿਚ ਸਿੱਖਾਂ ਨੂੰ ਝੂਠੇ ਮੁਕਾਬਲਿਆਂ, ਜ਼ਬਰੀ ਲਾਪਤਾ ਕਰਕੇ, ਗੈਰਕਾਨੂੰਨੀ ਹਿਰਾਸਤਾਂ ਤੇ ਤਸ਼ੱਦਦ ਰਾਹੀਂ ਖਤਮ ਕੀਤਾ ਗਿਆ, ਉਹ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਯੋਜਨਾਬੱਧ ਕਾਰਵਾਈ ਹੈ। ਭਾਈ ਸੋਹਣਜੀਤ ਸਿੰਘ ਸੁਰਸਿੰਘ ਦਾ ਪੁਲਿਸ ਤਸ਼ੱਦਦ ਦੌਰਾਨ ਕੀਤਾ ਗਿਆ ਕਤਲ ਤੇ ਅਨੇਕਾਂ ਸਿੱਖ ਨੌਜਵਾਨਾਂ ਉੱਤੇ ਪੁਲਿਸ ਹਿਰਾਸਤ ਵਿਚ ਕੀਤਾ ਜਾਂਦਾ ਤਸ਼ੱਦਦ ਇਸ ਗੱਲ ਦਾ ਸਬੂਤ ਹੈ ਕਿ ਕੌਮਾਂਤਰੀ ਕਾਨੂੰਨਾਂ ਦੀ ਸਖਤ ਮਨਾਹੀ ਦੇ ਬਾਵਜੂਦ ਅੱਜ ਵੀ ਸਿੱਖਾਂ ਨੂੰ ਸਰਕਾਰੀ ਜਬਰ ਦਾ ਅੰਨੇਵਾਹ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅੱਜ ਦਾ ਇਹ ਇਕੱਠ “ਸਿੱਖਸ ਫਾਰ ਜਸਟਿਸ” ਵੱਲੋਂ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਤੇ ਦੋਸ਼ੀਆਂ ਖਿਲਾਫ ਕੌਮਾਂਤਰੀ ਕਾਰਵਾਈ ਕਰਨ ਦੇ ਯਤਨਾਂ ਦੀ ਪੂਰਨ ਹਿਮਾਇਤ ਕਰਦਾ ਹੋਇਆ ਸਮੂਹ ਸੁਹਿਰਦ ਧਿਰਾਂ ਨੂੰ ਇਸ ਸੰਬੰਧੀ ਆਪਸੀ ਤਾਲਮੇਲ ਤੇ ਸਹਿਯੋਗ ਵਧਾਉਣ ਦਾ ਹੋਕਾ ਦਿੰਦਾ ਹੈ।

ਤੀਜਾ ਮਤਾ:
ਪੰਜਾਬ ਸਰਕਾਰ ਵੱਲੋਂ ਸਿਆਸੀ ਮੁਫਾਦਾਂ ਕਾਰਨ ਕਾਨੂੰਨ ਦੀ ਦੁਰਵਰਤੋਂ ਕਰਕੇ ਭਾਈ ਦਲਜੀਤ ਸਿੰਘ, ਚੇਅਰਮੈਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਅਤੇ ਹੋਰਨਾਂ ਸਿੱਖ ਆਗੂਆਂ ਤੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਅੱਜ ਦਾ ਇਹ ਇਕੱਠ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਾ ਹੋਇਆ ਪੰਜਾਬ ਸਰਕਾਰ ਵੱਲੋਂ ਝੂਠੇ ਕੇਸਾਂ ਤਹਿਤ ਨਜ਼ਰਬੰਦ ਕੀਤੇ ਗਏ ਸਿੱਖ ਆਗੂਆਂ ਤੇ ਨੌਜਵਾਨਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਦਾ ਹੈ।

