ਵਟਸਐਪ ਨੇ ਬੀਤੇ ਦਿਨੀਂ ਨਿੱਜਤਾ ਨੀਤੀ (ਪ੍ਰਾਈਵੇਸੀ ਪਾਲਿਸੀ) ਵਿੱਚ ਤਬਦੀਲੀ ਕੀਤੀ ਹੈ। ਜਿਸ ਤਹਿਤ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਵਰਤੋਂਕਾਰਾਂ ਵਿੱਚ ਇਹ ਤੌਖਲਾ ਪੈਦਾ ਹੋ ਗਿਆ ਹੈ ਕਿ ਵਟਸਐਪ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਭਾਵੇਂ ਕਿ ਵਟਸਐਪ ਨੇ ਵੱਡੇ-ਵੱਡੇ ਅਖਬਾਰਾਂ ਵਿੱਚ ਪੂਰੇ-ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਇਹ ਸਫਾਈ ਦਿੱਤੀ ਹੈ ਕਿ ਵਟਸਐਪ ਵਰਤੋਂਕਾਰਾਂ ਦੇ ਨਿੱਜੀ ਸੁਨੇਹਿਅਾਂ, ਗੱਲਬਾਤ ਜਾਂ ਜਾਣਕਾਰੀ ਵਟਸਐਪ ਵੱਲੋਂ ਨਹੀਂ ਪੜ੍ਹੀ ਜਾਂ ਸੁਣੀ ਜਾਂਦੀ ਅਤੇ ਨਾ ਹੀ ਇਹ ਫੇਸਬੁੱਕ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਸਿਰਫ ਵਟਸਐਪ ਬਿਜਨਸ ਵਾਲੇ ਖਾਤਿਅਾਂ ਨਾਲ ਵਟਸਐਪ ਵਰਤੋਂਕਾਰਾਂ ਵੱਲੋਂ ਕੀਤੀ ਕੁਝ ਸਰਗਰਮੀ ਦੇ ਵੇਰਵੇ ਫੇਸਬੁੱਕ ਨਾਲ ਸਾਂਝੇ ਕੀਤੇ ਜਾਣੇ ਹਨ ਪਰ ਫਿਰ ਵੀ ਵਰਤੋਂਕਾਰਾਂ ਵੱਲੋਂ ਵਟਸਐਪ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਕਾਰਨ ਲੱਖਾਂ-ਕਰੋੜਾਂ ਵਰਤੋਂਕਾਰ ਵਟਸਐਪ ਦੇ ਬਦਲ ਭਾਲ ਰਹੇ ਹਨ।
ਜਿੱਥੇ ਕਿ ਇੰਡੀਅਨ ਉਪਮਹਾਂਦੀਪ ਵਿਚ ਆਮ ਖਬਰ ਅਦਾਰੇ ਤਾਂ ਸਰਕਾਰੀ ਬੋਲੀ ਬੋਲ ਹੀ ਰਹੇ ਹਨ ਓਥੇ ਜਾਣਕਾਰੀ ਦੇ ਬਦਲਵੇਂ ਮੰਚ ਵਜੋਂ ਉੱਭਰੀ 'ਬਿਜਲ ਸੱਥ' (ਸੋਸ਼ਲ ਮੀਡੀਆ) ਨੂੰ ਵੀ ਸਰਕਾਰ ਕਾਬੂ ਹੇਠ ਰੱਖਣਾ ਚਾਹੁੰਦੀ ਹੈ। ਇਸੇ ਮਨੋਰਥ ਲਈ ਪਿਛਲੀ ਮੋਦੀ ਸਰਕਾਰ ਵੇਲੇ 'ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ' ਬਣਾਉਣ ਦਾ ਵਿਵਾਦਤ ਫੈਸਲਾ ਲਿਆ ਗਿਆ ਸੀ ਜੋ ਕਿ ਬਿਜਾਲ (ਇੰਟਰਨੈਟ) ਦੀ ਵਰਤੋਂ ਕਰਨ ਵਾਲਿਆਂ ਦੀ ਜਸੂਸੀ ਕਰਨ ਦਾ ਬੜਾ ਵੱਡਾ ਸਾਧਨ ਬਣਨਾ ਸੀ।
ਬਿਜਾਲ (ਇੰਟਰਨੈਟ) ਰਾਹੀਂ ਸਨੇਹੇ ਲੈਣ-ਦੇਣ ਤੇ ਗੱਲਬਾਤ ਕਰਨ ਦੇ ਇਕ ਮਕਬੂਲ ਢੰਗ ‘ਵਟਸਐਪ’ ਬਾਰੇ ਇਕ ਅਹਿਮ ਖੁਲਾਸਾ ਖਬਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੰਜਾਬ ਸਿੱਖਿਆ ਮਹਿਕਮਾ ਨੇ ਵਿਭਾਗ ਨੇ ਦੋ ਅਧਿਆਪਕਾਂ ਵਲੋਂ ਵਿਭਾਗ ਦਾ ਵੱਟਸਐਪ ਟੋਲਾ ਛੱਡੇ ਜਾਣ ਉੱਤੇ ਉਹਨਾਂ ਨੂੰ ਕਾਰਣ ਦੱਸੋ ਪੱਤਰ ਭੇਜ ਦਿੱਤਾ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਨਹੀਂ ਤਾਂ ਤੁਹਾਡੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਟਸਐਪ ਰਾਹੀਂ ਫੈਲੀਆਂ ‘ਜਵਾਕ ਚੁੱਕਣ’ ਦੀਆਂ ਅਫਵਾਹਾਂ ਕਾਰਨ ਕਈਂ ਥਾਵਾਂ ਤੇ ‘ਝੁੰਡ ਕੁੱਟ’ ਦੇ ਮਾਮਲੇ ਸਾਹਮਣੇ ਆਉਣ ਉੱਤੇ ਭਾਰਤ ਸਰਕਾਰ ਦੇ ਦਬਾਅ ਹੇਤ, ਗੱਲਾਂ-ਬਾਤਾਂ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੇ ਸਾਧਨ ਵਟਸਐਪ ਨੇ ਮੈਸਜ ਨੂੰ ਅਗਾਂਹ ਤੋਰਨ ਲਈ ਗਿਣਤੀ ਸੀਮਤ ਕਰ ਦਿੱਤੀ ਹੈ।
ਪਟਿਆਲਾ: ਮੱਕੜਜਾਲ ਰਾਹੀਂ ਸੁਨੇਹੇ ਭੇਜਣ ਅਤੇ ਗੱਲਬਾਤ ਕਰਨ ਵਾਲੇ ਪਰਬੰਧ “ਵਟਸਐਪ” ਵੱਲੋਂ ਆਉਂਦੇ ਦਿਨਾਂ ਵਿੱਚ ਤਿੰਨ ਨਵੀਆਂ ਸਹੂਲਤਾਂ ਜਾਰੀ ਕੀਤੀਆਂ ਜਾਣੀਆਂ ਹਨ। ਇਹ ਸਹੂਲਤਾਂ ਹਾਲੀ ...
ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਿਤਿਨ ਤਿਵਾਰੀ ਨੇ ਇਸ ਮਾਮਲੇ 'ਚ ਇਕ ਸਾਂਝਾ ਹੁਕਮ ਜਾਰੀ ਕੀਤਾ ਹੈ।
ਵਾਟਸਐਪ ਨੇ ਸਫਾਈ ਦਿੱਤੀ ਹੈ ਕਿ ਉਸਦੇ ਪਲੇਟਫਾਰਮ 'ਤੇ ਭੇਜੇ ਜਾਣ ਵਾਲੇ ਏਨਕ੍ਰਿਪਟੈਡ (encrypted) ਸੁਨੇਹੇ ਨੂੰ ਵਿਚਾਲੇ ਨਾ ਤਾਂ ਕੋਈ ਰੋਕ ਕੇ ਪੜ੍ਹ ਸਕਦਾ ਹੈ ਅਤੇ ਨਾ ਹੀ ਉਸ 'ਚ ਰੁਕਾਵਟ ਪਾਈ ਜਾ ਸਕਦੀ ਹੈ। ਵਾਟਸਐਪ ਵਲੋਂ ਕਿਹਾ ਗਿਆ ਕਿ ਸਾਲ 2016 ਦੇ ਅਪ੍ਰੈਲ ਮਹੀਨੇ ਤੋਂ ਹੀ ਵਾਟਸਐਪ ਕਾਲ ਅਤੇ ਸੁਨੇਹੇ ਸ਼ੁਰੂ ਤੋਂ ਅਖੀਰ ਤਕ ਡਿਫਾਲਟ ਰੂਪ (by default) ਏਨਕ੍ਰਿਪਟੈਡ ਹੀ ਹਨ।
ਵਾਟਸਐਪ ਨੇ ਪੁਰਾਣੇ ਓਪਰੇਟਿੰਗ ਸਿਸਟਮ 'ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵਾਟਸਐਪ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜਿਨ੍ਹਾਂ ਪੁਰਾਣੇ ਫੋਨਾਂ 'ਤੇ ਐਂਡਰਾਇਡ 2.2 ਫਰੋਯੋ ਅਤੇ ਇਸਤੋਂ ਹੇਠਲੇ ਵਰਜ਼ਨ, ਐਪਲ ਆਈ.ਫੋਨਾਂ 'ਤੇ ਆਈ.ਓ.ਐਸ. 6 ਅਤੇ ਹੇਠਲੇ ਵਰਜਨ, ਅਤੇ ਵਿੰਡੋਸ ਫੋਨ 7 ਨੂੰ ਉਹ ਸਪੋਰਟ ਬੰਦ ਕਰ ਦੇਵੇਗਾ।
ਬਰਾਜ਼ੀਲ ਦੀ ਇੱਕ ਅਦਾਲਤ ਵੱਲੋਂ ਦੂਰ ਸੰਚਾਰ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਅਗਲੇ 48 ਘੰਟਿਆਂ ਲਈ ਵਟਸਐਪ ਦੀਆਂ ਸਮੁੱਚੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇ।ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ਵੱਲੋਂ ਇਹ ਹੁਕਮ ਸੁਣਾਏ ਗਏ।