ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਯੂ.ਕੇ. ਨੂੰ ਸਿੱਖ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਲੋੜ

April 14, 2017 | By

ਲੰਡਨ: ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਬ੍ਰਿਐਗਜ਼ਿਟ (ਬਰਤਾਨੀਆ ਦੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋ ਜਾਣ ਤੋਂ ਬਾਅਦ) ਤੋਂ ਬਾਅਦ ਮੁਲਕ ਵਿਸ਼ਵ ਵਿੱਚ ਆਪਣੀ ਨਵੀਂ ਤੇ ਸ਼ਾਨਦਾਰ ਭੂਮਿਕਾ ਲਈ ਅੱਗੇ ਵਧ ਰਿਹਾ ਹੈ ਤਾਂ ਇਸ ਨੂੰ ਸਿੱਖਾਂ ਦੇ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਸਭ ਤੋਂ ਵੱਧ ਲੋੜ ਹੈ।

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ

ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਮੁਬਾਰਕਾਂ ਦਿੰਦਿਆਂ ਮੇਅ ਨੇ ਕਿਹਾ ਕਿ ਸਿੱਖਾਂ ਨੇ ਸਾਰਿਆਂ ਲਈ ਮਿਸਾਲ ਕਾਇਮ ਕੀਤੀ ਹੈ। ‘ਡਾਊਨਿੰਗ ਸਟਰੀਟ’ ਵੱਲੋਂ ਜਾਰੀ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ “ਮੈਂ ਬਰਤਾਨੀਆ ਤੇ ਵਿਸ਼ਵ ਭਰ ਵਿੱਚ ਵਿਸਾਖੀ ਮਨਾ ਰਹੇ ਹਰੇਕ ਸ਼ਖ਼ਸ ਨੂੰ ਵਧਾਈ ਦਿੰਦੀ ਹਾਂ।” ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿੱਖ ਲਗਾਤਾਰ ਆਪਣੇ ਧਰਮ ਦੇ ਥੰਮ੍ਹ ਬਣੇ ਹੋਏ ਹਨ। ਸਾਂਝੀਵਾਲਤਾ, ਨਿਰਪੱਖਤਾ, ਬਰਾਬਰੀ ਤੇ ਸਤਿਕਾਰ ਵਾਲੀਆਂ ਸਿੱਖ ਕਦਰਾਂ-ਕੀਮਤਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਿਧਾਂਤਾਂ ਦੀ ਬਰਤਾਨੀਆ ਨੂੰ ਹੁਣ ਸਭ ਤੋਂ ਵੱਧ ਲੋੜ ਹੈ ਕਿਉਂਕਿ ਉਹ ਵਿਸ਼ਵ ਵਿੱਚ ਆਪਣੀ ‘ਨਵੀਂ ਤੇ ਸ਼ਾਨਦਾਰ ਭੂਮਿਕਾ’ ਵੱਲ ਵਧ ਰਿਹਾ ਹੈ।

ਸਬੰਧਤ ਖ਼ਬਰ:

ਅਮਰੀਕਾ ਦੀ ਰਾਜਧਾਨੀ ਵਿਖੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕੱਢੀ ਗਈ ਨੈਸ਼ਨਲ ਸਿੱਖ ਡੇ ਪਰੇਡ …

ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੈਂ ਅਜਿਹੇ ਮੁਲਕ ਦੇ ਨਿਰਮਾਣ ਲਈ ਵਚਨਬੱਧ ਹਾਂ, ਜਿਹੜਾ ਹਰੇਕ ਨੂੰ ਸਾਜ਼ਗਾਰ ਮਾਹੌਲ ਦੇਵੇ। ਜਿੱਥੇ ਹਰ ਕੋਈ ਆਪਣੇ ਟੀਚੇ ਪ੍ਰਾਪਤ ਕਰ ਸਕਦਾ ਹੋਵੇ। ਇਸ ਮਿਸ਼ਨ ਵਿੱਚ ਸਿੱਖ ਭਾਈਚਾਰਾ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਿੱਖਾਂ ਵੱਲੋਂ ਮਾਰੇ ਮਾਅਰਕਿਆਂ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ ਅਤੇ ਉਨ੍ਹਾਂ ਦੀ ਖ਼ੁਸ਼ੀ ਦੀ ਕਾਮਨਾ ਕਰਦੀ ਹਾਂ।” ਉਨ੍ਹਾਂ ਕਿਹਾ ਕਿ “ਜਿਉਂ ਹੀ ਵਿਸ਼ਵ ਭਰ ਵਿੱਚ ਸਿੱਖ ਇਨ੍ਹਾਂ ਸ਼ਾਨਾਮੱਤੇ ਜਸ਼ਨਾਂ ਵਿੱਚ ਭਾਗ ਲੈਣਗੇ ਅਤੇ ਤੁਹਾਡੇ ਗੁਆਂਢ ਵਾਲੇ ਗੁਰਦੁਆਰਿਆਂ ਵਿੱਚ ਰੌਣਕਾਂ ਲੱਗਣਗੀਆਂ ਤਾਂ ਮੈਂ ਇਸ ਮੌਕੇ ਨੂੰ ਸਾਡੇ ਮੁਲਕ ਲਈ ਬਰਤਾਨਵੀ ਸਿੱਖਾਂ ਵੱਲੋਂ ਪਾਏ ਯੋਗਦਾਨ ਦੇ ਜਸ਼ਨ ਵਜੋਂ ਮਨਾਵਾਂਗੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

UK PM Theresa May Praises Sikh Values Of Equality & Respect, Says UK Will Need Them Post Brexit …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,