September 24, 2010 | By ਸਿੱਖ ਸਿਆਸਤ ਬਿਊਰੋ
ਇੱਥੇ ਦਸਣਯੋਗ ਹੈ ਕਿ ਕਮਲ ਨਾਥ ਦੇ ਖਿਲਾਫ ਇਹ ਕੇਸ ਅਪ੍ਰੈਲ 2010 ਨੂੰ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਅਤੇ ਪੀੜਤ ਜਸਬੀਰ ਸਿੰਘ ਤੇ ਮੁਹਿੰਦਰ ਸਿੰਘ ਵਲੋਂ ਦਾਇਰ ਕੀਤਾ ਗਿਆ ਸੀ। ਇਸੇ ਸਬੰਧ ਵਿਚ ਬੀਤੇ ਦਿਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿਲ ਨਿਊਯਾਰਕ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਅਮਰੀਕਾ ਦੀਆਂ ਟਰਾਈਸਟੇਟ ਗੁਰਦੁਆਰਾ ਕਮੇਟੀਆਂ ਤੇ ਵੱਖ ਵੱਖ ਸਿਖ ਜਥੇਬੰਦੀਆਂ ਸ਼ਾਮਿਲ ਹੋਈਆਂ। ਮੀਟਿੰਗ ਵਿਚ ਸ਼ਾਮਿਲ ਸਮੂਹ ਗੁਰਦੁਆਰਾ ਕਮੇਟੀਆਂ ਤੇ ਸਿਖ ਜਥੇਬੰਦੀਆਂ ਦੇ ਆਗੂਆਂ ਨੇ ਅਮਰੀਕਾ ਵਿਚ ਕਮਲ ਨਾਥ ਖਿਲਾਫ ਚਲਾਏ ਜਾ ਰਹੇ ਕੇਸ ਦੀ ਪੁਰਜ਼ੋਰ ਸਮਰਥਨ ਕੀਤਾ ਤੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਦੇ ਖਿਲਾਫ ਅਮਰੀਕਾ ਵਿਚ ਕੇਸ ਹਰ ਹਾਲ ਵਿਚ ਲੜਾਂਗੇ ਤੇ ਸਮੂਹ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਨਸਾਫ ਦੀ ਇਸ ਲੜਾਈ ਵਿਚ ਪੂਰੀ ਤਰਾਂ ਸਮਰਥਨ ਦਿੱਤਾ ਜਾਵੇ। ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਪਹਿਲੀ ਨਵੰਬਰ 2010 ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਸਵੇਰੇ 11 ਤੋਂ 3 ਵਜੇ ਤੱਕ ਇਨਸਾਫ ਰੈਲੀ ਕੀਤੀ ਜਾਵੇਗੀ ਤੇ ਇਸ ਤੋਂ ਉਪਰੰਤ ਸ਼ਾਮ 4 ਤੋਂ 6 ਵਜੇ ਤੱਕ ਸਿਖ ਨਸਲਕੁਸ਼ੀ ਕਾਨਫਰੰਸ ਕੀਤੀ ਜਾਵੇਗੀ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਅਦਾਲਤ ਵਲੋਂ ਬੀਤੀ 7 ਸਤੰਬਰ 2010 ਨੂੰ ਜਾਰੀ ਕੀਤਾ ਗਿਆ ਹੁਕਮ ਕਮਲ ਨਾਥ ਖਿਲਾਫ ਮੁਕੱਦਮੇ ਦੀ ਸ਼ੁਰੂਆਤ ਹੈ ਜਿਸ ਨੇ 1 ਨਵੰਬਰ 1984 ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਜਿਸ ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ।
