ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਪੰਜਾਬ ਦੇ ਪਿੰਡ ਲੱਖਣ ਕੇ ਪੱਡਾ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦੇ ਕਤਲ ਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕੀਤੀ ਗਈ ਹੈ।
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ ਜਵਾਨੀਆਂ ਸੰਘਰਸ਼ ਦੇ ਲੇਖੇ ਲਾਉਣ ਵਾਲਿਆਂ ਉੱਤੇ ਵਿਚਾਰਾਂ ਦੀ ਵਿਭਿੰਨਤਾ ਜਾਂ ਈਰਖਾ ਦੀ ਅੱਗ ਕਾਰਨ ਝੂਠੇ ਦੋਸ਼ ਲਾਏ ਜਾ ਰਹੇ ਹਨ ਜਿਸਦਾ ਬਰਤਾਨੀਆਂ ਅਤੇ ਯੂਰਪ ਦੀਆਂ ਸੰਘਰਸ਼ ਪੱਖੀ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ।
ਅਪ੍ਰੈਲ ਮਹੀਨੇ ਦੀ 29 ਤਰੀਕ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਐਲਾਨ ਦੀ ਵਰ੍ਹੇਗੰਢ ਹੈ।
• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ "ਬੌਧਿਕ-ਜਗੀਰ" ਦੱਸਣ ਉੱਤੇ ਭਾਰੀ ਰੋਹ। • ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ। • ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ।
"ਜਿਹੜਾ ਬੰਦਾ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦਾ ਹੈ, ਜੋ ਆਪਣਾ ਵਾਅਦਾ ਨਹੀਂ ਨਿਭਾਅ ਸਕਿਆ ਉਹ ਬਰਗਾੜੀ ਵਿੱਚ ਆਪਣੇ ਕਿਸੇ ਕਰਿੰਦੇ ਨੂੰ ਭੇਜ ਕੇ ਇਨਸਾਫ ਧਰਨੇ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਵਾਉਣ ਤੋਂ ਬਾਅਦ ਵੀ ਜਰੂਰ ਮੁਕਰੇਗਾ, ਕਿਉਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਐਲਾਨ ਨਾਮੇ ਦੀ ਅਰਦਾਸ ਕਰਕੇ ਵੀ ਇਹ ਕੈਪਟਨ ਮੁੱਕਰ ਚੁੱਕਿਆ ਹੈ।
ਬੀਤੇ ਦਿਨੀਂ ਉੱਤਰ ਪਰਦੇਸ਼ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਜਾਨ ਨੂੰ ਖਤਰੇ ਦੇ ਕੀਤੇ ਗਏ ਦਾਅਵੇ ’ਤੇ ਟਿੱਪਣੀ ਕਰਦਿਆਂ ਯੁਨਾਇਟਡ ਖਾਲਸਾ ਦਲ (ਯੂ. ਕੇ.) ਦੇ ਆਗੂ ਲਵਸ਼ਿੰਦਰ ਸਿੰਘ ਡੱਲਵਾਲ ਨੇ ਕਿਹਾ ਹੈ ਕਿ ਇਹ ਮਹਿਜ਼ ਸਿਆਸੀ ਡਰਾਮਾ ਹੈ।
ਲੰਡਨ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਖਾਲਿਸਤਾਨ ਦੀ ਜੰਗੇ ਆਜਾਦੀ ...
ਸੰਘਰਸ਼ਸ਼ੀਲ ਕੌਮਾਂ ਦੇ ਮੁਜਾਹਿਰੇ ਨੂੰ ਸੰਬੋਧਨ ਕਰਦਿਆਂ ਬਰਤਾਨੀ ਪਾਰਲੀਮੈਂਟ ਦੇ 'ਹਾਉਸ ਆਫ ਲਾਡਰਜ਼" ਸਦਨ ਦੇ ਮੈਂਬਰ ਲਾਰਡ ਨਜ਼ੀਰ ਨੇ ਕਿਹਾ ਕਿ ਦੁਨੀਆ-ਭਰ ਦੀ ਹਰ ਕੌਮ ਨੂੰ ਸੁਯੰਕਤ-ਰਾਸ਼ਟਰ ਦੇ ਮੁਢਲੇ ਅਸੂਲਾਂ ਮੁਤਾਬਕ ਆਪਣੀ ਅਜ਼ਾਦ ਸਿਆਸੀ ਹੈਸੀਅਤ ਕਾਇਮ ਕਰਨ ਦਾ ਪੂਰਾ ਹੱਕ ਹੈ ਤਾਂ ਕਿ ਉਹ ਆਪਣੀ ਆਰਥਿਕਤਾ, ਸਮਾਜ ਅਤੇ ਵਿਰਸੇ ਨੂੰ ਕਾਇਮ ਰੱਖ ਕੇ ਅੱਗੇ ਵੱਧ ਸਕੇ।
ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ ਗੱਲਾਂ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਕੋਈ ਅਧਾਰ ਨਹੀਂ ਹੁੰਦਾ ਬਲਕਿ ਸੌ ਫੀਸਦੀ ਝੂਠੀਆਂ ਗੱਪਾਂ ਅਤੇ ਮਨਘੜਤ ਕਹਾਣੀਆਂ ਹੁੰਦੀਆਂ ਹਨ।
Next Page »