ਹੈਰੀਟੇਜ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣੀ ਅਤੇ ਪੰਜ ਤੀਰ ਰਿਕਾਰਡਸ ਦੀ ਪੇਸ਼ਕਸ਼ ਛੋਟੀ ਪੰਜਾਬੀ ਫਿਲਮ "ਵਾਏ! ਉੜਤਾ ਪੰਜਾਬ" ਯੂ-ਟਿਊਬ 'ਤੇ ਪੂਰੀ ਜਾਰੀ ਕਰ ਦਿੱਤੀ ਗਈ। "ਵਾਏ! ਉੜਤਾ ਪੰਜਾਬ" ਦੋ ਵਾਰ ਦੇ ਕੌਮਾਂਤਰੀ ਛੋਟੀ ਫਿਲਮਾਂ ਦੇ ਮੁਕਾਬਲੇ ਦੇ ਜੇਤੂ ਪ੍ਰਦੀਪ ਸਿੰਘ ਨੇ ਨਿਰਦੇਸ਼ਿਤ ਕੀਤੀ ਹੈ।
ਪੰਜ ਤੀਰ ਰਿਕਾਰਡਸ ਵਲੋਂ ਹੈਰੀਟੇਜ ਪ੍ਰੋਡਰਕਸ਼ਨਸ ਦੇ ਸਹਿਯੋਗ ਨਾਲ ਬਣੀ ਆਉਣ ਵਾਲੀ ਛੋਟੀ ਫਿਲਮ 'ਵਾਏ! ਉੜਤਾ ਪੰਜਾਬ' ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। 'ਵਾਏ! ਉੜਤਾ ਪੰਜਾਬ' ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਪਰਦੀਪ ਸਿੰਘ ਵਲੋਂ ਨਿਰਦੇਸ਼ਤ ਕੀਤੀ ਗਈ ਹੈ। ਇਹ ਛੋਟੀ ਮੂਵੀ 16 ਜੁਲਾਈ ਨੂੰ ਯੂ ਟਿਊਬ 'ਤੇ ਜਾਰੀ ਕੀਤੀ ਜਾਏਗੀ।
ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੀ ਸ਼ਾਨ ਤੇ ਕਾਬਲੀਅਤ ਨੂੰ ਕਲੰਕ ਲਾਉਣ ਦੇ ਪਿੱਛੇ ਸਿਆਸੀ ਤਾਕਤਾਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ।ਇਸ ਫਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਫ਼ਿਲਮ ਦੇਖ ਕੇ ਆਏ ਕਈ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਹਵਾਲੇ ਦੇ ਆਧਾਰ ’ਤੇ ਕੀਤਾ ਹੈ।
ਬੌਲੀਵੁੱਡ ਫਿਲਮ ਉੜਤਾ ਪੰਜਾਬ ਤੋਂ ਸ਼ੁਰੂ ਹੋਏ ਵਿਵਾਦ ਕਾਰਨ ਨਸ਼ਿਆਂ ਦਾ ਮੁੱਦਾ ਇਕ ਵਾਰ ਫੇਰ ਮੀਡੀਆ ਦੇ ਧਿਆਨ ਵਿਚ ਆਇਆ ਅਤੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ। ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨਾਲ ਇਸ ਮੁੱਦੇ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ ਕੀਤੇ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੀ ਸਮੱਸਿਆ ਖਿਲਾਫ ਕੀਤੀਆਂ ਜਾ ਰਹੀਆਂ ਹਰੇਕ ਕੋਸ਼ਿਸ਼ਾਂ ਦਾ ਦਿਲੋਂ ਸਵਾਗਤ ਕਰਦੀ ਹੈ।
ਸੁਪਰੀਮ ਕੋਰਟ ਨੇ ਫਿਲਮ 'ਉੜਤਾ ਪੰਜਾਬ' ਨੂੰ ਰਿਲੀਜ਼ ਹੋਣ ਤੋਂ ਰੋਕਣ ਸਬੰਧੀ ਗੈਰ-ਸਰਕਾਰੀ ਸੰਗਠਨ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਕੀਤੀ ਜਾਵੇ। ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਜਸਟਿਸ ਐਲ. ਐਨ. ਰਾਓ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਪਟੀਸ਼ਨ ਕਰਤਾ ਗੈਰ-ਸਰਕਾਰੀ ਸੰਗਠਨ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਨੂੰ ਕਿਹਾ, 'ਅਸੀਂ ਮਾਮਲੇ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰ ਰਹੇ ਹਾਂ। ਅਸੀਂ ਇਸ ਦੇ ਗੁਣ ਦੋਸ਼ ਵਿਚ ਨਹੀਂ ਜਾਵਾਂਗੇ। ਸੰਵਿਧਾਨਕ ਬੈਂਚ ਨੇ ਪਟੀਸ਼ਨ ਕਰਤਾਵਾਂ ਨੂੰ ਇਹ ਛੋਟ ਦਿੱਤੀ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਾ ਸਕਦੇ ਹਨ ਜੋ ਇਸ ਮਾਮਲੇ 'ਤੇ ਗੌਰ ਕਰ ਰਿਹਾ ਹੈ।'
ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦੇ ਮੁੱਦੇ 'ਤੇ ਬਣੀ ਫਿਲਮ 'ਉੜਤਾ ਪੰਜਾਬ' ਦੀ ਰਿਲੀਜ਼ 'ਤੇ ਸਟੇਅ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਪਰ ਪਟੀਸ਼ਨਕਰਤਾ ਐਨ.ਜੀ.ਓ. ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਪੀਲ ਕਰਨ ਨੂੰ ਕਿਹਾ ਗਿਆ ਹੈ। ਜਿੱਥੇ ਪਹਿਲਾਂ ਤੋਂ ਹੀ ਐਨ.ਜੀ.ਓ. ਦੀ ਪਟੀਸ਼ਨ ਵਿਚਾਰ ਅਧੀਨ ਹੈ।
ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਵਲੋਂ ਫਿਲਮ 'ਉੜਤਾ ਪੰਜਾਬ' ਨੂੰ ਰਿਲੀਜ਼ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੈਸ ਵਿਚ ਜਾਰੀ ਬਿਆਨ ਵਿਚ ਆਪ ਨੇਤਾ ਅਤੇ ਸੰਗਰੂਰ ਤੋਂ ਸੰਸਦ ਨੇਤਾ ਭਗਵੰਤ ਮਾਨ ਅਤੇ ਉਘੇ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਹ ਫਿਲਮ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਹ ਬਿਨਾਂ ਕਿਸੇ ਦੇਰੀ ਦੇ ਲੋਕਾਂ ਤਕ ਪਹੁੰਚਣੀ ਚਾਹੀਦੀ ਹੈ।
'ਉੜਤਾ ਪੰਜਾਬ' ਫ਼ਿਲਮ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੰਬੇ ਹਾਈ ਕੋਰਟ ਨੇ ਇਕ ਸੀਨ ਦੇ ਕੱਟ ਨਾਲ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਫ਼ਿਲਮ ਨਿਰਮਾਤਾ ਨੂੰ ਪਿਸ਼ਾਬ ਕਰਨ ਦਾ ਦ੍ਰਿਸ਼ ਹਟਾਉਣ ਅਤੇ ਇਕ ਸੋਧਿਆ ਡਿਸਕਲੇਮਰ ਦੇਣ ਲਈ ਕਿਹਾ ਹੈ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰੀ ਏਜੰਸੀਆਂ ਤੇ ਸਿਆਸਤਦਾਨ ਉੜਤਾ ਪੰਜਾਬ ਫ਼ਿਲਮ ਦੇ ਮਾਮਲੇ ’ਚ ਸ਼ੋਰ-ਸ਼ਰਾਬ ਨਾ ਕਰਨ। ਸੰਸਥਾ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਕਿਹਾ ਹੈ ਕਿ ਉੜਤਾ ਪੰਜਾਬ ਫ਼ਿਲਮ ਪੰਜਾਬ ਨੂੰ ਦਰਪੇਸ਼ ਇੱਕ ਵੱਡੇ ਸੰਕਟ ਬਾਰੇ ਮੁੱਦੇ ਨੂੰ ਉਭਾਰਦੀ ਹੈ।
Next Page »