ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ ਵਿਚ ਕੀਤੀਆਂ ਜਾਣ।
ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਦ ਬਲੈਕ ਪ੍ਰਿੰਸ' ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। 'ਦ ਬਲੈਕ ਪ੍ਰਿੰਸ' ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।
ਪਿਛਲੇ ਹਫਤੇ ਸ਼ੁੱਕਰਵਾਰ ਨੂੰ ਮੈਂ 2 ਘੰਟੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦੇ ਸਾਥ ਵਿੱਚ ਗੁਜਾਰੇ। ਇਸ ਸਾਰੇ ਸਮੇਂ ਦੌਰਾਨ ਮੈਂ ਮਹਾਰਾਜਾ ਦਲੀਪ ਸਿੰਘ ਨਾਲ ਸਿੱਖ ਧਰਮ ਤੋਂ ਜ਼ਬਰੀ ਇਸਾਈ ਧਰਮ ਦੇ ਦਾਖਲੇ ਤੱਕ ਅਤੇ ਫਿਰ ਸਹਿਜੇ-ਸਹਿਜੇ ਸਿੱਖੀ ਵਿੱਚ ਮੁੜ ਵਾਪਸੀ ਦਾ ਸਫਰ ਤਹਿ ਕੀਤਾ। ਬੱਚੇ ਦਲੀਪ ਸਿੰਘ ਨੂੰ ਸਿੱਖ ਰਾਜ ਦੇ ਘਰਾਣੇ ‘ਚੋਂ ਮਾਂ ਦੀ ਝੋਲੀ ‘ਚੋਂ ਖੋਹ ਕੇ ਇੰਗਲੈਂਡ ਬਕਿੰਗਮ ਪੈਲੇਸ ਦੇ ਰਾਜ ਘਰਾਣੇ ਤੱਕ ਮਹਾਰਾਜਾ ਦਲੀਪ ਸਿੰਘ ਦੀ ਜ਼ਬਰੀ ਯਾਤਰਾ ਦਾ ਵੀ ਮੈਂ ਸਾਥ ਮਾਣਿਆ।
ਵਾਹਿਗੁਰੂ ਦੀ ਕਿਰਪਾ ਨਾਲ ਅਜਿਹੇ ਸਾਧਨ ਬਣੇ ਕਿ ਨੌਜਵਾਨ ਦਲੀਪ ਸਿੰਘ ਦੇ ਚੇਤੇ ਅੰਦਰ ਪੁਰਾਣੀਆਂ ਯਾਦਾਂ ਮੁੜ ਹਰੀਆਂ ਹੋ ਗਈਆਂ। ਉਸ ਦੇ ਹਿਰਦੇ ਅੰਦਰ ਆਪਣੀ ਮਾਂ (ਮਹਾਰਾਣੀ ਜਿੰਦਾਂ) ਨੂੰ ...
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਥੇ ਇਕ ਭਰਵੇਂ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਅਰੁਣ ਗਰੋਵਰ ਵੱਲੋਂ ਪ੍ਰਸਿੱਧ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਪੰਜਾਬ ਯੂਨੀਵਰਸਿਟੀ ਦਾ ਬਰਾਂਡ ਅੰਬੈਸਡਰ ਐਲਾਨਿਆ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਅਰੁਣ ਗਰੋਵਰ ਨੇ ਸਤਿੰਦਰ ਸਰਤਾਜ ਨੂੰ ਯੂਨੀਵਰਸਿਟੀ ਦੀ ਆਨਰੇਰੀ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ।
