August 23, 2010 | By ਸਿੱਖ ਸਿਆਸਤ ਬਿਊਰੋ
ਪਟਿਆਲਾ (22 ਅਗਸਤ, 2010): ਹਰੇਕ ਸ਼ਰਧਾਂਜਲੀ ਸਮਾਗਮ ਵਿਚ ਭਾਵੇਂ ਹਰ ਵਰਗ ਦੇ ਲੋਕ ਅਤੇ ਆਗੂ ਸ਼ਾਮਲ ਹੁੰਦੇ ਹਨ ਪਰ 22 ਅਗਸਤ ਨੂੰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਅੰਤਿਮ ਅਰਦਾਸ ਦੇ ਮੌਕੇ ਹੋਇਆ ਬੇਮਿਸਾਲ ਇਕੱਠ ਆਮ ਸ਼ਰਧਾਂਜਲੀ ਸਮਾਗਮਾਂ ਨਾਲੋਂ ਕਈ ਪੱਖਾਂ ਤੋਂ ਵਿਸ਼ੇਸ਼ ਵੀ ਸੀ ਤੇ ਵੱਖਰਾ ਵੀ। ਇਹ ਗੱਲ ਅੰਤਿਮ ਅਰਦਾਸ ਵਿਚ ਜੁੜੇ ਰਾਜਨੀਤਕ ਰੁਝਾਨਾਂ ਨੂੰ ਵੇਖਣ ਤੇ ਪਰਖਣ ਵਾਲੇ ਸੁਚੇਤ ਵਿਅਕਤੀਆਂ ਨੇ ਮਹਿਸੂਸ ਵੀ ਕੀਤੀ ਅਤੇ ਸਵੀਕਾਰ ਵੀ ਕੀਤੀ। ਪਰ ਕੁਝ ਹਲਕੇ ਇਸ ਰੁਝਾਨ ਨੂੰ ਪੰਚ ਪ੍ਰਧਾਨੀ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਜੋੜ ਕੇ ਵੀ ਵੇਖ ਰਹੇ ਸਨ ਅਤੇ ਇਸ ਪਾਰਟੀ ਦੇ ਰੌਸ਼ਨ ਭਵਿੱਖ ਵਰਗੀਆਂ ਗੱਲਾਂ ਕਰਨ ਦਾ ਵੀ ਦਾਅਵਾ ਕਰ ਰਹੇ ਸਨ।
ਇਹ ਇਸ ਕਰਕੇ ਵੀ ਵੱਖਰਾ ਤੇ ਵਿਸ਼ੇਸ਼ ਸੀ ਕਿਉਂਕਿ ਇਕ ਤਾਂ ਭਾਈ ਸੁਰਿੰਦਰਪਾਲ ਸਿੰਘ ਠਰੂਆ ਜੁਝਾਰੂ ਲਹਿਰ ਦੇ ਉਨ੍ਹਾਂ ਚੋਟੀ ਦੇ ਆਗੂਆਂ ਵਿਚੋਂ ਇਕ ਸੀ ਜੋ ਕਰੀਬ 18 ਮਹੀਨੇ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ਵਿਚ ਰਹਿ ਕੇ ਅਤੇ ਆਪਣੇ ਸਰੀਰ ’ਤੇ ਪੁਲਿਸ ਦਾ ਭਾਰੀ ਤਸ਼ੱਦਦ ਝੱਲ ਕੇ ਸੰਘਰਸ਼ ਵਿਚੋਂ ਕੁੰਦਨ ਬਣ ਕੇ ਨਿਕਲਿਆ ਸੀ। ਇਸ ਤੋਂ ਇਲਾਵਾ ਜੇਲ ਤੋਂ ਰਿਹਾਈ ਤੋਂ ਮਗਰੋਂ ਉਹ ਨਾ ਤਾਂ ਚੁੱਪ ਕਰਕੇ ਬੈਠਾ, ਨਾ ਹੀ ਵਕਤ ਦੇ ਹਾਕਮਾਂ ਅੱਗੇ ਸਿਰ ਝੁਕਾਇਆ, ਨਾ ਹੀ ਤਾਨਿਆਂ-ਮਿਹਣਿਆਂ ਵਿਚ ਸਮਾਂ ਬਰਬਾਦ ਕੀਤਾ, ਜਿਵੇਂ ਕਿ ਲਹਿਰ ਦੇ ਡਿੱਗਣ ਪਿਛੋਂ ਕਈ ਵੀਰ ਇਹੋ ਜਿਹੇ ਕੰਮਾਂ ਵਿਚ ਖੁਭ ਗਏ ਸਨ ਅਤੇ ਅਜੇ ਵੀ ਖੁਭੇ ਹੋਏ ਹਨ। ਪਰ ਉਨ੍ਹਾਂ ਵੀਰਾਂ ਨੂੰ ਤਰਸ ਵਾਲੀ ਨਿਗ੍ਹਾ ਨਾਲ ਵੇਖਿਆ ਜਿਹੜੇ ‘ਦੂਜੇ ਪਾਸੇ’ ਖੇੜਿਆਂ ਦਾ ਭੱਠ ਝੋਕਣ ਲੱਗ ਪਏ ਸਨ।
ਦਸਮੇਸ਼ ਪਿਤਾ ਦੇ ਹੁਕਮ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਅੰਤ ਤੱਕ ‘ਯਾਰੜੇ ਦੇ ਸੱਥਰ’ ਅੱਗੇ ਹੀ ਸੀਸ ਨਿਵਾਉਂਦਾ ਰਿਹਾ ਅਤੇ ਉਸ ਕੋਲੋਂ ਹੀ ਅਸੀਸਾਂ ਮੰਗਦਾ ਰਿਹਾ।