ਚੌਥਾ ਮਤਾ:
ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਭਾਰਤ ਸਰਕਾਰ ਦੀ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਰੱਖਣ ਦੀ ਕਾਰਵਾਈ ਇਨ੍ਹਾਂ ਨੌਜਵਾਨਾਂ ਨੂੰ ਮਾਨਸਿਕ ਤੌਰ ਉੱਤੇ ਤਸੀਹੇ ਦੇਣ ਦੀ ਹੀ ਕਾਰਵਾਈ ਹੈ। ਸੰਨ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਤੇ ਤਕਰੀਬਨ ਦਹਾਕਾ ਭਰ ਤੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਕਾਰਨ ਫਾਂਸੀ ਵਾਲੀ ਚੱਕੀ ਵਿਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ (ਵਾਸੀ ਪਿੰਡ ਦਿਆਲਪੁਰਾ ਭਾਈਕਾ, ਜਿਲ੍ਹਾ ਬਠਿੰਡਾ) ਦੀ ਵਿਗੜ ਰਹੀ ਸਿਹਤ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੋਇਆ ਅੱਜ ਦਾ ਇਹ ਇਕੱਠ ਸਮੂਹ ਨਜ਼ਰਬੰਦਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ ਅਕਾਲ ਪੁਰਖ ਪਾਸ ਅਰਦਾਸ ਕਰਦਾ ਹੈ।

ਪੰਜਵਾਂ ਮਤਾ:
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਾ ਦ੍ਰਿੜ ਨਿਸ਼ਚਾ ਹੈ ਕਿ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਖੁਦਮੁਖਤਿਆਰ ਸਿੱਖ ਰਾਜ ਦੀ ਕਾਇਮੀ ਹੈ ਜਿਸ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 29 ਅਪ੍ਰੈਲ, 1986 ਨੂੰ ਜੁੜੇ ਸਮੂਹ ਖਾਲਸਾ ਪੰਥ ਨੇ ਖ਼ਾਲਸਤਾਨ ਦੇ ਐਲਾਨ ਦੇ ਰੂਪ ਵਿਚ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇਸ ਨਿਸ਼ਾਨੇ ਪ੍ਰਤੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਾ ਹੋਇਆ ਇਸ ਦੀ ਪੂਰਤੀ ਲਈ ਸਮੇਂ ਤੇ ਹਾਲਾਤ ਮੁਤਾਬਿਕ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਮੁੜ ਦਹੁਰਾਉਂਦਾ ਹੈ।

ਛੇਵਾਂ ਮਤਾ:
ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਪੰਜਾਬ ਸਰਕਾਰ ਸਿੱਖ ਸਿਧਾਤਾਂ ਤੇ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੈ ਕਿਉਂਕਿ ਅੱਜ ਸਿੱਖ ਦੀ ਦਸਤਾਰ ਤੇ ਚੁੰਨੀ ਪੰਜਾਬ ਵਿਚ ਥਾਂ-ਥਾਂ ਰੋਲੀ ਜਾ ਰਹੀ ਹੈ, ਸਿੱਖ ਪੰਥ ਦੀ ਵਿਰਾਸਤ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਯੂਨੀਵਰਸਿਟੀ ਬਣਾਉਂਣ ਦੇ ਨਾਮ ‘ਤੇ ਨਿੱਜੀ ਹੱਥਾਂ ਵਿਚ ਸੌਂਪਿਆ ਜਾ ਰਿਹਾ ਹੈ ਅਤੇ ਪੰਜਾਬ ਦੀ ਕਿਰਸਾਨੀ ਤੇ ਨੌਜਵਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ, ਗੱਲ ਕੀ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਇਸ ਲਈ ਪੰਜਾਬ ਵਿਚ ਗੁਰੂਆਂ ਦੁਆਰਾ ਦਰਸਾਏ ਮੀਰੀ-ਪੀਰੀ ਦੇ ਸਿਧਾਂਤ ਅਧਾਰਤ ਸੁੱਚੀ ਸਿਆਸਤ ਨੂੰ ਲਾਗੂ ਕਰਨ ਲਈ ਲਾਮਬੱਧੀ ਕੀਤੀ ਜਾਵੇ।

Bhai Harpal Singh and Family of Udham Singhਸ਼ਹੀਦ ਊਧਮ ਸਿੰਘ ਦੇ ਪਰਵਾਰ ਦਾ ਹਾਲ ਤੇ ਮਦਦ:

