ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ ਕਿਸੇ ਥਾਂ ਤੇ ਕਾਰਖਾਨਾ ਲਾਉਣ ਦੀ ਗੱਲ ਤੁਰ ਪੈਂਦੀ ਹੈ ਤਾਂ ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਕੁਦਰਤ ਵੱਲੋਂ ਬਖਸ਼ੀਆਂ ਵਡਮੁੱਲੀਆਂ ਨਿਆਮਤਾਂ ਵਿੱਚੋਂ ਪਾਣੀ ਧਰਤੀ ਦੇ ਹਰ ਬਸ਼ਿੰਦੇ ਲਈ ਬਹੁਤ ਅਹਿਮ ਹੈ। ਧਰਤੀ ਉੱਤੇ 71% ਪਾਣੀ ਹੈ ਜਿਸ ਕਰਕੇ ਇਸ ਨੂੰ ‘ਨੀਲਾ ਗ੍ਰਹਿ’ ਵੀ ਕਿਹਾ ਜਾਂਦਾ ਹੈ। ਧਰਤੀ ‘ਤੇ ਪਾਣੀ ਦੇ ਪੂਰੇ ਭੰਡਾਰ ਵਿੱਚੋਂ ਤਕਰੀਬਨ 97% ਪਾਣੀ ਸਮੁੰਦਰਾਂ ਦੇ ਵਿੱਚ, 2% ਗਲੇਸ਼ੀਅਰ ਅਤੇ ਬਰਫ ਦੇ ਰੂਪ ਵਿੱਚ ਮੌਜੂਦ ਹੈ ਅਤੇ ਬਾਕੀ ਬਚਦੇ 1% ਵਿੱਚ ਨਦੀਆਂ, ਨਹਿਰਾਂ, ਝੀਲਾਂ, ਜਮੀਨ ਹੇਠਲਾ ਪਾਣੀ ਆਦਿ ਸਾਰੇ ਸੋਮਿਆਂ ਦਾ ਪਾਣੀ ਸ਼ਾਮਿਲ ਹੈ।