ਵਿਦੇਸ਼ » ਸਿੱਖ ਖਬਰਾਂ

ਅਮਰੀਕੀ ਅਦਾਲਤ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ

March 5, 2016 | By

ਵਾਸ਼ਿੰਗਟਨ ( 4 ਮਾਰਚ, 2016): ਅਮਰੀਕੀ ਫੌਜ ਵਿੱਚ ਇੱਕ ਫੋਜੀ ਵਜੋਂ ਸੇਵਾ ਨਿਬਾਅ ਰਹੇ ਇੱਕ ਸਿੱਖ ਸਰਦਾਰ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ   ਇਕ ਅਮਰੀਕੀ ਅਦਾਲਤ ਨੇ ਸਿਮਰਤਪਾਲ ਸਿੰਘ ਨੂੰ ਸਿੱਖ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ ਹੈ।

ਅਮਰੀਕੀ ਫੌਜ ਵਿਚ ਸਿੱਖਾਂ ਦੇ ਧਾਰਮਿਕ ਆਜ਼ਾਦੀ ਹੱਕਾਂ ਨੂੰ ਬਹਾਲ ਰੱਖਣ ਦੀ ਪੁਸ਼ਟੀ ਕਰਦਿਆਂ ਇਕ ਅਮਰੀਕੀ ਅਦਾਲਤ ਨੇ ਫ਼ੌਜ ਦੇ ਕੈਪਟਨ ਸਿਮਰਤਪਾਲ ਸਿੰਘ (28) ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ ਅਤੇ ਹੁਣ ਉਹ ਨੌਕਰੀ ਦੌਰਾਨ ਕੇਸ ਤੇ ਦਾਹੜੀ ਸਮੇਤ ਦਸਤਾਰ ਸਜਾ ਸਕੇਗਾ।

ਕੈਪਟਨ ਸਿਮਰਤਪਾਲ ਸਿੰਘ

ਕੈਪਟਨ ਸਿਮਰਤਪਾਲ ਸਿੰਘ

ਜ਼ਿਕਰਯੋਗ ਹੈ ਕਿ ਭਾਰਤੀ-ਅਮਰੀਕੀ ਫ਼ੌਜੀ ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਆਜ਼ਾਦੀ ਨਾ ਮਿਲਣ ‘ਤੇ ਅਮਰੀਕੀ ਰੱਖਿਆ ਮੰਤਰਾਲੇ ਖਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।

ਅਮਰੀਕੀ ਰੱਖਿਆ ਮੰਤਰਾਲੇ ਨੇ ਸਿਮਰਤਪਾਲ ਸਿੰਘ ਨੂੰ ਬੀਤੇ ਸਾਲ ਦਸੰਬਰ ਮਹੀਨੇ ਵਿਚ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਦਸਤਾਰ ਬੰਨ੍ਹਣ ਅਤੇ ਕੇਸ ਰੱਖਣ ਦੀ ਆਰਜ਼ੀ ਆਗਿਆ ਦਿੱਤੀ ਗਈ ਸੀ ਜੋ ਇਸ ਸਾਲ 31 ਮਾਰਚ ਤੱਕ ਕਾਇਮ ਰਹਿਣੀ ਸੀ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

USA: Court Denies Discriminatory Test for Sikh Soldier; Defends Religious Freedom

ਵੇਰਵਿਆਂ ਅਨੁਸਾਰ ਹੁਣ ਅਮਰੀਕੀ ਫ਼ੌਜ ਨੇ ਕੈਪਟਨ ਸਿਮਰਤਪਾਲ ਸਿੰਘ ਨੂੰ ਹਦਾਇਤ ਦਿੱਤੀ ਸੀ ਕਿ ਉਹ ਆਪਣੀ ਨੌਕਰੀ ਜਾਰੀ ਰੱਖਣ ਲਈ ਮੁੱਢਲੀ ਸ਼ਰਤ ਵਜੋਂ ਨਿਵੇਕਲੇ ਤੇ ਗੈਰ-ਮਿਆਰੀ ਟੈਸਟ ਪੂਰੇ ਕਰੇ।

ਸਿਮਰਤਪਾਲ ਸਿੰਘ ਅਮਰੀਕੀ ਫੌਜ ਵਿੱਚ ਰਹਿੰਦਿਆਂ ਅਫਗਾਨਿਸਤਾਨ ਸਮੇਤ ਕਈ ਮਹੱਤਵਪੂਰਣ ਥਾਵਾਂ ‘ਤੇ ਡਿਊਟੀ ਨਿਭਾਅ ਚੁੱਕਿਆ ਹੈ। ਉਸਨੂੰ ਉਸਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਫੌਜ ਵੱਲੋਂ ਚਾਂਦੀ ਦੇ ਤਮਗੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,