ਇਸ ਮੌਕੇ ਵਿਸਾਖੀ ਵਾਲੇ ਦਿਨ 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆ ਵਾਲੇ ਬਾਗ ਵਿਚ ਸਾਕਾ ਵਰਤਾਉਣ ਵਾਲੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਲੰਡਨ ਜਾ ਕੇ ਸੋਧਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਇਕੱਲੇ ਵਾਰਸ ਉਹਨਾਂ ਦੀ ਭੈਣ ਦੇ ਪੋਤਾ-ਪੋਤੀ ਅਜੀਤ ਸਿੰਘ ਤੇ ਸੱਤਿਆ ਦੇਵੀ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਜੋ ਕਿ ਦਿਹਾੜੀ ਕਰਕੇ ਆਪਣਾ ਪਾਲਣ-ਪੋਸ਼ਣ ਕਰ ਰਹੇ ਹਨ ਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਸਿਫਾਰਸ ਹੋਣ ਦੇ ਬਾਵਜੂਦ ਅਜੀਤ ਸਿੰਘ ਨੂੰ ਪੰਜਾਬ ਸਰਕਾਰ ਬਿਜਲੀ ਬੋਰਡ ਵਿਚ ਬਤੌਰ ਕਾਮਾ ਵੀ ਨੌਕਰੀ ਨਹੀਂ ਦੇ ਰਹੀ। ਇਸ ਮੌਕੇ ਪੰਥਕ ਸਟੇਜ ਵਲੋਂ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ 51000/- ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ।
ਕੌਣ-ਕੌਣ ਹਾਜ਼ਰ ਹੋਏ:
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਮਿੱਕਰ ਸਿੰਘ ਮੁਕੰਦਪੁਰ (ਕੌਮੀ ਪੰਚ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਹਰਪਾਲ ਸਿੰਘ ਚੀਮਾ (ਸਕੱਤਰ ਜਨਰਲ, ਅਕਾਲੀ ਦਲ ਪੰਚ ਪ੍ਰਧਾਨੀ), ਬਾਬਾ ਹਰਦੀਪ ਸਿੰਘ ਮਹਿਰਾਜ (ਮੁਖੀ, ਪੰਚ ਪ੍ਰਧਾਨੀ ਧਰਮ ਪ੍ਰਚਾਰ ਕਮੇਟੀ), ਭਾਈ ਬਲਜਿੰਦਰ ਸਿੰਘ ਖ਼ਾਲਸਾ (ਪ੍ਰਧਾਨ, ਏਕ ਨੂਰ ਖ਼ਾਲਸਾ ਫੌਜ), ਭਾਈ ਸੁਖਵਿੰਦਰ ਸਿੰਘ ਖ਼ਾਲਸਾ (ਪ੍ਰਧਾਨ, ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਹਰਿਆਣਾ), ਭਾਈ ਪਰਮਜੀਤ ਸਿੰਘ ਗਾਜ਼ੀ (ਪ੍ਰਧਾਨ, ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਮੋਹਕਮ ਸਿੰਘ (ਕਨਵੀਨਰ, ਖ਼ਾਲਸਾ ਐਕਸ਼ਨ ਕਮੇਟੀ), ਭਾਈ ਸਰਬਜੀਤ ਸਿੰਘ ਘੁਮਾਣ (ਜਨਰਲ ਸਕੱਤਰ, ਦਲ ਖ਼ਾਲਸਾ), ਭਾਈ ਅਮਰੀਕ ਸਿੰਘ ਈਸੜੂ ਤੇ ਭਾਈ ਜਸਬੀਰ ਸਿੰਘ ਖੰਡੂਰ (ਦੋਵੇਂ ਜਨਰਲ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਬਲਦੇਵ ਸਿੰਘ ਸਰਸਾ ਤੇ ਭਾਈ ਸੰਤੋਖ ਸਿੰਘ ਸਲਾਣਾ (ਦੋਵੇਂ ਵਿਸ਼ੇਸ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਦਰਸ਼ਨ ਸਿੰਘ ਜਗਾ ਰਾਮਤੀਰਥ (ਜਥੇਬੰਦਕ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਸਤਿਨਾਮ ਸਿੰਘ ਬਹਿਰੂ (ਆਲ ਇੰਡੀਆ ਫਾਰਮਰਜ਼ ਐਸ਼ੋ:), ਮਾਤਾ ਮਲਕੀਤ ਕੌਰ ਜਗਾ ਰਾਮਤੀਰਥ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਜਗਦੀਸ਼ ਸਿੰਘ ਖ਼ਾਲਸਾ, ਭਾਈ ਮੁਹੈਣ ਸਿੰਘ ਕੁਰਾਈਵਾਲਾ, ਭਾਈ ਹਰਪਾਲ ਸਿੰਘ ਮੌਜੇਵਾਲ, ਭਾਈ ਦਲਜੀਤ ਸਿੰਘ ਮੌਲਾ, ਬੀਬੀ ਸੋਹਣਜੀਤ ਕੌਰ ਕੱਲਰ ਭੇਣੀ, ਭਾਈ ਬਾਬੂ ਸਿੰਘ ਮੋਰਜੰਡ, ਭਾਈ ਅਜੀਤ ਸਿੰਘ ਲੱਖੀਆ, ਭਾਈ ਸੂਰਤ ਸਿੰਘ ਖਾਲਸਾ, ਭਾਈ ਮਨਜੀਤ ਸਿੰਘ ਫਾਜ਼ਿਲਕਾ, ਭਾਈ ਸ਼ਿਵਰਾਜ ਸਿੰਘ ਡੱਬਵਾਲੀ, ਭਾਈ ਦਰਸ਼ਨ ਸਿੰਘ ਬੈਣੀ, ਭਾਈ ਓਕਾਰ ਸਿੰਘ ਭਦੌੜ, ਭਾਈ ਅਮਰਜੀਤ ਸਿੰਘ ਡਾਲਾ, ਭਾਈ ਰੇਸ਼ਮ ਸਿੰਘ ਮੋਗਾ, ਭਾਈ ਦਿਲਬਾਗ ਸਿੰਘ ਰੋਪੜ, ਭਾਈ ਜਸਵੀਰ ਸਿੰਘ ਡਾਂਗੋ, ਭਾਈ ਮੱਖਣ ਸਿੰਗ ਗੰਢੂਆਂ, ਬਾਬਾ ਸਤਨਾਮ ਸਿੰਘ ਦਿਆਲਪੁਰ, ਭਾਈ ਸਰਿੰਦਰ ਸਿੰਘ ਨਥਾਣਾ, ਭਾਈ ਬਲਜਿੰਦਰ ਸਿੰਘ ਮੋਰਜੰਡ ਅਦਿ ਹਾਜ਼ਰ ਸਨ।

ਇਸ ਮੌਕੇ ਵਿਸਾਖੀ ਵਾਲੇ ਦਿਨ 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆ ਵਾਲੇ ਬਾਗ ਵਿਚ ਸਾਕਾ ਵਰਤਾਉਣ ਵਾਲੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਲੰਡਨ ਜਾ ਕੇ ਸੋਧਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਇਕੱਲੇ ਵਾਰਸ ਉਹਨਾਂ ਦੀ ਭੈਣ ਦੇ ਪੋਤਾ-ਪੋਤੀ ਅਜੀਤ ਸਿੰਘ ਤੇ ਸੱਤਿਆ ਦੇਵੀ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਜੋ ਕਿ ਦਿਹਾੜੀ ਕਰਕੇ ਆਪਣਾ ਪਾਲਣ-ਪੋਸ਼ਣ ਕਰ ਰਹੇ ਹਨ ਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਸਿਫਾਰਸ ਹੋਣ ਦੇ ਬਾਵਜੂਦ ਅਜੀਤ ਸਿੰਘ ਨੂੰ ਪੰਜਾਬ ਸਰਕਾਰ ਬਿਜਲੀ ਬੋਰਡ ਵਿਚ ਬਤੌਰ ਕਾਮਾ ਵੀ ਨੌਕਰੀ ਨਹੀਂ ਦੇ ਰਹੀ। ਇਸ ਮੌਕੇ ਪੰਥਕ ਸਟੇਜ ਵਲੋਂ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ 51000/- ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ।

ਕੌਣ-ਕੌਣ ਹਾਜ਼ਰ ਹੋਏ:

