Tag Archive "water-buses"

ਸੁਖਬੀਰ ਦੀ ਜਲ ਬਸ: ਖਰਚਾ 10 ਕਰੋੜ, ਕਮਾਈ 64 ਹਜ਼ਾਰ

ਅੱਜ ਮੀਡੀਆ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਬੱਸ ਤੋਂ ਅਜੇ ਤੱਕ ਸਿਰਫ 64 ਹਜਾਰ ਰੁਪਾਏ ਕਮਾਈ ਹੋਈ ਹੈ, ਜਦਕਿ ਇਸ ਬਸ ਨੂੰ ਚਲਾਉਣ ਲਈ 10 ਕਰੋੜ ਲੱੱਗੇ ਜੋ ਕੇ ਪੰਜਾਬ ਸਰਕਾਰ ਦੀ ਜੇਬ ਚੋ ਗਏ ਸੀ।

ਹਰੀਕੇ ਝੀਲ ਦੀ ‘ਜਲ ਬੱਸ’ ਚੁਪ-ਚੁਪੀਤੇ ਗੋਆ ਭੇਜੀ ਜਾ ਰਹੀ ਹੈ

ਸੁਖਬੀਰ ਬਾਦਲ ਵੱਲੋਂ ਹਰੀਕੇ ਝੀਲ ਵਿੱਚ ਚਲਾਉਣ ਲਈ ਲਿਆਂਦੀ ਬੱਸ ਦਸੰਬਰ ਤੋਂ ਲੈ ਕੇ ਹੁਣ ਤੱਕ ਗੈਰਾਜ ਦਾ ‘ਸ਼ਿੰਗਾਰ’ ਬਣੀ ਰਹੀ ਤੇ ਹੁਣ ਇਸ ਬੱਸ ਦੀ ਗੋਆ ਵਾਪਸੀ ਦੀ ਟਿਕਟ ਕੱਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ 12 ਦਸੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਾਅਦਾ ਪੁਗਾਉਣ ਲਈ ਹਰੀਕੇ ਝੀਲ ਵਿੱਚ ਚੱਲਣ ਵਾਲੀ ਬੱਸ ਦਾ ਉਦਘਾਟਨ ਕੀਤਾ ਸੀ, ਜੋ ਉਸੇ ਵਕਤ ਤੋਂ ਗੈਰਾਜ ਵਿੱਚ ਖੜ੍ਹੀ ਸੀ।

ਜ਼ਿੱਦ ਵਿੱਚੋਂ ਨਿਕਲੀ ‘ਜਲ ਬੱਸ’ ਨੇ ਕਾਨੂੰਨ ਛਿੱਕੇ ਟੰਗੇ

ਜਦੋਂ ਵੀ ਪੰਜਾਬ ਦੀ ਬਹੁਚਰਚਿਤ ਜਲ ਬੱਸ ਬਾਰੇ ਸੋਚਦਾ ਹਾਂ ਤਾਂ ਪੁਰਾਣੀ ਕਹਾਵਤ ਯਾਦ ਆ ਜਾਂਦੀ ਹੈ ਕਿ ‘ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ।’ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਇੱਕ ਰੈਲੀ ਦੌਰਾਨ ਨਹਿਰਾਂ ਨੂੰ ਆਵਾਜਾਈ ਰਸਤਿਆਂ ਵਜੋਂ ਵਰਤਣ ਲਈ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਬਿਆਨ ਅਚਨਚੇਤ ਕੀ ਨਿਕਲ ਗਿਆ ਕਿ ਵਿਰੋਧੀਆਂ ਤੇ ਆਲੋਚਕਾਂ ਨੇ ਉਸ ਨੂੰ ‘ਗੱਪੀ’ ਗਰਦਾਨ ਦਿੱਤਾ। ਆਪਣੇ ਤੋਂ ਗੱਪੀ ਦਾ ਲੇਬਲ ਉਤਾਰਨ ਲਈ ਉਪ ਮੁੱਖ ਮੰਤਰੀ ਨੇ ਫ਼ਰੀਦਕੋਟ ਵਾਲੀ ਨਹਿਰ ਦੀ ਬਜਾਏ ਹਰੀਕੇ ਪੱਤਣ ’ਤੇ ‘ਜਲ ਬੱਸ’ ਚਲਾ ਕੇ ਹੀ ਦਮ ਲਿਆ। ਇਸ ਲਫ਼ਜ਼ ਬਾਰੇ ਆਪਣੇ ਫੇਸਬੁੱਕ ਪੇਜ਼ ’ਤੇ ਸੁਖਬੀਰ ਬਾਦਲ ਲਿਖ ਚੁੱਕੇ ਹਨ ਕਿ ਵਿਰੋਧੀ ਉਨ੍ਹਾਂ ਨੂੰ ‘ਗੱਪੀ’ ਆਖਦੇ ਸਨ ਅਤੇ ਹੁਣ ਇਸ ਬੱਸ ਨੂੰ ਘੜੁੱਕਾ ਆਖਦੇ ਹਨ। ‘ਜਲ ਬੱਸ’ ਦੇ ਤਿਆਰ ਹੋਣ ਅਤੇ ਭਵਿੱਖੀ ਖ਼ਰਚਿਆਂ ਲਈ ਕਰੋੜਾਂ ਦਾ ਬਜਟ ਰੱਖਿਆ ਗਿਆ ਹੈ। ਨਾਲ ਹੀ ਜਲ ਬੱਸ ਵਿੱਚ ਸਫ਼ਰ ਕਰਨ ਲਈ 800 ਤੋਂ 2000 ਰੁਪਏ ਤਕ ਦੀ ਟਿਕਟ ਵੀ ਮਿੱਥੀ ਗਈ ਹੈ। ਇਸ ਦਾ ਸਿੱਧਾ ਮਤਲਬ ਕਿ ਜਲ ਬੱਸ ਨੂੰ ਸੂਬੇ ਦੇ ਸੈਰ-ਸਪਾਟਾ ਵਿਭਾਗ ਦਾ ਕਮਾਊ ਪੁੱਤ ਬਣਾਇਆ ਗਿਆ ਹੈ।

ਹਰੀਕੇ ਝੀਲ ਵਿੱਚ ਚੱਲੀ ਜਲ ਬੱਸ; ਅਧਿਕਾਰੀਆਂ ਮੁਤਾਬਕ ਜਲਦ ਹੀ ਰਜਿਸਟ੍ਰੇਸ਼ਨ ਕਰਵਾ ਲਈ ਜਾਵੇਗੀ

ਸਤਲੁਜ-ਬਿਆਸ ਦਰਿਆ ਦੇ ਮੇਲ 'ਤੇ ਬਣੀ ਹਰੀਕੇ ਝੀਲ ਵਿੱਚ 12 ਦਸੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਸੁਖਬੀਰ ਬਾਦਲ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।

ਪਾਣੀ ਵਾਲੀਆਂ ਬੱਸਾਂ ਹਾਲੇ ਦੂਰ ਦੀ ਗੱਲ

ਪੰਜਾਬ ਸਰਕਾਰ ਵੱਲੋਂ ਹਰੀਕੇ ਜਲਗਾਹ ਵਿੱਚ ਜਲ ਬੱਸ ਚਲਾਉਣ ਦੀ ਯੋਜਨਾ ਮੁੜ ਅਗਾਂਹ ਪੈ ਗਈ ਹੈ ਅਤੇ ਹੁਣ ਇਹ ਜਲ ਬੱਸ ਸਤੰਬਰ ਮਹੀਨੇ ਵਿੱਚ ਹਰੀਕੇ ਜਲਗਾਹ ਵਿੱਚ ਤੈਰੇਗੀ।

ਦੋ ਹਫ਼ਤਿਆਂ ਦੇ ਅੰਦਰ ਪੰਜਾਬ ਪੁੱਜਣਗੀਆਂ ਜਲ ਬੱਸਾਂ: ਠੰਡਲ

ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਅਤੇ ਜੇਲ੍ਹਾਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪਾਣੀ ਵਿੱਚ ਬੱਸਾਂ ਚੱਲਣ ਦਾ ਕੀਤਾ ਗਿਆ ਵਾਅਦਾ, ਜਿਸ ’ਤੇ ਵਿਰੋਧੀਆਂ ਨੇ ਕਾਫੀ ਰੌਲਾ ਪਾਇਆ ਸੀ, ਪੂਰਾ ਹੋਣ ਜਾ ਰਿਹਾ ਹੈ। ਪਾਣੀ ਵਿੱਚ ਚੱਲਣ ਵਾਲੀਆਂ ਦੋ ਬੱਸਾਂ ਤਿਆਰ ਹੋ ਚੁੱਕੀਆਂ ਹਨ, ਜੋ ਕਿ 15 ਦਿਨਾਂ ਤੱਕ ਪੰਜਾਬ ਪਹੁੰਚ ਜਾਣਗੀਆਂ ਤੇ ਇਹ ਬੱਸਾਂ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਤੱਕ 12 ਕਿਲੋਮੀਟਰ ਤੱਕ ਪਾਣੀ ਵਿੱਚ ਚੱਲਣਗੀਆਂ।