ਆਮ ਖਬਰਾਂ

ਰੋਹਿਤ ਵੈਮੁਲਾ ਕੇਸ: ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ ਮੌਤ ਦੀ ਰਿਪੋਰਟ ਦੇਣ ਤੋਂ ਕੀਤਾ ਇਨਕਾਰ

January 24, 2017 | By

ਨਵੀਂ ਦਿੱਲੀ: ਭਾਰਤ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ ਰੋਹਿਤ ਵੈਮੁਲਾ ਦੀ ਮੌਤ ਨਾਲ ਜੁੜੀ ਰਿਪੋਰਟ ਨੂੰ ਦੋਣ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਆਰ.ਟੀ.ਆਈ. ਰਾਹੀਂ ਵੈਮੁਲਾ ਦੀ ਮੌਤ ‘ਤੇ ਆਈ ਰਿਪੋਰਟ ਦੀ ਜਾਣਕਾਰੀ ਮੰਗੀ ਗਈ ਸੀ। ਇਕ ਆਰ.ਟੀ.ਆਈ. ਦੇ ਜਵਾਬ ‘ਚ ਮੰਤਰਾਲੇ ਨੇ ਕਿਹਾ, “ਫਾਈਲ ਹਾਲੇ ‘ਅੰਡਰ ਸਬਮਿਸ਼ਨ’ ਹੈ ਇਸ ਕਾਰਨ ਰਿਪੋਰਟ ਦੀ ਕਾਪੀ ਨਹੀਂ ਦਿੱਤੀ ਜਾ ਸਕਦੀ।”

ਨਿਊਜ਼ ਏਜੰਸੀ ਪੀਟੀਆਈ ਨੇ ਆਰ.ਟੀ.ਆਈ. ਦਾਖਲ ਕੀਤੀ ਸੀ। ਆਰ.ਟੀ.ਆਈ. ਦੇ ਜਵਾਬ ‘ਚ ਮੰਤਰਾਲੇ ਨੇ ਕਿਹਾ, “ਸਾਨੂੰ ਪਹਿਲਾਂ ਕੇਂਦਰੀ ਲੋਕ ਸੂਚਨਾ ਅਧਿਕਾਰੀ ਦੇ ਜਵਾਬ ‘ਚ ਕੋਈ ਅਸਪੱਸ਼ਟਤਾ ਨਹੀਂ ਦਿਖਦੀ, ਇਸ ਲਈ ਅਸੀਂ ਤੁਹਾਡੀ ਇਸ ਅਰਜ਼ੀ ਨੂੰ ਰੱਦ ਕਰਦੇ ਹਾਂ।”

ਜ਼ਿਕਰਯੋਗ ਹੈ ਕਿ ਦਲਿਤ ਵਿਿਦਆਰਥੀ ਵੈਮੁਲਾ ਦੀ ਮੌਤ ਤੋਂ ਬਾਅਦ ਪਿਛਲੇ ਵਰ੍ਹੇ ਫਰਵਰੀ ‘ਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਮਨੁੱਖੀ ਵਸੀਲਿਆਂ ਦੇ ਮੰਤਰਾਲੇ ਵਲੋਂ ਬਣਾਈ ਗਈ ਕਮੇਟੀ ਦਾ ਪ੍ਰਧਾਨ ਰਿਟਾਇਰਡ ਜਸਟਿਸ ਅਸ਼ੋਕ ਕੁਮਾਰ ਰੂਪਨਵਾਲ ਨੂੰ ਬਣਾਇਆ ਗਿਆ ਸੀ। ਕਮੇਟੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਵੈਮੁਲਾ ਦੀ ਮੌਤ ਦੀ ਰਿਪੋਰਟ ਦੇਣੀ ਸੀ।

ਕਮੇਟੀ ਨੂੰ ਯੂਨੀਵਰਸਿਟੀ ਦੇ ਵਿਿਦਆਰਥੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਅਤੇ ਸੁਧਾਰ ਲਈ ਸੁਝਾਅ ਇਕੱਠੇ ਕਰਨ ਦਾ ਕੰਮ ਵੀ ਦਿੱਤਾ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਪੈਨਲ ਨੇ ਵੈਮੁਲਾ ਦੀ ਖੁਦਕੁਸ਼ੀ ਪਿੱਚੇ ਨਿਜੀ ਕਾਰਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ।

vemula

ਵੈਮੁਲਾ ਦੇ ਹੱਕ ‘ਚ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ (ਫਾਈਲ ਫੋਟੋ)

ਵੈਮੁਲਾ ਹੈਦਰਾਬਾਦ ਯੂਨੀਵਰਸਿਟੀ ਦਾ ਰਿਸਰਚ ਸਕਾਲਰ ਸੀ। ਪਿਛਲੇ ਸਾਲ ਜਨਵਰੀ ‘ਚ ਉਸਨੇ ਖੁਦਕੁਸ਼ੀ ਕਰ ਲਈ ਸੀ। ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏਬੀਵੀਪੀ) ਦੇ ਦਬਾਅ ਤੋਂ ਬਾਅਦ ਵੈਮੁਲਾ ਨੂੰ ਹਾਸਟਲ ‘ਚੋਂ ਕੱਢ ਦਿੱਤਾ ਗਿਆ ਸੀ। ਦੁਖੀ ਹੋ ਕੇ ਉਸਨੇ ਖੁਦਕੁਸ਼ੀ ਦਾ ਰਾਹ ਚੁਣਿਆ। ਇਸ ਮਾਮਲੇ ‘ਚ ਉਸ ਵੇਲੇ ਦੀ ਮਨੁੱਖੀ ਵਸੀਲਿਆਂ ਦੀ ਮੰਤਰੀ ਸਿਮਰਤੀ ਇਰਾਨੀ ਅਤੇ ਲੇਬਰ ਮੰਤਰੀ ਬੰਡਾਰੂ ਦੱਤਾਤ੍ਰੇਅ ਦਾ ਨਾਮ ਵੀ ਖੂਬ ਚਰਚਾ ‘ਚ ਰਿਹਾ ਸੀ। ਇਸ ਪੂਰੇ ਮਾਮਲੇ ‘ਚ ਬੰਡਾਰੂ ਦੀ ਇਕ ਵਿਵਾਦਤ ਚਿੱਠੀ ਵੀ ਸਾਹਮਣੇ ਆਈ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Union HRD Ministry Rejects RTI Plea On Rohith Vemula’s Death Probe Report …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,