Sangat at Talwandi Saboਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਮਿੱਕਰ ਸਿੰਘ ਮੁਕੰਦਪੁਰ (ਕੌਮੀ ਪੰਚ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਹਰਪਾਲ ਸਿੰਘ ਚੀਮਾ (ਸਕੱਤਰ ਜਨਰਲ, ਅਕਾਲੀ ਦਲ ਪੰਚ ਪ੍ਰਧਾਨੀ), ਬਾਬਾ ਹਰਦੀਪ ਸਿੰਘ ਮਹਿਰਾਜ (ਮੁਖੀ, ਪੰਚ ਪ੍ਰਧਾਨੀ ਧਰਮ ਪ੍ਰਚਾਰ ਕਮੇਟੀ), ਭਾਈ ਬਲਜਿੰਦਰ ਸਿੰਘ ਖ਼ਾਲਸਾ (ਪ੍ਰਧਾਨ, ਏਕ ਨੂਰ ਖ਼ਾਲਸਾ ਫੌਜ), ਭਾਈ ਸੁਖਵਿੰਦਰ ਸਿੰਘ ਖ਼ਾਲਸਾ (ਪ੍ਰਧਾਨ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ), ਭਾਈ ਪਰਮਜੀਤ ਸਿੰਘ ਗਾਜ਼ੀ (ਪ੍ਰਧਾਨ, ਸਿੱਖ ਸਟੂਡੈਂਟਸ ਫੈਡਰੇਸ਼ਨ), ਭਾਈ ਮੋਹਕਮ ਸਿੰਘ (ਕਨਵੀਨਰ, ਖ਼ਾਲਸਾ ਐਕਸ਼ਨ ਕਮੇਟੀ), ਭਾਈ ਸਰਬਜੀਤ ਸਿੰਘ ਘੁਮਾਣ (ਜਨਰਲ ਸਕੱਤਰ, ਦਲ ਖ਼ਾਲਸਾ), ਭਾਈ ਅਮਰੀਕ ਸਿੰਘ ਈਸੜੂ ਤੇ ਭਾਈ ਜਸਬੀਰ ਸਿੰਘ ਖੰਡੂਰ (ਦੋਵੇਂ ਜਨਰਲ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਬਲਦੇਵ ਸਿੰਘ ਸਰਸਾ ਤੇ ਭਾਈ ਸੰਤੋਖ ਸਿੰਘ ਸਲਾਣਾ (ਦੋਵੇਂ ਵਿਸ਼ੇਸ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਦਰਸ਼ਨ ਸਿੰਘ ਜਗਾ ਰਾਮਤੀਰਥ (ਜਥੇਬੰਦਕ ਸਕੱਤਰ, ਅਕਾਲੀ ਦਲ ਪੰਚ ਪ੍ਰਧਾਨੀ), ਭਾਈ ਸਤਿਨਾਮ ਸਿੰਘ ਬਹਿਰੂ (ਆਲ ਇੰਡੀਆ ਫਾਰਮਰਜ਼ ਐਸ਼ੋ:), ਮਾਤਾ ਮਲਕੀਤ ਕੌਰ ਜਗਾ ਰਾਮਤੀਰਥ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਜਗਦੀਸ਼ ਸਿੰਘ ਖ਼ਾਲਸਾ, ਭਾਈ ਮੁਹੈਣ ਸਿੰਘ ਕੁਰਾਈਵਾਲਾ, ਭਾਈ ਹਰਪਾਲ ਸਿੰਘ ਮੌਜੇਵਾਲ, ਭਾਈ ਦਲਜੀਤ ਸਿੰਘ ਮੌਲਾ, ਬੀਬੀ ਸੋਹਣਜੀਤ ਕੌਰ ਕੱਲਰ ਭੇਣੀ, ਭਾਈ ਬਾਬੂ ਸਿੰਘ ਮੋਰਜੰਡ, ਭਾਈ ਅਜੀਤ ਸਿੰਘ ਲੱਖੀਆ, ਭਾਈ ਸੂਰਤ ਸਿੰਘ ਖਾਲਸਾ, ਭਾਈ ਮਨਜੀਤ ਸਿੰਘ ਫਾਜ਼ਿਲਕਾ, ਭਾਈ ਸ਼ਿਵਰਾਜ ਸਿੰਘ ਡੱਬਵਾਲੀ, ਭਾਈ ਦਰਸ਼ਨ ਸਿੰਘ ਬੈਣੀ, ਭਾਈ ਓਕਾਰ ਸਿੰਘ ਭਦੌੜ, ਭਾਈ ਅਮਰਜੀਤ ਸਿੰਘ ਡਾਲਾ, ਭਾਈ ਰੇਸ਼ਮ ਸਿੰਘ ਮੋਗਾ, ਭਾਈ ਦਿਲਬਾਗ ਸਿੰਘ ਰੋਪੜ, ਭਾਈ ਜਸਵੀਰ ਸਿੰਘ ਡਾਂਗੋ, ਭਾਈ ਮੱਖਣ ਸਿੰਗ ਗੰਢੂਆਂ, ਬਾਬਾ ਸਤਨਾਮ ਸਿੰਘ ਦਿਆਲਪੁਰ, ਭਾਈ ਸਰਿੰਦਰ ਸਿੰਘ ਨਥਾਣਾ, ਭਾਈ ਬਲਜਿੰਦਰ ਸਿੰਘ ਮੋਰਜੰਡ ਅਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,