ਭਾਈ ਸੁਰਿੰਦਰਪਾਲ ਸਿੰਘ ਨੇ ਬੁਰੀ ਤਰ੍ਹਾਂ ਖਿੰਡ ਚੁੱਕੀ ਲਹਿਰ ਨੂੰ ਮੁੜ ਪੈਰਾਂ ਉਤੇ ਖੜਾ ਕੀਤਾ ਅਤੇ ਇਸ ਲਹਿਰ ਨੂੰ ਰਾਜਨੀਤਕ ਤੇ ਬੌਧਿਕ ਰੰਗ ਦੇਣ ਵਿਚ ਇਤਿਹਾਸਕ ਰੋਲ ਅਦਾ ਕੀਤਾ। ਬੇਵਿਸ਼ਵਾਸ਼ੀ ਅਤੇ ਅਣਗਿਣਤ ਵਿਰੋਧਤਾਈਆਂ ਨਾਲ ਭਰੇ ਗੁੰਝਲਦਾਰ ਅਤੇ ਉਲਟ ਮਾਹੌਲ ਵਿਚ ਉਸ ਦੀ ਇਹ ਪ੍ਰਾਪਤੀ ਇਤਿਹਾਸ ਵਿਚ ਯਾਦ ਰੱਖੀ ਜਾਏਗੀ ਕਿ ਉਸ ਨੇ ਜੁਝਾਰੂ ਲਹਿਰ ਪਿਛੇ ਲੁਕੀ ਭਾਵਨਾ, ਉਸ ਦੇ ਅੰਤਰੀਵ ਜਜ਼ਬਿਆਂ ਅਤੇ ਹਥਿਆਰਬੰਦ ਜੰਗ ਸ਼ੁਰੂ ਕਰਨ ਦੇ ਠੋਸ ਕਾਰਨਾਂ ਅਤੇ ਮਨੋਰਥਾਂ ਨੂੰ ਰਾਜਨੀਤਕ ਅਤੇ ਬੌਧਿਕ ਸ਼ਬਦਾਵਲੀ ਪ੍ਰਦਾਨ ਕਰਨ ਲਈ ਕੋਈ ਕਸਰ ਨਾ ਛੱਡੀ ਤੇ ਇੰਜ ਲਹਿਰ ਦੀਆਂ ਟੁੱਟ ਚੁਕੀਆਂ ਕੜੀਆਂ ਨੂੰ ਰਾਜਨੀਤਕ ਕੜੀਆਂ ਨਾਲ ਜੋੜਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਆਪ੍ਰਸੰਗਕ ਬਣਾ ਦਿੱਤੀ ਲਹਿਰ ਨੂੰ ਸਾਰਥਿਕ ਅਰਥ ਮਿਲਣ ਲੱਗੇ।
ਇਹ ਇਕੱਠ ਇਕ ਹੋਰ ਪਹਿਲੂ ਤੋਂ ਵੀ ਵਰਣਨਯੋਗ ਹੈ, ਕਿਉਂਕਿ ਜੁਝਾਰੂ ਲਹਿਰ ਦੇ ਗੈਰ-ਸਰਗਰਮ, ਖਾਮੋਸ਼, ਥੱਕ ਚੁੱਕੇ, ਹਾਰੇ ਹੋਏ, ਉਦਾਸ ਅਤੇ ਢੇਰੀ ਢਾਹ ਚੁੱਕੇ ਵੀਰਾਂ ਨੇ ਵੀ ਹੁੰਮ ਹੁਮਾ ਕੇ ਇਸ ਉਮੀਦ ਨਾਲ ਇਸ ਸਮਾਗਮ ਵਿਚ ਹਾਜ਼ਰੀ ਲੁਆਈ ਤਾਂ ਜੋ ਸੁਰਿੰਦਰ ਪਾਲ ਸਿੰਘ ਦੀ ਰੂਹ ਨਾਲ ਜੁੜ ਕੇ ਅਤੇ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਤਾਜ਼ਾ ਕਰਕੇ ਆਪਣੀ ਗੁੰਮ ਹੋ ਚੁੱਕੀ ਜ਼ਮੀਰ ਨੂੰ ਮੁੜ ਲੱਭਿਆ ਜਾਵੇ। ਅਜਿਹਾ ਕਰਕੇ ਸ਼ਾਇਦ ਉਹ ਕਿਸੇ ਹੱਦ ਤੱਕ ਪਸ਼ਚਾਤਾਪ ਦੇ ਅਮਲ ਵਿਚੋਂ ਵੀ ਲੰਘ ਰਹੇ ਸਨ ਅਤੇ ਨਾਲ ਹੀ ਸਿੱਖ ਕੌਮ ਦੇ ਭਵਿੱਖ ਨਾਲ ਵੀ ਆਪਣਾ ਟੁੱਟਿਆ ਰਿਸ਼ਤਾ ਜੋੜਨਾ ਚਾਹੁੰਦੇ ਸਨ। ਇਕ ਸਾਬਕਾ ਖਾੜਕੂ ਤੇ ਹੁਣ ਬੁੱਧੀਜੀਵੀਆਂ ਵਿਚ ਗਿਣੇ ਜਾਣ ਵਾਲੇ ਇਸ ਵੀਰ ਨੇ
Related Topics: Bhai Daljit Singh Bittu, Bhai Surinderpal Singh, Dal Khalsa International, Sikh organisations, Sikh Panth, Sikh Struggle, Sikh Students Federation, Sikhs in Jails