January 3, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ : ਅੱਜ (3 ਜਨਵਰੀ ਨੂੰ) ਤੜਕਸਾਰ ਅਮਰੀਕਾ ਦੀ ਹਵਾਈ ਫੌਜ ਨੇ ਇਰਾਕ ਦੇ ਹਵਾਈ ਅੱਡੇ ਉੱਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਇਰਾਨ ਦਾ ਉੱਚ ਫੌਜੀ ਆਗੂ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ।
ਸੁਲੇਮਾਨੀ ਇਰਾਨ ਦੇ ਇਲੀਟ ਰੈਵਲੂਸ਼ਨਰੀ ਗਾਰਡ ਕਾਰਪਸ ਦਾ ਮੁੱਖੀ ਸੀ।
ਇਸ ਹਮਲੇ ਵਿੱਚ ਇਰਾਕ ਦੇ ਇਕ ਡਿਪਟੀ ਕਮਾਂਡਰ ਅੱਬੂ ਮਹਿਦੀ ਅਲ ਮੁਹਾਨਦਿਸ ਦੀ ਵੀ ਮੌਤ ਹੋ ਗਈ। ਮੁੱਢਲੀਆਂ ਖਬਰਾਂ ਮੁਤਾਬਿਕ ਇਸ ਹਮਲੇ ਵਿੱਚ 7 ਹੋਰਨਾਂ ਲੋਕਾਂ ਦੀ ਵੀ ਜਾਨ ਗਈ ਹੈ।ਅਮਰੀਕੀ ਫੌਜ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਜਨਰਲ ਕਾਸਿਮ ਸੁਲੇਮਾਨੀ ਨੂੰ ਖਤਮ ਕਰਨ ਦੇ ਹੁਕਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਗਏ ਸਨ।
ਜਿੱਥੇ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੁਲੇਮਾਨੀ ਅਮਰੀਕਨਾਂ ਲਈ ਖਤਰਾ ਸੀ ਜਿਸ ਕਰਕੇ ਉਸ ਨੂੰ ਮਾਰਿਆ ਗਿਆ ਹੈ ਉੱਥੇ ਈਰਾਨ ਨੇ ਕਿਹਾ ਹੈ ਕਿ ਇਸ ਕਾਰਵਾਈ ਦਾ ਖਾਮਿਆਜ਼ਾ ਅਮਰੀਕਾ ਨੂੰ ਜਰੂਰ ਭੁਗਤਣਾ ਪਵੇਗਾ।
Related Topics: Donald Trump, Firing in USA, Iraq, USA