Tag Archive "the-mastermind-jinda-and-sukha-movie"

ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਖਿਲਾਫ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ

ਲੰਘੇ ਸਿੱਖ ਸੰਘਰਸ਼ ਦੀਆਂ ਸ਼ਾਨਾਂਮੱਤੀਆਂ ਸਿੱਖ ਹਸਤੀਆਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸਹਾਦਤ ‘ਤੇ ਅਧਾਰਿਤ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” “ਤੇ ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਲੱਗੀ ਪਾਬੰਦੀ ਫਿਲਮ ਦੇ ਨਿਰਮਾਤਾ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ।ਹਾਈਕੋਰਟ ਨੇ ਇਸ ਮਾਮਲੇ 'ਚ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ।

ਫਿਲਮ “ਮਾਸਟਰਮਾਈਂਡ ਸੁੱਖਾ ਜਿੰਦਾ” ‘ਤੇ ਪਾਬੰਦੀ ਖਿਲਾਫ ਨਿਰਮਾਤਾ ਨੇ ਹਾਈਕੋਰਟ ਕੀਤੀ ਪਹੁੰਚ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਇਨ੍ਹਾਂ ਲਾਸਾਨੀ ਸ਼ਹੀਦਾਂ ਦੇ ਸ਼ਾਨਾਂਮੱਤੇ ਜੀਵਣ 'ਤੇ ਅਧਾਰਿਤ ਪੰਜਾਬੀ ਫਿਲਮ ‘ਦਿ ਮਾਸਟਰਮਾੲੀਂਡ ਜਿੰਦਾ-ਸੁੱਖਾ’ ’ਤੇ ਪਾਬੰਦੀ ਲੱਗਣ ਤੋਂ ਬਾਅਦ ਨਿਰਮਾਤਾ ਦਰਸ਼ਨ ਸਿੰਘ ਨੇ ਪੰਜਾਬ-ਹਰਿਅਾਣਾ ਹਾੲੀ ਕੋਰਟ ਦਾ ਕੁੰਡਾ ਖਡ਼ਕਾੲਿਅਾ ਹੈ।

ਸ਼ਹੀਦ ਭਾਈ ਸੁੱਖੇ ਜਿੰਦੇ ‘ਤੇ ਬਣੀ ਫਿਲਮ ਨੂੰ ਜਾਰੀ ਹੋਣ ਵਿੱਚ ਮੋਦੀ ਹਕੂਮਤ ਰੁਕਾਵਟ ਨਾ ਪਾਵੇ: ਮਾਨ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਤੇ ਭਾਰਤ ਸਰਕਾਰ ਵੱਲੌਂ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੁਝ ਸਿੱਖ ਨੌਜਵਾਨਾਂ ਵੱਲੋਂ ਆਪਣੇ ਹੀ ਪਰਿਵਾਰਾਂ ਦੀ ਆਮਦਨ ਵਿੱਚੋਂ ਕੁਝ ਹਿੱਸਾ ਕੱਢ ਕੇ "ਸੁੱਖਾ ਜਿੰਦਾ" ਦੇ ਨਾਮ 'ਤੇ ਨਵੀਂ ਬਣੀ ਫਿਲਮ ਜੋ ਸਮੁੱਚੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਬੜੀਆਂ ਮੁਸ਼ਕਿਲਾਂ ਦਾ ਟਾਕਰਾ ਕਰਦੇ ਹੋਏ ਸੰਪੂਰਨ ਕੀਤੀ ਹੈ।

ਭਾਰਤੀ ਘਰੇਲੂ ਮੰਤਰਾਲੇ ਦੀਆਂ ਹਦਾਇਤਾਂ ‘ਤੇ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਸੈਂਸਰ ਬੋਰਡ ਨੇ ਲਾਈ ਪਾਬੰਦੀ

ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਇੱਕ ਵਾਰ ਪਾਸ ਕਰ ਦੇਣਾ ਤੋਂ ਬਾਅਦ ਭਾਰਤੀ ਘਰੇਲੂ ਮੰਤਰਾਲੇ ਦੀਆਂ ਹਦਾਇਤਾਂ ‘ਤੇ ਫਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।

ਭਾਰਤੀ ਏਜ਼ੰਸੀਆਂ ਨੇ ਸੈਂਸਰ ਬੋਰਡ ਨੂੰ ਫਿਲਮ “ਮਾਸਟਰ ਮਾਈਂਡ ਸੁੱਖਾ ਜਿੰਦਾ” ਨੂੰ ਪਾਸ ਕਰਨ ਦੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ

ਭਾਰਤੀ ਖੂਫੀਆ ਏਜ਼ੰਸੀਆਂ ਵੱਲੋਂ ਆਉਣ ਵਾਲੀ ਪੰਜਾਬੀ ਫਿਲਮ “ਮਾਸਟਰ ਮਾਈਂਡ ਸੁੱਖਾ ਜ਼ਿੰਦਾ” ‘ਤੇ ਭਾਰਤੀ ਫਿਲਮ ਬੋਰਡ ਕੋਲ ਚਿੰਤਾ ਜ਼ਾਹਰ ਕਰਨ ਕਰਕੇ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪਾਸ ਕਰਨ ‘ਤੇ ਦੁਬਾਰਾ ਵਿਚਾਰ ਕਰਨ ਦੀ ਸੰਭਾਵਨਾ ਹੈ।

“1984” ਬਾਰੇ ਬਣ ਰਹੀਆਂ ਫਿਲਮਾਂ ਬਾਰੇ ਭਾਰਤੀ ਖੂਫੀਆ ਏਜੰਸੀ ਨੇ ਪ੍ਰਗਟਾਈ ਚਿੰਤਾ, ਭਾਰਤ ਦੇ ਘਰੇਲੂ ਮੰਤਰਾਲੇ ਨੂੰ ਭੇਜੀ ਰਿਪੋਰਟ

ਭਾਰਤ ਦੀ ਖੁਫੀਆ ਏਜ਼ੰਸੀ ਇੰਟੈਲ਼ੀਜੈਂਸ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਘੱਲੂਘਾਰਾ1984 ਅਤੇ ਇਸ ਤੋਂ ਬਾਅਦ ਵਾਪਰੇ ਘਟਨਾਂ ਕਰਮ 'ਤੇ ਅਧਾਰਿਤ ਬਣ ਰਹੀਆਂ ਪੰਜਾਬੀ ਫਿਲਮਾਂ ਦਾ ਮਾਮਲਾ ਭਾਰਤੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਹੈ।