Tag Archive "united-states"

ਅਮਰੀਕੀਆਂ ਦੀ ਸਿੱਖ ਧਰਮ ਬਾਰੇ ਸਮਝ ਸਿੱਖਾਂ ‘ਚ ਚਿੰਤਾਂ ਦਾ ਵਿਸ਼ਾ ਬਣੀ

ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵਲੋਂ ਅਮਰੀਕਾ ਵਿਚ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਜਦੋਂਕਿ ਸਿੱਖ ਭਾਈਚਾਰਾ ਇਸ ਮੁਲਕ ਵਿਚ ਲਗਪਗ ਇਕ ਸਦੀ ਤੋਂ ਵੱਸਿਆ ਹੋਇਆ ਹੈ ਅਤੇ ਇਸ ਵੇਲੇ ਸਿੱਖ ਕਈ ਅਹਿਮ ਸਰਕਾਰੀ ਅਹੁਦਿਆਂ ’ਤੇ ਵੀ ਹਨ ਤੇ ਕਈ ਧਨਾਢ ਸਿੱਖ ਸ਼ਖਸੀਅਤਾਂ ਵੀ ਉਥੇ ਵਸਦੀਆਂ ਹਨ।

ਸਿੱਖਾਂ ਪ੍ਰਤੀ ਜਿਆਦਾਤਰ ਅਮਰੀਕੀਆਂ ਨੂੰ ਪਤਾ ਨਾ ਹੋਣ ਬਾਰੇ ਸਰੋਮਣੀ ਕਮੇਟੀ ਨੇ ਜਤਾਈ ਚਿੰਤਾ

ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਿੱਖਾਂ ਦੀ ਪਹਿਚਾਣ ਸਬੰਧੀ ਜ਼ਿਆਦਾਤਰ ਅਮਰੀਕੀ ਮੂਲ ਨਿਵਾਸੀਆਂ ਨੂੰ ਪਤਾ ਨਾ ਹੋਣ ਦਾ ਖੁਲਾਸਾ ਹੋਣ 'ਤੇ ਚਿੰਤਾ ਜਿਤਾਉਂਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੀ ਤਰੱਕੀ 'ਚ ਜਿਥੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਹੈ ।

ਸਿੱਖਾਂ ਬਾਰੇ ਬਹੁਤ ਘੱਟ ਜਾਣਦੇ ਹਨ ਜ਼ਿਆਦਾਤਰ ਅਮਰੀਕੀ

ਅਮਰੀਕਾ ਵਿੱਚ ਸਿੱਖਾਂ ਬਾਰੇ ਦੀ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਅਤੇ ਹਾਰਟ ਰਿਸਰਚ ਵਲੋਂ ਕੀਤੇ ਗਏ ਹੁਣ ਤਕ ਦੇ ਸੱਭ ਤੋਂ ਪ੍ਰਭਾਵਸ਼ਾਲੀ ਅਧਿਐਨ, ''ਅਮਰੀਕਾ ਵਿਚ ਸਿੱਖ ਧਰਮ : ਅਮਰੀਕੀ ਲੋਕ ਕੀ ਜਾਣਦੇ ਹਨ ਅਤੇ ਕੀ ਜਾਣਨਾ ਚਾਹੁੰਦੇ ਹਨ,'' ਵਿਚ ਦਸਿਆ ਗਿਆ ਹੈ ਕਿ ਅਮਰੀਕੀ ਲੋਕ ਸਿੱਖਾਂ, ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਕੀ ਵਿਚਾਰਧਾਰਾ ਰਖਦੇ ਹਨ?

ਬਰਾਕ ਉਬਾਮਾ-ਨਰਿੰਦਰ ਮੋਦੀ ਨੇ ਚਾਹ ਤੋਂ ਪਿੱਛੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 26 ਜਨਵਰੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਰਾਜਧਾਨੀ ਦਿੱਲੀ ਪਹੁੰਚ ਚੁੱਕੇ ਹਨ।

ਅਮਰੀਕੀ ਸੰਘੀ ਅਦਾਲਤ ਨੇ ਨਰਿੰਦਰ ਮੋਦੀ ਖਿਲਾਫ ਗੁਜਰਾਤ ਮੁਸਲਿਮ ਕਤਲੇਆਮ ਦਾ ਕੇਸ ਕੀਤਾ ਖਾਰਜ਼

ਅਮਰੀਕਾ ਦੀ ਇਕ ਸੰਘੀ ਅਦਾਲਤ ਨੇ 2002 ਸਾਲ ਦੇ ਗੁਜਰਾਤ ਦੇ ਮੁਸਲਮਾਨਾਂ ਦੇ ਹੋਏ ਕਤਲੇਆਮ ਦੇ ਸਬੰਧ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਮਨੁੱਖੀ ਅਧਿਕਾਰ ਗਰੁੱਪ ਵੱਲੋਂ ਦਰਜ਼ ਕਰਵਾਇਆ ਗਿਆ ਕੇਸ ਖਾਰਜ ਕਰ ਦਿੱਤਾ ਹੈ।

ਕਸ਼ਮੀਰੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਦੇ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਸਯੂਕਤ ਰਾਸ਼ਟਰ ਵਿੱਚ ਆਹਮੋ ਸਾਹਮਣੇ

ਅੱਜ ਸੰਯੂਕਤ ਰਾਸ਼ਟਰ ਮਹਾਂ ਸਭਾ ਅੰਦਰ ਪਾਕਿਸਤਾਨ ਨੇ ਕਸ਼ਮੀਰ ਦੇ ਲੋਕਾਂ ਦੀ ਅਜ਼ਾਦੀ ਦੇ ਮੁੱਦੇ ਨੂੰ ਫਿਰ ਉਭਾਰਦਿਆਂ ਭਾਰਤ 'ਤੇ ਦੋਸ਼ ਲਾਇਆ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੇ ਦੇ ਹੱਕ ਤੋਂ ਵਾਝਾਂ ਰੱਖਿਆ ਹੋਇਆ ਹੈ।

ਵਾਈਟ ਹਾਊਸ ਸਾਹਮਣੇ ਮੋਦੀ ਸਮਰਥਕ ਅਤੇ ਵਿਰੋਧੀ ਆਮੋ-ਸਾਹਮਣੇ, ਪੁਲਿਸ ਨੇ ਵਿੱਚ ਪੈ ਕੇ ਕੀਤਾ ਬਚ-ਬਚਾਅ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਸੱਦੇ 'ਤੇ ਅਮਰਰੀਕਾ ਪਹੁੰਚਿਆ ਹੋਇਆ ਹੈ।ਮੋਦੀ ਦਾ ਅਮਰੀਕਾ ਵਿੱਚ ਜਿੱਥੇ ਉਬਾਮਾ ਪ੍ਰਸ਼ਾਸ਼ਨ ਅਤੇ ਮੁੱਖਧਾਰੀ ਭਾਰਤੀਆਂ ਵੱਲੋਂ ਪੱਬਾਭਾਰ ਹੋਕੇ ਸੁਆਗਤ ਕੀਤਾ ਜਾ ਰਿਹਾ ਹੈ, ਉੱਥੇ ਮੋਦੀ ਖਿਲਾਫ ਗੁਜਰਾਤ ਵਿੱਚ ਸੰਨ 2002 ਵਿੱਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੁਸਲਮਾਨਾਂ ਦੇ ਹੋਏ ਸਮੂਹਿਕ ਕਤਲੇਆਮ ਅਤੇ ਮੋਦੀ ਦੀ ਅਗਵਾਈ ਵਾਲੀੌ ਭਾਜਪਾ ਸਰਕਾਰ ਵੱਲੋਂ ਭਾਰਤੀ ਘੱਟ ਗਿਣਤੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਖਿਲਾਫ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਕਰਵੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਨਿਊਯਾਰਕ ਦੇ ਮੈਡੀਸਨ ਸਕਵੇਅਰ ਗਾਰਡਨ ਵਿੱਚ ਨਰਿੰਦਰ ਮੋਦੀ ਦੇ ਵਿਰੁੱਧ ਰੋਸ ਮੁਜ਼ਾਹਰਾ ਤਸਵੀਰਾਂ ਦੀ ਜ਼ੁਬਾਨੀ

ਨਿਊਯਾਰਕ ਦੇ ਮੈਡੀਸਨ ਸਕਵੇਅਰ ਗਾਰਡਨ ਵਿੱਚ ਨਰਿੰਦਰ ਮੋਦੀ ਦੇ ਵਿਰੁੱਧ ਰੋਸ ਮੁਜ਼ਾਹਰਾ ਤਸਵੀਰਾਂ ਦੀ ਜ਼ੁਬਾਨੀ

ਨਰਿੰਦਰ ਮੋਦੀ ਦੀ ਅਮਰੀਕਾ ਫੇਰੀ: ਅਦਾਲਤੀ ਸੰਮਨਾਂ ਨਾਲ ਹੋਇਆ ਸਵਾਗਤ

ਅਮਰੀਕੀ ਧਰਤੀ 'ਤੇ ਪਹੁੰਚਣ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਅਮਰੀਕੀ ਸੰਘੀ ਅਦਾਲਤ ਵੱਲੋਂ ਜਾਰੀ ਸੰਮਨਾਂ ਨਾਲ ਹੋਇਆ। ਇਹ ਸੰਮਨ ਉਸਨੂੰ ਗੁਜਰਾਤ ਦੇ ਮੁਸਲਿਮ ਕਤਲੇਆਮ ਵਿੱਚ ਮਿਲੀਭੁਗਤ ਦੇ ਦੋਸ਼ ਵਿੱਚ ਜਾਰੀ ਕੀਤੇ ਗਏ ਹਨ। ਮੋਦੀ ਨੇ ਸੰਮਨ ਤਾਮੀਲ ਹੋਣ ਦੇ 21 ਦਿਨਾਂ ਦੇ ਅੰਦਰ-ਅੰਦਰ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਦਾ ਜੁਬਾਬ ਸੰਘੀ ਅਦਾਲਤ ਵਿੱਚ ਦੇਣਾ ਹੋਵੇਗਾ।

ਸਿੱਖ ਜੱਥੇਬੰਦੀਆਂ ਵੱਲੋਂ ਮੋਦੀ ਦੀ ਅਮਰੀਕਾ ਵਿੱਚ ਰਾਸ਼ਟਰਪਤੀ ਉਬਾਮਾ ਨਾਲ ਮੁਲਾਕਾਤ ਸਮੇਂ “ਵਾਈਟ ਹਾਉਸ” ਅੱਗੇ ਰੋਸ ਮੁਜ਼ਾਹਰਾ ਕਰਨ ਦੀ ਤਿਆਰੀ

ਅਮਰੀਕਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵਿੱਚਕਾਰ ਹੋਣ ਜਾ ਰਹੀ ਮੁਲਾਕਾਤ ਦੇ ਸਰਕਾਰੀ ਤੌਰ ‘ਤੇ ਥੋੜਾ ਸਮਾਂ ਪਹਿਲਾਂ ਕੀਤੇ ਐਲਾਨ ਤੋਂ ਬਾਅਦ ਅਮਰੀਕਾ ਸਥਿਤ ਸਿੱਖ ਜੱਥੇਬੰਦੀਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਭਵਨ “ਵਾਈਟ ਹਾਉਸ” ਜਿੱਥੇ ਦੋਹਾਂ ਦੇਸ਼ਾਂ ਦੇ ਆਗੂਆਂ ਨੇ ਬੈਠਕੇ ਗੱਲਬਾਤ ਕਰਨੀ ਹੈ, ਦੇ ਅੱਗੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਘੱਟ ਗਿਣਤੀਆਂ ‘ਤੇ ਜ਼ੁਲਮ ਕਰਨ ਅਤੇ ਉਨ੍ਹਾਂ ਨੂੰ ਅਪਮਾਣਤ ਕਰਨ ਖਿਲਾਫ ਮੁਜ਼ਾਹਰਾ ਕਰਨ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

« Previous PageNext Page »