ਮੀਟਿੰਗ ਵਿਚ ਸ਼ਾਮਿਲ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿਲ ਨਿਊਯਾਰਕ ਤੋਂ ਮਾਸਟਰ ਮੁਹਿੰਦਰ ਸਿੰਘ ਤੇ ਜਰਨੈਲ ਸਿੰਘ ਗਿਲਜੀਆਂ ਨੇ ਕਿਹਾ ਕਿ ਪਹਿਲੀ ਨਵੰਬਰ 1984 ਨੂੰ ਨਵੀਂ ਦਿੱਲੀ ਵਿਚ ਸਿਖਾਂ ਨੂੰ ਜਿਊਂਦੇ ਸਾੜਣ ਵਾਲੀ ਭੀੜ ਦੀ ਅਗਵਾਈ ਕਰਨ ਵਾਲੇ ਕਮਲ ਨਾਥ ਦੇ ਖਿਲਾਫ ਅਮਰੀਕਾ ਵਿਚ ਕੇਸ ਚਲਣੇ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਕਿਹਾ ਭਾਰਤ ਵਿਚ ਨਾ ਸਹੀ ਪਰ ਅਮਰੀਕਾ ਵਰਗੇ ਦੇਸ਼ ਵਿਚ ਸਿਖ ਨਸਲਕੁਸ਼ੀ ਦੇ ਪੀੜਤਾਂ ਦੀ ਸੁਣਵਾਈ ਹੋ ਰਹੀ ਹੈ ਜਿਸ ਤੋਂ ਭਾਰਤ ਸਰਕਾਰ ਨੂੰ ਸਿਖਣਾ ਚਾਹੀਦਾ ਹੈ।
ਇਸੇ ਤਰਾਂ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਅਮਰੀਕੀ ਅਦਾਲਤ ਵਲੋਂ ਕਮਲ ਨਾਥ ਖਿਲਾਫ ਮੁਕੱਦਮਾ ਚਲਾਉਣ ਦਾ ਹੁਕਮ ਦੇਣਾ ਇਕ ਸ਼ੁਰੂਆਤ ਹੈ ਤੇ ਇਸੇ ਤਰਾਂ ਨਵੰਬਰ 1984 ਸਿਖ ਨਸਲਕੁਸ਼ੀ ਦੇ ਹੋਰ ਦੋਸ਼ੀਆਂ ਖਿਲਾਫ ਵੀ ਇਸੇ ਤਰਾਂ ਅਮਰੀਕਾ ਵਿਚ ਕੇਸ ਚਲਾਇਆ ਜਾਵੇਗਾ ਤੋਂ ਜੋ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੇ ਉਕਤ ਦੋਸ਼ੀ ਅਮਰੀਕਾ ਕਦੀ ਨਾ ਆ ਸਕਣ।
ਇਸੇ ਤਰਾਂ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ ਤੋਂ ਸਤਨਾਮ ਸਿੰਘ ਵਿਰਕ ਤੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਵਲੋਂ ਸ਼ੁਰੂ ਕੀਤੀ ਗਈ ਇਨਸਾਫ ਦੀ ਲੜਾਈ ਦਾ ਉਹ ਪੂਰਾ ਸਮਰਥਨ ਕਰਦੇ ਹਨ ਤੇ ਅਮਰੀਕਾ ਵਿਚ ਕਮਲ ਨਾਥ ਖਿਲਾਫ ਚਲਾਏ ਜਾਣ ਵਾਲੇ ਕੇਸ ਨੂੰ ਡੱਟਕੇ ਲੜਣਗੇ।
ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ ਫਰਸ਼ਿੰਗ ਤੋਂ ਹਰਦੇਵ ਸਿੰਘ ਪੱਡਾ, ਗੁਰਦੁਆਰਾ ਸੰਤ ਸਾਗਰ ਬੈਲਾਰੋਜ਼ ਤੋਂ ਬਾਬਾ ਸੱਜਣ ਸਿੰਘ ਨੇ ਕਿਹਾ ਕਿ ਉਹ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਖਿਲਾਫ ਅਮਰੀਕਾ ਵਿਚ ਕੇਸ ਚਲਾਏ ਜਾਣ ਦਾ ਪੁਰਜ਼ੋਰ ਸਮਰਥਨ ਕਰਦੇ ਹਨ ਤੇ ਸਮੁੱਚੇ ਸਿਖ ਭਾਈਚਾਰੇ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ।
ਇਸੇ ਤਰਾਂ ਸਿਖ ਯੂਥ ਆਫ ਅਮਰੀਕਾ ਤੋਂ ਯਾਦਵਿੰਦਰ ਸਿੰਘ, ਡਾ. ਰਣਜੀਤ ਸਿੰਘ, ਜਸਬੀਰ ਸਿੰਘ (ਪ੍ਰਧਾਨ ਸਿਖ ਯੂਥ ਆਫ ਅਮਰੀਕਾ), ਬਲਕਾਰ ਸਿੰਘ, ਗੁਰੂ ਗੋਬਿੰਦ ਸਿੰਘ ਸਿਖ ਸੈਂਟਰ ਪਲੇਨਵਿਊ ਨਿਊਯਾਰਕ ਦੇ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਢੱਲ ਨੇ ਕਿਹਾ ਕਿ ਅਮਰੀਕਾ ਵਿਚ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਖਿਲਾਫ ਕੇਸ ਚਲਾਇਆ ਜਾਣਾ ਇਕ ਸ਼ੁਰੂਆਤ ਹੈ ਤੇ ਇਸੇ ਤਰਾਂ ਬਾਕੀ ਬਾਕੀ ਦੋਸ਼ੀਆਂ ਖਿਲਾਫ ਵੀ ਇਸੇ ਤਰਾਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਭਾਰਤ ਵਿਚ ਹੋਣਾ ਚਾਹੀਦਾ ਸੀ ਉਹ ਸਿਖਸ ਫਾਰ ਜਸਟਿਸ ਨੇ ਅਮਰੀਕਾ ਵਿਚ ਕਰ ਵਿਖਾਇਆ ਹੈ।
ਅਮਰੀਕਾ ਵਿਚ ਕਮਲ ਨਾਥ ਖਿਲਾਫ ਕੇਸ ਚਲਾਉਣ ਦਾ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਜਥੇਬੰਦੀਆਂ ਨੇ ਸਮਰਥਣ ਕੀਤਾ ਹੈ ਜਿਨ੍ਹਾਂ ਵਿਚ-
ਨਿਊਯਾਰਕ ਤੌੰ ਗੁਰਦੁਆਰਾ ਸਿਖ ਕਲਚਰਲ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿਖ ਸੈਂਟਰ, ਰਿਚਮੰਡ ਹਿਲ-ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ, ਫਲਸ਼ਿੰਗ-ਗੁਰਦੁਆਰਾ ਸਿੰਘ ਸਭਾ ਆਫ ਨਿਊਯਾਰਕ (ਬਾਉਨੀ ਸਟਰੀਟ), ਫਲਸ਼ਿੰਗ-ਗੁਰਦੁਆਰਾ ਸੰਤ ਸਾਗਰ ਬੈਲਾਰੋਜ਼-ਖਾਲਸਾ (ਫਲਸ਼ਿੰਗ ਸਕੂਲ), ਕੁਈਨਜ਼ ਵਿਲੇਜ-ਗੁਰਦੁਆਰਾ ਮਾਤਾ ਸਾਹਿਬ ਕੌਰ ਗਲੇਨ ਕੋਵ ਲਾਂਗ ਆਈਲੈਂਡ-ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਖ ਸੈਂਟਰ, ਪਲੇਨਵਿਊ-ਰਾਮਗੜੀਆ ਸਿਖ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਸੰਤ ਬਾਬਾ ਮੱਝਾ ਸਿੰਘ, ਸਾਊਥ ਓਜ਼ੋਨ ਪਾਰਕ-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਵੁਡਸਾਈਡ-ਹਡਸਨ ਵੈਲੀ ਸਿਖ ਸੁਸਾਇਟੀ ਮਿਡਲ ਟਾਊਨ, ਸਿਖ ਗੁਰਦੁਆਰਾ ਆਫ ਵੈਸਟਚੈਸਟਰ ਚਪਾਕੁਆ-ਸਿਖ ਐਸੋਸੀਏਸ਼ਨ ਆਪ ਸਟੇਟਨ ਆਈਲੈਂਡ, ਸਟੇਟਨ ਆਈਲੈਂਡ-ਗੁਰਦੁਆਰਾ ਆਫ ਰੋਚੈਸਟਰ, ਪੈਨ ਫੀਲਡ-ਮਿਡ ਹਡਸਨ ਸਿਖ ਕਲਚਰਲ ਸੁਸਾਇਟੀ, ਫਿਸਕਹਿਲ, ਮੱਝਾ ਸਿੰਘ ਓਜ਼ੋਨ ਪਾਰਕ-ਸਿਖ ਯੂਥ ਆਫ ਅਮਰੀਕਾ, ਨਿਊਜਰਸੀ ਤੌੰ ਗੁਰਦਆਰਾ ਦਸਮੇਸ਼ ਦਰਬਾਰ ਕਾਰਟਰੇਟ-ਗੁਰਦੁਆਰਾ ਸਿੰਘ ਸਭਾ ਕਾਰਟਰੇਟ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨਰਾਕ-ਗੁਰਦੁਆਰਾ ਗਾਰਡਨ ਸਟੇਟ ਸਿਖ ਐਸੋਸੀਏਸ਼ਨ ਬ੍ਰਿਜ ਵਾਟਰ-ਸੈਂਟਰਲ ਜਰਸੀ ਸਿਖ ਐਸੋਸੀਏਸ਼ਨ, ਵਿੰਡਸਰ-ਗੁਰਦੁਆਰਾ ਸਿਖ ਸਭਾ ਸੈਂਟਰਲ ਜਰਸੀ-ਖਾਲਸਾ ਦਰਬਾਰ ਬਰਲਿੰਗਟਨ-ਗੁਰਦੁਆਰਾ ਗੁਰੂ ਨਾਨਕ ਸਿਖ ਸੁਸਾਇਟੀ ਆਫ ਡੇਲਾਵੇਰਾ ਵੈਲੀ, ਡੈਪਟਫੋਰਡ-ਨਾਨਕ ਨਾਮ ਜਹਾਜ , ਜਰਸੀ ਸਿਟੀ , ਮੈਟਰੋਪਾਲਿਟਨ ਏਰੀਆ(ਵਾਸ਼ਿੰਗਟਨ-ਮੈਰੀਲੈਂਡ-ਵਰਜੀਨੀਆ) ਤੌੰ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਐਮ ਡੀ-ਜੀ ਐਨ ਐਫ ਏ, ਐਮ ਡੀ-ਸਿਖ ਐਸੋਸੀਏਸ਼ਨ ਆਫ ਬਾਲਟੀਮੋਰ, ਮੈਰੀਲੈਂਡ-ਗੁਰਦੁਆਰਾ ਸਿੰਘ ਸਭਾ ਬਰੋਡੈਕ-ਸਿਖ ਸੈਂਟਰ ਆਪ ਵਿਰਜੀਨੀਆ-ਸਿਖ ਫਾਉਂਡੇਸ਼ਨ ਆਫ ਵਰਜੀਨੀਆ-ਸਿਖ ਗੁਰਦੁਆਰਾ ਆਪ ਗਰੇਟਰ ਵਾਸ਼ਿੰਗਟਨ, ਵਰਜੀਨੀਆ-ਗੁਰਦੁਆਰਾ ਰਾਜ ਖਾਲਸਾ ਰੈਂਡਨ ਵਰਜੀਨੀਆ, ਪੈਨਸਿਲਵੇਨੀਆ ਤੌੰ ਫਿਲਾਡੈਲਫੀਆ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ ਆਫ ਸੀ ਪੀ ਏ (ਬਲਿਊ ਮਾਉਂਟੇਨ), ਮਿਸ਼ੀਗਨ ਤੌੰ ਗੁਰੂ ਨਾਨਕ ਸਿਖ ਟੈਂਪਲ, ਪਲਾਈਮਾਊਥ ਟੀ ਡਬਲਯੂ ਪੀ-ਗੁਰੂ ਰਾਮਦਾਸ ਆਸ਼ਰਮ, ਫਰਨਡੇਲ-ਗੁਰਦੁਆਰਾ ਸਿੰਘ ਸਭਾ ਆਫ ਕਾਲਾਮਾਜ਼ੂ, ਪੋਰਟਰੇਜ-ਸਿਖ ਗੁਰਦੁਆਰ ਆਫ ਮਿਸ਼ੀਗਨ, ਵਿਲੀਅਮਸਟਨ-ਸਿਖ ਸੁਸਾਇਟੀ ਆਫ ਮਿਸ਼ੀਗਨ, ਮੈਡੀਸਨ ਹਾਈਟਸ , ਕਨੈਕਟੀਕਟ ਤੌੰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਿੰਗਟਨ-ਗੁਰਦੁਆਰਾ ਤੇਗ ਬਹਾਦਰ ਜੀ ਫਾਉਂਡੇਸ਼ਨ, ਨੌਰਵਾਕ, ਇਲੀਨੋਇਸ ਤੌੰ ਸਿਖ ਰਿਲੀਜੀਅਸ ਸੁਸਾਇਟੀ ਆਪ ਸ਼ਿਕਾਗੋ, ਪਲਾਟਾਈਨ ; ਕੈਲੀਫੋਰਨੀਆ ਤੌੰ ਗੁਰਦੁਆਰਾ ਸਾਹਿਬ ਸੈਕਰਾਮੈਂਟੋ-ਸਿਖ ਸੈਂਟਰ ਆਫ ਪੈਸਿਫਿਕ ਕੋਸਟ ਸੇਲਮਾ-ਸਿਖ ਗੁਰਦੁਆਰਾ, ਸੈਨ ਜੋਸ-ਪੈਸਿਫਿਕ ਖਾਲਸਾ ਦੀਵਾਨ ਸੁਸਾਇਟੀ ਫਰਿਜ਼ਨੋ-ਸਿਖ ਟੈਂਪਲ ਲਿਵਿੰਗਸਟਨ-ਸਿਖ ਗੁਰਦੁਆਰਾ ਸਾਹਿਬ ਸਟਾਕਟਨ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਫ ਲਾਸ ਏਂਜਲਸ, ਅਲਹੰਬਰਾ-ਸਿਖ ਟੈਂਪਲ,ਟੁਰਲੌਕ-ਸਿਖ ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ-ਗੁਰਦੁਆਰਾ ਸਾਹਿਬ ਫਰੀਮੌਂਟ-ਗੁਰੂ ਨਾਨਕ ਸਿਖ ਸੁਸਾਇਟੀ ਫਰਿਜ਼ਨੋ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ-ਗੁਰਦੁਆਰਾ ਸਾਹਿਬ ਐਲ ਸੋਬਰਾਂਟੇ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ-ਗੁਰੂ ਰਾਮ ਦਾਸ ਆਸ਼ਰਮ ਲਾਸ ਏਂਜਲਸ-ਦੀ ਸਿਖ ਟੈਂਪਲ ਲਾਸ ਏਂਜਲਸ-ਸਿਖ ਟੈਂਪਲ ਰਿਵਲਸਾਈਡ-ਸਿਖ ਟੈਂਪਲ ਯੂਬਾ ਸਿਟੀ-ਸ੍ਰੀ ਗੁਰੂ ਨਾਨਕ ਸਿਖ ਟੈਂਪਲ ਯੂਬਾ ਸਿਟੀ ਸ਼ਾਮਿਲ ਹਨ।
Related Topics: Kamal Nath, Sikh Diaspora, Sikh organisations, ਸਿੱਖ ਨਸਲਕੁਸ਼ੀ 1984 (Sikh Genocide 1984)