ਖਾਲਸਾ ਪੰਥ ਦੇ ਸਾਜਨਾ ਦਿਵਸ ਦੀ 318ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ ‘ਖਾਲਸਾ ਸਾਜਨਾ ਦਿਵਸ ਮੁਬਾਰਕ’ ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ। 1699 ਈਸਵੀ (ਨਾਨਕਸ਼ਾਹੀ ਸੰਮਤ 230-1756 ਬਿਕਰਮੀ) ਦੀ ਵਿਸਾਖੀ ਨੂੰ ਖੰਡੇਧਾਰ ਤੋਂ ਪ੍ਰਗਟ ਕੀਤਾ ‘ਖਾਲਸਾ’, ਆਪਣੇ ਸਿਰਜਣਾ ਦਿਵਸ ਤੋਂ ਹੀ ਮੁਸ਼ਕਿਲਾਂ-ਮੁਸੀਬਤਾਂ ਦੇ ਕਈ ਪੈਂਡੇ ਤਹਿ ਕਰਕੇ ਅੱਜ ਇਤਿਹਾਸ ਦੇ ਅਤਿ ਬਿਖੜੇ ਦੌਰ ’ਚੋਂ ਗੁਜ਼ਰ ਰਿਹਾ ਹੈ।
ਆਪਣੇ ਕੌਮੀ ਘਰ ਪੰਜਾਬ ਤੋਂ ਕੋਈ ਖੁਸ਼ੀ ਦੇਣ ਵਾਲੀ ਖਬਰ ਨੂੰ ਤਾਂ ਤਰਸ ਕੇ ਰਹਿ ਗਏ ਹਾਂ । ਐਸੇ ਮਾਯੂਸੀਆਂ ਭਰੇ ਮਾਹੋਲ ਵਿੱਚ ਖੁਸ਼ੀ ਦੀਆਂ ਦੋ ਖਬਰਾਂ ਅਮਰੀਕਾ ਅਤੇ ਕੈਨਡਾ ਤੋਂ ਆਈਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਵਿੱਚ ਵੈਸਾਖੀ ਨੂੰ ਸਿੱਖਾਂ ਦੇ ਧਾਰਮਿਕ ਤਿਉਹਾਰ ਵਜੋਂ ਮਾਨਤਾ ਦੇ ਮਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਦੀ ਇਕ ਹੋਰ ਅੰਤਰਰਾਸ਼ਟਰੀ ਪ੍ਰਾਪਤੀ ਹੈ ਜਿਸ ਨਾਲ ਸਿੱਖ ਪਛਾਣ ਨੂੰ ਵਿਦੇਸ਼ਾਂ ਅੰਦਰ ਬਲ ਮਿਲੇਗਾ।
ਅਮਰੀਕਾ ਇਸ ਵੇਲੇ ਦੁਨੀਆਂ ਦੀ ਇੱਕੋ-ਇੱਕ ਸੁਪਰ ਪਾਵਰ ਹੈ, ਜਿੱਥੇ 7 ਲੱਖ ਦੇ ਕਰੀਬ ਸਿੱਖਾਂ ਦੀ ਅਬਾਦੀ ਹੈ। ਲਗਭਗ ਤਿੰਨ ਸਾਲ ਪਹਿਲਾਂ ਸਿੱਖਾਂ ਨੇ ਆਪਣੀ ਰਾਜਸੀ ਸ਼ਕਤੀ ਦਾ ਮੁਜ਼ਾਹਰਾ ਕਰਦਿਆਂ, ਅਮਰੀਕਨ ਕਾਂਗਰਸ ਵਿੱਚ ਸਿੱਖ ਹਿੱਤਾਂ ਦੀ ਰਖਵਾਲੀ ਲਈ, ਸਿੱਖ ਦੋਸਤ ਕਾਂਗਰਸਮੈਨਾਂ ’ਤੇ ਆਧਾਰਿਤ ‘ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ’ ਹੋਂਦ ਵਿੱਚ ਲਿਆਂਦੀ ਸੀ।
ਅਮਰੀਕਾ ਵਿੱਚ ਕਾਂਗਰਸ ਦੇ 115ਵੇਂ ਇਜਲਾਸ ਦੌਰਾਨ ਵਿਸਾਖੀ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਾਨਤਾ ਦਿੱਤੇ ਜਾਣ ਨਾਲ ਸੰਸਦ ਵਿੱਚ ਵੀ ਇਸ ਨੂੰ ਮਾਨਤਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਖ਼ੁਲਾਸਾ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਕੀਤਾ ਗਿਆ। ਇਸ ਦੌਰਾਨ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਗਈਆਂ ਹਨ।
ਇਟਲੀ ਦੇ ਜ਼ਿਲ੍ਹਾ ਵੇਰੋਨਾ ਦੇ ਸ਼ਹਿਰ ਸੰਨਬੋਨੀ ਫਾਚੋ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਸਾਜਨਾਂ ਦਵਿਸ ਨੂੰ ਸਮੱਰਪਤਿ ਵਸ਼ਿਾਲ ਨਗਰ ਕੀਰਤਨ 14 ਮਈ ਦਿਨ ਸ਼ਨੀਵਾਰ ਨੂੰ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਸਜਾਇਆ ਜਾ ਰਿਹਾ ਹੈ।