ਬੀਤੇ ਸ਼ੁੱਕਰਵਾਰ ਦੁਨੀਆਂ ਭਰ ਵਿੱਚ ਜਾਰੀ ਹੋਈ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਨੇ ਖੁੱਲ੍ਹੇ ਦਿਲ ਅਤੇ ਉਤਸ਼ਾਹ ਨਾਲ ਪ੍ਰਵਾਨ ਕੀਤਾ ਹੈ। ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਬਣੀ ਲਗਭਗ 50 ਲੱਖ ਡਾਲਰ ਦੇ ਬਜਟ ਦੀ ਇਸ ਫ਼ਿਲਮ (ਅੰਗਰੇਜ਼ੀ ਤੇ ਪੰਜਾਬੀ) ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਦੇ 18 ਸਿਨੇਮਾ ਘਰਾਂ ਵਿੱਚ ਵਿਖਾਇਆ ਜਾ ਰਿਹਾ ਹੈ ਜਿਨ੍ਹਾਂ ’ਚੋਂ ਸੱਤ ਸਿਨੇਮਾ ਹਾਲ ਇਕੱਲੇ ਉਂਟਾਰੀਓ ’ਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਦੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ ਅਤੇ ਪਹਿਲੇ ਤਿੰਨ ਦਿਨਾਂ ’ਚ ਇਸ ਨੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਸਵਾਲ ਇਹ ਹੈ ਕਿ ਅਜੇ ਤੱਕ ਕੋਈ ਵੀ ਸਿੱਖ ਸਕੂਲ ਵਿਦਿਆਰਥੀਆਂ ਨੂੰ ਇਤਿਹਾਸ ਦੇ ਉਸ ਦੌਰ ਦੀ ਬਾਤ ਨਾਲ ਰੂ-ਬ-ਰੂ ਕਰਵਾਉਣ ਲਈ ਅੱਗੇ ਕਿਉਂ ਨਹੀਂ ਆਇਆ? ਕੀ ਪ੍ਰਬੰਧਕਾਂ ਨੂੰ ਸਿੱਖਾਂ ਦੇ ਰਾਜ ...
ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੌਲੀਵੁਡ ਫਿਲਮ 'ਦਾ ਬਲੈਕ ਪ੍ਰਿੰਸ' ਦੇ ਬਾਰੇ 'ਚ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ। ਡਾਇਰੈਕਟਰ ਕਵੀ ਰਾਜ ਦੀ ਇਸ ਫਿਲਮ 'ਚ ਮੁੱਖ ਭੂਮਿਕਾ ਸਤਿੰਦਰ ਸਰਤਾਜ ਅਤੇ ਸ਼ਬਾਨਾ ਆਜ਼ਮੀ ਨੇ ਨਿਭਾਈ। ਫਿਲਮ ਸ਼ੁੱਕਰਵਾਰ 21 ਜੁਲਾਈ ਨੂੰ ਦੁਨੀਆ ਭਰ 'ਚ ਜਾਰੀ ਕੀਤੀ ਗਈ। ਪੇਸ਼ ਹੈ ਗੱਲਬਾਤ ਦੀ ਪੂਰੀ ਰਿਕਾਰਡਿੰਗ।
ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਲ ਸਿੰਘ ਦੇ ਜੀਵਨ 'ਤੇ ਬਣੀ ਹਾਲੀਵੁਡ ਦੀ ਫਿਲਮ 'ਦਾ ਬਲੈਕ ਪ੍ਰਿੰਸ' ਅੱਜ (21 ਜੁਲਾਈ) ਨੂੰ ਦੁਨੀਆ ਭਰ 'ਚ ਜਾਰੀ ਹੋ ਰਹੀ ਹੈ।
ਸਿੱਖ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਅਤੇ ਪੰਜਬ ਦੇ ਆਖ਼ਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਹਾਲੀਵੁੱਡ ਫ਼ਿਲਮ ‘ਚ ਮੁੱਖ ਕਿਰਦਾਰ (ਦਲੀਪ ਸਿੰਘ) ਦੀ ਭੂਮਕਾ ਨਿਭਾਉਣ ਵਾਲੇ ਉੱਘੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ‘ਦ ਬਲੈਕ ਪ੍ਰਿੰਸ’ ਦੁਨੀਆ ਭਰ ਦੇ ਲੋਕਾਂ ਨੂੰ ਨਾ ਕੇਵਲ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੇ ਵਿਰਸੇ ਤੋਂ ਜਾਣੂ ਕਰਵਾਏਗੀ ਬਲਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਰੱਖੇਗੀ।
Next Page »