ਇਰਸ਼ਾਦ ਨੇ ਦੱਸਿਆ, "ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਚੁੱਕਿਆ ਗਿਆ, ਹਾਲੇ ਅਦਾਲਤ 'ਚ ਕੇਸ ਚੱਲਦਾ ਹੀ ਸੀ ਕਿ ਮੀਡੀਆ ਨੇ 'ਅੱਤਵਾਦੀ' ਬਣਾ ਦਿੱਤਾ।"
ਹਿੰਦੂਵਾਦੀ ਜਥੇਬੰਦੀ ਬਜਰੰਗ ਦਲ ਦੇ ਕਾਰਜਕਰਤਾ ਵਲੋਂ ਇਕ ਮੁਸਲਮਾਨ ਨੌਜਵਾਨ ਨੂੰ ਮਨੋਕਲਪਤ 'ਭਾਰਤ ਮਾਤਾ' ਦੀ 'ਜੈ' ਦਾ ਨਾਅਰਾ ਨਾ ਲਾਉਣ ਕਰਕੇ ਥੱਪੜ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਹਿਸਾਰ 'ਚ ਸਥਿਤੀ ਤਣਾਅਪੂਰਨ ਹੋ ਗਈ।
ਝਾਰਖੰਡ ਦੀ ਰਾਜਧਾਨੀ ਤੋਂ ਲਗਭਗ 200 ਕਿਲੋਮੀਟਰ ਦੂਰ ਇਕ ਪਿੰਡ 'ਚ ਭੀੜ ਨੇ ਇਕ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਕਿਉਂਕਿ ਭੀੜ ਦਾ ਕਹਿਣਾ ਸੀ ਕਿ ਉਸ ਮੁਸਲਮਾਨ ਬਜ਼ੁਰਗ ਦੇ ਘਰ ਦੇ ਬਾਹਰ ਇਕ ਗਾਂ ਮਰੀ ਪਈ ਸੀ। ਭੀੜ ਨੇ ਬਜ਼ੁਰਗ ਉਸਮਾਨ ਅੰਸਾਰੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ। ਉਸਮਾਨ ਅੰਸਾਰੀ ਇਸ ਵੇਲੇ ਧਨਬਾਦ ਦੇ ਹਸਪਤਾਲ 'ਚ ਦਾਖਲ ਹੈ ਅਤੇ ਉਸਦੀ ਜਾਨ ਬਚ ਗਈ ਹੈ। ਪੁਲਿਸ ਨੇ ਘਟਨ ਵਾਲੀ ਥਾਂ 'ਤੇ ਪੁੱਜ ਕੇ ਭੀੜ ਨੂੰ ਖਿੰਡਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ।
ਅਮਰੀਕਾ ਤੋਂ ਨਸ਼ਰ ਹੋਣ ਵਾਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਸਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਾਈਟ ਹਾਊਸ ਪੁੱਜਣ 'ਤੇ ਭਾਰਤ ਵਿਰੋਧੀ ਨਾਅਰੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਵ੍ਹਾਈਟ ਹਾਊਣ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਸੀ।
4 ਸਿੱਖਾਂ ਦੀ ਅਜਮੇਰ ਵਿਖੇ ਭੀੜ ਵਲੋਂ ਹੋਈ ਕੁੱਟਮਾਰ ਦੀ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਦੋ ਦਿਨਾਂ ਬਾਅਦ, ਪੀੜਤਾਂ ਵਿਚੋਂ ਇਕ ਜੋ ਵੀਡੀਓ 'ਚ ਦਿਖ ਰਿਹਾ ਹੈ, ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ (ਭੀੜ) ਨੇ ਦੋ ਪੁਲਿਸ ਕਾਂਸਟੇਬਲਾਂ ਦੀ ਮੌਜੂਦਗੀ ਵਿਚ ਸਾਨੂੰ ਕੁੱਟਿਆ, ਜੋ ਕਿ ਦੱਸ ਰਹੇ ਸੀ ਕਿ ਕਿੱਥੇ ਮਾਰਨਾ ਹੈ, ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।